dhigajaदिॱगज
ਸੰ. ਸੰਗ੍ਯਾ- ਦਿਕ- ਗਜ. ਦਿਸ਼ਾ ਦਾ ਹਾਥੀ. ਪੁਰਾਣਾਂ ਵਿੱਚ ਅੱਠ ਦਿਸ਼ਾ ਵਿੱਚ ਅੱਠ ਹਾਥੀ ਮੰਨੇ ਹਨ, ਜੋ ਪ੍ਰਿਥਿਵੀ ਨੂੰ ਥੰਮੀ ਖਲੋਤੇ ਹਨ:-#ਪੂਰਵ ਵਿੱਚ ਐਰਾਵਤ, ਪੂਰਵ ਦੱਖਣ ਕੋਣ ਵਿੱਚ ਪੁੰਡਰੀਕ, ਦੱਖਣ ਵਾਮਨ, ਦੱਖਣ ਪੱਛਮ ਵਿੱਚ ਕੁਮੁਦ, ਪੱਛਮ ਅੰਜਨ, ਪੱਛਮ ਉੱਤਰ ਵਿੱਚ ਪੁਸਪਦੰਤ, ਉੱਤਰ ਸਾਰਵਭੋਮ ਅਤੇ ਉੱਤਰ ਪੂਰਵ ਵਿੱਚ ਸੁਪ੍ਰਤੀਕ. ਇਨ੍ਹਾਂ ਅੱਠਾ ਦੀਆਂ ਹਥਣੀਆਂ ਯਥਾਕ੍ਰਮ ਇਹ ਹਨ:-#ਅਭਰਮੁ, ਕਪਿਲਾ, ਪਿੰਗਲਾ, ਅਨੁਪਮਾ, ਅੰਜਨਵਤੀ, ਸ਼ੁਭਦੰਤੀ, ਅੰਜਨਾ ਅਤੇ ਤਾਮ੍ਰਕਰਣੀ। ੨. ਦੇਖੋ, ਲੋਕਪਾਲ.
सं.संग्या- दिक- गज. दिशा दा हाथी. पुराणां विॱच अॱठ दिशा विॱच अॱठ हाथी मंने हन, जो प्रिथिवी नूं थंमी खलोते हन:-#पूरव विॱच ऐरावत, पूरव दॱखण कोण विॱच पुंडरीक, दॱखण वामन, दॱखण पॱछम विॱच कुमुद, पॱछम अंजन, पॱछम उॱतर विॱच पुसपदंत, उॱतर सारवभोम अते उॱतर पूरव विॱच सुप्रतीक. इन्हां अॱठा दीआं हथणीआं यथाक्रम इह हन:-#अभरमु, कपिला, पिंगला, अनुपमा, अंजनवती, शुभदंती, अंजना अते ताम्रकरणी। २. देखो, लोकपाल.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. दिक. ਸੰਗ੍ਯਾ- ਦਿਸ਼ਾ. ਤ਼ਰਫ਼ ਓਰ। ੨. ਅ਼. [دِق] ਦਿਕ਼. ਵਿ- ਬਾਰੀਕ. ਸੂਖਮ। ੩. ਤੰਗ. ਦੁਖੀ। ੪. ਸੰਗ੍ਯਾ- ਖਈ ਰੋਗ. ਤਪਦਿਕ. Consumption (Phthisis). ਦੇਖੋ, ਖਈ....
ਸੰ. ਦਿਸ਼ਾ. ਸੰਗ੍ਯਾ- ਤ਼ਰਫ਼. ਓਰ. ਸਿਮਤ. ਵਿਦ੍ਵਾਨਾਂ ਨੇ ਚਾਰ ਦਿਸ਼ਾ (Cardinal Points) ਪੂਰਵ, ਪੱਛਮ, ਉੱਤਰ ਅਤੇ ਦੱਖਣ (ਪੂਰ੍ਵ, ਪਸ਼੍ਚਿਮ, ਉੱਤਰ, ਦਕ੍ਸ਼ਿਣ- ਮਸ਼ਰਿਕ਼. ਮਗ਼ਰਿਬ, ਸ਼ੁਮਾਲ, ਜਨੂਬ- East, West, North, South) ਮੰਨੀਆਂ ਹਨ. ਇਨ੍ਹਾਂ ਨਾਲ ਚਾਰ ਉਪਦਿਸ਼ਾ (ਕੋਣਾਂ) ਮਿਲਾਉਣ ਤੋਂ ਅੱਠ ਦਿਸ਼ਾ ਹੁੰਦੀਆਂ ਹਨ. ਜਿਨ੍ਹਾਂ ਦਾ ਨਕ਼ਸਾ ਇਹ ਹੈ:-:#ਉੱਤਰ#ਵਾਯਵੀ ਕੋਣ...
ਸੰ. ਹਸ੍ਤਿ. ਹਸ੍ਤ (ਸੁੰਡ) ਵਾਲਾ. "ਕਹਾ ਭਇਓ ਦਰਿ ਬਾਂਧੇ ਹਾਥੀ?" (ਧਨਾ ਨਾਮਦੇਵ) ਰਾਜਪੂਤਾਨੇ ਦੀ ਡਿੰਗਲ ਭਾਸਾ ਵਿੱਚ ਉਮਰ ਦੇ ਲਿਹਾਜ ਨਾਲ ਹਾਥੀ ਦੇ ਇਹ ਨਾਮ ਹਨ-#ਪੰਜ ਵਰ੍ਹੇ ਦਾ "ਬਾਲ."#ਦਸ ਵਰ੍ਹੇ ਦਾ "ਬੋਤ."#ਵੀਹ ਵਰ੍ਹੇ ਦਾ "ਬਿੱਕ."#ਤੀਹ ਵਰ੍ਹੇ ਦਾ "ਕਲਭ."#੨. ਭੁਜਾ (ਬਾਂਹ) ਜੋ ਹੱਥ ਨੂੰ ਧਾਰਨ ਕਰਦੀ ਹੈ. "ਗੁਰੁ ਹਾਥੀ ਦੈ ਨਿਕਲਾਵੈਗੋ." (ਕਾਨ ਅਃ ਮਃ ੪) "ਸੰਸਾਰ ਸਾਗਰ ਤੇ ਕਢੁ, ਦੇ ਹਾਥੀ." (ਵਡ ਮਃ ੫)...
ਦੇਖੋ, ਅਠ....
ਦੇਖੋ. ਮੰਨਣਾ। ੨. ਅ਼. [منع] ਮਨਅ਼. "ਮਹਰਮ ਹੋਇ ਵਜੀਰ ਸੋ ਮੰਤ੍ਰ ਪਿਆਲਾ ਮੂਲ ਨ ਮੰਨੋ." (ਭਾਗੁ) ਜੋ ਬਾਦਸ਼ਾਹ ਦਾ ਭੇਤੀ ਮੰਤ੍ਰੀ ਹੈ, ਉਸ ਨੂੰ ਸ੍ਵਾਮੀ ਨਾਲ ਮੰਤ੍ਰ ਕਰਨਾ ਅਤੇ ਖਾਨ ਪਾਨ ਕਦੇ ਮਨਅ਼ ਨਹੀਂ ਹੈ, ਭਾਵ- ਹਰ ਵੇਲੇ ਕਰ ਸਕਦਾ ਹੈ....
ਸੰ. ਸੰਗ੍ਯਾ- ਜੋ ਵਿਸ੍ਤਾਰ ਨੂੰ ਪ੍ਰਾਪਤ ਹੋਵੇ, ਜ਼ਮੀਨ. ਭੂਮਿ. ਧਰਾ. ਦੇਖੋ, ਪ੍ਰਿਥਵੀ....
ਸੰਗ੍ਯਾ- ਸ੍ਥੂਣਾ. ਥੰਭੀ....
ਦੇਖੋ, ਪੂਰਬ....
ਸੰ. ਏਰਾਵਤ. ਸੰਗ੍ਯਾ- ਇਰਾਵਾਨ (ਸਮੁੰਦਰ) ਤੋਂ ਨਿਕਲਿਆ ਹੋਇਆ ਹਾਥੀ. ਪੁਰਾਣਕਥਾ ਹੈ ਕਿ ਦੇਵਤਿਆਂ ਅਤੇ ਦੈਤਾਂ ਨੇ ਸਮੁੰਦਰ ਰਿੜਕਕੇ ਚੌਦਾਂ ਰਤਨ ਕੱਢੇ, ਜਿਨ੍ਹਾਂ ਵਿੱਚ ਇੱਕ ਚਿੱਟੇ ਰੰਗ ਦਾ ਚਾਰ ਦੰਦਾਂ ਵਾਲਾ ਹਾਥੀ ਭੀ ਸੀ, ਜੋ ਇੰਦ੍ਰ ਨੂੰ ਸਵਾਰੀ ਲਈ ਦਿੱਤਾ ਗਿਆ.#ਐਰਾਵਤੀ. ਸੰ. ਏਰਾਵਤੀ. ਸੰਗ੍ਯਾ- ਰਾਵੀ ਨਦੀ. ਪਰੁਸ੍ਣੀ. ਦੇਖੋ, ਰਾਵੀ. "ਐਰਾਵਤੀ ਉਲੰਘਤ ਚਾਲਾ." (ਗੁਪ੍ਰਸੂ) ੨. ਬ੍ਰਹਮਾ (Burma) ਦੇਸ਼ ਦੀ ਇੱਕ ਨਦੀ। ੩. ਬਿਜਲੀ....
ਦੇਖੋ, ਦਕ੍ਸ਼ਿਣ....
ਸੰ. ਸੰਗ੍ਯਾ- ਕੂਣਾ. ਗੋਸ਼ਾ. ਕਿਨਾਰਾ। ੨. ਦੋ ਦਿਸ਼ਾ ਦੇ ਮੱਧ ਦੀ ਦਿਸ਼ਾ. ਉਪਦਿਸ਼ਾ. ਦੇਖੋ, ਦਿਸ਼ਾ। ੩. ਸਾਰੰਗੀ ਦਾ ਬਾਲਦਾਰ ਕਮਾਨਚਾ. ਗਜ਼। ੪. ਤਲਵਾਰ ਆਦਿਕ ਸ਼ਸਤ੍ਰਾਂ ਦੀ ਧਾਰ। ੫. ਢੋਲ ਦਾ ਡੱਗਾ....
ਸੰ. पुण्डरीक. ਸੰਗ੍ਯਾ- ਖੰਡਨ ਕਰਨ ਵਾਲਾ ਦਿੱਗਜ ਹਾਥੀ, ਜੋ ਅਗਨਿ ਕੋਣ (ਦੱਖਣ ਪੂਰਵ) ਵਿੱਚ ਹੈ। ੨. ਸ਼ੇਰ. ਸਿੰਘ। ੩. ਚਿੱਟਾ ਕਮਲ. "ਪਹਿਲ ਪੁਰੀਏ ਪੁੰਡਰਕ ਵਨਾ." (ਧਨਾ ਨਾਮਦੇਵ) ੪. ਰੇਸ਼ਮ ਦਾ ਕੀੜਾ। ੫. ਕਮੰਡਲੁ। ੬. ਚਿੱਟੀ ਗੁੱਦ ਵਾਲਾ (ਸਫ਼ੇਦਾ) ਅੰਬ। ੮. ਚਿੱਟੇ ਰੰਗ ਦਾ ਹਾਥੀ। ੮. ਪੋਂਡਾ, ਗੰਨਾ. ੯. ਚੀਨੀ. ਖੰਡ। ੧੦. ਇੱਕ ਨਾਗ। ੧੧. ਚਿੱਟੇ ਰੰਗ ਦਾ ਸੱਪ। ੧੨. ਫੁਲਵਹਿਰੀ. ਸਫੇਦ ਕੋੜ੍ਹ। ੧੩. ਅਗਨਿ। ੧੪. ਤੀਰ। ੧੫. ਆਕਾਸ਼। ੧੬. ਚਿੱਟਾ ਰੰਗ....
ਸੰ. ਵਿ- ਬਾਉਨਾ ਛੋਟੇ ਕੱਦ ਦਾ। ੨. ਸੰਗ੍ਯਾ- ਦੇਖੋ, ਦਿੱਗਜ। ੩. ਵਾਮਨ ਅਵਤਾਰ. ਦੇਖੋ, ਬਲਿ ਅਤੇ ਭਰੋਚ। ੪. ਦੇਖੋ, ਪੁਰਾਣ....
ਸੰ. कुमुदः ਸੰਗ੍ਯਾ- ਵਿਸਨੁ, ਜੋ ਕੁ (ਪ੍ਰਿਥਿਵੀ) ਨੂੰ ਮੋਦ (ਆਨੰਦ) ਦਿੰਦਾ ਹੈ। ੨. ਭਮੂਲ. ਨੀਲੋਫ਼ਰ. ਰਾਤ ਨੂੰ ਖਿੜਨ ਵਾਲਾ ਕਮਲ। ੩. ਚੰਦ੍ਰਮਾ। ੪. ਰਾਜਾ....
ਸੰ. अञ्जन. ਸੰਗ੍ਯਾ- ਸੁਰਮਾ. ਕੱਜਲ. ਦੇਖੋ, ਅੰਜ ਧਾ. "ਗਿਆਨ ਅੰਜਨ ਗੁਰਿ ਦੀਆ ਅਗਿਆਨ ਅੰਧੇਰ ਬਿਨਾਸ." (ਸੁਖਮਨੀ) ੨. ਸ੍ਯਾਹੀ. ਰੌਸ਼ਨਾਈ। ੩. ਮਾਇਆ. "ਅੰਜਨ ਮਾਹਿ. ਨਿਰੰਜਨ ਰਹੀਐ." (ਸੂਹੀ ਮਃ ੧) ੪. ਅੰਜਨ ਗਿਰਿ. ਸੁਰਮੇ ਦਾ ਪਹਾੜ, ਜਿਸ ਦਾ ਜਿਕਰ ਵਾਲਮੀਕਿ ਰਾਮਾਇਣ ਵਿੱਚ ਆਇਆ ਹੈ। ੫. ਰਾਤ। ੬. ਅਭ੍ਯੰਜਨ. ਲੇਪ. ਬਟਨਾ. ਦੇਖੋ, ਅੰਜ ਧਾ. "ਗਿਆਨ ਅੰਜਨਿ ਮੇਰਾ ਮਨੁ ਇਸਨਾਨੈ." (ਧਨਾ ਅਃ ਮਃ ੫) ੭. ਕਿਰਲੀ. ਛਿਪਕਲੀ। ੮. ਸੰ. अजन- ਅਜਨ. ਗੋਸ਼ਾ ਨਸ਼ੀਨੀ. ਤਨਹਾਈ. ਏਕਾਂਤ. "ਆਪੇ ਸਭ ਘਟ ਭੋਗਵੈ ਸੁਆਮੀ. ਆਪੇ ਹੀ ਸਭ ਅੰਜਨ." (ਵਾਰ ਬਿਹਾ ਮਃ ੪) "ਜੀਅ ਉਪਾਇ ਜੁਗਤਿ ਵਸਿ ਕੀਨੀ ਆਪੇ ਗੁਰਮੁਖਿ ਅੰਜਨ." (ਮਲਾ ਅਃ ਮਃ ੧) ੯. ਚੰਬੇ ਦੇ ਪਹਾੜ ਦੀ ਬੋਲੀ ਵਿੱਚ ਅੰਜਨ ਦਾ ਅਰਥ ਹੈ ਗੱਠਜੋੜਾ. ਦੁਲਹਾ ਦੁਲਹਨ ਦੇ ਵਸਤ੍ਰ ਨੂੰ ਦਿੱਤੀ ਗੰਢ....
ਸੰ. उत्त्र. ਸੰਗ੍ਯਾ- ਉਦੀਚੀ ਦਿਸ਼ਾ. ਦੱਖਣ ਦੇ ਮੁਕਾਬਲੇ ਦੀ ਦਿਸ਼ਾ। ੨. ਜਵਾਬ। ੩. ਪਰਲੋਕ। ੪. ਰਾਜਾ ਵਿਰਾਟ ਦਾ ਪੁਤ੍ਰ, ਜੋ ਪਰੀਛਤ (ਪਰੀਕਿਤ) ਦਾ ਮਾਮਾ ਸੀ। ੫. ਇੱਕ ਅਰਥਾਲੰਕਾਰ ਅਤੇ ਸ਼ਬਦਾਲੰਕਾਰ. ਦੇਖੋ, ਪ੍ਰਸ਼੍ਨੋੱਤਰ ਅਤੇ ਪ੍ਰਹੇਲਿਕਾ। ੬. ਦੂਜਾ ਪਾਸਾ। ੭. ਵਿ- ਪਿਛਲਾ। ੮. ਅਗਲਾ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸਿਲਸਿਲੇ ਵਾਰ. ਦੇਖੋ, ਯਥਾਸੰਖ੍ਯ....
ਸੰ. ਸੰਗ੍ਯਾ- ਕਾਮਰੂਪ ਦੀ ਇੱਕ ਨਦੀ। ੨. ਟਾਲ੍ਹੀ. ਸ਼ੀਸ਼ਮ। ੩. ਕਪਿਲ (ਭੂਰੇ ਅਥਵਾ ਚਿੱਟੇ) ਰੰਗ ਦੀ ਗਾਂ, ਜਿਸ ਦੇ ਥਣ ਕਾਲੇ ਹੋਣ. ਹਿੰਦੂਮਤ ਵਿੱਚ ਇਹ ਗਊ ਬਹੁਤ ਪਵਿਤ੍ਰ ਮੰਨੀ ਹੈ. ਦੇਖੋ, ਕਪਿਲ। ੪. ਦੇਖੋ, ਕਾਮਧੇਨੁ ੨....
ਵਿ- ਲੰਙਾ. ਪਾਦ ਰਹਿਤ. ਦੇਖੋ, ਪਿੰਗ ੬। ੨. ਦੇਖੋ, ਪਿੰਗੁਲਾ। ੩. ਸੰ. पिङ्गला. ਹਠਯੋਗ ਦੇ ਮਤ ਅਨੁਸਾਰ ਤਿੰਨ ਪ੍ਰਧਾਨ ਨਾੜੀਆਂ ਵਿੱਚੋਂ ਇੱਕ, ਜੋ ਸ਼ਰੀਰ ਦੇ ਸੱਜੇ ਪਾਸੇ ਹੈ. ਇਸ ਦਾ ਨਾਮ ਸੂਰਯਨਾੜੀ ਭੀ ਹੈ. "ਇੜਾ ਪਿੰਗਲਾ ਸੁਖਮਨ ਬੰਦੇ." (ਗਉ ਕਬੀਰ) ੪. ਲਕ੍ਸ਼੍ਮੀ। ੫. ਦੁਰਗਾ. "ਜਪੈ ਹਿੰਗੁਲਾ ਪਿੰਗਲਾ." (ਪਾਰਸਾਵ) ੬. ਇੱਕ ਵੇਸ਼੍ਯਾ, ਜਿਸ ਦੀ ਕਥਾ ਭਾਗਵਤ ਦੇ ਗਿਆਰਵੇਂ ਸਕੰਧ ਦੇ ਅੱਠਵੇਂ ਅਧ੍ਯਾਯ ਵਿੱਚ ਇਉਂ ਹੈ-#ਵਿਦੇਹ ਨਗਰ (ਜਨਕਪੁਰੀ) ਵਿੱਚ ਇੱਕ ਵੇਸ਼੍ਯਾ ਰਹਿੰਦੀ ਸੀ, ਜਿਸ ਦਾ ਨਾਮ ਪਿੰਗਲਾ ਸੀ. ਉਸ ਨੇ ਇੱਕ ਦਿਨ ਇੱਕ ਧਨੀ ਸੁੰਦਰ ਜਵਾਨ ਦੇਖਿਆ ਅਰ ਕਾਮ ਨਾਲ ਵ੍ਯਾਕੁਲ ਹੋ ਉਠੀ, ਪਰ ਉਹ ਉਸ ਪਾਸ ਨਾ ਆਇਆ, ਜਿਸ ਤੋਂ ਸਾਰੀ ਰਾਤ ਬੇਚੈਨੀ ਵਿੱਚ ਵੀਤੀ. ਅੰਤ ਨੂੰ ਉਸ ਦੇ ਮਨ ਵੈਰਾਗ ਹੋਇਆ ਕਿ ਜੇ ਅਜੇਹਾ ਪ੍ਰੇਮ ਮੈਂ ਈਸ਼੍ਵਰ ਵਿੱਚ ਲਾਉਂਦੀ, ਤਦ ਕੇਹਾ ਉੱਤਮ ਫਲ ਹੁੰਦਾ. ਇਸ ਪੁਰ ਉਹ ਕਰਤਾਰ ਦੇ ਸਿਮਰਨ ਵਿੱਚ ਲੱਗਕੇ ਮੁਕ੍ਤਿ ਨੂੰ ਪ੍ਰਾਪ੍ਤ ਹੋਈ. ਸਾਂਖ੍ਯਸੂਤ੍ਰਾਂ ਵਿੱਚ ਇਸ ਦਾ ਜਿਕਰ ਆਇਆ ਹੈ- "ਨਿਰਾਸ਼ਃ ਸੁਖੀ ਪਿੰਗਲਾ ਵਤ੍ਰ." ਦੇਖੋ, ਗਨਕਾ। ੭. ਰਾਜਾ ਭਰਥਰਿ (ਹਰਿਭਰਤ੍ਰਿ) ਦੀ ਰਾਣੀ। ੮. ਟਾਲ੍ਹੀ. ਸ਼ੀਸ਼ਮ....
ਕ੍ਰਿ. - ਅੰਜਨ ਲਾਉਣਾ. ਸੁਰਮਾ ਪਾਉਣਾ. "ਅੰਜਨ ਤੈਸਾ ਅੰਜੀਐ ਜੈਸਾ ਪਿਰੁ ਭਾਵੈ." (ਸੂਹੀ ਛੰਤ ਮਃ ੧) ੨. ਸੰ. ਸੰਗ੍ਯਾ- ਗੁਹਾਂਜਣੀ. ਅੱਖ ਦੀ ਪਲਕ ਵਿੱਚ ਨਿਕਲੀ ਫੁਨਸੀ. ਗੂੰਹਤ੍ਰਿੱਕੀ. Sty. 3. ਸ਼ਸਤ੍ਰਨਾਮਮਾਲਾ ਵਿੱਚ ਕੱਜਲ ਆਦਿਕ ਸਿੰਗਾਰ ਲਾਉਣ ਵਾਲੀ ਯੁਵਾ ਇਸਤ੍ਰੀ ਦਾ ਨਾਉਂ ਅੰਜਨਾ ਆਇਆ ਹੈ. "ਅੰਜਨਾਨ ਕੇ ਨਾਮ ਲੈ." ੪. ਹਨੂਮਾਨ ਦੀ ਮਾਂ. ਦੇਖੋ, ਅੰਜਨੀ....
ਸੰਗ੍ਯਾ- ਜਗਤਨਾਥ. ਕਰਤਾਰ ਜੋ ਸਭ ਲੋਕਾਂ ਨੂੰ ਪਾਲਦਾ ਹੈ। ੨. ਰਾਜਾ. ਬਾਦਸ਼ਾਹ। ੩. ਦਿਕਪਾਲ ਦੇਵਤਾ ਜਿਨ੍ਹਾਂ ਦੀ ਗਿਣਤੀ ਅੱਠ ਹੈ- ਪੂਰਵ ਦਾ ਇੰਦ੍ਰ, ਦੱਖਣ ਪੂਰਵ ਦਾ ਅਗਨਿ, ਦੱਖਣ ਦਾ ਯਮ, ਦੱਖਣ ਪੱਛਮ ਦਾ ਸੂਰਜ, ਪੱਛਮ ਦਾ ਵਰੁਣ, ਉੱਤਰ ਪੱਛਮ ਦਾ ਵਾਯੁ, ਉੱਤਰ ਦਾ ਕੁਬੇਰ, ਉੱਤਰ ਪੂਰਵ ਦਾ ਸੋਮ. ਇਨ੍ਹਾਂ ਅੱਠਾਂ ਪਾਸ ਇੱਕ ਇੱਕ ਹਾਥੀ ਹੈ. ਦੇਖੋ, ਦਿੱਗਜ। ੪. ਕਈ ਪੁਰਾਣਾਂ ਵਿੱਚ ਅੱਠ ਦਿੱਗਜਾਂ ਨੂੰ ਹੀ ਲੋਕਪਾਲ ਲਿਖਿਆ ਹੈ। ੫. ਪੁਰਾਣਾਂ ਵਿੱਚ ਲਿਖੇ- ਬ੍ਰਹਮਲੋਕ, ਇੰਦ੍ਰਲੋਕ, ਪਿਤ੍ਰਿਲੋਕ, ਸੂਰਯਲੋਕ, ਚੰਦ੍ਰਲੋਕ, ਗੰਧਰਵਲੋਕ, ਨਾਗਲੋਕ, ਅਤੇ ਯਮਲੋਕ ਆਦਿ ਦੇ ਪਾਲਕ ਪ੍ਰਧਾਨ ਦੇਵਤਾ....