ਸੇਨਾ

sēnāसेना


ਸੰ. ਸੰਗ੍ਯਾ- ਇੰਦ੍ਰ ਦੀ ਰਾਣੀ। ੨. ਫੌਜ. ਸੰਸਕ੍ਰਿਤ ਗ੍ਰੰਥਾਂ ਵਿੱਚ ਖਾਸ ਖਾਸ ਗਿਣਤੀ ਦੀ ਸੈਨਾ ਦੀ ਜੁਦੀ ਜੁਦੀ ਸੰਗ੍ਯਾ ਹੈ. ਯਥਾ- ਇੱਕ ਰਥ, ਇੱਕ ਹਾਥੀ, ਤਿੰਨ ਘੋੜੇ, ਅਰ ਪੰਜ ਪੈਦਲ, ਇਤਨੀ ਸੇਨਾ "ਪੱਤੀ" ਅਖਾਉਂਦੀ ਹੈ. ਤਿੰਨ ਪੱਤੀ ਦਾ ਸੇਨਾਮੁਖ. ਤਿੰਨ ਸੇਨਾਮੁਖ ਦਾ ਗੁਲਮ, ਤਿੰਨ ਗੁਲਮ ਦਾ ਗਣ, ਤਿੰਨ ਗਣ ਦੀ ਵਾਹਿਨੀ, ਤਿੰਨ ਵਾਹਿਨੀ ਦੀ ਪ੍ਰਿਤਨਾ (पृतना ), ਤਿੰਨ ਪ੍ਰਿਤਨਾ ਚਮੂ, ਤਿੰਨ ਚਮੂ ਅਨੀਕਿਨੀ, ਦਸ਼ ਅਨੀਕਿਨੀ ਦੀ ਅਕ੍ਸ਼ੌ੍ਹਿਣੀ, ਅਤੇ ਦਸ ਅਕ੍ਸ਼ੌ੍ਹਿਣੀ ਦਾ ਸਮੁਦਾਯ "ਬਲ" ਹੁੰਦਾ ਹੈ. ਬਲ ਸੈਨਾ ਦਾ ਸ੍ਵਾਮੀ ਰਥੀ ਸਦਾਉਂਦਾ ਹੈ.


सं. संग्या- इंद्र दी राणी। २. फौज. संसक्रित ग्रंथां विॱच खास खास गिणती दी सैनादी जुदी जुदी संग्या है. यथा- इॱक रथ, इॱक हाथी, तिंन घोड़े, अर पंज पैदल, इतनी सेना "पॱती" अखाउंदी है. तिंन पॱती दा सेनामुख. तिंन सेनामुख दा गुलम, तिंन गुलम दा गण, तिंन गण दी वाहिनी, तिंन वाहिनी दी प्रितना (पृतना ), तिंन प्रितना चमू, तिंन चमू अनीकिनी, दश अनीकिनी दी अक्शौ्हिणी, अते दस अक्शौ्हिणी दा समुदाय "बल" हुंदा है. बल सैना दा स्वामी रथी सदाउंदा है.