ਭੂਮਿਕਾ

bhūmikāभूमिका


ਸੰਗ੍ਯਾ- ਗ੍ਰੰਥ ਦੇ ਮੁੱਢ ਗ੍ਰੰਥ ਸੰਬੰਧੀ ਵ੍ਯਾਖ੍ਯਾ, ਜਿਸ ਵਿੱਚ ਉਸ ਦੇ ਲਿਖੇ ਜਾਣ ਦਾ ਕਾਰਣ ਅਤੇ ਭਾਵ ਆਦਿ ਲਿਖਿਆ ਹੋਵੇ. ਦੀਬਾਚਾ. ਮੁਖਬੰਧ ਤਮਹੀਦ. Preface. Introduction। ੨. ਪ੍ਰਿਥਿਵੀ ੩. ਅਸਥਾਨ. ਥਾਂ। ੪. ਪ੍ਰਕਰਣ. ਪ੍ਰਸੰਗ। ੫. ਅੰਤਹਕਰਣ ਦੀ ਵ੍ਰਿੱਤਿ। ੬. ਗ੍ਯਾਨ ਦੀਆਂ ਸੱਤ ਭੂਮਿਕਾ ਲਿਖੀਆਂ ਹਨ. ਦੇਖੋ, ਸਪਤ ਭੂਮਿਕਾ। ੭. ਯੋਗ ਮਤ ਅਨੁਸਾਰ ਚਿੱਤ ਦੀ ਹਾਲਤ (ਦਸ਼ਾ) ਅਥਵਾ ਅਵਸ੍‍ਥਾ, ਜਿਸ ਦੇ ਪੰਜ ਭੇਦ ਹਨ- ਕ੍ਸ਼ਿਪ੍ਤ, ਮੂਢ, ਵਿਕ੍ਸ਼ਿਪ੍ਤ, ਏਕਾਗ੍ਰ ਅਤੇ ਨਿਰੁੱਧ.


संग्या- ग्रंथ दे मुॱढ ग्रंथ संबंधी व्याख्या, जिस विॱच उस दे लिखे जाण दा कारण अते भाव आदि लिखिआ होवे. दीबाचा. मुखबंध तमहीद. Preface. Introduction। २. प्रिथिवी ३. असथान. थां। ४. प्रकरण. प्रसंग। ५. अंतहकरण दी व्रिॱति। ६. ग्यान दीआं सॱत भूमिका लिखीआं हन. देखो, सपत भूमिका। ७. योग मत अनुसार चिॱत दी हालत (दशा) अथवा अवस्‍था,जिस दे पंज भेद हन- क्शिप्त, मूढ, विक्शिप्त, एकाग्र अते निरुॱध.