ਮਰਮ, ਮਰਮੁ

marama, maramuमरम, मरमु


ਸੰ. मर्मन्. ਸੰਗ੍ਯਾ- ਜੀਵਨ ਅਸਥਾਨ ਜੀਵਨ ਦੀ ਜਗਾਹਿ। ੨. ਸ਼ਰੀਰ ਦੇ ਜੋੜਾਂ ਦੀ ਥਾਂ। ੩. ਦਿਲ ਦਿਮਾਗ਼ ਆਦਿ ਪ੍ਰਧਾਨ ਅੰਗ.¹ "ਭੇਦ ਚਲੇ ਮਰਮਸਥਲ ਕੋ ਸਰ." (ਰਾਮਾਵ) ੪. ਤਾਤਪਰਯ. ਮਤਲਬ. ਸਾਰ. "ਉਆ ਕਾ ਮਰਮੁ ਓਹੀ ਪਰੁ ਜਾਨੈ." (ਗਉ ਕਬੀਰ) ੫. ਭੇਤ. ਰਾਜ਼.


सं. मर्मन्. संग्या- जीवन असथान जीवन दी जगाहि। २. शरीर दे जोड़ां दी थां। ३. दिल दिमाग़ आदि प्रधान अंग.¹ "भेद चले मरमसथल को सर." (रामाव) ४. तातपरय. मतलब. सार. "उआ का मरमु ओही परु जानै." (गउ कबीर) ५. भेत. राज़.