ਸੰਖ

sankhaसंख


ਸੰ. शङ्ख ਸੰਗ੍ਯਾ- ਸਮੁੰਦਰ ਦਾ ਇੱਕ ਜੀਵ, ਜਿਸ ਦਾ ਖੋਲ ਮੰਦਿਰਾਂ ਵਿੱਚ ਹਿੰਦੂ ਬਿਗਲ ਦੀ ਤਰਾਂ ਵਜਾਉਂਦੇ ਹਨ. "ਸੰਖਨ ਕੀ ਧੁਨਿ ਘੰਟਨ ਕੀ ਕਰ." (ਚੰਡੀ ੧) ਪੁਰਾਣੇ ਸਮੇਂ ਜੰਗ ਵਿੱਚ ਬਿਗਲ ਵਾਂਙ ਸੰਖ ਬਜਾਇਆ ਜਾਂਦਾ ਸੀ. "ਸਿੰਘ ਚੜੀ ਮੁਖ ਸੰਖ ਬਜਾਵਤ." (ਚੰਡੀ ੧) ਸੰਖ ਨੂੰ ਵਿਸਨੁ ਦੇਵਤਾ ਸਦਾ ਆਪਣੇ ਹੱਥ ਰੱਖਦਾ ਹੈ। ੨. ਵਿਸਨੁ ਦੇ ਸੰਖ ਦਾ ਚੰਦਨ ਆਦਿ ਨਾਲ ਬਣਾਇਆ ਵੈਸਨਵ ਦੇ ਸ਼ਰੀਰ ਉੱਤੇ ਚਿੰਨ੍ਹ ਅਥਵਾ ਧਾਤੁ ਨਾਲ ਤਪਾਕੇ ਲਾਇਆ ਛਾਪਾ. "ਸੰਖ ਚਕ੍ਰ ਮਾਲਾ ਤਿਲਕ ਬਿਰਾਜਤ." (ਮਾਰੂ ਨਾਮਦੇਵ)। ੩. ਇੱਕ ਸਰਪ, ਜੋ ਨਾਗਾਂ ਦਾ ਸਰਦਾਰ ਹੈ। ੪. ਇੱਕ ਗਿਣਤੀ. ੧੦੦੦੦੦੦੦੦੦੦੦੦੦। ੫. ਇੱਕ ਰਿਖੀ ਜਿਸ ਦੀ ਲਿਖੀ ਸੰਖ ਸੰਹਿਤਾ ਹੈ. ਇਹ ਲਿਖਿਤ ਰਿਖੀ ਦਾ ਭਾਈ ਅਤੇ ਚੰਪਕ ਪੁਰੀ ਦੇ ਰਾਜਾ ਹੰਸਧ੍ਵਜ ਦਾ ਪੁਰੋਹਿਤ ਸੀ। ੬. ਕਪਾਲ. ਸਿਰ ਦੀ ਹੱਡੀ। ੭. ਇੱਕ ਦੈਤ (ਸੰਖਾਸੁਰ) ਜੋ ਸ਼ੰਖ ਵਿੱਚੋਂ ਜੰਮਿਆ ਸੀ ਅਰ ਵੇਦਾਂ ਨੂੰ ਲੈ ਕੇ ਸਮੁੰਦਰ ਵਿੱਚ ਚਲਾ ਗਿਆ ਸੀ. ਵਿਸਨੁ ਨੇ ਮੱਛ ਅਵਤਾਰ ਧਾਰਕੇ ਸੰਖ ਨੂੰ ਮਾਰਿਆ ਅਤੇ ਵੇਦ ਵਾਪਿਸ ਲਿਆਂਦੇ. "ਸੰਖਾਸੁਰ ਮਾਰੇ ਵੇਦ ਉਧਾਰੇ." (ਮੱਛਾਵ) ਸ਼ਤਪਥ ਵਿੱਚ ਸ਼ੰਖਾ ਨਾਉਂ ਹਯਗ੍ਰੀਵ ਭੀ ਲਿਖਿਆ ਹੈ. ਦੇਖੋ, ਮਤਸ੍ਯ ਅਵਤਾਰ। ੮. ਦੇਖੋ, ਸੰਖ੍ਯ.


सं. शङ्ख संग्या- समुंदर दा इॱक जीव, जिस दा खोल मंदिरां विॱच हिंदू बिगल दी तरां वजाउंदे हन. "संखन की धुनि घंटन की कर." (चंडी १) पुराणे समें जंग विॱच बिगल वांङ संख बजाइआ जांदा सी. "सिंघ चड़ी मुख संख बजावत." (चंडी १) संख नूं विसनु देवता सदा आपणे हॱथ रॱखदा है। २. विसनु दे संख दा चंदन आदि नाल बणाइआ वैसनव दे शरीर उॱते चिंन्ह अथवा धातु नाल तपाके लाइआ छापा. "संख चक्र माला तिलक बिराजत." (मारू नामदेव)। ३. इॱक सरप, जो नागां दा सरदार है। ४. इॱक गिणती. १०००००००००००००। ५. इॱक रिखी जिस दी लिखी संख संहिता है. इह लिखित रिखी दा भाई अते चंपक पुरी दे राजा हंसध्वज दा पुरोहित सी। ६. कपाल. सिर दी हॱडी। ७. इॱक दैत (संखासुर) जो शंख विॱचों जंमिआ सी अर वेदां नूं लै के समुंदर विॱच चला गिआ सी. विसनु ने मॱछ अवतार धारके संख नूं मारिआ अते वेद वापिस लिआंदे. "संखासुर मारे वेद उधारे." (मॱछाव) शतपथ विॱच शंखा नाउं हयग्रीव भी लिखिआ है. देखो, मतस्य अवतार। ८. देखो, संख्य.