kharabaखरब
ਸੰ. ਖਰ੍ਬ. ਸੰਗ੍ਯਾ- ਕੁਬੇਰ ਦੀ ਇੱਕ ਨਿਧਿ. ਲੀਲਾਵਤੀ ਅਨੁਸਾਰ ਕ੍ਰੋੜ ਦਾ ਦਸ਼ ਗੁਣਾ ਅਰਬੁਦ, ਅਰਬੁਦ ਦਾ ਦਸ਼ ਗੁਣਾ ਅਬਜ, ਅਬਜ ਦਾ ਦਸ਼ ਗੁਣਾ ਖਰਬ ਹੁੰਦਾ ਹੈ. ਰਾਮਾਇਣ ਵਿੱਚ ਮਹਾਪਦਮ ਨੂੰ ਹਜ਼ਾਰ ਗੁਣਾ ਕਰਨ ਤੋਂ ਖਰਬ ਸੰਖ੍ਯਾ ਲਿਖੀ ਹੈ. ਦੇਖੋ, ਸੰਖ੍ਯਾ. "ਲਾਖ ਅਰਬ ਖਰਬ ਦੀਨੋ ਦਾਨ." (ਗਉ ਮਃ ੫) ੨. ਵਾਮਨ. ਬਾਉਨਾ। ੩. ਵਿ- ਛੋਟਾ.
सं. खर्ब. संग्या- कुबेर दी इॱक निधि. लीलावती अनुसार क्रोड़ दा दश गुणा अरबुद, अरबुद दा दश गुणा अबज, अबज दा दश गुणा खरब हुंदा है. रामाइण विॱच महापदम नूं हज़ार गुणा करन तों खरब संख्या लिखी है. देखो, संख्या. "लाख अरब खरब दीनो दान." (गउ मः ५) २. वामन. बाउना। ३. वि- छोटा.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਕੁ (ਨਿੰਦਿਤ) ਹੈ ਬੇਰ (ਦੇਹ) ਜਿਸ ਦਾ.¹ ਤਿੰਨ ਪੈਰ ਅਤੇ ਅੱਠ ਦੰਦਾਂ ਵਾਲਾ ਦੇਵਤਿਆਂ ਦਾ ਖ਼ਜ਼ਾਨਚੀ. ਇਹ ਤ੍ਰਿਣਵਿੰਦੁ ਦੀ ਪੁਤ੍ਰੀ ਇਲਵਿਲਾ ਦੇ ਪੇਟ ਤੋਂ ਵਿਸ਼੍ਰਵਾ ਦਾ ਪੁਤ੍ਰ ਹੈ. ਇਸ ਦੀ ਪੁਰੀ ਦਾ ਨਾਉਂ ਅਲਕਾ ਹੈ. ਇਹ ਯਕ੍ਸ਼੍ ਅਤੇ ਕਿੰਨਰਾਂ ਦਾ ਰਾਜਾ ਹੈ. ਕੁਬੇਰ ਰਾਵਣ ਦਾ ਮਤੇਰ ਭਾਈ ਹੈ....
ਸੰ. ਸੰਗ੍ਯਾ- ਖ਼ਜ਼ਾਨਾ. ਕੋਸ਼. "ਨਿਧਿ ਨਾਮੁ ਨਾਨਕ ਮੋਰੈ." (ਆਸਾ ਪੜਤਾਲ ਮਃ ੫) ੨. ਦੱਬਿਆ- ਹੋਇਆ ਧਨ। ੩. ਕੁਬੇਰ ਦੇ ਨੌ ਰਤਨ. ਨੌ ਖ਼ਜ਼ਾਨੇ. ਦੇਖੋ, ਨਉ ਨਿਧਿ। ੪. ਨੌਂ ਗਿਣਤੀ ਦਾ ਬੋਧਕ, ਕ੍ਯੋਂ ਕਿ ਨਿਧਿ ਨੌ ਹਨ। ੫. ਸਮੁੰਦਰ। ੬. ਘਰ. ਨਿਵਾਸਸ੍ਥਾਨ. "ਗੁਣਨਿਧਿ ਗਾਇਆ." (ਆਸਾ ਛੰਤ ਮਃ ੫)...
ਵਿ- ਵਿਲਾਸ ਕਰਨ ਵਾਲੀ ਇਸਤ੍ਰੀ। ੨. ਸੰਗ੍ਯਾ- ਭਾਸਕਰਾਚਾਰਯ ਦੀ ਵਹੁਟੀ, ਜੋ ਵਡੀ ਪੰਡਿਤਾ ਸੀ¹। ੩. ਲੀਲਾਵਤੀ ਦੇ ਨਾਂਉਂ ਬਣਾਇਆ ਭਾਸਕਰਾਚਾਰਯ ਦਾ ਇੱਕ ਹਿਸਾਬ ਦਾ ਗ੍ਰੰਥ, ਜੋ ਸਿੱਧਾਂਤ ਸ਼ਿਰੋਮਣਿ ਦਾ ਪਹਿਲਾ ਖੰਡ ਹੈ। ੪. ਦੁਰਗਾ ਦੇਵੀ। ੫. ਮਯ ਦੈਤ ਦੀ ਇਸਤ੍ਰੀ। ੬. ਇੱਕ ਛੰਦ, ਜਿਸ ਦਾ ਲੱਛਣ ਹੈ- ਚਾਰ ਚਰਣ. ਪਤਿ ਚਰਣ ੩੨ ਮਾਤ੍ਰਾ, ੧੮- ੧੪ ਪੁਰ ਵਿਸ਼੍ਰਾਮ, ਅੰਤ ਸਗਣ. .#ਉਦਾਹਰਣ-#ਪਹਿਲੇ ਤੁਮ ਪੂਰਣ ਵਿਦ੍ਯਾ ਸਿੱਖੋ,#ਫਿਰ ਉਸ ਕਾ ਪਰਿਚਾਰ ਕਰੋ,#ਕੀਜੈ ਉਪਕਾਰ ਸਰਬ ਕੇ ਊਪਰ,#ਵੈਰ ਵਿਰੋਧ ਨ ਚਿੱਤ ਧਰੋ. ×××#(ਅ) ਬਾਵਾ ਰਾਮਦਾਸ ਜੀ ਨੇ ਲੀਲਾਵਤੀ ਦੇ ਅੰਤ ਸਗਣ ਦੀ ਥਾਂ ਯਗਣ ਵਿਧਾਨ ਕੀਤਾ ਹੈ.#ਉਦਾਹਰਣ-#ਬਾਲੋਂ ਹੈ ਨਿੱਕੀ ਖੰਡ੍ਯੋਂ ਤਿੱਖੀ,#ਸਤਿਗੁਰੁ ਕੀ ਉੱਤਮ ਸਿੱਖੀ. ×××...
ਸੰ. ਵਿ- ਅਨੁਕੂਲ। ੨. ਸਮਾਨ. ਜੇਹਾ....
ਸੰ. क्रोड ਸੰਗ੍ਯਾ- ਸੂਰ। ੨. ਗੋਦ. ਅੰਕਵਾਰ। ੩. ਬਿਰਛ ਦੀ ਖੋੜ। ੪. ਕਰੋੜ....
ਦੇਖੋ, ਗੁਣਨ। ੨. ਸੰਕੇਤ ਕੀਤਾ ਪਦਾਰਥ ਅਥਵਾ ਅੰਗ....
ਸੰ. ਅਬੁਦ. ਸੰਗ੍ਯਾ- ਦਸ ਕਰੋੜ। ੨. ਰਾਜਪੂਤਾਨੇ ਵਿੱਚ ਇੱਕ ਪਹਾੜ ਦੀ ਧਾਰਾ. ਅਰਾਵਲੀ ਅਰਵਲੀ। ੩. ਆਬੂ ਪਹਾੜ। ੪. ਬੱਦਲ। ੫. ਵੈਦ੍ਯਕ ਅਨੁਸਾਰ ਇੱਕ ਰੋਗ. ਸ਼ਰੀਰ ਤੇ ਗਿਲਟੀਆਂ ਦਾ ਹੋਣਾ. ਰਸੌਲੀ ਆਦਿ। ੬. ਇੱਕ ਨੇਤ੍ਰ ਰੋਗ....
ਸੰ. पह्य्रब्ज- ਅਬ੍ਜ. ਸੰਗ੍ਯਾ- ਆਪ (ਪਾਣੀ) ਤੋਂ ਪੈਦਾ ਹੋਇਆ ਕਮਲ. ਜਲਜ। ੨. ਚੰਦ੍ਰਮਾ, ਜੋ ਸਮੁੰਦਰ ਤੋਂ ਪੈਦਾ ਹੋਇਆ ਹੈ....
ਸੰ. ਖਰ੍ਬ. ਸੰਗ੍ਯਾ- ਕੁਬੇਰ ਦੀ ਇੱਕ ਨਿਧਿ. ਲੀਲਾਵਤੀ ਅਨੁਸਾਰ ਕ੍ਰੋੜ ਦਾ ਦਸ਼ ਗੁਣਾ ਅਰਬੁਦ, ਅਰਬੁਦ ਦਾ ਦਸ਼ ਗੁਣਾ ਅਬਜ, ਅਬਜ ਦਾ ਦਸ਼ ਗੁਣਾ ਖਰਬ ਹੁੰਦਾ ਹੈ. ਰਾਮਾਇਣ ਵਿੱਚ ਮਹਾਪਦਮ ਨੂੰ ਹਜ਼ਾਰ ਗੁਣਾ ਕਰਨ ਤੋਂ ਖਰਬ ਸੰਖ੍ਯਾ ਲਿਖੀ ਹੈ. ਦੇਖੋ, ਸੰਖ੍ਯਾ. "ਲਾਖ ਅਰਬ ਖਰਬ ਦੀਨੋ ਦਾਨ." (ਗਉ ਮਃ ੫) ੨. ਵਾਮਨ. ਬਾਉਨਾ। ੩. ਵਿ- ਛੋਟਾ....
ਹੁਤੋ. ਹੋਤਾ. ਹੋਣ ਦਾ ਭੂਤਕਾਲ....
ਦੇਖੋ, ਰਾਮਾਯਣ. "ਰਾਮਾਇਣ ਕਰ ਭਾਰਤ ਭਾਰੇ." (ਭਾਗੁ)...
ਫ਼ਾ. [ہزار] ਹਜ਼ਾਰ. ਸੰਗ੍ਯਾ- ਦਸ ਸੌ. ਸਹਸ੍ਰ- ੧੦੦੦....
ਦੇਖੋ, ਕਰਣ. "ਕੁੰਡਲ ਕਰਨ ਵਾਰੀ, ਸੁਮਤਿ ਕਰਨ ਵਾਰੀ, ਕਮਲ ਕਰਨ ਵਾਰੀ ਗਤਿ ਹੈ ਕਰਿਨ ਕੀ." (ਗੁਪ੍ਰਸੂ) ਕੰਨਾਂ ਵਿੱਚ ਕੁੰਡਲਾਂ ਵਾਲੀ, ਉੱਤਮ ਬੁੱਧਿ ਦੇ ਬਣਾਉਣ ਵਾਲੀ, ਹੱਥ ਵਿੱਚ ਕਮਲ ਧਾਰਣ ਵਾਲੀ, ਚਾਲ ਹੈ ਹਾਥੀ ਜੇਹੀ। ੨. ਕਰਣ. ਇੰਦ੍ਰਿਯ. ਅੱਖ ਕੰਨ ਨੱਕ ਆਦਿ ਇੰਦ੍ਰੀਆਂ. "ਕਰਨ ਸਿਉਇਛਾ ਚਾਰਹ." (ਸਵੈਯੇ ਮਃ ੨. ਕੇ) ਕੇ) ਕਰਣ (ਇੰਦ੍ਰੀਆਂ) ਨੂੰ ਸ੍ਵ (ਆਪਣੀ) ਇੱਛਾ ਅਨੁਸਾਰ ਚਲਾਉਂਦੇ ਹਨ. ਭਾਵ, ਇੰਦ੍ਰੀਆਂ ਕ਼ਾਬੂ ਕੀਤੀਆਂ ਹਨ। ੩. ਦੇਖੋ, ਕਰਣ ੧੧....
ਸੰ. ਸੰਗ੍ਯਾ- ਗਿਣਤੀ. ਸ਼ਮਾਰ. "ਤ੍ਰ੍ਯੋਦਸ ਦ੍ਯੋਸਹਿ ਸੰਖ੍ਯਾ ਕੀਨੀ." (ਨਾਪ੍ਰ) ਪੰਜਾਬੀ, ਸੰਸਕ੍ਰਿਤ. ਫ਼ਾਰਸੀ ਅਤੇ ਅੰਗ੍ਰੇਜ਼ੀ ਵਿੱਚ ਅੰਗਾਂ ਦੀ ਸੰਖ੍ਯਾ- (ਗਿਣਤੀ) ਇਉਂ ਹੈ:-:%ਇੱਕ ਇੱਕ ਬਿੰਦੀ ਲੱਗਣ ਤੋਂ ਅੰਗ ਦਸਗੁਣੇ ਜੋ ਹੁੰਦੇ ਹਨ, ਉਸ ਦਾ ਪ੍ਰਕਾਰ ਪੁਰਾਣੇ ਗ੍ਰੰਥਾਂ ਵਿੱਚ ਇਉਂ ਹੈ-#ਇੱਕ- ਏਕ ੧#ਦਸ- ਦਸ਼ ੧੦#ਸੌ-ਸ਼ਤ ੧੦੦#ਹਜਾਰ-ਸਹਸ੍ਰ ੧੦੦੦#ਅਯੁਤ ੧੦, ੦੦੦#ਲੱਖ-ਲਕ੍ਸ਼੍ ੧੦੦, ੦੦੦#ਪ੍ਰਯੁਤ-ਨਿਯੁਤ ੧, ੦੦੦, ੦੦੦#ਕਰੋੜ- ਕੋਟਿ ੧੦, ੦੦੦, ੦੦੦#ਅਬੁਦ ੧੦੦, ੦੦੦, ੦੦੦#ਵ੍ਰਿੰਦ ੧, ੦੦੦, ੦੦੦, ੦੦੦#ਖਰ੍ਵ ੧੦, ੦੦੦, ੦੦੦, ੦੦੦#ਨਿਖਰ੍ਵ ੧੦੦, ੦੦੦, ੦੦੦, ੦੦੦#ਪਦਮ ੧, ੦੦੦, ੦੦੦, ੦੦੦, ੦੦੦#ਸੰਖ ੧੦, ੦੦੦, ੦੦੦, ੦੦੦, ੦੦੦#ਮਹਾਪਦਮ ੧੦੦, ੦੦੦, ੦੦੦, ੦੦੦, ੦੦੦#ਸਾਗਰ ੧, ੦੦੦, ੦੦੦, ੦੦੦, ੦੦੦, ੦੦੦#ਅੰਤ੍ਯ ੧੦, ੦੦੦, ੦੦੦, ੦੦੦, ੦੦੦, ੦੦੦#ਮਧ੍ਯ ੧੦੦, ੦੦੦, ੦੦੦, ੦੦੦, ੦੦੦, ੦੦੦#ਪੂਰਵਾਰ੍ਧ ੧, ੦੦੦, ੦੦੦, ੦੦੦, ੦੦੦, ੦੦੦, ੦੦੦#ਪਰਾਰ੍ਧ ੧੦, ੦੦੦, ੦੦੦, ੦੦੦, ੦੦੦, ੦੦੦, ੦੦੦#ਇਸ ਸਮੇਂ ਸਕੂਲਾਂ ਵਿੱਚ ਜੋ ਗਿਣਤੀ ਪੜ੍ਹਾਈ ਜਾਂਦੀ ਹੈ ਉਹ ਇਉਂ ਹੈ-#ਇਕਾਈ ੧ Unit#ਦਹਾਈ ੧੦#ਸੈਂਕੜਾ ੧੦੦#ਹਜਾਰ-ਹਜ਼ਾਰ ੧੦੦੦ Thousand#ਦਸ ਹਜ਼ਾਰ ੧੦੦੦੦#ਲੱਖ ੧੦੦੦੦੦#ਦਸ ਲੱਖ ੧੦੦੦੦੦੦ Million#ਕਰੋੜ ੧੦੦੦੦੦੦੦#ਦਸ ਕਰੋੜ ੧੦੦੦੦੦੦੦੦#ਅਰਬ ੧੦੦੦੦੦੦੦੦੦#ਦਸ ਅਰਬ ੧੦੦੦੦੦੦੦੦੦੦#ਖਰਬ ੧੦੦੦੦੦੦੦੦੦੦੦#ਦਸ ਖਰਬ ੧੦੦੦੦੦੦੦੦੦੦੦੦ Billion#ਨੀਲ ੧੦੦੦੦੦੦੦੦੦੦੦੦੦#ਦਸ ਨੀਲ ੧੦੦੦੦੦੦੦੦੦੦੦੦੦੦#ਪਦਮ ੧੦੦੦੦੦੦੦੦੦੦੦੦੦੦੦#ਦਸ ਪਦਮ ੧੦੦੦੦੦੦੦੦੦੦੦੦੦੦੦੦#ਸੰਖ ੧੦੦੦੦੦੦੦੦੦੦੦੦੦੦੦੦੦#ਦਸ ਸੰਖ ੧੦੦੦੦੦੦੦੦੦੦੦੦੦੦੦੦੦੦ Trillion¹#ਕਵੀਆਂ ਨੇ ਸੰਖ੍ਯਾ (ਗਿਣਤੀ) ਦਾ ਇੱਕ ਹੋਰ ਢੰਗ ਕੱਢਿਆ ਹੈ ਜਿਸ ਦਾ ਪ੍ਰਕਾਰ ਇਹ ਹੈ ਕਿ ਜਿਤਨੀ ਸੰਖ੍ਯਾ ਬੋਧਕ ਜੋ ਪਦਾਰਥ ਅਥਵਾ ਦੇਵਤਾ ਆਦਿ ਹਨ, ਉਨ੍ਹਾਂ ਦੇ ਨਾਉਂ ਨੂੰ ਅੰਗ ਦੀ ਥਾਂ ਵਰਤਣਾ. ਜੈਸੇ-#੦ ਦੀ ਥਾਂ ਆਕਾਸ਼, ਨਭ ਆਦਿ ਸ਼ਬਦ.#੧ ਪ੍ਰਿਥਵੀ. ਚੰਦ੍ਰਮਾ. ਆਤਮਾ. ਗਣੇਸ਼ਦੰਤ. ਸੂਰਜ ਦੇ ਰਥ ਦਾ ਚਕ੍ਰ.#੨ ਨੇਤ੍ਰ. ਪਕ੍ਸ਼੍ (ਪੰਛੀ ਦੇ ਖੰਭ ਅਤੇ ਮਹੀਨੇ ਦੇ ਪੱਖ). ਭੁਜਾ. ਅਯਨ. ਸਰਪਰਸਨਾ.#੩ ਰਾਮ. ਕਾਲ. ਤਾਪ. ਗੁਣ. ਸ਼ਿਵਨੇਤ੍ਰ. ਅਗਨਿ. ਭੁਵਨ. ਸੰਧ੍ਯਾ.#੪ ਵੇਦ. ਯੁਗ. ਵਰਣ. ਆਸ਼੍ਰਮ. ਬ੍ਰਹਮਾ ਦੇ ਮੁਖ. ਵਿਸਨੁਭੁਜਾ. ਅਵਸ੍ਥਾ.#੫ ਪ੍ਯਾਰੇ.² ਪਾਂਡਵ. ਇੰਦ੍ਰਿਯ. ਕਾਮਵਾਣ. ਸ਼ਿਵਮੁਖ. ਪ੍ਰਾਣ. ਭੂਤ. ਕੋਸ਼. ਨਮਾਜ.³#੬ ਰਿਤੁ. ਰਸ. ਰਾਗ. ਭ੍ਰਮਰਪਦ. ਈਤਿ. ਸ਼ਾਸਤ੍ਰ. ਵੇਦਾਂਗ.#੭ ਮੁਨਿ. ਸ਼ਾਗਰ. ਸ੍ਵਰ. ਗਿਰਿ. ਲੋਕ. ਵਾਰ. ਭੂਮਿਕਾ.#੮ ਵਸੁ. ਸਿੱਧਿ. ਦਿੱਗਜ. ਯੋਗਅੰਗ. ਪਹਿਰ. ਨਾਗ. ਰਾਜੇ ਦੇ ਅੰਗ.#੯ ਭੂਖੰਡ. ਅੰਕ. ਨਿਧਿ. ਗ੍ਰਹ. ਭਕ੍ਤਿ.#੧੦ ਦੋਸ਼. ਦਿਸ਼ਾ. ਦਸ਼ਾ. ਅਵਤਾਰ. ਸੰਨ੍ਯਾਸੀ ਪੰਥ.#੧੧ ਰੁਦ੍ਰ.#੧੨ ਰਵਿ. ਰਾਸ਼ਿ. ਮਾਸ. ਮਿਸਲਾਂ.⁴ ਯੋਗੀ ਪੰਥ.#੧੩ ਬ੍ਰਾਹਮਣ ਧਰਮ. ਵਿਸ਼੍ਵੇਦੇਵ.#੧੪ ਲੋਕ. ਰਤਨ. ਵਿਦ੍ਯਾ. ਮਨੁ.#੧੫ ਤਿਥਿ. ਸੋਮਵੱਲੀ ਪਤ੍ਰ.#੧੬ ਕਲਾ. ਸ਼੍ਰਿੰਗਾਰ.#੧੭ ਵੈਦਿਕ ਦੇਵਤਾ.#੧੮ ਪੁਰਾਣ. ਭਾਰਤ ਪਰਵ.#੧੯ ਵਿਰਾਟ ਮੁਖ.#੨੦ ਨਖ. ਬਿਸ੍ਵੇ.#੨੧ ਮੂਰਛਨਾ.#੨੨ ਵਾਰਾਂ#੨੫ ਪ੍ਰਕ੍ਰਿਤਿ#੨੮ ਨਕ੍ਸ਼੍ਤ੍ਰ#੩੦ ਮਾਸਦਿਵਸ.#੩੨ ਦੰਤ.#੪੦ ਮੁਕਤੇ.⁵#੪੯ ਪਵਨ.#੬੪ ਕਲਾ.#ਸੰਖ੍ਯਾ ਸ਼ਬਦ ਦਾ ਅਰਥ ਚਰਚਾ ਅਰ ਵਿਚਾਰ ਭੀ ਕਈ ਥਾਂਈਂ ਆਇਆ ਹੈ. ਦਸਮਗ੍ਰੰਥ ਵਿੱਚ ਸੰਗ੍ਯਾ ਦੀ ਥਾਂ ਸੰਖ੍ਯਾ ਸ਼ਬਦ ਵਰਤਿਆ ਹੈ, ਯਥਾ- "ਸਮੈ ਸੰਤ ਪਰਹੋਤ ਸਹਾਈ। ਤਾਂ ਤੇ ਸੰਖ੍ਯਾ ਸੰਤਸਹਾਈ." (ਚੌਬੀਸਾਵ)#ਇਸ ਲਈ ਸੰਤਸਹਾਈ ਸੰਗ੍ਯਾ (ਨਾਉਂ) ਹੈ....
ਲੱਖਾਂ. ਭਾਵ- ਬੇਸ਼ੁਮਾਰ. ਦੇਖੋ, ਲਕ੍ਸ਼੍. "ਲਾਖ ਕਰੋਰੀ ਬੰਧਨ ਪਰੈ." (ਸੁਖਮਨੀ) ੨. ਸੰ. ਲਾਕ੍ਸ਼ਾ. ਲਾਖ. "ਜੈਸੇ ਧੋਈ ਲਾਖ." (ਸ. ਕਬੀਰ) ੩. ਸੰ. ਲਕ੍ਸ਼੍ਯ. ਜੋ ਨਜਰ ਆ ਰਿਹਾ ਹੈ, ਜਗਤ. ਦ੍ਰਿਸ਼੍ਯ. "ਲਾਖ ਮਹਿ ਅਲਖੁ ਲਖਾਯਹੁ." (ਸਵੈਯੇ ਮਃ ੫. ਕੇ)...
ਸੰ. ਸੰਗ੍ਯਾ- ਦੇਣ ਦਾ ਕਰਮ. ਖ਼ੈਰਾਤ. "ਦਾਨ ਦਾਤਾਰਾ ਅਪਰ ਅਪਾਰਾ." (ਰਾਮ ਛੰਤ ਮਃ ੫) "ਘਰਿ ਘਰਿ ਫਿਰਹਿ ਤੂੰ ਮੂੜੇ! ਦਦੈ ਦਾਨ ਨ ਤੁਧੁ ਲਇਆ." (ਆਸਾ ਪਟੀ ਮਃ ੩) ਦਾਨ ਕਰਨ ਦਾ ਗੁਣ ਤੈਂ ਅੰਗੀਕਾਰ ਨਹੀਂ ਕੀਤਾ। ੨. ਉਹ ਵਸਤੁ ਜੋ ਦਾਨ ਵਿੱਚ ਦਿੱਤੀ ਜਾਵੇ। ੩. ਮਹ਼ਿਸੂਲ. ਕਰ. ਟੈਕਸ. "ਰਾਜਾ ਮੰਗੈ ਦਾਨ." (ਆਸਾ ਅਃ ਮਃ ੧) ੪. ਹਾਥੀ ਦਾ ਟਪਕਦਾ ਹੋਇਆ ਮਦ. "ਦਾਨ ਗਜਗੰਡ ਮਹਿ ਸੋਭਤ ਅਪਾਰ ਹੈ." (ਨਾਪ੍ਰ) ੫. ਯਗ੍ਯ. "ਸਹੰਸਰ ਦਾਨ ਦੇ ਇੰਦ੍ਰ ਰੋਆਇਆ." (ਵਾਰ ਰਾਮ ੧. ਮਃ ੧) ੬. ਰਾਜਨੀਤਿ ਦਾ ਇੱਕ ਅੰਗ. ਕੁਝ ਦੇਕੇ ਵੈਰੀ ਨੂੰ ਵਸ਼ ਕਰਨ ਦਾ ਉਪਾਉ। ੭. ਫ਼ਾ. [دانہ] ਦਾਨਹ (ਦਾਣਾ) ਦਾ ਸੰਖੇਪ. ਕਣ. ਅੰਨ ਦਾ ਬੀਜ। ੮. ਦਾਨਿਸਤਨ ਮਸਦਰ ਤੋਂ ਅਮਰ ਹ਼ਾਜਿਰ ਦਾ ਸੀਗ਼ਾ. ਵਿ- ਜਾਣਨ ਵਾਲਾ।. ੯. ਫ਼ਾ. [دان] ਪ੍ਰਤ੍ਯ- ਜੋ ਸ਼ਬਦਾਂ ਦੇ ਅੰਤ ਲਗਕੇ ਰੱਖਣ ਵਾਲਾ, ਵਾਨ ਆਦਿ ਅਰਥ ਦਿੰਦਾ ਹੈ, ਜਿਵੇਂ- ਕ਼ਲਮਦਾਨ. ਜੁਜ਼ਦਾਨ, ਆਤਿਸ਼ਦਾਨ ਆਦਿ....
ਸੰ. ਵਿ- ਬਾਉਨਾ ਛੋਟੇ ਕੱਦ ਦਾ। ੨. ਸੰਗ੍ਯਾ- ਦੇਖੋ, ਦਿੱਗਜ। ੩. ਵਾਮਨ ਅਵਤਾਰ. ਦੇਖੋ, ਬਲਿ ਅਤੇ ਭਰੋਚ। ੪. ਦੇਖੋ, ਪੁਰਾਣ....
ਵਿ-. ਉਮਰ ਅਥਵਾ ਕੱਦ ਵਿੱਚ ਘੱਟ। ੨. ਓਛਾ. ਤੁੱਛ। ੩. ਸੰ. शौटीर्य्य ਸ਼ੌਟੀਰ੍ਯ. ਸੰਗ੍ਯਾ- ਬਲ. ਪਰਾਕ੍ਰਮ. "ਕੋਟ ਨ ਓਟ ਨ ਕੋਸ ਨ ਛੋਟਾ." (ਸਵੈਯੇ ਸ੍ਰੀ ਮੁਖਵਾਕ ਮਃ ੫)...