mukatēमुकते
ਬੰਧਨ ਰਹਿਤ ਹੋਏ. ਆਜ਼ਾਦ. ਨਿਰਬੰਧ। ੨. ਖੁਲ੍ਹੇ. "ਬਜਰਕਪਾਟ ਮੁਕਤੇ ਗੁਰਮਤੀ." (ਸੋਰ ਮਃ ੧) ਦ੍ਰਿਢ ਕਿਵਾੜ ਖੁਲ੍ਹ ਗਏ। ੩. ਪੰਜ ਸਿੰਘ, ਜਿਨ੍ਹਾਂ ਨੇ ਪੰਜਾਂ ਪਿਆਰਿਆਂ ਪਿੱਛੋਂ ੧. ਵੈਸਾਖ ਸੰਮਤ ੧੭੫੬ ਨੂੰ ਦਸ਼ਮੇਸ਼ ਤੋਂ ਅਮ੍ਰਿਤ ਛਕਿਆ- ਦੇਵਾਸਿੰਘ, ਰਾਮਸਿੰਘ, ਟਹਿਲਸਿੰਘ. ਈਸਰਸਿੰਘ ਫਤੇਸਿੰਘ ਦੇਖੋ, ਗੁਪ੍ਰਸੂ ਰੁੱਤ ੩, ਅਃ ੨੦। ੪. ਚਮਕੌਰ ਵਿੱਚ ਸ਼ਹੀਦ ਹੋਣ ਵਾਲੇ ੪੦ ਸਿੰਘ, ਜਿਨ੍ਹਾਂ ਦਾ ਜਿਕਰ ਜਫ਼ਰਨਾਮਹ ਵਿੱਚ ਹੈ, "ਗੁਰਸਨਹ ਚਿਕਾਰੇ ਕੁਨਦ ਚਿਹਲ ਨਰ." ਚਾਲੀ ਮੁਕਤਿਆਂ ਦੇ ਨਾਮ ਇਹ ਹਨ-#ਸਹਜਸਿੰਘ, ਸਰਦੂਲਸਿੰਘ, ਸਰੂਪਸਿੰਘ, ਸਾਹਿਬਸਿੰਘ, ਸੁਜਾਨਸਿੰਘ, ਸ਼ੇਰਸਿੰਘ, ਸੇਵਾਸਿੰਘ, ਸੰਗੋਸਿੰਘ, ਸੰਤਸਿੰਘ, ਹਰਦਾਸਸਿੰਘ, ਹਿੰਮਤਸਿੰਘ, ਕਰਮਸਿੰਘ ਕ੍ਰਿਪਾਲਸਿੰਘ, ਖੜਗਸਿੰਘ, ਗੁਰਦਾਸਸਿੰਘ, ਗੁਰਦਿੱਤਸਿੰਘ, ਗੁਲਾਬਸਿੰਘ, ਗੰਗਾਸਿੰਘ, ਗੰਡਾਸਿੰਘ, ਚੜ੍ਹਤਸਿੰਘ, ਜਵਾਹਰਸਿੰਘ, ਜੈਮਲਸਿੰਘ, ਜ੍ਵਾਲਾਸਿੰਘ, ਝੰਡਾਸਿੰਘ ਟੇਕਸਿੰਘ, ਠਾਕੁਰਸਿੰਘ, ਤ੍ਰਿਲੋਕਸਿੰਘ, ਦਯਾਲਸਿੰਘ, ਦਾਮੋਦਰਸਿੰਘ, ਨਰਾਯਣਸਿੰਘ, ਨਿਹਾਲਸਿੰਘ, ਪੰਜਾਬਸਿੰਘ, ਪ੍ਰੇਮਸਿੰਘ, ਬਸਾਵਾਸਿੰਘ, ਬਿਸਨਸਿੰਘ, ਭਗਵਾਨਸਿੰਘ, ਮਤਾਬਸਿੰਘ, ਮੁਹਕਮਸਿੰਘ, ਰਣਜੀਤਸਿੰਘ, ਰਤਨ ਸਿੰਘ। ੫. ਮੁਕਤਸਰ ਦੇ ਧਰਮਯੁੱਧ ਵਿੱਚ ਪ੍ਰਾਣ ਅਰਪਣ ਵਾਲੇ ੪੦ ਸ਼ਹੀਦ, ਜਿਨ੍ਹਾਂ ਦੇ ਨਾਮ ਇਹ ਹਨ-#ਸਮੀਰਸਿੰਘ, ਸਰਜਾਸਿੰਘ, ਸਾਧੂਸਿੰਘ, ਸੁਹੇਲਸਿੰਘ, ਸੁਲਤਾਨਸਿੰਘ, ਸੋਭਾਸਿੰਘ, ਸੰਤਸਿੰਘ ਹਰਸਾਸਿੰਘ, ਹਰੀਸਿੰਘ, ਕਰਨਸਿੰਘ, ਕਰਮਸਿੰਘ, ਕਾਲ੍ਹਾਸਿੰਘ, ਕੀਰਤਿਸਿੰਘ, ਕ੍ਰਿਪਾਲਸਿੰਘ, ਖੁਸ਼ਾਲਸਿੰਘ, ਗੁਲਾਬਸਿੰਘ, ਗੰਗਾਸਿੰਘ, ਗੰਡਾਸਿੰਘ, ਘਰਬਾਰਾਸਿੰਘ, ਚੰਬਾਸਿੰਘ, ਜਾਦੋਸਿੰਘ, ਜੋਗਾਸਿੰਘ, ਜੰਗਸਿੰਘ ਦਯਾਲਸਿੰਘ ਦਰਬਾਰਾਸਿੰਘ, ਦਿਲਬਾਗਸਿੰਘ, ਧਰਮਸਿੰਘ, ਧੰਨਾਸਿੰਘ, ਨਿਹਾਲਸਿੰਘ, ਨਿਧਾਨਸਿੰਘ, ਬੂੜਸਿੰਘ, ਭਾਗਸਿੰਘ, ਭੋਲਾਸਿੰਘ, ਭੰਗਾਸਿੰਘ, ਮਹਾਸਿੰਘ ਮੱਜਾਸਿੰਘ, ਮਾਨਸਿੰਘ, ਮੈਯਾਸਿੰਘ, ਰਾਇਸਿੰਘ, ਲਛਮਣਸਿੰਘ. ਦੇਖੋ, ਮਹਾਸਿੰਘ। ੬. ਮੁਕਤ (ਬੰਧਨ ਰਹਿਤ) ਨੂੰ. "ਮੁਕਤੇ ਸੇਵੇ, ਮੁਕਤਾ ਹੋਵੈ." (ਮਾਝ ਅਃ ਮਃ ੩) ਅਵਿਦ੍ਯਾ ਬੰਧਨਾ ਤੋਂ ਰਹਿਤ ਤਤ੍ਵਗ੍ਯਾਨੀ ਨੂੰ ਜੋ ਸੇਵਦਾ ਹੈ, ਉਹ ਮੁਕਤਾ ਹੁੰਦਾ ਹੈ.
बंधन रहित होए. आज़ाद. निरबंध। २. खुल्हे. "बजरकपाट मुकते गुरमती." (सोर मः १) द्रिढ किवाड़ खुल्ह गए। ३. पंज सिंघ, जिन्हां ने पंजां पिआरिआं पिॱछों १. वैसाख संमत १७५६ नूंदशमेश तों अम्रित छकिआ- देवासिंघ, रामसिंघ, टहिलसिंघ. ईसरसिंघ फतेसिंघ देखो, गुप्रसू रुॱत ३, अः २०। ४. चमकौर विॱच शहीद होण वाले ४० सिंघ, जिन्हां दा जिकर जफ़रनामह विॱच है, "गुरसनह चिकारे कुनद चिहल नर." चाली मुकतिआं दे नाम इह हन-#सहजसिंघ, सरदूलसिंघ, सरूपसिंघ, साहिबसिंघ, सुजानसिंघ, शेरसिंघ, सेवासिंघ, संगोसिंघ, संतसिंघ, हरदाससिंघ, हिंमतसिंघ, करमसिंघ क्रिपालसिंघ, खड़गसिंघ, गुरदाससिंघ, गुरदिॱतसिंघ, गुलाबसिंघ, गंगासिंघ, गंडासिंघ, चड़्हतसिंघ, जवाहरसिंघ, जैमलसिंघ, ज्वालासिंघ, झंडासिंघ टेकसिंघ, ठाकुरसिंघ, त्रिलोकसिंघ, दयालसिंघ, दामोदरसिंघ, नरायणसिंघ, निहालसिंघ, पंजाबसिंघ, प्रेमसिंघ, बसावासिंघ, बिसनसिंघ, भगवानसिंघ, मताबसिंघ, मुहकमसिंघ, रणजीतसिंघ, रतन सिंघ। ५. मुकतसर दे धरमयुॱध विॱच प्राण अरपण वाले ४० शहीद, जिन्हां दे नाम इह हन-#समीरसिंघ, सरजासिंघ, साधूसिंघ, सुहेलसिंघ, सुलतानसिंघ, सोभासिंघ, संतसिंघ हरसासिंघ, हरीसिंघ, करनसिंघ, करमसिंघ, काल्हासिंघ, कीरतिसिंघ, क्रिपालसिंघ, खुशालसिंघ, गुलाबसिंघ, गंगासिंघ, गंडासिंघ, घरबारासिंघ, चंबासिंघ, जादोसिंघ, जोगासिंघ, जंगसिंघ दयालसिंघ दरबारासिंघ, दिलबागसिंघ, धरमसिंघ, धंनासिंघ, निहालसिंघ,निधानसिंघ, बूड़सिंघ, भागसिंघ, भोलासिंघ, भंगासिंघ, महासिंघ मॱजासिंघ, मानसिंघ, मैयासिंघ, राइसिंघ, लछमणसिंघ. देखो, महासिंघ। ६. मुकत (बंधन रहित) नूं. "मुकते सेवे, मुकता होवै." (माझ अः मः ३) अविद्या बंधना तों रहित तत्वग्यानी नूं जो सेवदा है, उह मुकता हुंदा है.
ਸੰ. ਸੰਗ੍ਯਾ- ਬੰਨ੍ਹਣ ਦੀ ਕ੍ਰਿਯਾ. ਬਾਂਧਨਾ। ੨. ਉਹ ਵਸਤੁ, ਜਿਸ ਨਾਲ ਬੰਨ੍ਹੀਏ, ਬੇੜੀ ਰੱਸੀ ਆਦਿ. "ਬੰਧਨ ਤੋੜਿ ਬੁਲਾਵੈ ਰਾਮ." (ਗਉ ਮਃ ੫) ੩. ਉਲਝਾਉ. ਜੰਜਾਲ. "ਬੰਧਨ ਸਉਦਾ ਅਣਵੀਚਾਰੀ." (ਆਸਾ ਮਃ ੧)...
ਸੰਗ੍ਯਾ- ਰਹਤ. ਰਹਣੀ. ਧਾਰਨਾ। ੨. ਸਿੱਖ ਨਿਯਮਾਂ ਦੀ ਪਾਬੰਦੀ. ਸਿੱਖ ਧਰਮ ਦੇ ਨਿਯਮ ਅਨੁਸਾਰ ਰਹਿਣ ਦੀ ਕ੍ਰਿਯਾ। ੩. ਸੰ. ਵਿ- ਬਿਨਾ. "ਰਹਿਤ ਬਿਕਾਰ ਅਲਿਪ ਮਾਇਆ ਤੇ." (ਸਾਰ ਮਃ ੫) ਵਿਕਾਰ ਰਹਿਤ, ਮਾਇਆ ਤੋਂ ਨਿਰਲੇਪ। ੪. ਤਿਆਗਿਆ ਹੋਇਆ. ਛੱਡਿਆ। ੫. ਦੇਖੋ, ਤੱਤਾਂ ਦੀ ਰਹਿਤ....
ਫ਼ਾ. [آزاد] ਵਿ- ਬੰਧਨ ਰਹਿਤ. ਮੁਕ੍ਤ. ਸ੍ਵਤੰਤ੍ਰ....
ਵਿ- ਬੰਧਨ ਬਿਨਾ. ਆਜ਼ਾਦ. "ਭਏ ਦੇਵ ਸਭ ਹੀ ਨਿਰਬੰਧ." (ਸਲੋਹ) ੨. ਨਿਰ੍ਬੰਧ. ਸੰਗ੍ਯਾ- ਹਠ. ਜਿਦ। ੩. ਪ੍ਰਾਰਥਨਾ ਅ਼ਰਜ। ੪. ਰੁਕਾਵਟ. ਵਿਘਨ। ਪ ਵਿ- ਬੰਨ੍ਹਿਆਹੋਇਆ. ਬੱਧਾ....
ਬੰਧਨ ਰਹਿਤ ਹੋਏ. ਆਜ਼ਾਦ. ਨਿਰਬੰਧ। ੨. ਖੁਲ੍ਹੇ. "ਬਜਰਕਪਾਟ ਮੁਕਤੇ ਗੁਰਮਤੀ." (ਸੋਰ ਮਃ ੧) ਦ੍ਰਿਢ ਕਿਵਾੜ ਖੁਲ੍ਹ ਗਏ। ੩. ਪੰਜ ਸਿੰਘ, ਜਿਨ੍ਹਾਂ ਨੇ ਪੰਜਾਂ ਪਿਆਰਿਆਂ ਪਿੱਛੋਂ ੧. ਵੈਸਾਖ ਸੰਮਤ ੧੭੫੬ ਨੂੰ ਦਸ਼ਮੇਸ਼ ਤੋਂ ਅਮ੍ਰਿਤ ਛਕਿਆ- ਦੇਵਾਸਿੰਘ, ਰਾਮਸਿੰਘ, ਟਹਿਲਸਿੰਘ. ਈਸਰਸਿੰਘ ਫਤੇਸਿੰਘ ਦੇਖੋ, ਗੁਪ੍ਰਸੂ ਰੁੱਤ ੩, ਅਃ ੨੦। ੪. ਚਮਕੌਰ ਵਿੱਚ ਸ਼ਹੀਦ ਹੋਣ ਵਾਲੇ ੪੦ ਸਿੰਘ, ਜਿਨ੍ਹਾਂ ਦਾ ਜਿਕਰ ਜਫ਼ਰਨਾਮਹ ਵਿੱਚ ਹੈ, "ਗੁਰਸਨਹ ਚਿਕਾਰੇ ਕੁਨਦ ਚਿਹਲ ਨਰ." ਚਾਲੀ ਮੁਕਤਿਆਂ ਦੇ ਨਾਮ ਇਹ ਹਨ-#ਸਹਜਸਿੰਘ, ਸਰਦੂਲਸਿੰਘ, ਸਰੂਪਸਿੰਘ, ਸਾਹਿਬਸਿੰਘ, ਸੁਜਾਨਸਿੰਘ, ਸ਼ੇਰਸਿੰਘ, ਸੇਵਾਸਿੰਘ, ਸੰਗੋਸਿੰਘ, ਸੰਤਸਿੰਘ, ਹਰਦਾਸਸਿੰਘ, ਹਿੰਮਤਸਿੰਘ, ਕਰਮਸਿੰਘ ਕ੍ਰਿਪਾਲਸਿੰਘ, ਖੜਗਸਿੰਘ, ਗੁਰਦਾਸਸਿੰਘ, ਗੁਰਦਿੱਤਸਿੰਘ, ਗੁਲਾਬਸਿੰਘ, ਗੰਗਾਸਿੰਘ, ਗੰਡਾਸਿੰਘ, ਚੜ੍ਹਤਸਿੰਘ, ਜਵਾਹਰਸਿੰਘ, ਜੈਮਲਸਿੰਘ, ਜ੍ਵਾਲਾਸਿੰਘ, ਝੰਡਾਸਿੰਘ ਟੇਕਸਿੰਘ, ਠਾਕੁਰਸਿੰਘ, ਤ੍ਰਿਲੋਕਸਿੰਘ, ਦਯਾਲਸਿੰਘ, ਦਾਮੋਦਰਸਿੰਘ, ਨਰਾਯਣਸਿੰਘ, ਨਿਹਾਲਸਿੰਘ, ਪੰਜਾਬਸਿੰਘ, ਪ੍ਰੇਮਸਿੰਘ, ਬਸਾਵਾਸਿੰਘ, ਬਿਸਨਸਿੰਘ, ਭਗਵਾਨਸਿੰਘ, ਮਤਾਬਸਿੰਘ, ਮੁਹਕਮਸਿੰਘ, ਰਣਜੀਤਸਿੰਘ, ਰਤਨ ਸਿੰਘ। ੫. ਮੁਕਤਸਰ ਦੇ ਧਰਮਯੁੱਧ ਵਿੱਚ ਪ੍ਰਾਣ ਅਰਪਣ ਵਾਲੇ ੪੦ ਸ਼ਹੀਦ, ਜਿਨ੍ਹਾਂ ਦੇ ਨਾਮ ਇਹ ਹਨ-#ਸਮੀਰਸਿੰਘ, ਸਰਜਾਸਿੰਘ, ਸਾਧੂਸਿੰਘ, ਸੁਹੇਲਸਿੰਘ, ਸੁਲਤਾਨਸਿੰਘ, ਸੋਭਾਸਿੰਘ, ਸੰਤਸਿੰਘ ਹਰਸਾਸਿੰਘ, ਹਰੀਸਿੰਘ, ਕਰਨਸਿੰਘ, ਕਰਮਸਿੰਘ, ਕਾਲ੍ਹਾਸਿੰਘ, ਕੀਰਤਿਸਿੰਘ, ਕ੍ਰਿਪਾਲਸਿੰਘ, ਖੁਸ਼ਾਲਸਿੰਘ, ਗੁਲਾਬਸਿੰਘ, ਗੰਗਾਸਿੰਘ, ਗੰਡਾਸਿੰਘ, ਘਰਬਾਰਾਸਿੰਘ, ਚੰਬਾਸਿੰਘ, ਜਾਦੋਸਿੰਘ, ਜੋਗਾਸਿੰਘ, ਜੰਗਸਿੰਘ ਦਯਾਲਸਿੰਘ ਦਰਬਾਰਾਸਿੰਘ, ਦਿਲਬਾਗਸਿੰਘ, ਧਰਮਸਿੰਘ, ਧੰਨਾਸਿੰਘ, ਨਿਹਾਲਸਿੰਘ, ਨਿਧਾਨਸਿੰਘ, ਬੂੜਸਿੰਘ, ਭਾਗਸਿੰਘ, ਭੋਲਾਸਿੰਘ, ਭੰਗਾਸਿੰਘ, ਮਹਾਸਿੰਘ ਮੱਜਾਸਿੰਘ, ਮਾਨਸਿੰਘ, ਮੈਯਾਸਿੰਘ, ਰਾਇਸਿੰਘ, ਲਛਮਣਸਿੰਘ. ਦੇਖੋ, ਮਹਾਸਿੰਘ। ੬. ਮੁਕਤ (ਬੰਧਨ ਰਹਿਤ) ਨੂੰ. "ਮੁਕਤੇ ਸੇਵੇ, ਮੁਕਤਾ ਹੋਵੈ." (ਮਾਝ ਅਃ ਮਃ ੩) ਅਵਿਦ੍ਯਾ ਬੰਧਨਾ ਤੋਂ ਰਹਿਤ ਤਤ੍ਵਗ੍ਯਾਨੀ ਨੂੰ ਜੋ ਸੇਵਦਾ ਹੈ, ਉਹ ਮੁਕਤਾ ਹੁੰਦਾ ਹੈ....
ਸੰਗ੍ਯਾ- ਗੁਰੁਸੰਮਤਿ. ਗੁਰੂ ਦੀ ਰਾਇ। ੨. ਸਤਿਗੁਰੂ ਦੀ ਇੱਛਾ। ੩. ਗੁਰੂ ਦੀ ਨਸੀਹ਼ਤ. "ਗੁਰਮਤਿ ਲੇਹੁ ਤਰਹੁ ਭਵ ਦੁਤਰੁ." (ਮਾਰੂ ਸੋਲਹੇ ਮਃ ੧) ੪. ਗੁਰੁਮਤ ਦ੍ਵਾਰਾ. "ਗੁਰਮਤਿ ਪਾਇਆ ਸਹਜਿ ਮਿਲਾਇਆ." (ਸੂਹੀ ਛੰਤ ਮਃ ੩) "ਗੁਰਮਤੀ ਮਨੁ ਨਿਜਘਰਿ ਵਸਿਆ." (ਵਡ ਛੰਤ ਮਃ ੩)...
ਫ਼ਾ. [شور] ਸ਼ੋਰ. ਰੌਲਾ. ਡੰਡ. ਗੌਗਾ. "ਛੂਟਿ ਗਇਓ ਜਮ ਕਾ ਸਭ ਸੋਰ." (ਮਲਾ ਪੜਤਾਲ ਮਃ ੪) ੨. ਲੂਣ. ਨਮਕ। ੩. ਜਨੂਨ. ਸੌਦਾ. "ਰਾਜਿ ਮਾਲਿ ਮਨਿ ਸੋਰੁ." (ਜਪੁ) ਰਾਜ ਅਤੇ ਸੰਪਦਾ ਲਈ ਜੋ ਦਿਲ ਵਿੱਚ ਪਾਗਲਾਨਾ ਖਿਆਲ ਹੈ। ੪. ਸੰ. सौर ਸੌਰ. ਵਿ- ਸੁਰਾ (ਸ਼ਰਾਬ) ਦਾ. "ਰਾਚਿ ਰਹੇ ਬਨਿਤਾ ਬਿਨੋਦ ਕੁਸੁਮ ਰੰਗ ਬਿਖ ਸੋਰ." (ਬਾਵਨ) ਰਚ ਰਹੇ ਹਨ ਇਸਤ੍ਰੀ ਦੇ ਆਨੰਦ ਵਿੱਚ ਅਤੇ ਕਸੁੰਭੀ ਰੰਗ ਦੀ ਸ਼ਰਾਬ ਦੀ ਜ਼ਹਿਰ ਵਿੱਚ। ੫. ਸੰਗ੍ਯਾ- ਟੇਢੀ ਚਾਲ. ਕੁਟਲ ਗਤਿ....
ਸੰ. ਵਿ- ਜੋ ਕਸਿਆ ਹੋਇਆ ਹੈ. ਜੋ ਢਿੱਲਾ ਨਹੀਂ। ੨. ਕਰੜਾ. ਸਖ਼ਤ। ੩. ਬਲਵਾਨ। ੪. ਨਿਡਰ। ੫. ਨਿਸ਼੍ਚਿਤ। ੬. ਸੰਗ੍ਯਾ- ਲੋਹਾ। ੭. ਵਿਸਨੁ। ੮. ਧ੍ਰਿਤਰਾਸ੍ਟ੍ਰ ਦਾ ਇੱਕ ਪੁਤ੍ਰ....
ਦੇਖੋ, ਕਪਾਟ ਅਤੇ ਕਵਾਟ....
ਸੰਗ੍ਯਾ- ਵ੍ਯਾਜ. ਬਹਾਨਾ। ੨. ਸੰ. ਪੈਰ ਤੋਂ ਪੈਦਾ ਹੋਇਆ, ਸ਼ੂਦ੍ਰ....
ਸੰ. ਸਿੰਹ. ਹਿੰਸਾ ਕਰਨ ਵਾਲਾ ਜੀਵ. ਸ਼ੇਰ. "ਸਿੰਘ ਰੁਚੈ ਸਦ ਭੋਜਨੁ ਮਾਸ." (ਬਸੰ ਮਃ ੫) ਭਾਵੇਂ ਸ਼ਾਰਦੂਲ (ਕੇਸ਼ਰੀ), ਚਿਤ੍ਰਕ ਵ੍ਯਾਘ੍ਰ (ਬਾਘ) ਆਦਿ ਸਾਰੇ ਸਿੰਹ (ਸਿੰਘ) ਕਹੇ ਜਾ ਸਕਦੇ ਹਨ, ਪਰ ਇਹ ਖ਼ਾਸ ਨਾਮ ਖ਼ਾਸ ਖ਼ਾਸ ਜੀਵਾਂ ਦੇ ਹਨ. ਪਾਠਕਾਂ ਦੇ ਗ੍ਯਾਨ ਲਈ ਇੱਥੇ ਚਿਤ੍ਰ ਦੇਕੇ ਸਪਸ੍ਟ ਕੀਤਾ ਜਾਂਦਾ ਹੈ. ਦੇਖੋ, ਸਾਰਦੂਲ। ੨. ਖੰਡੇ ਦਾ ਅਮ੍ਰਿਤਧਾਰੀ ਗੁਰੂ ਨਾਨਕਪੰਥੀ ਖਾਲਸਾ। ੩. ਵਿ- ਸ਼ਿਰੋਮਣਿ. ਪ੍ਰਧਾਨ। ੪. ਸ਼੍ਰੇਸ੍ਠ. ਉੱਤਮ। ੫. ਬਹਾਦੁਰ. ਸ਼ੂਰਵੀਰ। ੬. ਦੇਖੋ, ਫੀਲੁ। ੭. ਸਿੰਹਰਾਸ਼ਿ. ਦੇਖੋ, ਸਿੰਹ....
ਦੇਖੋ, ਪਿਛਹੁ....
ਸੰ. ਵੈਸ਼ਾਖ. ਵਿਸ਼ਾਖਾ ਨਛਤ੍ਰ ਵਾਲੀ ਜਿਸ ਮਹੀਨੇ ਦੀ ਪੂਰਣਮਾਸੀ ਹੈ. "ਵੈਸਾਖ ਸੁਹਾਵਾ ਤਾ ਲਗੈ ਜਾ ਸੰਤੁ ਭੇਟੈ." (ਮਾਝ ਬਾਰਹਮਾਹਾ) ੨. ਮਧਾਣੀ ਦਾ ਡੰਡਾ....
ਸੰ. ਵਿ- ਮਾਨ ਕੀਤਾ ਹੋਇਆ। ੨. ਸਹਿਮਤ. ਰਾਇ ਅਨੁਸਾਰ. "ਯਹ ਸਭ ਸੰਮਤ ਮੇਰੋ ਹੋਈ." (ਨਾਪ੍ਰ) ੩. ਸੰਵਤ. ਵਰ੍ਹਾ. ਸਾਲ. ਇਸ ਗ੍ਰੰਥ ਵਿੱਚ ਜਿੱਥੇ "ਸੰਮਤ" ਸ਼ਬਦ ਵਰਤਿਆ ਹੈ ਉਹ ਵਿਕ੍ਰਮੀ ਸਾਲ ਲਈ ਹੈ. ਦੇਖੋ, ਸੰਵਤ ਅਤੇ ਵਰਸ....
ਸੰਗ੍ਯਾ- ਦਸ਼ਮ- ਈਸ਼. ਸਿੱਖਾਂ ਦੇ ਦਸਵੇਂ ਸ੍ਵਾਮੀ ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ....
ਸੰ. अमृत. ਸੰਗ੍ਯਾ- ਇੱਕ ਪੀਣ ਯੋਗ੍ਯ- ਪਦਾਰਥ, ਜਿਸ ਦੇ ਅਸਰ ਨਾਲ ਮੌਤ ਨਹੀਂ ਹੁੰਦੀ. ਸੁਧਾ. ਪੀਯੂਸ। ੨. ਦਸ਼ਮੇਸ਼ ਦਾ ਬਖ਼ਸ਼ਿਆ ਅਮ੍ਰਿਤਤਜਲ, ਜੋ ਸਿੰਘ ਸਜਣ ਵੇਲੇ ਛਕਾਇਆ ਜਾਂਦਾ ਹੈ. ਦੇਖੋ, ਅਮ੍ਰਿਤ ਸੰਸਕਾਰ। ੩. ਜਲ। ੪. ਘੀ। ੫. ਦੁੱਧ। ੬. ਧਨ। ੭. ਮੁਕਤਿ. ਮੋਕ੍ਸ਼੍। ੮. ਸੁਆਦਦਾਇਕ ਰਸ. "ਜਿਹ ਪ੍ਰਸਾਦਿ ਛਤੀਹ ਅਮ੍ਰਿਤ ਖਾਹਿ." (ਸੁਖਮਨੀ) ਦੇਖੋ, ਛਤੀਹ ਅਮ੍ਰਿਤ। ੯. ਦੇਵਤਾ। ੧੦. ਆਤਮਾ। ੧੧. ਪਾਰਾ। ੧੨. ਅਨਾਜ। ੧੩. ਰਸ ਦਾਇਕ ਭੋਜਨ। ੧੪. ਰੋਗਨਾਸ਼ਕ ਦਵਾ। ੧੫. ਵਿ- ਜ਼ਿੰਦਾ. ਜੋ ਮਰਿਆ ਨਹੀਂ। ੧੬. ਸੁੰਦਰ. ਪਿਆਰਾ....
ਭਕ੍ਸ਼੍ਣ ਕੀਤਾ. ਖਾਧਾ। ੨. ਤ੍ਰਿਪਤ ਹੋਇਆ। ੩. ਸਜਿਆ. ਭੂਸਿਤ ਹੋਇਆ....
ਭਾਈ ਭਗਤੂਵੰਸ਼ੀ ਰਾਮਸਿੰਘ, ਜੋ ਮਾਲਵੇ ਵਿੱਚ ਕਲਗੀਧਰ ਦੀ ਸੇਵਾ ਕਰਦਾ ਰਿਹਾ। ੨. ਚੌਧਰੀ ਫੂਲ ਦਾ ਪੁਤ੍ਰ, ਜਿਸ ਦੀ ਔਲਾਦ ਮਹਾਰਾਜਾ ਪਟਿਆਲਾ ਹੈ. ਦੇਖੋ, ਤਿਲੋਕਸਿੰਘ ਅਤੇ ਫੂਲਵੰਸ਼। ੩. ਗੜ੍ਹ ਚਿਰੋਲੀ (ਜਿਲਾ ਚਾਂਦਾ C. P. ) ਦੇ ਰਹਿਣ ਵਾਲਾ ਇੱਕ ਦਸ਼ਮੇਸ਼ ਦਾ ਰਾਜਪੂਤ ਸਿੱਖ, ਜਿਸ ਨੇ ਭੰਗਾਣੀ ਦੇ ਜੰਗ ਸਮੇਂ ਲੋਹੇ ਨਾਲ ਮੜ੍ਹਕੇ ਲੱਕੜ ਦੀ ਤੋਪ ਤਿਆਰ ਕੀਤੀ ਸੀ। ੪. ਦਸ਼ਮੇਸ਼ ਦੇ ਸਿਲਹਖਾਨੇ ਦਾ ਸਿਕਲੀਗਰ ਸਿੱਖ, ਜੋ ਪਰਮ ਪ੍ਰੇਮ ਨਾਲ ਸੇਵਾ ਕਰਦਾ ਸੀ. ਸਭ ਤੋਂ ਪਹਿਲਾਂ ਮਾਰਵਾੜੀਆਂ ਵਿੱਚੋਂ ਇਸ ਨੇ ਅਮ੍ਰਿਤ ਛਕਿਆ ਸੀ। ੫. ਜੈਪੁਰ ਦਾ ਰਾਜਾ, ਜਿਸ ਨੂੰ ਔਰੰਗਜ਼ੇਬ ਨੇ ਆਸਾਮ ਦੀ ਮੁਹਿੰਮ ਪੁਰ ਭੇਜਿਆ ਸੀ. ਇਹ ਗੁਰੂ ਤੇਗਬਹਾਦੁਰ ਸਾਹਿਬ ਦਾ ਸੇਵਕ ਸੀ. ਦੇਖੋ, ਧੂਬਰੀ। ੬. ਅਜੀਤ ਦਾ ਪੋਤਾ ਜੋਧਪੁਰ ਦਾ ਰਾਜਾ, ਜੋ ਸੰਮਤ ੧੮੦੬ ਵਿੱਚ ਗੱਦੀ ਬੈਠਾ। ੭. ਨਾਦੌਨ ਦੇ ਜੰਗ ਵਿੱਚ ਰਾਜਾ ਭੀਮਚੰਦ ਦਾ ਸਹਾਈ ਜਸਵਾਲੀਆ ਸਰਦਾਰ. ਦੇਖੋ, ਵਿਚਿਤ੍ਰ ਨਾਟਕ ਅਃ ੯।#੮. ਕੂਕਾ ਪੰਥ ਦੇ ਬਾਨੀ ਬਾਬਾ ਰਾਮਸਿੰਘ, ਜਿਨ੍ਹਾਂ ਦੀ ਸੰਖੇਪ ਕਥਾ ਇਉਂ ਹੈ-#ਲੁਦਿਆਨੇ ਦੇ ਜਿਲੇ ਰਾਈਆਂ ਪਿੰਡ ਵਿੱਚ ਜੱਸਾਸਿੰਘ ਤਖਾਣ ਦੇ ਘਰ ਮਾਈ ਸਦਾਕੌਰ ਦੇ ਉਦਰ ਤੋਂ ਮਾਘ ਸੁਦੀ ੫. ਸੰਮਤ ੧੮੭੨ ਨੂੰ ਬਾਬਾ ਰਾਮਸਿੰਘ ਜੀ ਦਾ ਜਨਮ ਹੋਇਆ. ਇਨ੍ਹਾਂ ਨੂੰ ਛੋਟੀ ਉਮਰ ਤੋਂ ਹੀ ਵਾਹਗੁਰੂ ਨਾਮ ਦੇ ਅਭ੍ਯਾਸ ਦਾ ਪ੍ਰੇਮ ਸੀ ਪਹਿਲਾਂ ਇਨ੍ਹਾਂ ਨੇ ਲਹੌਰ ਦਰਬਾਰ ਦੀ ਸਿੱਖਸੈਨਾ ਵਿੱਚ ਭਰਤੀ ਹੋਕੇ ਕੁਝ ਕਾਲ ਫੌਜੀ ਸੇਵਾ ਕੀਤੀ, ਫੇਰ ਸਨ ੧੮੪੧ (ਸੰਮਤ ੧੮੯੯) ਵਿੱਚ ਨੌਕਰੀ ਛੱਡਕੇ ਭੋਈ ਪਿੰਡ (ਜਿਲਾ ਅਟਕ) ਦੇ ਵਸਨੀਕ ਬਾਬਾ ਬਾਲਕਸਿੰਘ ਜੀ ਦੇ, (ਜਿਨ੍ਹਾਂ ਨੇ ਹਜ਼ਰੋ ਵਿੱਚ ਭਗਤੀ ਦਾ ਬਹੁਤ ਪ੍ਰਚਾਰ ਕੀਤਾ), ਚਾਟੜੇ ਹੋਕੇ ਨਾਮ ਉਪਦੇਸ਼ ਲੀਤਾ ਅਰ ਭੈਣੀ ਵਿੱਚ ਨਿਵਾਸ ਕਰਕੇ ਸਿੱਖੀ ਦਾ ਬਹੁਤ ਪ੍ਰਚਾਰ ਕੀਤਾ. ਇਸ ਮਤ ਦੇ ਸਿੱਖ ਸਫੇਦ ਵਸਤ੍ਰ ਅਤੇ ਚਿੱਟੀ ਉਂਨ ਦੀ ਮਾਲਾ ਰਖਦੇ ਹਨ. "ਵਾਹਗਰੁ" ਮੰਤ੍ਰ ਦਾ ਉਪਦੇਸ਼ ਕੰਨ ਵਿੱਚ ਦਿੱਤਾ ਜਾਂਦਾ ਹੈ. ਅਮ੍ਰਿਤ ਇੱਕ ਪਾਤ੍ਰ ਵਿੱਚ ਇਕੱਠਾ ਨਹੀਂ ਛਕਾਉਂਦੇ, ਜੁਦਾ ਜੁਦਾ ਛਕਾਉਂਦੇ ਹਨ. ਹਵਨ ਦੇ ਵਡੇ ਪ੍ਰੇਮੀ ਹਨ. ਆਨੰਦ ਵਿਆਹ ਸਮੇਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਰਿਕ੍ਰਮਾ ਦੀ ਥਾਂ ਵੇਦਿ ਗੱਡਕੇ ਅਗਨਿ ਵਿੱਚ ਹੋਮ ਕਰਕੇ ਲਾਂਵਾਂ ਪੜ੍ਹਦੇ ਹਨ. ਬਹੁਤ ਪ੍ਰੇਮੀ, ਹਾਲ ਵਿੱਚ ਮਸਤ ਹੋਕੇ ਚੀਕਾਂ. (ਕੂਕ੍ਹਾਂ) ਮਾਰ ਉਠਦੇ ਹਨ ਅਰ ਦਸਤਾਰ ਉਤਾਰਕੇ ਨੱਚਣ ਟੱਪਣ ਲਗ ਜਾਂਦੇ ਹਨ, ਜਿਸ ਤੋਂ "ਕੂਕਾ" ਸੰਗ੍ਯਾ ਹੋ ਗਈ ਹੈ, ਵਾਸਤਵ ਵਿੱਚ ਪੰਥ ਦੀ ਸੰਗ੍ਯਾ "ਨਾਮਧਾਰੀਆ" ਹੈ.#ਸੰਮਤ ੧੯੨੯ (ਸਨ ੧੮੭੨) ਵਿੱਚ ਕੂਕੇ ਸਿੱਖਾਂ ਨੇ ਮਲੌਦ ਅਤੇ ਮਲੇਰਕੋਟਲੇ ਕੁਝ ਬੁੱਚੜ ਵੱਢ ਦਿੱਤੇ, ਜਿਸ ਪੁਰ ਲੁਦਿਆਨੇ ਦੇ ਡਿਪਟੀ ਕਮਿਸ਼ਨਰ (Mr. Cowan) ਨੇ ਬਾਕਾਇਦਾ ਪੂਰੀ ਤਹਿਕੀਕਾਤ ਕੀਤੇ ਬਿਨਾ ਹੀ ੪੯ ਸਿੱਖ ਤੋਪਾਂ ਨਾਲ ਉਡਵਾ ਦਿੱਤੇ ਅਰ ਕਮਿਸ਼ਨਰ (Mr. Forsyth) ਨੇ ਤੀਹ ਫਾਂਸੀ ਲਟਕਾ ਦਿੱਤੇ ਅਰ ਸ਼ੱਕ ਦੀ ਹਾਲਤ ਵਿੱਚ ਬਾਬਾ ਰਾਮਸਿੰਘ ਜੀ ਨੂੰ ਰੰਗੂਨ ਭੇਜ ਦਿੱਤਾ, ਜਿੱਥੇ ਉਨ੍ਹਾਂ ਦਾ ਦੇਹਾਂਤ ਸਨ ੧੮੮੫ ਵਿੱਚ ਹੋਇਆ.¹#ਬਾਬਾ ਰਾਮਸਿੰਘ ਜੀ ਦੀ ਸ਼ਾਦੀ ਪਿੰਡ ਧਰੌੜ ਜਿਲਾ ਲੁਦਿਆਨਾ ਵਿੱਚ ਮਾਈ ਜੱਸਾਂ ਨਾਲ ਹੋਈ ਸੀ, ਜਿਸ ਤੋਂ ਦੋ ਪੁਤ੍ਰੀਆਂ ਜਨਮੀਆਂ, ਇਸ ਲਈ ਉਨ੍ਹਾਂ ਦੀ ਗੱਦੀ ਛੋਟੇ ਭਾਈ ਭਾਈ ਬੁਧਸਿੰਘ² ਜੀ ਨੇ ਸਾਂਭੀ. ਹੁਣ ਭੈਣੀ ਦੀ ਗੱਦੀ ਪੁਰ ਭਾਈ ਬੁਧਸਿੰਘ ਜੀ ਦੇ ਸੁਪੁਤ੍ਰ ਭਾਈ ਪ੍ਰਤਾਪਸਿੰਘ ਜੀ ਵਿਰਾਜਦੇ ਹਨ. ਅਰ ਹਰ ਵੇਲੇ ਆਏ ਗਏ ਅਭ੍ਯਾਗਤਾਂ ਨੂੰ ਲੰਗਰੋਂ ਭੋਜਨ ਮਿਲਦਾ ਅਤੇ ਗੁਰਬਾਣੀ ਦਾ ਅਖੰਡ ਕੀਰਤਨ ਹੁੰਦਾ ਹੈ।#੯. ਕੋਟਲੀ ਫਕੀਰਚੰਦ (ਜਿਲਾ ਸਿਆਲਕੋਟ) ਦਾ ਵਸਨੀਕ ਬਾਬਾ ਰਾਮਸਿੰਘ (ਬੇਦੀ ਫਕੀਰਚੰਦ ਦਾ ਸੁਪੁਤ੍ਰ) ਮਹਾਨ ਯੋਧਾ ਸੀ. ਜਿਸ ਵੇਲੇ ਸ਼ਾਹਚੀਖ਼ਾਨ (ਮੀਰ ਅਹਮਦਖਾਨ) ਸਿੱਖਾਂ ਦਾ ਸਰਵਨਾਸ਼ ਕਰਨ ਲਈ ਗਸ਼ਤੀ ਫੌਜ ਲੈਕੇ ਦੇਸ ਵਿੱਚ ਫਿਰ ਰਿਹਾ ਸੀ, ਉਸ ਵੇਲੇ ਇਹ ਧਰਮਵੀਰ ਪੜੋਪੀ ਗ੍ਰਾਮ ਪਾਸ ਵੈਰੀਆਂ ਦਾ ਮੁਕਾਬਲਾ ਕਰਦਾ ਹੋਇਆ ਸਨ ੧੭੧੯ ਵਿੱਚ ਸ਼ਹੀਦ ਹੋਇਆ, ਜਿਸ ਥਾਂ ਸ਼ਹੀਦਗੰਜ ਵਿਦ੍ਯਮਾਨ ਹੈ.#ਬਾਬਾ ਰਾਮਸਿੰਘ ਦਾ ਸੀਸ ਕੱਟਕੇ ਤੁਰਕ ਲਹੌਰ ਲੈ ਗਏ ਸਨ, ਉੱਥੇ ਇੱਕ ਪ੍ਰੇਮੀ ਨੇ ਮਸਤੀ ਦਰਵਾਜੇ ਸਸਕਾਰ ਕੀਤਾ। ੧੦. ਦੇਖੋ, ਖੁਸਾਲਸਿੰਘ। ੧੧. ਦੇਖੋ, ਬਾਜਸਿੰਘ....
ਦੇਖੋ, ਫਤੇਸਿੰਘ ਬਾਬਾ। ੨. ਜੀਂਦਪਤਿ ਰਾਜਾ ਭਾਗਸਿੰਘ ਦਾ ਪੁਤ੍ਰ, ਜੋ ਪਿਤਾ ਦੇ ਦੇਹਾਂਤ ਪਿੱਛੋਂ ਸਨ ੧੮੧੯ ਵਿੱਚ ਜੀਂਦ ਦੀ ਗੱਦੀ ਤੇ ਬੈਠਾ, ਅਰ ਤੇਈ ਵਰ੍ਹੇ ਦੀ ਉਮਰ ਵਿੱਚ ੩. ਫਰਵਰੀ ਸਨ ੧੮੨੨ ਨੂੰ ਸੰਗਰੂਰ ਪਰਲੋਕ ਸਿਧਾਰਿਆ। ੩. ਦੇਖੋ, ਕਪੂਰਥਲਾ....
ਦੇਖੋ, ਰਿਤੁ ਅਤੇ ਰੁਤਿ....
ਅ਼. [شہید] ਵਿ- ਸ਼ਹਾਦਤ ਦੇਣ ਵਾਲਾ. ਗਵਾਹ. ਸਾਕ੍ਸ਼ੀ (ਸਾਖੀ). ੨. ਸੰਗ੍ਯਾ- ਅਜੇਹਾ ਕੰਮ ਕਰਨ ਵਾਲਾ ਜਿਸ ਦੀ ਲੋਕ ਸਾਖੀ ਦੇਣ। ੩. ਧਰਮਯੁੱਧ ਵਿੱਚ ਜਿਸ ਨੇ ਜੀਵਨ ਅਰਪਿਆ ਹੈ। ੪. ਵਿ- ਸ਼ਹੀਦਾਂ ਦੀ ਮਿਸਲ ਦਾ. ਦੇਖੋ, ਸ਼ਹੀਦਾਂ ਦੀ ਮਿਸਲ....
ਅ਼. [ذِکر] ਜਿਕਰ. ਸੰਗ੍ਯਾ- ਪ੍ਰਸੰਗ। ੨. ਚਰਚਾ। ੩. ਯਾਦ ਕਰਨ ਦੀ ਕ੍ਰਿਯਾ. ਸਿਮਰਣ। ੪. ਦੇਖੋ, ਜਿੱਕੁਰ....
ਫ਼ਾ. [گُرسنہ] ਵਿ- ਭੁੱਖਾ. ਕ੍ਸ਼ੁਧਾਤੁਰ....
ਫ਼ਾ. [کُند] ਕਰਦਾ ਹੈ. ਦੇਖੋ, ਕਰਦਨ....
ਫ਼ਾ. [چِہل] ਸੰਗ੍ਯਾ- ਚਾਲੀ. ਚਤ੍ਵਾਰਿੰਸ਼ਤ- ੪੦....
ਸੰਗ੍ਯਾ- ਚਾਲੀਸ. ਚਤ੍ਵਾਰਿੰਸ਼ਤ- ੪੦। ੨. ਡਾਟ ਲਾਉਣ ਦਾ ਢਾਂਚਾ। ੩. ਰੀਤੀ. ਚਾਲ. ਮਰ੍ਯਾਦਾ. "ਗੁਰਸਿਖ ਮੀਤ, ਚਲਹੁ ਗੁਰਚਾਲੀ." (ਧਨਾ ਮਃ ੪) ੪. ਚੱਲੀ. ਪ੍ਰਵਿਰਤ ਹੋਈ. "ਕਥਾ ਪੁਨੀਤ ਨ ਚਾਲੀ." (ਸਾਰ ਪਰਮਾਨੰਦ)...
ਸੰ. नामन्. ਫ਼ਾ. [نام] ਦੇਖੋ, ਅੰ. name. ਸੰਗ੍ਯਾ- ਨਾਉਂ. ਸੰਗ੍ਯਾ. ਕਿਸੇ ਵਸਤੂ ਦਾ ਬੋਧ ਕਰਾਉਣ ਵਾਲਾ ਸ਼ਬਦ. ਜਿਸ ਕਰਕੇ ਅਰਥ ਜਾਣਿਆ ਜਾਵੇ, ਸੌ ਨਾਮ ਹੈ. ਨਾਮ ਦੇ ਮੁੱਖ ਭੇਦ ਦੋ ਹਨ- ਇੱਕ ਵਸਤੂਵਾਚਕ, ਜੈਸੇ- ਮਨੁੱਖ ਬੈਲ ਪਹਾੜ ਆਦਿ. ਦੂਜਾ ਭਾਵ ਵਾਚਕ, ਜੈਸੇ- ਸੁੰਦਰਤਾ, ਕਠੋਰਤਾ, ਭਲਮਨਸਊ, ਭਰੱਪਣ ਆਦਿ. "ਨਾਮ ਕਾਮ ਬਿਹੀਨ ਪੇਖਤ ਧਾਮ ਹੂ ਨਹਿ ਜਾਹਿ." (ਜਾਪੁ) ੨. ਗੁਰਬਾਣੀ ਵਿੱਚ "ਨਾਮ" ਕਰਤਾਰ ਅਤੇ ਉਸ ਦਾ ਹੁਕਮ ਬੋਧਕ ਸ਼ਬਦ ਭੀ ਹੈ,¹ ਯਥਾ- "ਨਾਮ ਕੇ ਧਾਰੇ ਸਗਲੇ ਜੰਤ। ਨਾਮ ਕੇ ਧਾਰੇ ਖੰਡ ਬ੍ਰਹਮੰਡ." (ਸੁਖਮਨੀ) ੩. ਸੰ. ਨਾਮ. ਵ੍ਯ- ਅੰਗੀਕਾਰ। ੪. ਸਮਰਣ. ਚੇਤਾ। ੫. ਪ੍ਰਸਿੱਧੀ. ਮਸ਼ਹੂਰੀ....
ਦਸਮਗ੍ਰੰਥ ਦੇ ਕ੍ਰਿਸਨਾਵਤਾਰ ਵਿੱਚ ਵਰਣਨ ਕੀਤਾ ਇੱਕ ਯੋਧਾ, ਜੋ ਜਰਾਸੰਧ ਦਾ ਮਿਤ੍ਰ ਸੀ, ਇਸ ਨੇ ਕਈ ਵਾਰ ਕ੍ਰਿਸਨ ਜੀ ਅਤੇ ਹੋਰ ਸੈਨਾਨੀਆਂ ਨੂੰ ਸ਼ਿਕਸਤ ਦਿੱਤੀ, ਅੰਤ ਨੂੰ ਛਲ ਨਾਲ ਮਾਰਿਆ ਗਿਆ. "ਤਿਹ ਭੂਪਤਿ ਕੋ ਮਿਤ੍ਰ ਇੱਕ ਖੜਗ ਸਿੰਘ ਤਿਹ ਨਾਮ। ਪੈਰੇ ਸਮਰ ਸਮੁਦ੍ਰ ਬਹੁ ਮਹਾਰਥੀ ਬਲਧਾਮ." (ਕ੍ਰਿਸਨਾਵ) ਦੇਖੋ, ਖਰਗ ਸਿੰਘ ਅਤੇ ਗੁਰਮਿਤਾ ਸ਼ਬਦ। ੨. ਮਹਾਰਾਜਾ ਰਣਜੀਤ ਸਿੰਘ ਸ਼ੇਰਪੰਜਾਬ ਦਾ ਮਹਾਰਾਣੀ ਦਾਤਾਰ ਕੌਰਿ ਦੇ ਉਦਰ ਤੋਂ ਵਡਾ ਪੁਤ੍ਰ, ਜੋ ਸੰਮਤ ੧੮੬੦ ਵਿੱਚ ਪੈਦਾ ਹੋਇਆ ਅਤੇ ਸੰਮਤ ੧੮੯੬ ਵਿੱਚ ਲਹੌਰ ਦੇ ਤਖਤ ਉੱਪਰ ਬੈਠਾ, ਪਰ ਚਾਲਾਕ ਧ੍ਯਾਨ ਸਿੰਘ ਡੋਗਰੇ ਨੇ ਇਸ ਨੂੰ ਤਖਤੋਂ ਲਾਹਕੇ ਇਸ ਦੇ ਪੁਤ੍ਰ ਨੌਨਿਹਾਲ ਸਿੰਘ ਨੂੰ ਮਹਾਰਾਜਾ ਥਾਪਿਆ. ਖੜਗ ਸਿੰਘ ਇੱਕ ਵਰ੍ਹਾ ਗਮ ਨਾਲ ਬਿਮਾਰ ਰਹਿਕੇ ੨੧. ਕੱਤਕ ਸੰਮਤ ੧੮੯੭ ਨੂੰ ੩੮ ਵਰ੍ਹੇ ਦੀ ਉਮਰ ਵਿੱਚ ਗੁਜ਼ਰ ਗਿਆ....
ਦੇਖੋ, ਗੰਗੂਸ਼ਾਹ। ੨. ਆਗਰਾ ਨਿਵਾਸੀ ਜੜੀਆ ਸਿੱਖ, ਜੋ ਦਸ਼ਮੇਸ਼ ਦੇ ਆਗਰੇ ਪਧਾਰਨ ਸਮੇਂ ਸਤਸੰਗ ਕਰਦਾ ਰਿਹਾ। ੩. ਮਹਾਰਾਜਾ ਦਲੀਪ ਸਿੰਘ ਦਾ ਮਾਮਾ ਅਤੇ ਵਜ਼ੀਰ, ਜਿਸ ਨੂੰ ੨੧. ਸਿਤੰਬਰ ਸਨ ੧੮੪੫ ਨੂੰ ਫ਼ੌਜ ਨੇ ਲਹੌਰ ਕ਼ਤਲ ਕੀਤਾ ਅਤੇ ਉਸ ਦੀ ਥਾਂ ਲਾਲ ਸਿੰਘ ਮੰਤ੍ਰੀ ਥਾਪਿਆ. ਜਵਾਹਰ ਸਿੰਘ ਦੀ ਸਮਾਧ ਮਸਤੀ ਦਰਵਾਜ਼ੇ ਹੈ। ੪. ਇੱਕ ਪੰਜਾਬੀ ਕਵਿ, ਜਿਸ ਨੇ ੧੦੨ ਪੌੜੀਆਂ ਦੀ "ਰਾਮਵਾਰ" ੧੩. ਮੱਘਰ ਸੰਮਤ ੧੮੫੪ ਨੂੰ ਲਿਖੀ ਹੈ. ਇਸ ਵਿੱਚ ਰਾਮਾਇਣ ਦੀ ਸੰਖੇਪ ਕਥਾ ਹੈ. ਦੇਖੋ, ਨਮੂਨੇ ਦੀ ਪੌੜੀ-#"ਸੂਪਨਖਾ ਅਪਛਰਾ ਬਨੀ ਕਰ ਕਾਰਨ ਚਾਲਾ,#ਆਖੇ ਰਾਜੇ ਰਾਮ ਨੂੰ ਸੁਨ ਰਾਉ ਛਤਾਲਾ,#ਮੈਨੂੰ ਤੂੰ ਕਰ ਇਸਤਰੀ ਤਕ ਜੋਬਨ ਬਾਲਾ,#ਤੈਨੂੰ ਹੋਰ ਕੀ ਲੋੜੀਏ ਜਿਸ ਰਾਵਣ ਸਾਲਾ.#ਰਘੁਪਤਿ ਕਹਿ ਸੁਨ ਸੂਪਨਖ, ਇਹ ਗੱਲ ਨ ਮੰਨਾ#ਸਹਸ ਕਸਾਲੇ ਮਾਨਸਾਂ ਜਿਨ੍ਹਾਂ ਦੋ ਰੰਨਾ,#ਰੂਪ ਵਟਾਇਆ ਰਾਖਸੀ ਬਨ ਆਈ ਬੰਨਾ,#ਪਲਕਾਂ ਉੱਤੋਂ ਜਾਨਕੀ ਮੁਹ ਕਰਦੀ ਵੰਨਾ,#ਲਛਮਨ ਨੱਕ ਉਤਾਰਿਆ ਨਾਲੇ ਦੋ ਕੰਨਾ. xxx...
ਇਹ ਕਨ੍ਹੈਯਾ ਸਰਦਾਰ, ਫਤੇਗੜ੍ਹ (ਜਿਲਾ ਗੁਰਦਾਸਪੁਰ) ਦਾ ਰਈਸ ਸੀ. ਇਸ ਦੀ ਸੁਪੁਤ੍ਰੀ ਚੰਦਕੌਰ ਦਾ ਵਿਆਹ ੬. ਫਰਵਰੀ ਸਨ ੧੮੧੨ ਨੂੰ ਵਡੀ ਧੂਮਧਾਮ ਨਾਲ ਮਹਾਰਾਜਾ ਰਣਜੀਤ ਸਿੰਘ ਦੇ ਪੁਤ੍ਰ ਸ਼ਾਹਜ਼ਾਦਾ ਖੜਗ ਸਿੰਘ ਨਾਲ ਹੋਇਆ. ਇਸ ਸ਼ਾਦੀ ਵਿੱਚ ਫੂਲਕਿਆਨ ਰਾਜੇ, ਭਾਈ ਸਾਹਿਬ ਕੈਥਲ ਅਤੇ ਗਵਰਨਰ ਜਨਰਲ ਦਾ ਏਜੈਂਟ ਸਰ ਡੇਵਿਡ ਆਕਟਰਲੋਨੀ ਸ਼ਾਮਿਲ ਸੀ. ਮਹਾਰਾਨੀ ਚੰਦਕੌਰ ਦੀ ਕੁੱਖ ਤੋਂ ਕੌਰ ਨੌਨਿਹਾਲ ਸਿੰਘ ਦਾ ਜਨਮ ਹੋਇਆ. ਦੇਖੋ, ਖੜਗ ਸਿੰਘ, ਚੰਦਕੌਰ ਅਤੇ ਨੌਨਿਹਾਲ ਸਿੰਘ....
ਭਾਈ ਰੂਪਚੰਦ ਦਾ ਪੋਤਾ ਅਤੇ ਭਾਈ ਧਰਮਸਿੰਘ ਦਾ ਸੁਪੁਤ੍ਰ. ਰਾਜ ਨਾਭਾ ਵਿੱਚ ਇਸ ਮਹਾਤਮਾ ਦਾ ਆਬਾਦ ਕੀਤਾ ਹੋਇਆ ਦਯਾਲਪੁਰਾ ਪਿੰਡ ਹੈ. ਬਾਗੜੀਆਂ ਵਾਲੇ ਭਾਈਸਾਹਿਬ ਇਸੇ ਬਜ਼ੁਰਗ ਦੀ ਸੰਤਾਨ ਹਨ. ਦੇਖੋ, ਦਯਾਲਪੁਰਾ ਅਤੇ ਰੂਪਚੰਦ ਭਾਈ. ੨. ਸੁਰਸਿੰਘ ਦਾ ਵਸਨੀਕ ਸਿੱਧੂ ਜੱਟ, ਜੋ ਸ਼੍ਰੀ ਗੁਰੂ ਗੋਬਿੰਦਸਿੰਘ ਸ੍ਵਾਮੀ ਤੋਂ ਅਮ੍ਰਿਤ ਛਕਕੇ ਵਡਾ ਧਰਮਵੀਰ ਹੋਇਆ. ਇਹ ਆਨੰਦਪੁਰ ਦੇ ਜੰਗਾਂ ਵਿੱਚ ਖ਼ਾਲਸੇ ਦੀ ਸੈਨਾ ਨਾਲ ਮਿਲਕੇ ਜਾਲਮਾਂ ਨਾਲ ਵਡੀ ਬਹਾਦੁਰੀ ਨਾਲ ਲੜਦਾ ਰਿਹਾ। ੩. ਦੇਖੋ, ਜਹਾਨਖ਼ਾਨ....
ਮਾਈ ਮਾਨਕੌਰ ਦੇ ਉਦਰ ਤੋਂ ਰਾਜਾ ਦੇਵੇਂਦ੍ਰਸਿੰਘ ਨਾਭਾਪਤਿ ਛੋਟਾ ਪੁਤ੍ਰ ਅਤੇ ਰਾਜਾ ਭਰਪੂਰਸਿੰਘ ਜੀ ਦਾ ਛੋਟਾ ਭਾਈ, ਇਸ ਦਾ ਜਨਮ ਸਨ ੧੮੪੨ ਵਿੱਚ ਹੋਇਆ. ਰਾਜਾ ਭਰਪੂਰਸਿੰਘ ਜੀ ਦੇ ਲਾਵਲਦ ਮਰਨ ਤੇ ਇਹ ੧੭. ਫਰਵਰੀ ਸਨ ੧੮੬੪ ਨੂੰ ਨਾਭੇ ਦੀ ਗੱਦੀ ਤੇ ਬੈਠਾ. ੩੧ ਮਈ ਸਨ ੧੮੭੧ ਨੂੰ ਤਪਦਿੱਕ ਰੋਗ ਨਾਲ ਰਾਜਾ ਭਗਵਾਨਸਿੰਘ ਦਾ ਦੇਹਾਂਤ ਨਾਭੇ ਹੋਇਆ. ਦੇਖੋ, ਹੀਰਾਸਿੰਘ, ਨਾਭਾ ਅਤੇ ਫੂਲਵੰਸ਼....
ਇਹ ਧਰਮਵੀਰ ਮੀਰਾਂਕੋਟ (ਜਿਲਾ ਅਮ੍ਰਿਤਸਰ) ਦਾ ਵਸਨੀਕ ਸੀ. ਇਸ ਨੇ ਪੰਥ ਨਾਲ ਮਿਲਕੇ ਵਡੇ ਬਹਾਦੁਰੀ ਦੇ ਕੰਮ ਕੀਤੇ. ਹਰਿਮੰਦਿਰ ਦੀ ਬੇਅਦਬੀ ਕਰਨ ਵਾਲੇ ਮੱਸੇ ਰੰਘੜ ਦਾ ਸਿਰ ਇਸੇ ਨੇ ਸੰਮਤ ੧੭੯੭ ਵਿੱਚ ਵੱਢਿਆ ਸੀ. ਸੰਮਤ ੧੮੦੨ ਵਿੱਚ ਲਹੌਰ ਦੇ ਹਾਕਿਮ ਨੇ ਇਸ ਨੂੰ ਚਰਖੀ ਚਾੜ੍ਹਕੇ ਸ਼ਹੀਦ ਕੀਤਾ. ਦੇਖੋ, ਹਰਿਭਗਤ, ਪੰਥਪ੍ਰਕਾਸ਼, ਅਤੇ ਮੱਸਾਰੰਘੜ. ਭੜੀ. ਅਤੇ ਕੋਟਲਾਬਦਲਾ ਦੇ ਸਰਦਾਰ ਇਸੇ ਦੀ ਵੰਸ਼ ਵਿੱਚੋਂ ਹਨ....
ਦੇਖੋ, ਰਣਜੀਤ ੩। ੨. ਸਰਦਾਰ ਜੈਸਿੰਘ ਰਈਸ ਲੱਧੜਾਂ ਦੀ ਪੁਤ੍ਰੀ ਦਯਾਕੌਰ ਦੇ ਉਦਰੋਂ ਰਾਜਾ ਜਸਵੰਤਸਿੰਘ ਨਾਭਾਪਤਿ ਦਾ ਵਡਾ ਪੁਤ੍ਰ. ਜੋ ਕੁਸੰਗਤਿ ਦੇ ਕਾਰਣ ਸਨ ੧੮੧੮ ਵਿੱਚ ਪਿਤਾ ਦਾ ਵਿਰੋਧੀ ਹੋਗਿਆ. ਇਸ ਦੀ ਸਾਰੀ ਉਮਰ ਕਲੇਸ਼ ਵਿੱਚ ਵੀਤੀ. ੧੭. ਜੂਨ ਸਨ ੧੮੩੨ ਨੂੰ ਇਸ ਦਾ ਦੇਹਾਂਤ ਸਹੁਰੇਘਰ ਪਤਰਹੇੜੀ (ਜਿਲਾ ਅੰਬਾਲਾ) ਵਿੱਚ ਹੋਇਆ। ੩. ਦੇਖੋ, ਰਣਜੀਤਸਿੰਘ ਮਹਾਰਾਜਾ....
ਸੰ. रत्न. (ਦੇਖੋ, ਰਮ੍ ਧਾ) ਸੰਗ੍ਯਾ- ਜਿਸ ਤੋਂ ਖ਼ੁਸ਼ ਹੋਈਏ, ਮਾਣਿਕ ਆਦਿ ਕੀਮਤੀ ਪੱਥਰ, ਅਥਵਾ ਅਦਭੁਤ ਵਸ੍ਤੂ. "ਰਤਨ ਨਾਮੁ ਅਪਾਰੁ ਕੀਮ ਨਹੁ ਪਵੈ ਅਮੁਲਉ." (ਸਵੈਯੇ ਸ੍ਰੀ ਮੁਖਵਾਕ ਮਃ ੫) ਦੇਖੋ, ਨਵਰਤਨ। ੨. ਉੱਤਮ ਪਦਾਰਥ. "ਹੋਮੇ ਬਹੁ ਰਤਨਾ." (ਸੁਖਮਨੀ) ਘ੍ਰਿਤ ਆਦਿਕ ਪਦਾਰਥ ਹੋਮੇ (ਹਵਨ ਕੀਤੇ). ੩. ਅੱਖ ਦੀ ਪੁਤਲੀ। ੪. ਪੁਰਾਣਕਥਾ ਅਨੁਸਾਰ ਖੀਰਸਮੁੰਦਰ ਨੂੰ ਰਿੜਕਕੇ ਕੱਢੇ ਹੋਏ ਅਦਭੁਤ ਪਦਾਰਥ, ਜਿਨ੍ਹਾਂ ਦੀ ਚੌਦਾਂ ਗਿਣਤੀ ਹੈ- ਉੱਚੈਃ ਸ਼੍ਰਵਾ ਘੋੜਾ, ਕਾਮਧੇਨੁ, ਕਲਪਵ੍ਰਿਕ੍ਸ਼੍, ਰੰਭਾ ਅਪਸਰਾ, ਲਕ੍ਸ਼੍ਮੀ, ਅਮ੍ਰਿਤ, ਕਾਲਕੂਟ (ਜ਼ਹਿਰ) ਸ਼ਰਾਬ (ਸੁਰਾ), ਚੰਦ੍ਰਮਾ, ਧਨ੍ਵੰਤਰਿ, ਪਾਂਚਜਨ੍ਯ ਸ਼ੰਖ, ਕੌਸ੍ਟੁਭਮਣਿ, ਸਾਰੰਗ ਧਨੁਖ, ਅਤੇ ਐਰਾਵਤ ਹਾਥੀ. "ਰਤਨ ਉਪਾਇ ਧਰੇ ਖੀਰੁ ਮਥਿਆ." (ਆਸਾ ਮਃ ੧)...
ਜਿਲਾ ਫ਼ਿਰੋਜ਼ਪੁਰ ਵਿੱਚ ਪ੍ਰਸਿੱਧ ਨਗਰ, ਜਿਸ ਵਿੱਚ ਸਿੱਖਾਂ ਦਾ ਪਵਿਤ੍ਰ "ਮੁਕਤਸਰ" ਸਰੋਵਰ ਹੈ. ਇਸ ਤਾਲ ਦਾ ਨਾਮ ਪਹਿਲਾਂ "ਖਿਦਰਾਣਾ" ਸੀ. ਵਰਖਾ ਦਾ ਚਾਰੇ ਪਾਸਿਓਂ ਪਾਣੀ ਆਕੇ ਇੱਥੇ ਇਤਨਾ ਜਮਾਂ ਹੁੰਦਾ ਸੀ ਕਿ ਸਾਲ ਭਰ ਦੂਰ ਦੂਰ ਦੇ ਪਿੰਡਾਂ ਦੇ ਆਦਮੀ ਅਤੇ ਪਸ਼ੂ ਜਲ ਪੀਣ ਲਈ ਇਸ ਥਾਂ ਆਉਂਦੇ. ਵੈਸਾਖ ਸੰਮਤ ੧੭੬੨ ਵਿੱਚ ਸਰਹਿੰਦ ਦਾ ਸੂਬਾ ਵਜ਼ੀਰ ਖ਼ਾਂ ਜਦ ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ ਦਾ ਤਾਕੁਬ ਕਰਦਾ ਮਾਲਵੇ ਆਇਆ, ਤਦ ਸਿੰਘਾਂ ਨੇ ਇਸ ਤਾਲ ਨੂੰ ਕਬਜੇ ਕਰਕੇ ਵੈਰੀ ਦਾ ਮੁਕਾਬਲਾ ਕੀਤਾ. ਸਭ ਤੋਂ ਪਹਿਲਾਂ ਮਾਈ ਭਾਗੋ ਅਰ ਉਸ ਦੇ ਸਾਥੀ ਸਿੰਘਾਂ ਦਾ ਸ਼ਾਹੀ ਫੌਜ ਨਾਲ ਟਾਕਰਾ ਹੋਇਆ ਅਰ ਵੱਡੀ ਵੀਰਤਾ ਨਾਲ ਸ਼ਹੀਦੀ ਪਾਈ. ਭਾਈ ਮਹਾਸਿੰਘ ਨੇ ਦਸ਼ਮੇਸ਼ ਤੋਂ ਬੇਦਾਵਾਪਤ੍ਰ ਚਾਕ ਕਰਵਾਕੇ ਇੱਥੇ ਟੁੱਟੀ ਸਿੱਖੀ ਗੰਢੀ ਹੈ. ਕਲਗੀਧਰ ਨੇ ਸ਼ਹੀਦਸਿੰਘਾਂ ਨੂੰ ਮੁਕਤ ਪਦਵੀ ਬਖਸ਼ਕੇ ਤਾਲ ਦਾ ਨਾਮ "ਮੁਕਤਸਰ" ਰੱਖਿਆ ਅਰ ਆਪਣੇ ਹੱਥੀਂ ਸ਼ਹੀਦਾਂ ਦੇ ਦੇਹ ਸਸਕਾਰੇ. ਸ਼ਹੀਦਗੰਜ ਤਾਲ ਦੇ ਕਿਨਾਰੇ ਵਿਦ੍ਯਮਾਨ ਹੈ. ਇਸ ਥਾਂ ਇਤਨੇ ਗੁਰਦ੍ਵਾਰੇ ਹਨ-#(ੳ) ਸ਼ਹੀਦਗੰਜ. ਇੱਥੇ ਕਲਗੀਧਰ ਜੀ ਨੇ ਚਾਲੀ ਮੁਕਤੇ ਅਤੇ ਹੋਰ ਸਿੰਘ ਸ਼ਹੀਦਾਂ ਦਾ ਆਪਣੇ ਹੱਥੀਂ ਸਸਕਾਰ ਕੀਤਾ ਹੈ.#(ਅ) ਟਿੱਬੀਸਾਹਿਬ. ਸ਼ਹਿਰ ਤੋਂ ਅੱਧ ਮੀਲ ਉੱਤਰ ਪੱਛਮ ਉਹ ਟਿੱਬੀ, ਜਿੱਥੋਂ ਕਲਗੀਧਰ ਤੁਰਕੀ ਸੈਨਾ ਪੁਰ ਬਾਣ ਵਰਖਾ ਕਰਦੇ ਰਹੇ.#(ੲ) ਤੰਬੂ ਸਾਹਿਬ. ਜਿੱਥੇ ਸਿੰਘਾਂ ਦਾ ਕੈਂਪ ਸੀ.#(ਸ) ਵਡਾ ਦਰਬਾਰ, ਜਿੱਥੇ ਗੁਰੂ ਸਾਹਿਬ ਵਿਰਾਜੇ ਸਨ. ਗੁਰਦ੍ਵਾਰਾ ਸਰੋਵਰ ਦੇ ਕਿਨਾਰੇ ਸੁੰਦਰ ਬਣਿਆ ਹੋਇਆ ਹੈ. ੪੩੦੦ ਰੁਪਯੇ ਦੀ ਸਾਲਾਨਾ ਜਾਗੀਰ ਸਿੱਖਰਾਜ ਦੇ ਸਮੇਂ ਤੋਂ ਹੈ.#ਇਸ ਗੁਰਧਾਮ ਪੁਰ ਹਰ ਸਾਲ ਮਾਘੀ ਨੂੰ ਭਾਰੀ ਮੇਲਾ ਭਰਦਾ ਹੈ. ਮੁਕਤਸਰ ਬੀ. ਬੀ. ਐਂਡ ਸੀ. ਆਈ. ਰੇਲਵੇ ਦਾ ਸਟੇਸ਼ਨ ਹੈ, ਜੋ ਕੋਟਕਪੂਰਾ ਜਁਕਸ਼ਨ ਤੋਂ ਵੀਹ ਮੀਲ ਹੈ....
ਸੰਗ੍ਯਾ- ਧਰਮ ਦੇ ਨਿਯਮਾਂ ਨੂੰ ਮੁੱਖ ਰੱਖਕੇ ਜੋ ਜੰਗ ਕੀਤਾ ਜਾਵੇ. ਜਿਸ ਯੁੱਧ ਵਿੱਚ ਛਲ ਕਪਟ ਅਸਤ੍ਯ ਨਾ ਵਰਤਿਆ ਜਾਵੇ। ੨. ਧਰਮ ਦੇ ਨਿਯਮਾਂ ਦੀ ਰਾਖੀ ਵਾਸਤੇ ਜੋ ਯੁੱਧ ਹੋਵੇ....
ਸੰ. ਸੰਗ੍ਯਾ- ਸ੍ਵਾਸ. ਦਮ. "ਪ੍ਰਾਣ ਮਨ ਤਨ ਜੀਅ ਦਾਤਾ." (ਗਉ ਛੰਤ ਮਃ ੫) ੨. ਵਿਦ੍ਵਾਨਾਂ ਨੇ ਪ੍ਰਾਣ ਦੇ ਦਸ ਭੇਦ ਮੰਨੇ ਹਨ. ਦੇਖੋ, ਦਸ ਪ੍ਰਾਣ। ੩. ਜੀਵਨ। ੪. ਮਨ. ਚਿੱਤ. "ਜਿਸ ਸੰਗਿ ਲਾਗੇ ਪ੍ਰਾਣ." (ਫੁਨਹੇ ਮਃ ੫) ੫. ਬਲ. ਸ਼ਕਤਿ। ੬. ਬ੍ਰਹਮ. ਪਰਮਾਤਮਾ....
ਸੰ. ਅਰ੍ਪਣ. ਨਜਰ. ਭੇਟਾ. ਦਾਨ. ਕਿਸੇ ਵਸਤੁ ਦੇ ਪੇਸ਼ ਕਰਨ ਦੀ ਕ੍ਰਿਯਾ. "ਅਰਪਿ ਸਾਧੁ ਕਉ ਅਪਨਾ ਜੀਉ." (ਸੁਖਮਨੀ) "ਅਰਪਿਆ ਤ ਸੀਸੁ ਸੁਥਾਨ ਗੁਰ ਪਹਿ." (ਗਉ ਛੰਤ ਮਃ ੫)...
ਇਕਰੀ ਪਿੰਡ (ਪਰਗਨਾ ਮੇਹਰਟ) ਦਾ ਵਸਨੀਕ ਗੌੜ ਬ੍ਰਾਹਮਣ, ਜੋ ਹਰਿਗੋਬਿੰਦ ਦਾ ਪੁਤ੍ਰ ਸੀ. ਇਹ ਸੰਮਤ ੧੮੬੪ ਵਿੱਚ ਸਿੰਘਸਾਹਿਬ (ਮਹਾਰਾਜਾ ਰਣਜੀਤ ਸਿੰਘ) ਦੀ ਫੌਜ ਵਿੱਚ ਧੌਂਕਲ ਸਿੰਘ ਦੀ ਪਲਟਨ ਵਿੱਚ ਸਿਪਾਹੀ ਭਰਤੀ ਹੋਇਆ. ਇਸ ਦੇ ਸੁੰਦਰ ਡੀਲ ਨੂੰ ਦੇਖਕੇ ਇੱਕ ਦਿਨ ਮਹਾਰਾਜਾ ਰਣਜੀਤ ਸਿੰਘ ਨੇ ਆਖਿਆ ਕਿ ਕੇਹਾ ਚੰਗਾ ਹੁੰਦਾ, ਜੇ ਏਹ ਜਵਾਨ ਸਿੰਘ ਹੁੰਦਾ. ਖੁਸ਼ਾਲਾ ਝਟ ਖ਼ੁਸ਼ਾਲ ਸਿੰਘ ਬਣ ਗਿਆ. ਇਸ ਨੇ ਆਪਣੇ ਬੇਟੇ ਰਾਮਲਾਲ ਅਤੇ ਭਤੀਜੇ ਤੇਜੂ ਨੂੰ ਭੀ ਰਾਮ ਸਿੰਘ ਅਤੇ ਤੇਜ ਸਿੰਘ ਬਣਾ ਦਿੱਤਾ ਸੀ. ਇਸ ਤਰਾਂ ਮਹਾਰਾਜਾ ਦੀ ਕ੍ਰਿਪਾ ਦਾ ਪਾਤ੍ਰ ਹੋ ਕੇ ਏਹ ਹੌਲੀ ਹੌਲੀ ਮਹਾਰਾਜਾ ਦੀ ਡਿਹੁਡੀ ਦਾ ਜਮਾਦਾਰ ਹੋ ਗਿਆ. ਖੁਸ਼ਾਲ ਸਿੰਘ ਦਾ ਦੇਹਾਂਤ ਸਨ ੧੮੪੪ ਵਿੱਚ ਹੋਇਆ ਹੈ. ਇਸ ਦੀ ਵੰਸ਼ ਦੀ ਰਾਜਧਾਨੀ ਸ਼ੇਖੂਪੁਰਾ ਹੈ, ਜਿਸ ਨਾਲ ੧੮੦ ਪਿੰਡ ਕਈ ਜਿਲਿਆਂ (ਸ਼ੇਖ਼ੂਪੁਰਾ, ਸਿਆਲਕੋਟ, ਲਹੌਰ ਅਤੇ ਅੰਮ੍ਰਿਤਸਰ) ਵਿੱਚ ਹਨ. ਆਮਦਨ ੧੨੦੦੦੦ ਹੈ....
ਸਰਹਿੰਦ ਨਿਵਾਸੀ ਬਾਣੀਆ, ਜੋ ਦਸ਼ਮੇਸ਼ ਤੋਂ ਅਮ੍ਰਿਤ ਛਕਕੇ ਸਿੰਘ ਸਜਿਆ, ਅਤੇ ਆਨੰਦਪੁਰ ਦੇ ਜੰਗਾਂ ਵਿੱਚ ਵੀਰਤਾ ਨਾਲ ਲੜਦਾ ਰਿਹਾ। ੨. ਨਵਾਬ ਕਪੂਰਸਿੰਘ ਜੀ ਤੋਂ ਪਹਿਲਾਂ ਇੱਕ ਪੰਥ ਦੇ ਪ੍ਰਧਾਨ ਜਥੇਦਾਰ, ਜਿਨ੍ਹਾਂ ਦਾ ਨਿਵਾਸ ਅਮ੍ਰਿਤਸਰ ਜੀ ਸੀ. ਆਪ ਦਾ ਦੇਹਾਂਤ ਸੰਮਤ ੧੭੯੧ ਵਿੱਚ ਹੋਇਆ....
ਦੇਖੋ, ਪੰਜ ਪ੍ਯਾਰੇ। ੨. ਦੇਖੋ, ਰੂਪਚੰਦ ਭਾਈ....
ਇਹ ਦਸ਼ਮੇਸ਼ ਦੇ ਘੋੜੇ ਦਾ ਸੇਵਕ ਅਤੇ ਵਿਦ੍ਵਾਨ ਕਵੀ ਸੀ. ਇੱਕ ਵਾਰ ਚੰਦਨ ਕਵੀ ਇੱਕ ਸਵੈਯਾ ਬਣਾਕੇ ਸਤਿਗੁਰੂ ਦੇ ਦਰਬਾਰ ਹਾਜ਼ਿਰ ਹੋਇਆ ਅਰ ਆਖਿਆ ਕਿ ਆਪ ਦੇ ਦਰਬਾਰ ਦੇ ਕਵੀਆਂ ਵਿੱਚੋਂ ਕੋਈ ਇਸ ਦਾ ਅਰਥ ਕਰੇ. ਕਲਗੀਧਰ ਨੇ ਫ਼ਰਮਾਇਆ ਕਿ ਇਸ ਦਾ ਅਰਥ ਗੁਰੁਘਰ ਦੇ ਘਾਹੀ ਭੀ ਕਰ ਸਕਦੇ ਹਨ. ਸਵੈਯਾ ਇਹ ਹੈ:-#"ਨਵਸਾਤ ਤਿਯੇ ਨਵਸਾਤ ਕਿਯੇ#ਨਵਸਾਤ ਪਿਯੇ ਨਵਸਾਤ ਪਿਯਾਏ,#ਨਵਸਾਤ ਰਚੇ ਨਵਸਾਤ ਬਚੇ#ਨਵਸਾਤ ਪਿਯਾਪਹਿ ਦਾਯਕ ਪਾਏ,#ਜੀਤ ਕਲਾ ਨਵਸਾਤਨ ਕੀ,#ਨਵਸਾਤਨ ਕੇ ਮੁਖ ਅੰਚਰ ਛਾਏ,#ਮਾਨਹੁ ਮੇਘ ਕਿ ਮੰਡਲ ਮੇ#ਕਵਿ ਚੰਦਨ ਚੰਦ ਕਲੇਵਰ ਛਾਏ."#ਭਾਈ ਧੰਨਾ ਸਿੰਘ ਨੇ ਇਸ ਦਾ ਅਰਥ ਕੀਤਾ ਕਿ ਸੋਲਾ ਵਰ੍ਹੇ ਦੀ ਉਮਰ ਦੀ ਇਸਤ੍ਰੀ ਨੇ ਸੋਲਾਂ ਸ਼੍ਰਿੰਗਾਰ ਕੀਤੇ, ਉਸ ਦਾ ਪਤਿ ਸੋਲਾਂ ਮਹੀਨਿਆਂ ਪਿਛੋਂ ਪਰਦੇਸੋਂ ਆਇਆ ਸੀ, ਇਸਤ੍ਰੀ ਨੇ ਸੋਲਾਂ ਪ੍ਰਕਾਰ ਦੇ ਭੋਜਨ ਖਵਾਏ, ਸੋਲਾਂ ਘਰਾਂ ਦੇ ਚੋਪੜ ਦੀ ਬਾਜੀ ਪਤੀ ਨਾਲ ਰਚੀ, ਦੋਹਾਂ ਨੇ ਸੋਲਾ ਸੋਲਾਂ ਚਾਲਾਂ ਚੱਲੀਆਂ, ਸੋਲਾਂ ਨਰਦਾਂ ਵਾਲੀ ਬਾਜ਼ੀ ਜਿੱਤਕੇ ਇਸਤ੍ਰੀ ਨੇ ਸੋਲਾਂ ਆਨੇ ਵਾਲੇ ਰੁਪਯੇ ਪ੍ਰਾਪਤ ਕੀਤੇ, ਜਦ ਪਤਿ ਨੇ ਇਸਤ੍ਰੀ ਨੂੰ ਜਿੱਤਿਆ, ਤਦ ਸੋਲਾਂ ਕਲਾ ਚੰਦ੍ਰ ਵਤ ਮੁਖ ਨੂੰ ਸ਼ਰਮ ਦੇ ਮਾਰੇ ਵਸਤ੍ਰ ਨਾਲ ਛੁਪਾ ਲਿਆ, ਮਾਨੋ ਚੰਦ੍ਰਮਾ ਮੇਘ ਵਿੱਚ ਢਕਿਆ ਗਿਆ ਹੈ.#ਭਾਈ ਸੰਤੋਖ ਸਿੰਘ ਜੀ ਲਿਖਦੇ ਹਨ-#ਸੁਨ ਧੰਨਾਸਿੰਘ ਅਰਥ ਬਖਾਨਾ,#ਤ੍ਰਿਯ ਖੇੜਸ ਬਰਖਨ ਬਯ ਵਾਨਾ,#ਤਨ ਖੋੜਸ ਸਿੰਗਾਰ ਸੁਹਾਯੋ,#ਖੋੜਸ ਮਾਸਨ ਮੇ ਪਿਯ ਆਯੋ,#ਖੋੜਸ ਘਰ ਕੋ ਚੌਪਰ ਰਚ੍ਯੋ,#ਖੋੜਸ ਦਾਵ ਲਾਯ ਸੁਖ ਮਚ੍ਯੋ,#ਸੋਈ ਖੇੜਸ ਪ੍ਯਾਰੇ ਲਾਯੋ,#ਖੋੜਸ ਕੀ ਬਾਜੀ ਜੈ ਪਾਯੋ,#ਖੋੜਸ ਕਲਾ ਚੰਦਮੁਖ ਜੋਈ,#ਹਾਰ ਪਾਯ ਤ੍ਰਿਯ ਛਾਦਤ ਸੋਈ,#ਮਨਹੁ ਮੇਘ ਮੇ ਨਿਸਪਤਿ ਛਾਯੋ#ਇਮ ਅੰਚਰ ਮਹਿ ਮੁਖ ਦਰਸਾਯੋ,#(ਗੁਪ੍ਰਸੁ ਰੁੱਤ ੫. ਅਃ ੨੫)#ਚੰਦਨ ਕਵਿ ਅਰਥ ਸੁਣਕੇ ਲੱਜਿਤ ਹੋਇਆ ਅਰ ਸਤਿਗੁਰੂ ਤੋਂ ਆਪਣੇ ਅਭਿਮਾਨ ਬਾਬਤ ਮੁਆ਼ਫ਼ੀ ਮੰਗੀ.#ਭਾਈ ਧੰਨਾ ਸਿੰਘ ਨੇ ਚੰਦਨ ਕਵੀ ਨੂੰ ਆਪਣੇ ਸਵੈਯੇ ਸੁਣਾਕੇ ਆਖਿਆ ਕਿ ਅਰਥ ਕਰ, ਪਰ ਚੰਦਨ ਨੂੰ ਨਾ ਸੁੱਝਿਆ. ਸਵੈਯੇ ਇਹ ਹਨ:-#"ਮੀਨ ਮਰੇ ਜਲ ਕੇ ਪਰ ਸੇ#ਕਬਹੁ ਨ ਮਰੇ ਪਰ ਪਾਵਕ ਪਾਏ,#ਹਾਥਿ ਮਰੈ ਮਦ ਕੇ ਪਰ ਸੇ#ਕਬਹੂ ਨ ਮਰੇ ਤਨ ਤਾਪ ਕੇ ਆਏ,#ਤੀਯ ਮਰੈ ਪਤਿ ਕੇ ਪਰ ਸੇ#ਕਬਹੂ ਨ ਮਰੈ ਪਰਦੇਸ ਸਿਧਾਏ,#ਗੂੜ੍ਹ ਮੈ ਬਾਤ ਕਹੀ ਦਿਜ ਰਾਜ#ਬਿਚਾਰ ਸਕੈ ਨ ਬਿਨਾ ਚਿਤਲਾਏ.#ਕੌਲ ਮਰੈ ਰਵਿ ਕੇ ਪਰ ਸੇ#ਕਬਹੂ ਨ ਮਰੈ ਸਸਿ ਕੀ ਛਬਿ ਪਾਏ,#ਮਿਤ੍ਰ ਮਰੈ ਮਿਤ ਕੋ ਮਿਲਕੈ#ਕਬਹੂ ਨ ਮਰੈ ਜਬ ਦੂਰ ਸਿਧਾਏ,#ਸਿੰਘ ਮਰੈ ਜਬ ਮਾਸ ਮਿਲੈ#ਕਬਹੂ ਨ ਮਰੈ ਜਬ ਹਾਥ ਨ ਆਏ,#ਗੂੜ੍ਹ ਮੈ ਬਾਤ ਕਹੀ ਦਿਜਰਾਜ#ਬਿਚਾਰ ਸਕੈ ਨ ਬਿਨਾ ਚਿਤ ਲਾਏ."#ਇਨ੍ਹਾਂ ਸਵੈਯਾਂ ਵਿੱਚ ਵਿਰੋਧਾਭਾਸ ਅਲੰਕਾਰ ਹੈ. ਜੋ ਕਬਹੂ ਨ ਪਾਠ ਨੂੰ ਪਿਛਲੇ ਪਦ ਨਾਲ ਜੋੜ ਦਿੱਤਾ ਜਾਵੇ, ਤਦ ਅਰਥ ਸਾਫ ਹੋ ਜਾਂਦਾ ਹੈ ਯਥਾ-#"ਮੀਨ ਮਰੈ ਜਲ ਕੇ ਪਰ ਸੇ ਕਬਹੂ ਨ,#ਮਰੈ ਪਰ ਪਾਵਕ ਪਾਏ."××× ਆਦਿਕ....
ਰਾਜਾ ਗਜਪਤਿਸਿੰਘ ਜੀਂਦਪਤਿ ਦਾ ਦੂਜਾ ਪੁਤ੍ਰ, ਜੋ ਸਨ ੧੭੮੯ ਵਿੱਚ ਇੱਕੀ ਵਰ੍ਹੇ ਦੀ ਉਮਰ ਵਿੱਚ ਜੀਂਦ ਦੀ ਗੱਦੀ ਤੇ ਬੈਠਾ. ਇਸ ਨੇ ਸਨ ੧੮੦੩ ਵਿੱਚ ਬਰਤਾਨੀਆਂ ਸਰਕਾਰ ਨਾਲ ਮਿਤ੍ਰਤਾ ਗੰਢੀ ਅਤੇ ਲਾਰਡ ਲੇਕ Lake ਨੂੰ ਭਾਰੀ ਸਹਾਇਤਾ ਦਿੱਤੀ. ਰਾਜਾ ਭਾਗਸਿੰਘ ਬਹੁਤ ਚਤੁਰ ਅਤੇ ਨੀਤਿਗ੍ਯਾਤਾ ਸੀ. ਇਹ ਬਹੁਤ ਚਿਰ ਅਧਰੰਗ ਨਾਲ ਰੋਗੀ ਰਹਿਕੇ ਸਨ ੧੮੧੯ ਵਿੱਚ ਪਰਲੋਕ ਸਿਧਾਰਿਆ. ਦੇਖੋ, ਜੀਂਦ। ੨. ਦੇਖੋ, ਕਪੂਰਥਲਾ....
ਸੰਗ੍ਯਾ- ਵਡਾ ਸ਼ੇਰ. ਕੇਸ਼ਰੀ। ੨. ਸ਼ਰਭ, ਜੋ ਸ਼ੇਰ ਨੂੰ ਭੀ ਮਾਰ ਲੈਂਦਾ ਹੈ। ੩. ਚਾਲੀ ਮੁਕਤਿਆਂ ਦੇ ਜਥੇਦਾਰ ਭਾਈ ਮਹਾਸਿੰਘ ਜੀ. ਸੰਮਤ ੧੭੬੨¹ ਵਿੱਚ ਜੋ ਸਿੰਘ, ਸ਼ਾਹੀ ਫੌਜ ਨਾਲ ਮੁਕਤਸਰ ਲੜੇ, ਆਪ ਉਨ੍ਹਾਂ ਵਿੱਚ ਸਨ. ਜਦ ਕਲਗੀਧਰ ਨੇ ਮੈਦਾਨ ਜੰਗ ਵਿੱਚ ਆਕੇ ਸ਼ਹੀਦਾਂ ਦੇ ਸ਼ਰੀਰ ਉਠਵਾਏ ਤਦ ਮਹਾਸਿੰਘ ਜੀ ਵਿੱਚ ਕੁਝ ਪ੍ਰਾਣ ਸਨ. ਦਸ਼ਮੇਸ਼ ਨੇ ਆਪਣੇ ਰੁਮਾਲ ਨਾਲ ਮਹਾਸਿੰਘ ਜੀ ਦਾ ਮੁਖ ਸਾਫ ਕੀਤਾ ਅਰ ਜਲ ਛਕਾਇਆ. ਜਦ ਮਹਾਸਿੰਘ ਜੀ ਦੀ ਮੂਰਛਾ ਖੁੱਲੀ, ਤਾਂ ਕਲਗੀਧਰ ਨੇ ਫਰਮਾਇਆ, ਵਰ ਮੰਗ. ਮਹਾਸਿੰਘ ਨੇ ਅਰਜ ਕੀਤੀ ਕਿ ਜੇ ਤੁੱਠੇ ਹੋ, ਤਾਂ ਸੰਗਤਿ ਦਾ "ਬੇਦਾਵਾਪਤ੍ਰ" ਪਾੜਕੇ ਟੁੱਟੀ ਗੱਢੋ, ਹੋਰ ਕੋਈ ਵਾਸਨਾ ਨਹੀਂ. ਜਗਤਗੁਰੂ ਨੇ ਧੰਨਸਿੱਖ, ਧੰਨ ਸਿੱਖੀ ਕਹਿਂਦੇ ਹੋਏ ਬੇਦਾਵਾਪਤ੍ਰ ਮਹਾਸਿੰਘ ਨੂੰ ਦਿਖਾਕੇ ਚਾਕ ਕਰਦਿੱਤਾ. ਮਹਾਂਸਿੰਘ ਜੀ ਗੁਰੂ ਸਾਹਿਬ ਦਾ ਦਰਸ਼ਨ ਕਰਦੇ ਹੋਏ ਗੁਰਪੁਰੀ ਨੂੰ ਪਧਾਰੇ. ਕਲਗੀਧਰ ਨੇ ਆਪਣੇ ਹੱਥੀਂ ਮੁਕਤੇ ਵੀਰਾਂ ਦਾ ਸਸਕਾਰ ਕੀਤਾ. ਸ਼ਹੀਦਗੰਜ ਮੁਕਤਸਰ ਦੇ ਕਿਨਾਰੇ ਵਿਦ੍ਯਮਾਨ ਹੈ. ਪਹਿਲਾਂ ਇਸ ਤਾਲ ਦਾ ਨਾਮ ਖਿਦਰਾਣਾ ਸੀ। ੪. ਮਹਾਰਾਜਾ ਰਣਜੀਤਸਿੰਘ "ਸ਼ੇਰ ਪੰਜਾਬ" ਦਾ ਪਿਤਾ, ਜਿਸ ਦਾ ਜਨਮ ਸਨ ੧੭੬੦ ਵਿੱਚ ਅਤੇ ਦੇਹਾਂਤ ਸਨ ੧੭੯੨ ਵਿੱਚ ਗੁੱਜਰਾਂਵਾਲੇ ਹੋਇਆ....
ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਅਨੰਨ ਸੇਵਕ ਭਾਈ ਮਾਨ ਸਿੰਘ, ਜਿਸ ਨੂੰ ਭਾਈ ਸੰਤੋਖ ਸਿੰਘ ਨੇ ਗੁਰਪ੍ਰਤਾਪਸੂਰਜ ਵਿੱਚ ਨਿਹੰਗਪੰਥ ਦਾ ਬਾਨੀ ਮੰਨਿਆ ਹੈ. ਇਹ ਆਨੰਦਪੁਰ ਤੋਂ ਚਮਕੌਰ, ਅਤੇ ਉਸ ਥਾਂ ਤੇ ਦਸ਼ਮੇਸ਼ ਨਾਲ ਮਾਲਵੇ ਅਤੇ ਦੱਖਣ ਦੀ ਯਾਤ੍ਰਾ ਵਿੱਚ ਸਾਥ ਰਿਹਾ. ਨਰਮਦਾ ਦੇ ਕਿਨਾਰੇ ਇੱਕ ਮਤਾਂਧ ਮੁਸਲਮਾਨ ਦੇ ਹੱਥੋਂ ਗੋਲੀ ਨਾਲ ਮਾਰਿਆ ਗਿਆ। ੨. ਜੈਪੁਰ ਪਤਿ ਭਗਵਾਨਦਾਸ (ਅਕਬਰ ਦੇ ਸਾਲੇ) ਦਾ ਭਤੀਜਾ, ਜੋ ਭਗਵਾਨਦਾਸ ਨੇ ਮੁਤਬੰਨਾ ਬਣਾਇਆ ਸੀ. ਭਗਵਾਨ ਦਾਸ ਪਿੱਛੋਂ ਇਹ ਜੈਪੁਰ ਦੀ ਗੱਦੀ ਪੁਰ ਬੈਠਾ. ਅਕਬਰ ਨੇ ਇਸ ਨੂੰ ਅਫਗਾਨਿਸ੍ਤਾਨ ਦੀ ਮੁਹਿੰਮ ਪੁਰ ਭੇਜਿਆ ਸੀ. ਇਹ ਰਾਣਾ ਪ੍ਰਤਾਪ ਦੇ ਵਿਰੁੱਧ ਭੀ ਲੜਿਆ ਸੀ. ਸਨ ੧੫੮੭ ਵਿੱਚ ਇਹ ਬਿਹਾਰ ਦਾ ਗਵਰਨਰ ਹੋਇਆ, ੧੫੮੯ ਵਿੱਚ ਬੰਗਾਲ ਭੀ ਇਸ ਦੇ ਅਧੀਨ ਕੀਤਾ ਗਿਆ. ਮਾਨ ਸਿੰਘ ਨੂੰ ਹਫ਼ਤਹਜ਼ਾਰੀ ਮਨਸਬ ਸੀ. ਇਹ ਜਹਾਂਗੀਰ ਦੇ ਵੇਲੇ ਸਨ ੧੬੧੫ ਵਿੱਚ ਮੋਇਆ....
ਦੇਖੋ, ਪੰਥਪ੍ਰਕਾਸ....
ਸੰ. ਮੁਕ੍ਤ. ਵਿ- ਛੁਟਿਆ ਹੋਇਆ. ਆਜ਼ਾਦ. ਨਿਰਬੰਧ. "ਮੁਕਤ ਭਏ ਪ੍ਰਭ ਰੂਪ ਨ ਰੇਖੰ." (ਗਉ ਅਃ ਮਃ ੧) ੨. ਦੇਖੋ, ਸਸਤ੍ਰ। ੩. ਸੰਗ੍ਯਾ- ਮੁਕ੍ਤਾ. ਮੋਤੀ. "ਮੁਕਤ ਲਾਲ ਅਨਿਕ ਭੋਗ." (ਕਾਨ ਮਃ ੫)...
ਵਿ- ਮੁਕ੍ਤ. ਬੰਧਨ ਰਹਿਤ. ਮੁਕ੍ਤਿ ਨੂੰ ਪ੍ਰਾਪਤ ਹੋਇਆ. ਭੇਦ ਅਤੇ ਭਰਮ ਦੀ ਗੱਠ ਜਿਸ ਦੇ ਦਿਲ ਵਿੱਚ ਨਹੀਂ. "ਜਿਹ ਘਟਿ ਸਿਮਰਨੁ ਰਾਮ ਕੋ ਸੋ ਨਰੁ ਮੁਕਤਾ ਜਾਨੁ." (ਸਃ ਮਃ ੯) "ਮੁਕਤੇ ਸੇਵੇ, ਮੁਕਤਾ ਹੋਵੇ." (ਮਾਝ ਅਃ ਮਃ ੩) "ਹਿਰਦੇ ਕਾ ਮੁਕਤਾ ਮੁਖ ਕਾ ਸਤੀ." (ਰਤਨਮਾਲਾ ਬੰਨੋ) ੨. ਅਲਗ. ਕਿਨਾਰੇ. "ਹਰਖ ਸੋਗ ਦੁਹਾ ਤੇ ਮੁਕਤਾ." (ਧਨਾ ਛੰਤ ਮਃ ੪) ੩. ਅਲੇਪ. "ਸੂਰ ਮੁਕਤਾ ਸਸੀ ਮੁਕਤਾ." (ਮਾਰੂ ਮਃ ੫) ੪. ਖੁਲ੍ਹਾ. ਕੁਸ਼ਾਦਾ. "ਸਤਿਗੁਰਿ ਮਿਲਿਐ ਮਾਰਗੁ ਮੁਕਤਾ." (ਰਾਮ ਮਃ ੫) ੫. ਅਤੁੱਟ. ਜੋ ਮੁੱਕੇ ਨਾ. "ਮੁਕਤੇ ਭੰਡਾਰਾ." (ਮਾਰੂ ਅਃ ਮਃ ੧) ੬. ਸੰਗ੍ਯਾ- ਮਾਤ੍ਰਾ ਬਿਨਾ ਅੱਖਰ. ਜਿਸ ਅੱਖਰ ਨੂੰ ਕੋਈ ਲਗ ਨਹੀਂ। ੭. ਦੇਖੋ, ਮੁਕਤੇ। ੮. ਸੰ. ਮੁਕ੍ਤਾ ਮੋਤੀ. ਦੇਖੋ, ਗਜਮੁਕਤਾ। ੯. ਅ਼. [مُقطع] ਮੁਕ਼ਤ਼ਅ਼. ਵਿ- ਕ਼ਤਅ ਕੀਤਾ ਹੋਇਆ. ਕੱਟਿਆ ਹੋਇਆ। ੧੦. ਤ਼ਯ (ਤ਼ੈ) ਕੀਤਾ ਹੋਇਆ. ਫੈਸਲਾਸ਼ੁਦਾ. ਦੇਖੋ, ਮੁਕਾਤੀ। ੧੧. ਸਾਧੂਆਂ ਦੇ ਸੰਕੇਤ ਵਿੱਚ ਰੋਡੇ ਦੀ ਮੁਕਤਾ ਸੰਗ੍ਯਾ ਹੈ. "ਜਟਾਜੂਟ ਮੁਕਤ ਸਿਰ ਹੋਇ। ਮੁਕਤਾ ਫਿਰੈ ਬੰਧ ਨਹੀ ਕੋਇ." (ਮਾਤ੍ਰਾ ਬਾਬਾ ਸ੍ਰੀਚੰਦ ਜੀ ਦੀ)...
ਸੰ. ਮਧ੍ਯ. ਵਿੱਚ. ਭੀਤਰ. "ਮਾਝ ਬਨਾਰਸਿ ਗਾਊ ਰੇ." (ਗਉ ਕਬੀਰ) ੨. ਇੱਕ ਰਾਗ, ਜੋ ਸੰਪੂਰਣ ਜਾਤਿ ਦਾ ਹੈ ਇਸ ਵਿੱਚ ਰਿਸਕ ਮੱਧਮ ਪੰਚਮ ਅਤੇ ਧੈਵਤ ਸ਼ੁਧ, ਗਾਂਧਾਰ ਅਤੇ ਨਿਸਾਦ ਦੋਵੇ, ਸ਼ੁੱਧ ਅਤੇ ਕੋਮਲ ਲਗਦੇ ਹਨ. ਗ੍ਰਹਸੁਰ ਅਤੇ ਵਾਦੀ ਸੜਜ, ਸੰਵਾਦੀ ਰਿਸ਼ਟ ਅਤੇ ਅਨੁਵਾਦੀ ਗਾਂਧਾਰ ਹੈ. ਗਾਉਣ ਦਾ ਵੇਲਾ ਦਿਨ ਦਾ ਚੌਥਾ ਪਹਿਰ ਹੈ, ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਮਾਝ ਦਾ ਨੰਬਰ ਦੂਜਾ ਹੈ.#ਬਾਣੀਬਿਉਰੇ ਵਿੱਚ "ਬੁਧਪ੍ਰਕਾਸ਼ ਦਰਪਨ" ਦਾ ਹਵਾਲਾ ਦੇਕੇ ਲਿਖਿਆ ਹੈ-#ਸਿਰੀ ਰਾਗ ਮਧੁ ਮਾਧਵੀ ਅਰ ਮਲਾਰ ਸੁਰ ਜਾਨ,#ਇਨ ਮਿਲ ਮਾਝ ਬਖਾਨਹੀ ਲੀਜੋ ਗੁਨਿਜਨ ਮਾਨ....
ਸੰ. ਸੰਗ੍ਯਾ- ਅਗ੍ਯਾਨ. ਮੂਰਖਤਾ। ੨. ਮਾਇਆ ਦੀ ਓਹ ਦਸ਼ਾ ਜੋ ਜੀਵਾਤਮਾ ਨੂੰ ਅਗ੍ਯਾਨ- ਬੰਧਨ ਵਿੱਚ ਫਸਾਉਂਦੀ ਹੈ....
ਕ੍ਰਿ- ਬਾਂਧਨਾ. ਬੰਨ੍ਹਣਾ। ੨. ਪੁਲ ਬਣਾਉਣਾ. "ਭਵਸਾਗਰ ਬੰਧਿਆਉ, ਸਿਖ ਤਾਰੇ ਸੁ ਪ੍ਰਸੰਨੈ." (ਸਵੈਯੇ ਮਃ ੪. ਕੇ)...
ਹੁਤੋ. ਹੋਤਾ. ਹੋਣ ਦਾ ਭੂਤਕਾਲ....