ਕਲਾ

kalāकला


ਸੰਗ੍ਯਾ- ਕਲਹ. ਲੜਾਈ ਦੀ ਦੇਵੀ. "ਤਬੈ ਕਲਾ ਗੁਰੁ ਕੇ ਨਿਕਟਾਈ." (ਗੁਵਿ ੬) ੨. ਝਗੜਾ. ਫ਼ਿਸਾਦ. ਕਲਹ। ੩. ਸੰ. ਅੰਸ਼. ਭਾਗ। ੪. ਸੋਲਵਾਂ ਹਿੱਸਾ। ੫. ਰਾਸ਼ੀ ਦੇ ਤੀਹਵੇਂ ਹਿੱਸੇ (ਅੰਸ਼) ਦਾ ਸੱਠਵਾਂ ਹਿੱਸਾ। ੫. ਸ਼ਕਤਿ. "ਧਰਣਿ ਅਕਾਸੁ ਜਾਕੀ ਕਲਾ ਮਾਹਿ". (ਬਸੰ ਮਃ ੫) ੭. ਬਾਜ਼ੀ. ਖੇਡ. "ਐਸੀ ਕਲਾ ਨ ਖੇਡੀਐ ਜਿਤੁ ਦਰਗਹਿ ਗਇਆਂ ਹਾਰੀਐ." (ਵਾਰ ਆਸਾ) ੮. ਆਧਾਰ. "ਬਾਝੁ ਕਲਾ ਧਰ ਗਗਨ ਧਰੀਆ." (ਬਸੰ ਅਃ ਮਃ ੧) ੯. ਕਲ. ਮਸ਼ੀਨ। ੧੦. ਵਿਦ੍ਯਾ। ੧੧. ਹੁਨਰ. "ਸਰਬ ਕਲਾ ਸਮਰਥ." (ਬਾਵਨ) ਪੁਰਾਣੇ ਕਵੀਆਂ ਨੇ ਵਿਦ੍ਯਾ ਅਤੇ ਹੁਨਰ ਦੇ ੬੪ ਭੇਦ ਮੰਨਕੇ ਚੌਸਠ ਕਲਾ ਲਿਖੀਆਂ ਹਨ, ਪਰੰਤੂ ਇਸ ਵਿੱਚ ਮਤਭੇਦ ਹੈ, ਬ੍ਰਹਮਵੈਵਰਤ ਵਿੱਚ ੧੬, ਬਾਣ ਕਵੀ ਨੇ ੪੮, ਕਲਾਵਿਲਾਸ਼ ਅਤੇ ਮਹਾਭਾਰਤ ਵਿੱਚ ੬੪, ਅਤੇ ਲਲਿਤ ਵਿਸਤਰ ਵਿੱਚ ੮੪ ਲਿਖੀਆਂ ਹਨ. ਜੇ ਅਸੀਂ ਲਿਖੀਏ ਤਦ ਸ਼ਾਯਦ ਸੈਂਕੜੇ ਕਲਾ ਹੋ ਜਾਣ. ਕਲਾ ਤੋਂ ਭਾਵ ਵਿਦ੍ਯਾ ਅਤੇ ਹੁਨਰ ਸਮਝਣਾ ਚਾਹੀਏ. ਦੇਖੋ, ਸੋਲਹ ਕਲਾ, ਚੌਸਠ ਕਲਾ ਅਤੇ ਵਿਦ੍ਯਾ ਸ਼ਬਦ.


संग्या- कलह. लड़ाई दी देवी. "तबै कला गुरु के निकटाई." (गुवि ६) २. झगड़ा. फ़िसाद. कलह। ३. सं. अंश. भाग। ४. सोलवां हिॱसा। ५. राशी दे तीहवें हिॱसे (अंश) दा सॱठवां हिॱसा। ५. शकति. "धरणि अकासु जाकी कला माहि". (बसं मः ५) ७. बाज़ी. खेड. "ऐसी कला न खेडीऐ जितु दरगहि गइआं हारीऐ." (वार आसा) ८. आधार. "बाझु कला धर गगन धरीआ." (बसं अः मः १) ९. कल. मशीन। १०. विद्या। ११. हुनर. "सरब कला समरथ." (बावन) पुराणे कवीआं ने विद्या अते हुनर दे ६४ भेद मंनके चौसठ कला लिखीआं हन, परंतू इस विॱच मतभेद है, ब्रहमवैवरत विॱच १६, बाण कवी ने ४८, कलाविलाश अते महाभारत विॱच ६४, अते ललित विसतर विॱच ८४ लिखीआं हन. जे असीं लिखीए तद शायद सैंकड़े कला हो जाण. कला तों भाव विद्या अते हुनर समझणा चाहीए. देखो, सोलह कला, चौसठ कला अते विद्या शबद.