īti, ītīईति, ईती
ਸੰ. ईति. ਸੰਗ੍ਯਾ- ਖੇਤੀ ਨਾਸ਼ਕ ਵਿਘਨ. ਐਸਾ ਉਪਦ੍ਰਵ ਜਿਸ ਤੋਂ ਖੇਤੀ ਦਾ ਨੁਕਸਾਨ ਹੋਵੇ. ਬਹੁਤਿਆਂ ਨੇ ਛੀ, ਅਤੇ ਅਨੇਕਾਂ ਨੇ ਸੱਤ ਈਤਿ ਲਿਖੀਆਂ ਹਨ-#(ੳ) ਬਹੁਤ ਮੀਂਹ.#(ਅ) ਮੀਂਹ ਦਾ ਨਾ ਪੈਣਾ.#(ੲ) ਚੂਹਿਆਂ ਦੀ ਅਧਿਕਤਾ.#(ਸ) ਟਿੱਡ (ਆਹਣ- ਸ਼ਲਭ) ਤੋਤੇ ਚਿੜੀਆਂ ਆਦਿਕ ਜੀਵਾਂ ਦਾ ਜਾਦਾ ਹੋਣਾ.#(ਹ) ਗੜੇ- ਉਪਲ.#(ਕ) ਗ਼ਨੀਮ ਦੀ ਫੌਜ ਦਾ ਖੇਤੀਆਂ ਵਿੱਚਦੀਂ ਗੁਜ਼ਰ.#(ਖ) ਤੇਲਾ ਕੁੰਗੀ ਆਦਿਕ ਰੋਗ. "ਸਪਤ ਈਤਿ ਕੋ ਭੀਤਿ ਨ ਪਾਵਾ." (ਨਾਪ੍ਰ) ੨. ਝਗੜਾ. ਫਿਸਾਦ। ੩. ਛੂਤ ਦਾ ਰੋਗ. ਡਾਕੀ, ਪਲੇਗ ਆਦਿ.
सं. ईति. संग्या- खेती नाशक विघन. ऐसा उपद्रव जिस तोंखेती दा नुकसान होवे. बहुतिआं ने छी, अते अनेकां ने सॱत ईति लिखीआं हन-#(ॳ) बहुत मींह.#(अ) मींह दा ना पैणा.#(ॲ) चूहिआं दी अधिकता.#(स) टिॱड (आहण- शलभ) तोते चिड़ीआं आदिक जीवां दा जादा होणा.#(ह) गड़े- उपल.#(क) ग़नीम दी फौज दा खेतीआं विॱचदीं गुज़र.#(ख) तेला कुंगी आदिक रोग. "सपत ईति को भीति न पावा." (नाप्र) २. झगड़ा. फिसाद। ३. छूत दा रोग. डाकी, पलेग आदि.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਕੇਤ (ਕ੍ਸ਼ੇਤ੍ਰ) ਵਿੱਚ ਪੈਦਾ ਹੋਈ ਵਸਤੁ. ਖੇਤ ਦੀ ਉਪਜ. ਪੈਲੀ. "ਖੇਤੀ ਜਿਨ ਕੀ ਉਜੜੈ ਖਲਵਾੜੇ ਕਿਆ ਥਾਉ?" (ਵਾਰ ਸਾਰ ਮਃ ੧) ੨. ਕ੍ਰਿਸੀ. ਕਿਸਾਨੀ. ਕਾਸ਼ਤਕਾਰੀ....
ਸੰ. ਵਿ- ਨਾਸ਼ਕ. ਬਰਬਾਦ ਕਰਨ ਵਾਲਾ। ੨. ਦੇਖੋ, ਨਾਸਿਕ....
ਦੇਖੋ, ਬਿਘਨ....
ਕ੍ਰਿ. ਵਿ- ਅਜੇਹਾ. ਇਸ ਪ੍ਰਕਾਰ ਦਾ. "ਐਸਾ ਸਤਿਗੁਰ ਜੇ ਮਿਲੈ." (ਸ੍ਰੀ ਅਃ ਮਃ ੧)...
ਸੰ. उपद्रव. ਸੰਗ੍ਯਾ- ਉਤਪਾਤ. ਵਿਘਨ. "ਮਿਟੇ ਉਪਦ੍ਰਹ ਮਨ ਤੇ ਬੈਰ." (ਆਸਾ ਮਃ ੫) ੨. ਊਧਮ. ਦੰਗਾ। ੩. ਮੁਸੀਬਤ. ਵਿਪਦਾ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਅ਼. [نُقصان] ਨੁਕ਼ਸਾਨ. ਸੰਗ੍ਯਾ- ਹਾਨਿ. ਜ਼ਿਆਨ. ਕ੍ਸ਼੍ਤਿ। ੨. ਕਮੀ ਘਾਟਾ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਦੇਖੋ, ਸਤ, ਸਤਿ ਅਤੇ ਸਤ੍ਯ। ੨. ਸਪ੍ਤ. ਸਾਤ। ੩. ਸ਼ਸਤ੍ਰਨਾਮਮਾਲਾ ਵਿੱਚ ਸੂਤ ਦੀ ਥਾਂ ਲਿਖਾਰੀ ਨੇ ਕਈ ਥਾਂ ਸੱਤ ਲਿਖ ਦਿੱਤਾ ਹੈ, ਯਥਾ- "ਸਭ ਅਰਜਨ ਕੇ ਨਾਮ ਲੈ ਸੱਤ ਸ਼ਬਦ ਪੁਨਦੇਹੁ." (੧੪੫) ਚਾਹੀਏ ਅਰਜਨ ਸੂਤ. ਅਰਜੁਨ ਦਾ ਰਥਵਾਹੀ ਕ੍ਰਿਸਨਦੇਵ. ਦੇਖੋ, ਸੱਤਰਿ....
ਸੰ. ईति. ਸੰਗ੍ਯਾ- ਖੇਤੀ ਨਾਸ਼ਕ ਵਿਘਨ. ਐਸਾ ਉਪਦ੍ਰਵ ਜਿਸ ਤੋਂ ਖੇਤੀ ਦਾ ਨੁਕਸਾਨ ਹੋਵੇ. ਬਹੁਤਿਆਂ ਨੇ ਛੀ, ਅਤੇ ਅਨੇਕਾਂ ਨੇ ਸੱਤ ਈਤਿ ਲਿਖੀਆਂ ਹਨ-#(ੳ) ਬਹੁਤ ਮੀਂਹ.#(ਅ) ਮੀਂਹ ਦਾ ਨਾ ਪੈਣਾ.#(ੲ) ਚੂਹਿਆਂ ਦੀ ਅਧਿਕਤਾ.#(ਸ) ਟਿੱਡ (ਆਹਣ- ਸ਼ਲਭ) ਤੋਤੇ ਚਿੜੀਆਂ ਆਦਿਕ ਜੀਵਾਂ ਦਾ ਜਾਦਾ ਹੋਣਾ.#(ਹ) ਗੜੇ- ਉਪਲ.#(ਕ) ਗ਼ਨੀਮ ਦੀ ਫੌਜ ਦਾ ਖੇਤੀਆਂ ਵਿੱਚਦੀਂ ਗੁਜ਼ਰ.#(ਖ) ਤੇਲਾ ਕੁੰਗੀ ਆਦਿਕ ਰੋਗ. "ਸਪਤ ਈਤਿ ਕੋ ਭੀਤਿ ਨ ਪਾਵਾ." (ਨਾਪ੍ਰ) ੨. ਝਗੜਾ. ਫਿਸਾਦ। ੩. ਛੂਤ ਦਾ ਰੋਗ. ਡਾਕੀ, ਪਲੇਗ ਆਦਿ....
ਵਿ- ਸੰ. ਬਹੁਤਰ. ਬਹੁਤ ਜਾਦਾ. ਬਹੁਤ. ਸਹਿਤ. "ਬਹੁਤਾ ਕਹੀਐ ਬਹੁਤਾ ਹੋਇ." (ਜਪੁ) "ਸਾਧ ਬਹੁਤੇਰੇ ਡਿਠੇ." (ਸਵੈਯੇ ਮਃ ੩. ਕੇ) "ਬਹੁਤੁ ਸਿਆਣਪ ਲਾਗੈ ਧੂਰਿ." (ਆਸਾ ਮਃ ੧) ੨. ਬਾਣੀਏ ਤੋਲਣ ਵੇਲੇ ਤਿੰਨ ਕਹਿਣ ਦੀ ਥਾਂ "ਬਹੁਤੇ" ਸ਼ਬਦ ਦਾ ਬਰਤਾਉ ਕਰਦੇ ਹਨ....
ਸੰਗ੍ਯਾ- ਵਰਖਾ. ਬਾਰਿਸ਼ (ਸੰ. मिह्. ਧਾ- ਗਿੱਲਾ ਕਰਨਾ, ਸਿੰਜਣਾ). ਦੇਖੋ, ਮੀਹਿ ਅਤੇ ਮੀਹੁ....
ਕ੍ਰਿ- ਪ੍ਰਵੇਸ਼ ਕਰਨਾ। ੨. ਪੜਨਾ. ਲੇਟਣਾ। ੩. ਡਿਗਣਾ....
ਸੰਗ੍ਯਾ- ਜ਼੍ਯਾਦਤੀ. ਵਿਸ਼ੇਸਤਾ....
ਸੰਗ੍ਯਾ- ਮਿੱਟੀ ਦਾ ਭਾਂਡਾ, ਜਿਸ ਦੀ ਗਡਵੇ ਜੇਹੀ ਸ਼ਕਲ ਹੁੰਦੀ ਹੈ. ਇਸ ਨੂੰ ਹਰਟ ਦੀ ਮਾਲ ਨਾਲ ਪਾਣੀ ਕੱਢਣ ਲਈ ਬੰਨ੍ਹਦੇ ਹਨ. "ਕਰ ਹਰਿ ਹਟਮਾਲ ਟਿੰਡ ਪਰੋਵਹੁ." (ਬਸੰ ਮਃ ੧)...
ਸੰਗ੍ਯਾ- ਟਿੱਡ. ਸ਼ਲਭ. Locust. ਦੇਖੋ, ਆਹਨ ੧....
ਸੰ. ਸ਼ਲਭ. ਸੰਗ੍ਯਾ- ਪਤੰਗ. ਭਮੱਕੜ. "ਸਨਮੁਖ ਦੇਵੀ ਕੇ ਭਯੋ ਸਲਭ ਦੀਪ ਅਨੁਹਾਰ." (ਚੰਡੀ ੧) ੨. ਟਿੱਡ. ਆਹਣ. "ਗਮਨੇ ਦਲ ਸਮ ਸਲਭ ਕੇ ਕਰ ਮਾਰੋ ਮਾਰੋ." (ਗੁਪ੍ਰਸੂ) ਟਿੱਢੀਦਲ ਵਾਂਙ ਫੌਜਾਂ ਚੜ੍ਹੀਆਂ....
ਵ੍ਯ- ਵਗੈਰਾ. ਆਦਿ। ੨. ਸੰ. ਆਰ੍ਦ੍ਰਕ. ਸੰਗ੍ਯਾ- ਆਦਾ. ਅਦਰਕ. "ਆਦਿਕ ਕੇ ਬਿਖ ਚਾਬਤ ਭੋਰੈ." (ਕ੍ਰਿਸਨਾਵ) ਆਦੇ ਦੇ ਭੁਲੇਖੇ ਬਿਖ (ਮਿੱਠਾ ਤੇਲੀਆ) ਚਾਬਤ....
ਫ਼ਾ. [زادہ] ਜ਼ਾਦਹ. ਵਿ- ਜਾਤ. ਜਣਿਆ- ਹੋਇਆ. ਜਿਵੇਂ- ਅਮੀਰਜ਼ਾਦਾ। ੨. ਅ਼. [زیادہ] ਜ਼੍ਯਾਦਹ. ਬਹੁਤ ਅਧਿਕ। ੩. ਦੇਖੋ, ਜਾਦਹ....
ਕ੍ਰਿ- ਭੂ. ਭਵਨ. ਹੋਣਾ। ੨. ਹੋਣ ਯੋਗ ਕਰਮ. "ਹੋਣਾ ਸਾ ਸੋਈ ਫੁਨਿ ਹੋਸੀ." (ਗਉ ਮਃ ੫)...
ਸੰ. ਸੰਗ੍ਯਾ ਪੱਥਰ। ੨. ਗੜਾ. ਓਲਾ। ੩. ਬੱਦਲ। ੪. ਬਾਲੂ ਰੇਤ। ੫. ਏਰਣਾ ਗੋਹਾ। ੬. ਦੇਖੋ, ਉੱਪਲ....
ਅ਼. [غنیِم] ਸੰਗ੍ਯਾ- ਲੁਟੇਰਾ. ਡਾਕੂ। ੨. ਵੈਰੀ. ਦੁਸ਼ਮਨ....
ਅ਼. [فوَج] ਸੰਗ੍ਯਾ- ਝੁੱਡ. ਜਥਾ. ਯੂਥ। ੨. ਸੈਨਾ. ਲਸ਼ਕਰ....
ਦੇਖੋ, ਗੁਜ਼ਰ ਅਤੇ ਗੁੱਜਰ....
ਸੰਗ੍ਯਾ- ਮਜੀਠ ਅਤੇ ਤੇਲ ਦੇ ਮੇਲ ਤੋਂ ਬਣਾਇਆ ਹੋਇਆ ਰੰਗ। ੨. ਤੇਲ ਜੇਹਾ ਚਿਕਨਾ ਇੱਕ ਕੀੜਾ, ਜੋ ਖੇਤੀ ਨੂੰ ਲੱਗਕੇ ਨਿਸਫਲ ਕਰ ਦਿੰਦਾ ਹੈ....
ਸੰਗ੍ਯਾ- ਕੁੰਗੂ (ਕੇਸਰ) ਰੰਗੀ ਇੱਕ ਕੀੜੀ, ਜੋ ਬਹੁਤ ਸੂਖਮ ਹੁੰਦੀ ਹੈ, ਇਹ ਕਣਕ ਜੌਂ ਆਦਿਕ ਦੇ ਖੇਤਾਂ ਨੂੰ ਨਾਸ਼ ਕਰ ਦਿੰਦੀ ਹੈ. Ustilago Tritiei....
ਸੰ. ਸੰਗ੍ਯਾ- ਰੁਜ. ਬੀਮਾਰੀ. ਸ਼ਰੀਰ ਦੀ ਧਾਤੁ ਦੀ ਵਿਖਮਤਾ ਤੋਂ ਉਪਜਿਆ ਦੁੱਖ. "ਰੋਗ ਸੋਗ ਤੇਰੇ ਮਿਟਹਿ ਸਗਲ." (ਸਾਰ ਮਃ ੫) ੨. ਕੁੱਠ ਦਵਾਈ....
ਸੰ. शपथ- ਸ਼ਪਥ. ਸੰਗ੍ਯਾ- ਕਸਮ. ਸੌਂਹ. ਸੁਗੰਦ. ਦੇਖੋ, ਸ਼ਪ ਧਾ. "ਕੂਰ ਸਪਤ ਕੋ ਦੋਸ ਨ ਮਾਨਾ." (ਗੁਪ੍ਰਸੂ) ੨. सप्त- ਸਪ੍ਤ. ਸੱਤ. ਸਾਤ. "ਸਪਤ ਦੀਪ ਸਪਤ ਸਾਗਰਾ." (ਵਾਰ ਸ੍ਰੀ ਮਃ ੪) ੩. ਵਿ- ਸਪ੍ਤਮ. ਸ਼ੱਤਵਾਂ. ਸੱਤਵੇਂ. "ਸਪਤ ਪਾਤਾਲਿ ਬਸੰਤੌ." (ਸਵੈਯੇ ਮਃ ੧. ਕੇ) ੪. ਅਞਾਣ ਲਿਖਾਰੀ ਨੇ ੨੦੩ ਚਰਿਤ੍ਰ ਵਿੱਚ "ਸਹਸ" ਦੀ ਥਾਂ ਸਪਤ ਸ਼ਬਦ ਲਿਖ ਦਿੱਤਾ ਹੈ. ਯਥਾ- "ਸੋਰਹ ਸਪਤ ਕ੍ਰਿਸਨ ਤ੍ਰਿਯ ਬਰੀ." ਸਹੀ ਪਾਠ ਹੈ- "ਸੋਰਹ ਸਹਸ ਕ੍ਰਿਸਨ ਤ੍ਰਿਯ ਬਰੀ." ੫. ਸੰ. ਸ਼ਪ੍ਤ. ਵਿ- ਸਰਾਫਿਆ ਹੋਇਆ....
ਸੰ. ਭਿੱਤਿ ਅਤੇ ਭਿੱਤ. ਕੰਧ. ਦੀਵਾਰ। ੨. ਸਿੰਧੀ. ਚੋਗਾ. ਚੋਗ. "ਜਗ ਕਊਆ ਨਾਮ ਨਹੀ ਚੀਤਿ। ਨਾਮ ਬਿਸਾਰਿ ਗਿਰੈ ਦੇਖਿ ਭੀਤਿ।।" (ਆਸਾ ਅਃ ਮਃ ੧) ਭਾਵ- ਸੰਸਾਰ ਦੇ ਪਦਾਰਥਾਂ ਦਾ ਭੋਗ। ੩. ਸੰ. ਭੀਤਿ. ਡਰ. ਭੈ। ੪. ਕਾਂਬਾ. ਕੰਪ....
ਸੰਗ੍ਯਾ- ਮੰਜੇ ਚੌਕੀ ਆਦਿ ਦਾ ਪਾਦ. ਪਾਯਹ. "ਹੁਤੋ ਹੀਨ ਚੌਕੀ ਇਕ ਪਾਵਾ." (ਗੁਪ੍ਰਸੂ) ੨. ਪ੍ਰਾਪਤ ਕੀਤਾ. "ਸਾਚੁ ਮਿਲੈ ਸੁਖ ਪਾਵਾ." (ਮਾਰੂ ਸੋਲਹੇ ਮਃ ੧) ੩. ਪਾਵਾਂ. ਪ੍ਰਾਪਤ ਕਰਾਂ....
ਦੇਖੋ, ਝਗਰਾ. "ਝਗੜਾ ਕਰਦਿਆ ਅਨਦਿਨੁ ਗੁਦਰੈ." (ਵਾਰ ਬਿਹਾ ਮਃ ੩) "ਝਗੜੁ ਚੁਕਾਵੈ ਹਰਿਗੁਣ ਗਾਵੈ." (ਪ੍ਰਭਾ ਅਃ ਮਃ ੧)...
ਦੇਖੋ, ਫਸਾਦ....
ਸੰਗ੍ਯਾ- ਛੁਹਣ ਦਾ ਭਾਵ. ਸਪਰਸ਼। ੨. ਭਿੱਟ. ਅਪਵਿਤ੍ਰ ਦੇ ਛੁਹਣ ਤੋਂ ਹੋਈ ਅਪਵਿਤ੍ਰਤਾ। ੩. ਸਪਰਸ਼ ਤੋਂ ਹੋਣ ਵਾਲੇ ਰੋਗ ਦੀ ਲਾਗ....
ਸੰਗ੍ਯਾ- ਦੇਖੋ, ਹੈਜਾ ਅਤੇ ਛਰਦਿ। ੨. ਦੇਖੋ, ਡਾਕਿਨੀ. "ਡਾਕੀ ਕੋ ਚਿਤਿ ਕਛੂ ਨ ਲਾਗੈ ਚਰਨਕਮਲ ਸਰਨਾਇ." (ਆਸਾ ਮਃ ੫) ਡਾਕਿਨੀ ਦੀ ਚਿਤਵਨ (ਚਿਤਿ) ਨਹੀਂ ਲਗਦੀ. ਭਾਵ- ਭੂਤ ਪ੍ਰੇਤਾਦਿ ਤੱਕ ਨਹੀਂ ਸਕਦੇ। ੪. ਡਿੰਗ. ਵਿ- ਪ੍ਰਬਲ. ਪ੍ਰਚੰਡ....
ਦੇਖੋ, ਆਦ. "ਆਦਿ ਅਨੀਲ ਅਨਾਦਿ." (ਜਪੁ) ੨. ਸੰਗ੍ਯਾ- ਬ੍ਰਹਮ. ਕਰਤਾਰ. "ਆਦਿ ਕਉ ਕਵਨੁ ਬੀਚਾਰ ਕਥੀਅਲੇ?" (ਸਿਧ ਗੋਸਟਿ)...