abichalaअबिचल
ਸੰ. ਅਵਿਚਲ. ਵਿ- ਜੋ ਵਿਚਲਿਤ (ਚਲਾਇਮਾਨ) ਨਾ ਹੋਵੇ. ਕ਼ਾਯਮ. ਇਸਥਿਤ. "ਅਬਿਚਲ ਨੀਵ ਧਰੀ ਗੁਰ ਨਾਨਕ" (ਗੂਜ ਮਃ ੫)
सं. अविचल. वि- जो विचलित (चलाइमान) ना होवे. क़ायम. इसथित. "अबिचल नीव धरी गुर नानक" (गूज मः ५)
ਦੇਖੋ, ਅਬਿਚਲ....
ਸੰ. ਅਵਿਚਲ. ਵਿ- ਜੋ ਵਿਚਲਿਤ (ਚਲਾਇਮਾਨ) ਨਾ ਹੋਵੇ. ਕ਼ਾਯਮ. ਇਸਥਿਤ. "ਅਬਿਚਲ ਨੀਵ ਧਰੀ ਗੁਰ ਨਾਨਕ" (ਗੂਜ ਮਃ ੫)...
ਸੰਗ੍ਯਾ- ਨਿਉਂ. ਬੁਨਿਯਾਦ "ਜਿਨਿ ਅਬਿਚਲ ਨੀਵ ਰਖਾਈ." (ਸੂਹੀ ਛੰਤ ਮਃ ਪ) "ਦੇ ਦੇ ਨੀਵ ਦਿਵਾਲ ਉਸਾਰੀ." (ਗਉ ਮਃ ੧) ੨. ਵਿ- ਨੀਵਾਂ. ਦੇਖੋ, ਪ੍ਰਾਵ੍ਰਿਤ....
ਦੇਖੋ, ਧੜੀ। ੨. ਧਾਰਣ ਕੀਤੀ. "ਸੁਰੂਪਿ ਸੁਜਾਨਿ ਸੁਲਖਨੀ ਸਹਜੇ ਉਦਰਿ ਧਰੀ." (ਆਸਾ ਕਬੀਰ) ੩. ਧਰਾ (ਪ੍ਰਿਥਿਵੀ) ਨਾਲ ਹੈ ਜਿਸ ਦਾ ਸੰਬੰਧ। ੪. ਸੰਗ੍ਯਾ- ਪਹਾੜ, ਪਰਵਤ. "ਧਰੀ ਨਗਨ ਕੇ ਨਾਮ ਕਹਿ." (ਸਨਾਮਾ)...
ਸੰਗ੍ਯਾ- ਗੁੜ. ਸਿਆਹਕੰਦ. "ਜੈਸੇ ਭਾਂਤ ਮਾਖਿਕਾ ਗੁਰ ਸੋਂ." (ਚਰਿਤ੍ਰ ੧੦੮) ੨. ਸੰ. गुर ਧਾ- ਯਤਨ ਕਰਨਾ, ਉੱਦਮ ਕਰਨਾ, ਮਾਰਨਾ, ਨੁਕ਼ਸਾਨ ਕਰਨਾ, ਉਭਾਰਨਾ, ਉੱਚਾ ਕਰਨਾ। ੩. ਸੰ. गुरू ਗੁਰੂ. ਸੰਗ੍ਯਾ- ਇਹ ਸ਼ਬਦ ਗ੍ਰੀ (गृ) ਧਾਤੁ ਤੋਂ ਬਣਿਆ ਹੈ, ਇਸ ਦੇ ਅਰਥ ਹਨ ਨਿਗਲਣਾ ਅਤੇ ਸਮਝਾਉਣਾ, ਜੋ ਅਗ੍ਯਾਨ ਨੂੰ ਖਾ ਜਾਂਦਾ ਹੈ ਅਤੇ ਸਿੱਖ ਨੂੰ ਤਤ੍ਵਗ੍ਯਾਨ ਸਮਝਾਉਂਦਾ ਹੈ, ਉਹ ਗੁਰੂ ਹੈ. ਗੁਰਬਾਣੀ ਵਿੱਚ ਗੁਰ, ਗੁਰੁ ਅਤੇ ਗੁਰੁ ਸ਼ਬਦ ਇੱਕ ਹੀ ਅਰਥ ਵਿੱਚ ਆਏ ਹਨ, ਯਥਾ- "ਗੁਰੁ ਅਪਨੇ ਬਲਿਹਾਰੀ." (ਸੋਰ ਮਃ ੫) "ਸੁਖਸਾਗਰੁ ਗੁਰੁ ਪਾਇਆ." (ਸੋਰ ਮਃ ੫) "ਅਪਨਾ ਗੁਰੂ ਧਿਆਏ." (ਸੋਰ ਮਃ ੫) ੪. ਧਰਮਉਪਦੇਸ੍ਟਾ. ਧਾਰਮਿਕ ਸਿਖ੍ਯਾ ਦੇਣ ਵਾਲਾ ਆਚਾਰਯ। ੫. ਮਤ ਦਾ ਆਚਾਰਯ. ਕਿਸੇ ਮਤ ਦੇ ਚਲਾਉਣ ਵਾਲਾ. "ਛਿਅ ਘਰ ਛਿਅ ਗੁਰ ਛਿਅ ਉਪਦੇਸ." (ਸੋਹਿਲਾ) ਦੇਖੋ, ਛਿਅ ਉਪਦੇਸ। ੬. ਪਤਿ. ਭਰਤਾ. "ਸੋਭਾਵੰਤੀ ਸੋਹਾਗਣੀ ਜਿਨਿ ਗੁਰ ਕਾ ਹੇਤ ਅਪਾਰੁ." (ਸ੍ਰੀ ਮਃ ੩) ੭. ਵ੍ਰਿਹਸਪਤਿ. ਦੇਵਗੁਰੁ. "ਕਹੁ ਗੁਰ ਗਜ ਸਿਵ ਸਭਕੋ ਜਾਨੈ." (ਗਉ ਕਬੀਰ) ੮. ਅੰਤਹਕਰਣ. ਮਨ. "ਕੁੰਭੇ ਬਧਾ ਜਲੁ ਰਹੈ, ਜਲੁ ਬਿਨੁ ਕੁੰਭ ਨ ਹੋਇ। ਗਿਆਨ ਕਾ ਬਧਾ ਮਨੁ ਰਹੈ, ਗੁਰ (ਮਨ) ਬਿਨੁ ਗਿਆਨ ਨ ਹੋਇ." (ਵਾਰ ਆਸਾ) ੯. ਵਿ- ਪੂਜ੍ਯ. "ਨਾਨਕ ਗੁਰ ਤੇ ਗੁਰ ਹੋਇਆ." (ਗੂਜ ਮਃ ੩) ੧੦. ਵਡਾ. ਪ੍ਰਧਾਨ. "ਕਉਨ ਨਾਮ ਗੁਰ ਜਾਕੈ ਸਿਮਰੈ ਭਵਸਾਗਰ ਕਉ ਤਰਈ?" (ਸੋਰ ਮਃ ੯) ੧੧. ਦੇਖੋ, ਗੁਰੁ....
ਸ਼੍ਰੀ ਗੁਰੂ ਨਾਨਕ ਸ੍ਵਾਮੀ ਦਾ ਨਾਮ, ਜਿਸ ਦੀ ਵ੍ਯਾਖ੍ਯਾ ਵਿਦ੍ਵਾਨਾਂ ਨੇ ਕੀਤੀ ਹੈ-#ਨਹੀਂ ਹੈ ਅਨੇਕਤ੍ਰ ਜਿਸ ਵਿੱਚ (ਅਦ੍ਵੈਤ ਰੂਪ). ਭਾਈ ਸੰਤੋਖ ਸਿੰਘ ਜੀ ਨੇ ਗੁਰੂ ਨਾਨਕ ਪ੍ਰਕਾਸ਼ ਵਿੱਚ ਅਰਥ ਕੀਤਾ ਹੈ-#ਪ੍ਰਾਕ ਜੋ ਨਕਾਰ ਨਾ ਪੁਮਾਨ ਅਭਿਧਾਨ ਜਾਨ#ਤਾਹੂੰ ਤੇ ਅਕਾਰ ਲੇ ਅਨਕ ਪੁਨ ਤੀਨ ਹੈ,#ਦੂਸਰੇ ਨਕਾਰ ਤੇ ਨਿਕਾਰਕੈ ਅਕਾਰ ਇਕ#ਭਯੋ "ਅਨ ਅਕ" ਚਾਰ ਵਰਣ ਸੁ ਕੀਨ ਹੈ,#ਅਕ ਨਾਮ ਦੁੱਖ ਕੋ ਵਿਦਿਤ ਹੈ ਜਗਤ ਮਧ੍ਯ#ਜਾਹਿੰ ਨਰ ਨਹੀਂ ਦੁੱਖ ਸਦਾ ਸੁਖ ਲੀਨ ਹੈ,#ਐਸੇ ਇਹ ਨਾਨਕ ਕੇ ਨਾਮ ਕੋ ਅਰਥ ਚੀਨ#ਸੋਚਿਦ ਅਨੰਦ ਨਿਤ ਭਗਤ ਅਧੀਨ ਹੈ.¹#ਦਖ, ਨਾਨਕ ਦੇਵ ਸਤਿਗੁਰੂ। ੨. ਸ਼੍ਰੀ ਗੁਰੂ ਨਾਨਕ ਦੇਵ ਦੇ ਨੌ ਰੂਪ- ਦੂਜੇ ਸਤਿਗੁਰੂ ਤੋਂ ਦਸ਼ਮ ਤੀਕ ਜਿਨ੍ਹਾਂ ਦੀ "ਨਾਨਕ" ਸੰਗ੍ਯਾ ਹੈ। ੩. ਵਿ- ਨਾਨਾ ਨਾਲ ਹੈ ਜਿਸ ਦਾ ਸੰਬੰਧ. ਨਾਨੇ ਦਾ। ੪. ਸੰਗ੍ਯਾ- ਨਾਨੇ ਦਾ ਵੰਸ਼. "ਨਾਨਕ ਦਾਦਕ ਨਾਉ ਨ ਕੋਈ." (ਭਾਗੁ)...