ਸੂਰਜ

sūrajaसूरज


ਸੰ. सूर्य्य ਸੂਰ੍‍ਯ. ਸੰਗ੍ਯਾ- ਦਿਵਾਕਰ. ਦਿਨਮਣਿ. "ਸੂਰਜ ਕਿਰਣਿ ਮਿਲੇ." (ਬਿਲਾ ਛੰਤ ਮਃ ੫) ੨. ਬਾਰਾਂ ਗਿਣਤੀ ਦਾ ਬੋਧਕ ਕਿਉਂਕਿ ਪੁਰਾਣਾਂ ਵਿੱਚ ਬਾਰਾਂ ਸੂਰਜ ਮੰਨੇ ਹਨ. ਦੇਖੋ, ਬਾਰਾਂ ਸੂਰਜ.


सं. सूर्य्य सूर्‍य. संग्या- दिवाकर. दिनमणि. "सूरज किरणि मिले." (बिला छंत मः ५) २. बारां गिणती दा बोधक किउंकि पुराणां विॱच बारां सूरज मंने हन. देखो,बारां सूरज.