ਵਸੁ

vasuवसु


ਸੰ. ਸੰਗ੍ਯਾ- ਧਨ। ੨. ਰਤਨ। ੩. ਸ੍ਵਰਣ. ਸੋਨਾ। ੪. ਜਲ। ੫. ਸੂਰਜ। ੬. ਅਗਨਿ। ੭. ਕਿਰਣ। ੮. ਚਮਕ. ਪ੍ਰਕਾਸ਼। ੯. ਅੱਠ ਗਣ ਦੇਵਤਾ, ਜਿਨ੍ਹਾਂ ਦੀ ਮਹਾਭਾਰਤ ਅਨੁਸਾਰ ਵਸੁ ਸੰਗ੍ਯਾ- ਹੈ- ਧਰ, ਧ੍ਰੁਵ, ਸੋਮ, ਵਿਸਨੁ, ਅਨਿਲ, ਅਨਲ, ਪ੍ਰਤ੍ਯੂਸ ਅਤੇ ਪ੍ਰਭਾਸ.#ਭਾਗਵਤ ਅਨੁਸਾਰ- ਦ੍ਰੋਣ, ਪ੍ਰਾਣ, ਧ੍ਰੁਵ, ਅਰਕ, ਅਗਨਿ, ਦੋਸ, ਵਾਸ੍‍ਤੁ ਅਤੇ ਵਿਭਾਵਸੁ.#ਅਗਨਿ ਪੁਰਾਣ ਅਨੁਸਾਰ- ਆਪ, ਧ੍ਰੁਵ, ਸੋਮ, ਧਰ, ਅਨਿਲ, ਅਨਲ ਪ੍ਰਤ੍ਯਯ ਅਤੇ ਪ੍ਰਭਾਸ। ੧੦. ਅੱਠ ਸੰਖ੍ਯਾ ਬੋਧਕ, ਕਿਉਂਕਿ ਵਸੁ ਦੇਵਤਾ ਅੱਠ ਹਨ। ੧੧. ਵਿ- ਸਭ ਵਿੱਚ ਵਸਣ ਵਾਲਾ। ੧੨. ਜਿਸ ਵਿੱਚ ਸਭ ਦਾ ਵਾਸ ਹੋਵੇ.


सं. संग्या- धन। २. रतन। ३. स्वरण. सोना। ४. जल। ५. सूरज। ६. अगनि। ७. किरण। ८. चमक. प्रकाश। ९. अॱठ गण देवता, जिन्हां दी महाभारत अनुसार वसु संग्या- है- धर, ध्रुव, सोम, विसनु, अनिल, अनल, प्रत्यूस अते प्रभास.#भागवत अनुसार- द्रोण, प्राण, ध्रुव, अरक, अगनि, दोस, वास्‍तु अते विभावसु.#अगनि पुराण अनुसार- आप, ध्रुव, सोम, धर, अनिल, अनल प्रत्यय अते प्रभास। १०. अॱठ संख्या बोधक, किउंकि वसु देवता अॱठ हन। ११. वि- सभ विॱच वसण वाला। १२. जिस विॱच सभ दा वास होवे.