bindhīबिंदी
ਵਿੰਦੁ। ੨. ਅਨੁਸਾਰ. ਟਿੱਪੀ। ੩. ਸਿਫਰ. ਸ਼ੂਨ੍ਯ। ੪. ਇਸਤ੍ਰੀਆਂ ਦੇ ਮੱਥੇ ਦਾ ਇੱਕ ਗੋਲ ਭੂਸਣ.
विंदु। २. अनुसार. टिॱपी। ३. सिफर. शून्य। ४. इसत्रीआं दे मॱथे दा इॱक गोल भूसण.
ਦੇਖੋ, ਬਿੰਦੁ...
ਸੰ. ਵਿ- ਅਨੁਕੂਲ। ੨. ਸਮਾਨ. ਜੇਹਾ....
ਸੰਗ੍ਯਾ- ਬਿੰਦੀ. ਅਨੁਸ੍ਵਾਰ. ਪੰਜਾਬੀ ਵਿੱਚ ਇਸ ਦੇ ਰੂਪ ਹਨ, ਕਈ ਲੇਖਕਾਂ ਨੇ ਇਨ੍ਹਾਂ ਦੇ ਉੱਚਾਰਣ ਵਿੱਚ ਭੇਦ ਮੰਨਿਆਂ ਹੈ, ਅਰ ਅਨੁਸ੍ਵਾਰ ਨੂੰ ਅਰਧਵਿੰਦਁ ਦੇ ਥਾਂ ਵਰਤਿਆ ਹੈ....
ਅ਼. [صِفر] ਸਿਫ਼ਰ. Cypher. ਖਾਲੀ। ੨. ਬਿੰਦੀ. ਸ਼ੂਨ੍ਯ....
ਦੇਖੋ, ਸੂਨ ੩. ਅਤੇ ਸੂਨਾ ੧....
ਸੰ. ਵਿ- ਗੋਲਾਕਾਰ. ਚਕ੍ਰ ਦੇ ਆਕਾਰ ਦਾ. ਗੇਂਦ ਦੇ ਆਕਾਰ ਦਾ। ੨. ਸੰਗ੍ਯਾ- ਗੋਲਾਕਾਰ ਫ਼ੌਜ ਦਾ ਟੋਲਾ. "ਗੋਲ ਚਮੂ ਕੋ ਸੰਗ ਲੈ." (ਗੁਪ੍ਰਸੂ) ਫ਼ਾ. [غول] ਗ਼ੋਲ। ੩. ਗੋੱਲਾ ਦਾ ਸੰਖੇਪ. ਗ਼ੁਲਾਮ. ਮੁੱਲ ਖ਼ਰੀਦਿਆ ਦਾਸ. "ਕਰ ਦੀਨੋ ਜਗਤੁ ਸਭੁ ਗੋਲ ਅਮੋਲੀ." (ਗਉ ਮਃ ੪) ਬਿਨਾ ਮੁੱਲ ਗੋੱਲਾ ਕਰ ਦਿੱਤਾ. "ਸਤਗੁਰ ਕੇ ਗੋਲ ਗੋਲੇ." (ਵਾਰ ਸੋਰ ਮਃ ੪) ਗੋਲਿਆਂ ਦੇ ਗੋਲੇ. ਦਾਸਾਨੁਦਾਸ। ੪. ਡਿੰਗ. ਗੁਸਲ. ਇਸਨਾਨ....