ਨਮਾਜ਼

namāzaनमाज़


ਫ਼ਾ. [نماز] ਅ਼. [صلات] ਸਲਾਤ. ਨਮਾਜ ਇਸਲਾਮ ਦਾ ਦੂਜਾ ਉਸੂਲ ਹੈ. ਕ਼ੁਰਾਨ ਵਿਚ ਭਾਵੇਂ ਪੰਜ ਵੇਲੇ ਮੁਕ਼ੱਰਰ ਨਹੀਂ ਕੀਤੇ ਗਏ, ਪਰ ਸੁੰਨਤ ਅਤੇ ਹਦੀਸਾਂ ਦੇ ਲੇਖ ਅਨੁਸਾਰ ਮੁਸਲਮਾਨ ਨੂੰ ਪੰਜ ਨਮਾਜ਼ਾਂ ਦਾ ਪੜ੍ਹਨਾ ਜਰੂਰੀ ਹੈ, ਜਿਨ੍ਹਾਂ ਦਾ ਵੇਰਵਾ ਇਉਂ ਹੈ:-#੧. ਸਲਾਤੁਲਫ਼ਜਰ [صلتاُّلفجر] ਨਮਾਜ਼ੇ ਸੁਬਹ਼. ਪਹੁ ਫਟਣ ਤੋਂ ਲੈਕੇ ਸੂਰਜ ਚੜ੍ਹਨ ਤੀਕ ਦੀ ਨਮਾਜ਼.#੨. ਸਲਾਤੁੱਜੁਹਰ. [صلتاُّلجُہر] ਨਮਾਜ਼ੇ ਪੇਸ਼ੀਨ. ਜਦ ਸੂਰਜ ਢਲਣ ਲੱਗੇ, ਉਸ ਵੇਲੇ ਦੀ ਨਮਾਜ਼.#੩. ਸਲਾਤੁਲਅ਼ਸਰ. [صلتاُّلعصر] ਨਮਾਜ਼ੇ ਦੀਗਰ. ਤੀਸਰੇ ਪਹਿਰ ਦੀ ਨਮਾਜ਼.#੪. ਸਲਾਤੁਲ ਮਗ਼ਰਿਬ. [صلتاُّلمغرب] ਨਮਾਜ਼ੇ ਸ਼ਾਮ. ਸੂਰਜ ਛਿਪਣ ਤੋਂ ਲੈਕੇ ਆਸਮਾਨ ਦੀ ਸੁਰਖ਼ੀ ਮਿਟ ਜਾਣ ਤੀਕ.#੫. ਸਲਾਤੁਲਇ਼ਸ਼ਾ [صلتاُّلعِشہ] ਨਮਾਜ਼ੇ ਖ਼ੁਫ਼ਤਨ. ਸੌਣ ਵੇਲੇ ਦੀ ਨਮਾਜ਼.#ਇਹ ਪੰਜ ਨਮਾਜ਼ਾਂ ਤਾਂ ਫ਼ਰਜ ਹੈ, ਇਨ੍ਹਾਂ ਤੋਂ ਛੁੱਟ ਤਿੰਨ ਨਮਾਜ਼ਾਂ ਅਖ਼ਤਿਆਰੀ ਹਨ, ਜਿਨ੍ਹਾਂ ਦੇ ਪੜ੍ਹਨ ਦਾ ਭਾਰੀ ਸਵਾਬ ਹੈ:-#੧. ਸਲਾਤੁਲ ਇਸ਼ਰਾਕ਼. [صلتاُّلاشراق] ਨਮਾਜ਼ੇ ਇਸ਼ਰਾਕ਼. ਜਦ ਸੂਰਜ ਚੰਗੀ ਤਰ੍ਹਾਂ ਚੜ੍ਹ ਆਵੇ, ਉਸ ਵੇਲੇ ਦੀ ਨਮਾਜ਼.#੨. ਸਲਾਤੁਲਜੁਹ਼ਾ [صلتاُّلضُحا] ਨਮਾਜ਼ੇ ਚਾਸ਼ਤ. ਕ਼ਰੀਬ ਗ੍ਯਾਰਾਂ ਵਜੇ ਦਿਨ ਦੇ.#੩. ਸਲਾਤੁਲਤਹੱਜੁਦ. [صلتاُّلتہجُّد] ਨਮਾਜ਼ੇ ਤਹੱਜੁਦ. ਅੱਧੀ ਰਾਤ ਤੋਂ ਕੁੱਝ ਪਿੱਛੋਂ. ਇਨ੍ਹਾਂ ਤੋਂ ਛੁੱਟ ਦੋ ਨਮਾਜ਼ਾਂ ਦੋ ਈ਼ਦਾਂ ਦੀਆਂ ਹਨ, ਅਰਥਾਤ ਈਦੁਲ ਫ਼ਿਤਰ ਦੀ, ਦੂਜੀ ਈ਼ਦੁਲਅਜਹਾ ਦੀ.#"ਸਹ਼ੀਹ਼ੇ ਮੁਸਲਿਮ" ਵਿੱਚ ਲਿਖਿਆ ਹੈ ਕਿ ਹ਼ਜਰਤ ਮੁਹ਼ੰਮਦ ਖ਼ੁਦਾ ਦੇ ਪੇਸ਼ ਹੋਕੇ ਜਦ ਸੱਤਵੇਂ ਆਸਮਾਨੋਂ ਮੁੜੇ, ਤਦ ਰਾਹ ਵਿਚ ਛੀਵੇਂ ਆਸਮਾਨ ਹ਼ਜਰਤ ਮੂਸਾ ਮਿਲਿਆ, ਉਸ ਨੇ ਪੁੱਛਿਆ ਕਿ ਖ਼ੁਦਾ ਵੱਲੋਂ ਤੈਨੂੰ ਕੀ ਹ਼ੁਕਮ ਮਿਲਿਆ ਹੈ. ਮੁਹ਼ੰਮਦ ਸਾਹਿਬ ਨੇ ਆਖਿਆ ਕਿ ਪੰਜਾਹ ਵੇਲੇ ਨਮਾਜ਼ ਪੜ੍ਹਨ ਦਾ. ਮੂਸਾ ਨੇ ਕਿਹਾ ਕਿ ਤੇਰੀ ਉੱਮਤ ਨੇ ਕਦੇ ਤਾਮੀਲ ਨਹੀਂ ਕਰਨੀ. ਮੈਂ ਆਪਣੀ ਉੱਮਤ ਨੂੰ ਉਪਦੇਸ਼ ਦੇਕੇ ਥੱਕ ਗਿਆ, ਪਰ ਉਸ ਤੋਂ ਅਮਲ ਨਹੀਂ ਹੋ ਸਕਿਆ. ਜਾਹ, ਮੁੜਕੇ ਖ਼ੁਦਾ ਤੋਂ ਫੇਰ ਪੁੱਛ. ਜਦ ਪੈਗ਼ੰਬਰ ਮੁਹ਼ੰਮਦ ਨੇ ਖ਼ੁਦਾ ਨੂੰ ਇਹ ਮਜਬੂਰੀ ਦੱਸੀ, ਤਦ ਖ਼ੁਦਾ ਨੇ ਘਟਾਉਂਦੇ ਘਟਾਉਂਦੇ ਪੰਜ ਵੇਲੇ ਨਮਾਜ਼ ਮੁਕ਼ੱਰਰ ਕੀਤੀ. ਮੂਸਾ ਪਾਸ ਆਕੇ ਜਦ ਸਾਰਾ ਹ਼ਾਲ ਦੱਸਿਆ, ਤਾਂ ਉਸ ਨੇ ਆਖਿਆ ਕਿ ਲੋਕਾਂ ਨੇ ਪੰਜ ਵੇਲੇ ਭੀ ਨਹੀਂ ਪੜ੍ਹਨੀ. ਜਾਹ, ਖ਼ੁਦਾ ਪਾਸੋਂ ਕੁਝ ਹੋਰ ਮੁਆ਼ਫ਼ੀ ਮੰਗ. ਹ਼ਜ਼ਰਤ ਮੁਹ਼ੰਮਦ ਨੇ ਆਖਿਆ, ਹੁਣ ਬਾਰ ਬਾਰ ਅ਼ਰਜ ਕਰਨ ਤੋਂ ਮੈਨੂੰ ਸ਼ਰਮ ਆਉਂਦੀ ਹੈ, ਹੁਣ ਮੈਂ ਕੁਝ ਨਹੀਂ ਪੁੱਛਾਂਗਾ.#ਨਮਾਜ ਦਾ ਪੜ੍ਹਨਾ ਕ਼ੁਰਾਨ ਦੀਆਂ ਆਯਤਾਂ ਵਿੱਚ ਜਰੂਰੀ ਹੈ, ਇਹ ਨਹੀਂ ਕਿ ਅ਼ਰਬੀ ਦਾ ਤਰਜੁਮਾ ਕਿਸੇ ਹੋਰ ਬੋਲੀ ਵਿੱਚ ਪੜ੍ਹ ਲਵੇ. ਨਮਾਜ਼ ਤੋਂ ਪਹਿਲਾਂ ਜਿਸਮ ਅਤੇ ਵਸਤ੍ਰ ਸ਼ੁੱਧ ਕਰਨੇ ਚਾਹੀਏ. ਨਮਾਜ਼ ਪੜ੍ਹਨ ਦੀ ਜ਼ਮੀਨ ਅਪਵਿਤ੍ਰ ਨਾ ਹੋਵੇ.#ਜੇ ਨਮਾਜ਼ ਮਸਜਿਦ ਵਿੱਚ ਬਹੁਤਿਆਂ ਨੇ ਇਕੱਠੇ ਹੋਕੇ ਪੜ੍ਹਨੀ ਹੋਵੇ, ਤਦ ਮਸੀਤ ਦੇ ਮੀਨਾਰ ਪੁਰ ਚੜ੍ਹਕੇ ਅਜਾਨ (ਬਾਂਗ) ਦਾ ਦੇਣਾ ਜਰੂਰੀ ਹੈ, ਤਾਕਿ ਆਵਾਜ਼ ਸੁਣਕੇ ਸਭ ਜਮਾਂ ਹੋ ਜਾਣ. ਨਮਾਜ਼ ਵੇਲੇ ਜੁੱਤੀ ਉਤਾਰਨੀ ਚਾਹੀਏ ਅਰ ਸਿਰੋਂ ਨੰਗੇ ਹੋਕੇ ਨਮਾਜ਼ ਪੜ੍ਹਨੀ ਨਿਸੇਧ ਕੀਤੀ ਗਈ ਹੈ.#ਉੱਪਰ ਲਿਖੀ ਨਮਾਜ਼ ਤੋਂ ਛੁੱਟ ਕਿਸੇ ਖ਼ਾਸ ਕਾਰਜ ਲਈ ਨਮਾਜ਼ ਪੜ੍ਹਨੀ ਅਥਵਾ ਮੁਰਦੇ ਦੇ ਭਲੇ ਲਈ ਪ੍ਰਾਰਥਨਾ ਕਰਨੀ ਭੀ ਇਸਲਾਮ ਵਿੱਚ ਵਿਧਾਨ ਹੈ.#ਯਹੂਦੀਆਂ ਵਿੱਚ ਸੱਤ ਵੇਲੇ ਨਮਾਜ਼ ਪੜ੍ਹਨ ਦੀ ਰੀਤਿ ਪਾਈ ਜਾਂਦੀ ਹੈ. ਦੇਖੋ, ਜ਼ੱਬੂਰ ਕਾਂਡ ੧੧੯. ਆਯਤ ੧੬੪.¹


फ़ा. [نماز] अ़. [صلات] सलात. नमाज इसलाम दा दूजा उसूल है. क़ुरान विच भावें पंज वेले मुक़ॱरर नहीं कीते गए, पर सुंनत अते हदीसां दे लेख अनुसार मुसलमान नूं पंज नमाज़ां दा पड़्हना जरूरी है, जिन्हां दा वेरवा इउं है:-#१. सलातुलफ़जर [صلتاُّلفجر] नमाज़े सुबह़. पहु फटण तों लैके सूरज चड़्हन तीक दी नमाज़.#२. सलातुॱजुहर. [صلتاُّلجُہر] नमाज़े पेशीन. जद सूरज ढलण लॱगे, उस वेले दी नमाज़.#३. सलातुलअ़सर. [صلتاُّلعصر] नमाज़े दीगर. तीसरे पहिर दी नमाज़.#४. सलातुल मग़रिब. [صلتاُّلمغرب] नमाज़े शाम. सूरज छिपण तों लैके आसमान दी सुरख़ी मिट जाण तीक.#५. सलातुलइ़शा [صلتاُّلعِشہ] नमाज़े ख़ुफ़तन. सौण वेले दीनमाज़.#इह पंज नमाज़ां तां फ़रज है, इन्हां तों छुॱट तिंन नमाज़ां अख़तिआरी हन, जिन्हां दे पड़्हन दा भारी सवाब है:-#१. सलातुल इशराक़. [صلتاُّلاشراق] नमाज़े इशराक़. जद सूरज चंगी तर्हां चड़्ह आवे, उस वेले दी नमाज़.#२. सलातुलजुह़ा [صلتاُّلضُحا] नमाज़े चाशत. क़रीब ग्यारां वजे दिन दे.#३. सलातुलतहॱजुद. [صلتاُّلتہجُّد] नमाज़े तहॱजुद. अॱधी रात तों कुॱझ पिॱछों. इन्हां तों छुॱट दो नमाज़ां दो ई़दां दीआं हन, अरथात ईदुल फ़ितर दी, दूजी ई़दुलअजहा दी.#"सह़ीह़े मुसलिम" विॱच लिखिआ है कि ह़जरत मुह़ंमद ख़ुदा दे पेश होके जद सॱतवें आसमानों मुड़े, तद राह विच छीवें आसमान ह़जरत मूसा मिलिआ, उस ने पुॱछिआ कि ख़ुदा वॱलों तैनूं की ह़ुकम मिलिआ है. मुह़ंमद साहिब ने आखिआ कि पंजाह वेले नमाज़ पड़्हन दा. मूसा ने किहा कि तेरी उॱमत ने कदे तामील नहीं करनी. मैं आपणी उॱमत नूं उपदेश देके थॱक गिआ, पर उस तों अमल नहीं हो सकिआ. जाह, मुड़के ख़ुदा तों फेर पुॱछ. जद पैग़ंबर मुह़ंमद ने ख़ुदा नूं इह मजबूरी दॱसी, तद ख़ुदा ने घटाउंदे घटाउंदे पंज वेले नमाज़ मुक़ॱरर कीती. मूसा पास आके जद सारा ह़ाल दॱसिआ, तां उस ने आखिआ कि लोकां ने पंज वेले भी नहीं पड़्हनी. जाह, ख़ुदा पासों कुझहोर मुआ़फ़ी मंग. ह़ज़रत मुह़ंमद ने आखिआ, हुण बार बार अ़रज करन तों मैनूं शरम आउंदी है, हुण मैं कुझ नहीं पुॱछांगा.#नमाज दा पड़्हना क़ुरान दीआं आयतां विॱच जरूरी है, इह नहीं कि अ़रबी दा तरजुमा किसे होर बोली विॱच पड़्ह लवे. नमाज़ तों पहिलां जिसम अते वसत्र शुॱध करने चाहीए. नमाज़ पड़्हन दी ज़मीन अपवित्र ना होवे.#जे नमाज़ मसजिद विॱच बहुतिआं ने इकॱठे होके पड़्हनी होवे, तद मसीत दे मीनार पुर चड़्हके अजान (बांग) दा देणा जरूरी है, ताकि आवाज़ सुणके सभ जमां हो जाण. नमाज़ वेले जुॱती उतारनी चाहीए अर सिरों नंगे होके नमाज़ पड़्हनी निसेध कीती गई है.#उॱपर लिखी नमाज़ तों छुॱट किसे ख़ास कारज लई नमाज़ पड़्हनी अथवा मुरदे दे भले लई प्रारथना करनी भी इसलाम विॱच विधान है.#यहूदीआं विॱच सॱत वेले नमाज़ पड़्हन दी रीति पाई जांदी है. देखो, ज़ॱबूर कांड ११९. आयत १६४.¹