nakshtra, nakshtaraनक्श्त्र, नक्श्तर
ਸੰ. ਸੰਗ੍ਯਾ- ਤਾਰਾ. ਸਿਤਾਰਹ। ੨. ਆਕਾਸ਼ ਵਿੱਚ ਚਮਕਣ ਵਾਲੇ ਗ੍ਰਹ। ੩. ਤਾਰਿਆਂ ਦਾ ਪੁੰਜ ਮਿਲਕੇ ਬਣਿਆ ਹੋਇਆ ਉਹ ਪਿੰਡ, ਜੋ ਖਗੋਲ ਵਿੱਚ ਚੰਦ੍ਰਮਾ ਦਾ ਮਾਰਗ ਬਣਾਉਂਦਾ ਹੈ. ਚੰਦ੍ਰਮਾ ਇਸੇ ਰਾਹ ਪ੍ਰਿਥਿਵੀ ਦੀ ਪਰਿਕ੍ਰਮਾ ਕਰਦਾ ਹੈ. ਵਿਦ੍ਵਾਨਾਂ ਨੇ ਇਹ ਨਕ੍ਸ਼੍ਤ੍ਰ ੨੭ ਮੰਨੇ ਹਨ-#ਅਸ਼੍ਵਿਨੀ, ਭਰਣੀ, ਕ੍ਰਿੱਤਿਕਾ, ਰੋਹਿਣੀ, ਮ੍ਰਿਗਸ਼ਿਰਾ, ਆਰ੍ਦ੍ਰਾ, ਪੁਨਰਵਸੁ, ਪੁਸ਼੍ਯ, ਸ਼ਲੇਸਾ, ਮਘਾ, ਪੂਰਵਾਫਾਲਗੁਨੀ, ਉੱਤਰਾ ਫਾਲਗੁਨੀ, ਹਸ੍ਤ, ਚਿਤ੍ਰਾ, ਸ੍ਵਾਤੀ, ਵਿਸ਼ਾਖਾ, ਅਨੁਰਾਧਾ, ਜ੍ਯੇਸ੍ਠਾ, ਮੂਲ, ਪੂਰਵਾਸਾਢਾ, ਉੱਤਰਾ ਸਾਢਾ, ਸ਼੍ਰਵਣ, ਧਨਿਸ੍ਠਾ, ਸ਼ਤਭਿਖਾ- ਪੂਰਵਾਭਦ੍ਰਪਦਾ, ਉੱਤਰਾਭਦ੍ਰਪਦਾ ਅੱਤੇ ਰੇਵਤੀ.#ਇਨ੍ਹਾਂ ਹੀ ਨਕ੍ਸ਼੍ਤ੍ਰਾਂ ਤੋਂ ਚੰਦ੍ਰਮਾ ਦੇ ਮਹੀਨਿਆਂ ਦੇ ਨਾਮ ਬਣੇ ਹਨ, ਜਿਵੇਂ- ਵਿਸ਼ਾਖਾ ਨਕ੍ਸ਼੍ਤ੍ਰ ਸਹਿਤ ਪੂਰਣਮਾਸੀ ਹੋਣ ਤੋਂ ਵੈਸ਼ਾਖ, ਜ੍ਯੇਸ੍ਠਾ ਨਕ੍ਸ਼੍ਤ੍ਰ ਵਾਲੀ ਪੂਰਣਮਾਸੀ ਕਰਕੇ ਜੇਠ ਆਦਿ.
सं. संग्या- तारा. सितारह। २. आकाश विॱच चमकण वाले ग्रह। ३. तारिआं दा पुंज मिलके बणिआ होइआ उह पिंड, जो खगोल विॱच चंद्रमा दा मारग बणाउंदा है. चंद्रमा इसे राह प्रिथिवीदी परिक्रमा करदा है. विद्वानां ने इह नक्श्त्र २७ मंने हन-#अश्विनी, भरणी, क्रिॱतिका, रोहिणी, म्रिगशिरा, आर्द्रा, पुनरवसु, पुश्य, शलेसा, मघा, पूरवाफालगुनी, उॱतरा फालगुनी, हस्त, चित्रा, स्वाती, विशाखा, अनुराधा, ज्येस्ठा, मूल, पूरवासाढा, उॱतरा साढा, श्रवण, धनिस्ठा, शतभिखा- पूरवाभद्रपदा, उॱतराभद्रपदा अॱते रेवती.#इन्हां ही नक्श्त्रां तों चंद्रमा दे महीनिआं दे नाम बणे हन, जिवें- विशाखा नक्श्त्र सहित पूरणमासी होण तों वैशाख, ज्येस्ठा नक्श्त्र वाली पूरणमासी करके जेठ आदि.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਸੰਗ੍ਯਾ- ਨਕ੍ਸ਼੍ਤ੍ਰ. ਸਿਤਾਰਾ. "ਜਿਮਿ ਤਾਰਾ ਗਣ ਮੇ ਸਸਿ ਰਾਜੈ." (ਗੁਪ੍ਰਸੂ) ੨. ਵ੍ਰਿਹਸਪਤਿ ਦੀ ਇਸਤ੍ਰੀ, ਜਿਸ ਨੂੰ ਚੰਦ੍ਰਮਾ ਖੋਹਕੇ ਲੈਗਿਆ ਸੀ ਅਤੇ ਉਸ ਵਿੱਚੋਂ ਬੁਧ ਪੁਤ੍ਰ ਪੈਦਾ ਕੀਤਾ। ੩. ਬਾਲੀ ਦੀ ਇਸਤ੍ਰੀ ਜੋ ਸੁਖੇਣ (ਸੁਸੇਣ) ਦੀ ਪੁਤ੍ਰੀ ਸੀ. ਇਸ ਦਾ ਪੁਨਰਵਿਵਾਹ ਸੁਗ੍ਰੀਵ ਨਾਲ ਹੋਇਆ। ੪. ਜਿੰਦਾ (ਜੰਦ੍ਰਾ). ਦੇਖੋ, ਤਾਲਾ. "ਤਾਰਾ ਰਿਦੈ ਉਪਦੇਸ਼ ਦੈ ਖੋਲਤ." (ਗੁਪ੍ਰਸੂ) ੫. ਸਿੱਖ ਇਤਿਹਾਸ ਵਿੱਚ ਔਰੰਗਜ਼ੇਬ ਦੇ ਪੁਤ੍ਰ ਆ਼ਜਮਸ਼ਾਹ ਦਾ ਨਾਮ ਤਾਰਾ ਅਤੇ ਤਾਰਾਆਜਮ ਆਇਆ ਹੈ। ੬. ਤਾਰਨ ਵਾਲਾ. ਤਾਰਕ. ਮਲਾਹ. "ਹਰਿ ਆਪੇ ਬੇੜੀ ਤੁਲਹਾ ਤਾਰਾ." (ਗਉ ਮਃ ੪) ੭. ਉਤਾਰਾ (ਉਤਾਰਿਆ) ਦਾ ਸੰਖੇਪ. "ਗੁਰਮੁਖਿ ਭਾਰ ਅਥਰਬਣ ਤਾਰਾ." (ਭਾਗੁ) ੮. ਤਾਰਿਆ. ਪਾਰ ਕੀਤਾ. "ਤਾਰਾ ਭਵੋਦਧਿ ਤੇਜਨ ਕੋ ਗਨ." (ਗੁਪ੍ਰਸੂ) ੯. ਅੱਖ ਦੀ ਪੁਤਲੀ. ਧੀਰੀ. "ਤਾਰਾ ਵਿਲੋਚਨ ਸੋਚਨ ਮੋਚਨ." (ਗੁਪ੍ਰਸੂ) ੧੦. ਸਿਤਾਰੇ ਦੀ ਸ਼ਕਲ ਦਾ ਇਸਤ੍ਰੀਆਂ ਦਾ ਇੱਕ ਭੂਖਣ। ੧੧. ਭਾਈ ਬਹਿਲੋ ਕੇ ਗੁਰਦਾਸ ਦਾ ਛੋਟਾ ਭਾਈ, ਜੋ ਧਨੁਖਵਿਦ੍ਯਾ ਵਿੱਚ ਵਡਾ ਨਿਪੁਣ ਸੀ. ਇਹ ਰਾਮਰਾਇ ਜੀ ਦੀ ਸੇਵਾ ਵਿੱਚ ਰਿਹਾ ਕਰਦਾ ਸੀ. "ਭਾਈ ਬਹਿਲੋ ਕੇ ਗੁਰਦਾਸ। ਅਰੁ ਦੂਸਰ ਤਾਰਾ ਪਿਖ ਪਾਸ." (ਗੁਪ੍ਰਸੂ) ਦੇਖੋ, ਤਾਰਾ ਸ਼ਬਦ ਦੇ#ਉਦਾਹਰਣ-#ਤਾਰਾ ਬਿਲੋਚਨ ਸੋਚਨ ਮੋਚਨ#ਦੇਖ ਬਿਸੇਖ ਬਿਸੈ ਬਿਸ ਤਾਰਾ,#ਤਾਰਾ ਭਵੋਦਧਿ ਤੇ ਜਨ ਕੋ ਗਨ#ਕੀਰਤਿ ਸੇਤ ਕਰੀ ਬਿਸਤਾਰਾ,#ਤਾਰਾ ਮਲੇਛਨ ਕੇ ਮਤ ਕੋ ਉਦਤੇ#ਦਿਨਨਾਥ ਜਥਾ ਨਿਸਿ ਤਾਰਾ,#ਤਾਰਾ ਰਿਦੈ ਉਪਦੇਸ਼ ਦੈ ਖੋਲਤ#ਸ੍ਰੀ ਹਰਿਰਾਇ ਕਰੇ ਨਿਸਤਾਰਾ. (ਗੁਪ੍ਰਸੂ)...
ਦੇਖੋ, ਅਕਾਸ। ੨. ਭਾਵ- ਪਾਰਬ੍ਰਹਮ. ਸਰਵਵ੍ਯਾਪੀ ਕਰਤਾਰ। ੩. ਖਗੋਲ. ਆਕਾਸ਼ ਮੰਡਲ. ਭਾਵ- ਸੁਰਗਾਦਿ ਲੋਕ. "ਤ੍ਰੈ ਗੁਣ ਮੋਹੇ ਮੋਹਿਆ ਆਕਾਸ." (ਆਸਾ ਮਃ ੫) ੪. ਸੂਰਜ ਚੰਦ੍ਰਮਾ ਆਦਿ ਗ੍ਰਹ, ਜੋ ਕਾਸ਼ (ਚਮਕ) ਰੱਖਦੇ ਹਨ. ਦੇਖੋ, ਗਗਨ ਆਕਾਸ਼। ੫. ਹੌਮੈ. ਅਭਿਮਾਨ. "ਊਪਰਿ ਚਰਣ ਤਲੈ ਆਕਾਸ." (ਰਾਮ ਮਃ ੫) ਸੇਵਕਭਾਵ (ਨੰਮ੍ਰਤਾ) ਉੱਪਰ ਅਤੇ ਅਭਿਮਾਨ ਹੇਠਾਂ ਹੋ ਗਿਆ ਹੈ....
ਸੰ. ग्रह् ਧਾ- ਅੰਗੀਕਾਰ ਕਰਨਾ, ਲੈਣਾ, ਪਕੜਨਾ (ਫੜਨਾ), ਅਟਕਾਉਣਾ, ਏਕਤ੍ਰ ਕਰਨਾ। ੨. ਸੰਗ੍ਯਾ- ਗ੍ਰਹਣ (ਗਰਿਫਤ) ਸ਼ਕਤਿ ਰੱਖਣ ਵਾਲੇ ਸੂਰਜ ਆਦਿਕ ਪਿੰਡ. ਅਰਥਵਿਚਾਰ ਨਾਲ ਚਾਹੋ ਬੇਅੰਤ ਗ੍ਰਹ ਹਨ, ਪਰ ਹਿੰਦੂਮਤ ਦੇ ਜ੍ਯੋਤਿਸੀਆਂ ਨੇ ਨੌ ਗ੍ਰਹ ਮੰਨੇ ਹਨ, ਜਿਨ੍ਹਾਂ ਦੀ ਪੂਜਾ ਵਿਆਹ ਯਗ੍ਯ ਆਦਿਕ ਕਰਮਾਂ ਦੇ ਆਰੰਭ ਵਿੱਚ ਕਰਦੇ ਹਨ. ਦੇਖੋ, ਨਵਗ੍ਰਹ। ੩. ਹਠ. ਜਿਦ। ੪. ਉੱਦਮ। ੫. ਗ੍ਯਾਨ। ੬. ਨੌ ਸੰਖ੍ਯਾ ਬੋਧਕ, ਕ੍ਯੋਂਕਿ ਗ੍ਰਹ ਨੌ ਮੰਨੇ ਹਨ. "ਸੂਨ ਸੂਨ ਗ੍ਰਹ ਆਤਮਾ ਸੰਮਤ ਆਦਿ ਪਛਾਨ." (ਗੁਪ੍ਰਸੂ) ਅਰਥਾਤ ਸੰਮਤ ੧੯੦੦। ੭. ਕ੍ਰਿਪਾ। ੮. ਦੇਖੋ, ਗ੍ਰਿਹ....
ਸੰ. ਸੰਗ੍ਯਾ- ਜੋ ਪੁਰਖ ਨੂੰ ਆਪਣੀ ਉੱਨਤੀ ਨਾਲ ਜਿੱਤ ਲਵੋ, ਢੇਰ. ਸਮੁਦਾਯ. ਰਾਸ਼ਿ. "ਅਘ ਪੁੰਜ ਤਰੰਗ ਨਿਵਾਰਨ ਕਉ." (ਸਵੈਯੇ ਮਃ ੪. ਕੇ)...
ਸੰ. पिणड्. ਧਾ- ਢੇਰ ਕਰਨਾ, ਇਕੱਠਾ ਕਰਨਾ, ਗੋਲਾ ਵੱਟਣਾ। ੨. ਸੰਗ੍ਯਾ- ਆਟੇ ਆਦਿ ਨੂੰ ਕੱਠਾ ਕਰਕੇ ਬਣਾਇਆ ਹੋਇਆ ਪਿੰਨਾ. ਗੋਲਾ। ੩. ਪਿਤਰਾਂ ਨਿਮਿੱਤ ਅਰਪੇਹੋਏ ਜੌਂ ਦੇ ਆਟੇ ਆਦਿ ਦੇ ਪਿੰਨ. "ਪਿੰਡ ਪਤਲਿ ਮੇਰੀ ਕੇਸਉ ਕਿਰਿਆ." (ਆਸਾ ਮਃ ੧) ੪. ਦੇਹ. ਸ਼ਰੀਰ. "ਮਿਲਿ ਮਾਤਾ ਪਿਤਾ ਪਿੰਡ ਕਮਾਇਆ." (ਮਾਰੂ ਮਃ ੧) "ਜਿਨਿ ਏ ਵਡੁ ਪਿਡ ਠਿਣਿਕਿਓਨੁ." (ਵਾਰ ਰਾਮ ੩) ਦੇਖੋ, ਠਿਣਿਕਿਓਨੁ। ੫. ਗੋਲਾਕਾਰ ਬ੍ਰਹਮਾਂਡ। ੬. ਗ੍ਰਾਮ. ਗਾਂਵ. "ਹਉ ਹੋਆ ਮਾਹਰੁ ਪਿੰਡ ਦਾ." (ਸ੍ਰੀ ਮਃ ੫. ਪੈਪਾਇ) ਇੱਥੇ ਭਾਵ ਸ਼ਰੀਰ ਤੋਂ ਹੈ। ੭. ਢੇਰ. ਸਮੁਦਾਯ। ੮. ਭੋਜਨ. ਆਹਾਰ....
ਸੰਗ੍ਯਾ- ਖ (ਆਕਾਸ਼) ਮੰਡਲ. ਪ੍ਰਿਥਿਵੀ ਵਾਂਙ ਜੋ ਆਕਾਸ਼ ਗੋਲ ਪ੍ਰਤੀਤ ਹੋ ਰਿਹਾ ਹੈ. Celestial sphere....
ਸੰਗ੍ਯਾ- ਚੰਦ. ਚਾਂਦ। ੨. ਇੱਕ ਗਿਣਤੀ ਦਾ ਬੋਧਕ....
ਸੰ. मार्ग. ਧਾ- ਤਿਆਰ ਕਰਨਾ, ਢੂੰਡਣਾ (ਖੋਜਣਾ), ਜਾਣਾ। ੨. ਸੰਗ੍ਯਾ- ਮਾਰ੍ਗ. ਰਸ੍ਤਾ. ਰਾਹ। ੩. ਖੋਜ. ਭਾਲ. ਤਲਾਸ਼। ੪. ਰੀਤਿ. ਚਾਲ. "ਇਹੁ ਮਾਰਗ ਸੰਸਾਰ ਕੋ." (ਸਃ ਮਃ ੯) ੫. ਭਲਾ ਦਸ੍ਤੂਰ. ਨੇਕ ਰਿਵਾਜ....
ਫ਼ਾ. [راہ] ਸੰਗ੍ਯਾ- ਮਾਰਗ. ਰਾਸ੍ਤਹ. ਪੰਥ। ੨. ਮਜਹਬ. ਧਰਮ. "ਰਾਹ ਦੋਵੈ ਇਕੁ ਜਾਣੈ." (ਮਃ ੧. ਵਾਰ ਮਾਝ) ੩. ਕ਼ਾਇ਼ਦਾ. ਨਿਯਮ ਕ਼ਾਨੂਨ. "ਇਹੁ ਕਿਸ ਰਾਹ ਸੁ ਰੋਕੈ ਜਾਗਾ?" (ਗੁਪ੍ਰਸੂ) ੪. ਤਰੀਕਾ. ਢੰਗ. "ਘਾਹੁ ਖਾਨਿ ਤਿਨਾ ਮਾਸੁ ਖਵਾਲੇ, ਏਹਿ ਚਲਾਏ ਰਾਹ." (ਮਃ ੧. ਵਾਰ ਮਾਝ) ੫. ਰਾਹਣਾ ਕ੍ਰਿਯਾ ਦਾ ਅਮਰ. ਜਿਵੇਂ- ਚੱਕੀ ਰਾਹ ਦੇ। ੬. ਅ਼. [راح] ਰਾਹ਼, ਖ਼ੁਸ਼ੀ. ਪ੍ਰਸੰਨਤਾ. ਰਾਹ਼ਤ....
ਸੰ. ਸੰਗ੍ਯਾ- ਜੋ ਵਿਸ੍ਤਾਰ ਨੂੰ ਪ੍ਰਾਪਤ ਹੋਵੇ, ਜ਼ਮੀਨ. ਭੂਮਿ. ਧਰਾ. ਦੇਖੋ, ਪ੍ਰਿਥਵੀ....
ਸੰ. ਸੰਗ੍ਯਾ- ਚਾਰੇ ਪਾਸੇ ਫਿਰਨ ਦੀ ਕ੍ਰਿਯਾ. ਕਿਸੇ ਪੂਜ੍ਯ ਦੇਵਤਾ ਦੇ ਚੁਫੇਰੇ ਚੱਕਰ ਦੇਣਾ. "ਦੇਵਕੀਲਾਲ ਪਰਿਕ੍ਰਮ ਦੀਨੀ." (ਕ੍ਰਿਸਨਾਵ) ੨. ਮੰਦਿਰ ਦੇ ਚਾਰੇ ਪਾਸੇ ਪਰਿਕ੍ਰਮਾ ਲਈ ਬਣਿਆ ਮਾਰਗ. ਦੇਖੋ, ਪ੍ਰਦਕ੍ਸ਼ਿਣ....
ਸੰ. ਸੰਗ੍ਯਾ- ਤਾਰਾ. ਸਿਤਾਰਹ। ੨. ਆਕਾਸ਼ ਵਿੱਚ ਚਮਕਣ ਵਾਲੇ ਗ੍ਰਹ। ੩. ਤਾਰਿਆਂ ਦਾ ਪੁੰਜ ਮਿਲਕੇ ਬਣਿਆ ਹੋਇਆ ਉਹ ਪਿੰਡ, ਜੋ ਖਗੋਲ ਵਿੱਚ ਚੰਦ੍ਰਮਾ ਦਾ ਮਾਰਗ ਬਣਾਉਂਦਾ ਹੈ. ਚੰਦ੍ਰਮਾ ਇਸੇ ਰਾਹ ਪ੍ਰਿਥਿਵੀ ਦੀ ਪਰਿਕ੍ਰਮਾ ਕਰਦਾ ਹੈ. ਵਿਦ੍ਵਾਨਾਂ ਨੇ ਇਹ ਨਕ੍ਸ਼੍ਤ੍ਰ ੨੭ ਮੰਨੇ ਹਨ-#ਅਸ਼੍ਵਿਨੀ, ਭਰਣੀ, ਕ੍ਰਿੱਤਿਕਾ, ਰੋਹਿਣੀ, ਮ੍ਰਿਗਸ਼ਿਰਾ, ਆਰ੍ਦ੍ਰਾ, ਪੁਨਰਵਸੁ, ਪੁਸ਼੍ਯ, ਸ਼ਲੇਸਾ, ਮਘਾ, ਪੂਰਵਾਫਾਲਗੁਨੀ, ਉੱਤਰਾ ਫਾਲਗੁਨੀ, ਹਸ੍ਤ, ਚਿਤ੍ਰਾ, ਸ੍ਵਾਤੀ, ਵਿਸ਼ਾਖਾ, ਅਨੁਰਾਧਾ, ਜ੍ਯੇਸ੍ਠਾ, ਮੂਲ, ਪੂਰਵਾਸਾਢਾ, ਉੱਤਰਾ ਸਾਢਾ, ਸ਼੍ਰਵਣ, ਧਨਿਸ੍ਠਾ, ਸ਼ਤਭਿਖਾ- ਪੂਰਵਾਭਦ੍ਰਪਦਾ, ਉੱਤਰਾਭਦ੍ਰਪਦਾ ਅੱਤੇ ਰੇਵਤੀ.#ਇਨ੍ਹਾਂ ਹੀ ਨਕ੍ਸ਼੍ਤ੍ਰਾਂ ਤੋਂ ਚੰਦ੍ਰਮਾ ਦੇ ਮਹੀਨਿਆਂ ਦੇ ਨਾਮ ਬਣੇ ਹਨ, ਜਿਵੇਂ- ਵਿਸ਼ਾਖਾ ਨਕ੍ਸ਼੍ਤ੍ਰ ਸਹਿਤ ਪੂਰਣਮਾਸੀ ਹੋਣ ਤੋਂ ਵੈਸ਼ਾਖ, ਜ੍ਯੇਸ੍ਠਾ ਨਕ੍ਸ਼੍ਤ੍ਰ ਵਾਲੀ ਪੂਰਣਮਾਸੀ ਕਰਕੇ ਜੇਠ ਆਦਿ....
ਦੇਖੋ. ਮੰਨਣਾ। ੨. ਅ਼. [منع] ਮਨਅ਼. "ਮਹਰਮ ਹੋਇ ਵਜੀਰ ਸੋ ਮੰਤ੍ਰ ਪਿਆਲਾ ਮੂਲ ਨ ਮੰਨੋ." (ਭਾਗੁ) ਜੋ ਬਾਦਸ਼ਾਹ ਦਾ ਭੇਤੀ ਮੰਤ੍ਰੀ ਹੈ, ਉਸ ਨੂੰ ਸ੍ਵਾਮੀ ਨਾਲ ਮੰਤ੍ਰ ਕਰਨਾ ਅਤੇ ਖਾਨ ਪਾਨ ਕਦੇ ਮਨਅ਼ ਨਹੀਂ ਹੈ, ਭਾਵ- ਹਰ ਵੇਲੇ ਕਰ ਸਕਦਾ ਹੈ....
ਸੰਗ੍ਯਾ- ਘੋੜੀ। ੨. ਸਤਾਈ ਨਛਤ੍ਰਾਂ ਵਿੱਚੋਂ ਪਹਿਲਾ ਨਛਤ੍ਰ. ਇਸ ਦਾ ਇਹ ਨਾਉਂ ਪੈਣ ਦਾ ਕਾਰਣ ਹੈ ਕਿ ਤਿੰਨ ਨਛਤ੍ਰ ਮਿਲਣ ਕਰਕੇ ਘੋੜੇ ਦੇ ਮੂੰਹ ਵਰਗੀ ਸ਼ਕਲ ਭਾਸਦੀ ਹੈ....
ਸੰ. ਦੂਜਾ ਨਕ੍ਸ਼੍ਤ੍ਰ (ਨਛਤ੍ਰ). ੨. ਨਾਗਦਮਨ ਬੂਟੀ. ਨਾਗਦੌਨ। ੩. ਰਾਹੂ ਦੀ ਮਾਤਾ....
ਰੋਹਿਣ ਰਾਜੇ ਦੀ ਪੁਤ੍ਰੀ. ਵਸੁਦੇਵ ਦੀ ਇਸਤ੍ਰੀ, ਜੋ ਬਲਰਾਮ ਦੀ ਮਾਤਾ ਸੀ. ਇਹ ਆਪਣੇ ਪਤਿ ਨਾਲ ਦ੍ਵਾਰਕਾ ਵਿੱਚ ਸਤੀ ਹੋਈ। ੨. ਕਸ਼੍ਯਪ ਦੀ ਇੱਕ ਪੁਤ੍ਰੀ। ੩. ਦਕ੍ਸ਼੍ ਦੀ ਪੁਤ੍ਰੀ ਅਤੇ ਚੰਦ੍ਰਮਾ ਦੀ ਇਸਤ੍ਰੀ, ਜਿਸ ਦੀ ੨੭ ਨਛਤ੍ਰਾਂ ਵਿੱਚ ਗਿਣਤੀ ਹੈ। ੪. ਸ਼੍ਰੀ ਕ੍ਰਿਸਨ ਜੀ ਦੀ ਇੱਕ ਰਾਣੀ। ੫. ਬਿਜਲੀ। ੬. ਮਜੀਠ। ੭. ਹਰੜ। ੮. ਕੜੂ। ੯. ਖ਼ੁਨਾਕ ਰੋਗ, ਜਿਸ ਨਾਲ ਗਲ ਰੁਕ ਜਾਂਦਾ ਹੈ. ਦੇਖੋ, ਖੁਨਾਕ....
ਸੰ. मृगाशिरस् ਸੰਗ੍ਯਾ- ਹਰਿਣ ਜੇਹੇ ਸਿਰ ਵਾਲਾ ਪੰਜਵਾਂ ਨਛਤ੍ਰ. ਤਾਰਾਮ੍ਰਿਗ (Orionis). ਮਹਾਭਾਰਤ ਦਾ ਟੀਕਾਕਾਰ ਨੀਲਕੰਠ ਲਿਖਦਾ ਹੈ ਕਿ ਬ੍ਰਹਮਾ ਨੇ ਆਪਣੀ ਪੁਤ੍ਰੀ ਨਾਲ ਮ੍ਰਿਗਰੂਪ ਹੋਕੇ ਭੋਗ ਕੀਤਾ, ਇਸ ਪੁਰ ਸ਼ਿਵ ਨੇ ਉਸ ਦਾ ਸਿਰ ਵੱਢ ਦਿੱਤਾ. ਇਹੀ ਸ਼ਿਰ, ਮ੍ਰਿਗਸ਼ਿਰਾ ਨਛਤ੍ਰ ਹੋਗਿਆ.¹...
ਸੰਗ੍ਯਾ- ਮਘਪਿੱਪਲੀ। ੨. ਮਗਹਰਭੂਮਿ ਦੇਖੋ, ਮਗਹਰ। ੩. ਸੰ. ਅਸ਼੍ਵਿਨੀ ਤੋਂ ਦਸਵਾਂ ਨਕ੍ਸ਼੍ਤ੍ਰ....
ਸੰ. उत्त्रा. ਸੰਗ੍ਯਾ- ਰਾਜਾ ਵਿਰਾਟ ਦੀ ਪੁਤ੍ਰੀ, ਜੋ ਅਰਜੁਨ ਦੇ ਪੁਤ੍ਰ ਅਭਿਮਨ੍ਯੁ ਦੀ ਇਸਤ੍ਰੀ ਅਤੇ ਪਰੀਕ੍ਸ਼ਿਤ ਦੀ ਮਾਤਾ ਸੀ। ੨. ਉੱਤਰ ਦਿਸ਼ਾ. "ਉੱਤਰਾ ਓਰ ਸਿਧਾਈ." (ਚਰਿਤ੍ਰ ੨੫੯)...
ਸੰ. ਸੰਗ੍ਯਾ- ਹੱਥ. ਹਾਥ. "ਹਸ੍ਤ ਕਮਲ ਮਾਥੇ ਪਰਿ ਧਰੀਅੰ." (ਸਵੈਯੇ ਮਃ ੪. ਕੇ) ੨. ਹੱਥ ਭਰ ਲੰਬਾਈ. ਅੱਠ ਗਿਰੇ ਦਾ ਮਾਪ। ੩. ਹਾਥੀ ਦੀ ਸੁੰਡ। ੪. ਤੇਰ੍ਹਵਾਂ ਨਛਤ੍ਰ। ੫. ਫ਼ਾ. [ہست] ਹੈ. ਮੌਜੂਦ। ੬. ਫ਼ਾ. [ہشت] ਹਸ਼੍ਤ. ਅਸ੍ਟ. ਅੱਠ....
ਦੇਖੋ, ਚਿਤ੍ਰਕ। ੨. ਸੰ. ਸੰਗ੍ਯਾ- ਇੱਕ ਨਛਤ੍ਰ, ਜਿਸ ਦੀ 'ਤਾਰਾ' ਸੰਗ੍ਯਾ ਭੀ ਹੈ. ਪੁਰਾਣਾਂ ਵਿੱਚ ਚਿਤ੍ਰਾ ਨੂੰ ਚੰਦ੍ਰਮਾ ਦੀ ਇਸਤ੍ਰੀ ਲਿਖਿਆ ਹੈ. "ਚਿਤ੍ਰਾ ਕੇ ਸਮੇਤ ਚੰਦ ਆਨਦ ਬਲੰਦ ਕਰ." (ਗੁਪ੍ਰਸੂ) ੩. ਮਜੀਠ। ੪. ਜਵਾਯਨ। ੫. ਸ੍ਵਰਗ ਦੀ ਇੱਕ ਅਪਸਰਾ। ੬. ਡਬਖੜੱਬੀ (ਚਿਤਕਬਰੀ) ਗਊ। ੭. ਇੱਕ ਨਦੀ, ਜੋ ਕਿਸੇ ਸਮੇਂ ਫ਼ਿਰੋਜ਼ਪੁਰ ਦੇ ਇਲਾਕੇ ਵਹਿੰਦੀ ਸੀ. ਦੇਖੋ, ਭਟਲੀ। ੮. ਇੱਕ ਬੂਟੀ. ਦੇਖੋ, ਚਿਤ੍ਰਕ ੩....
ਸੰ. स्वाति ਵਿ- ਆਪਣੇ ਆਪ ਵਿਚਰਨ ਵਾਲਾ। ੨. ਸੰਗ੍ਯਾ- ਅਸ਼੍ਵਿਨੀ ਤੋਂ ਪੰਦ੍ਰਵਾਂ ਨਛਤ੍ਰ। ੩. ਸੂਰਜ ਦੀ ਇੱਕ ਇਸਤ੍ਰੀ....
ਸਤਾਈ ਨਛਤ੍ਰਾਂ ਵਿੱਚੋਂ ਸੋਲਵਾਂ ਨਛਤ੍ਰ....
ਸੰ. ਸੰਗ੍ਯਾ- ਸਤਾਈ ਨਛਤ੍ਰਾਂ ਵਿੱਚੋਂ ਸਤਾਰਵਾਂ ਨਛਤ੍ਰ. ਹਿੰਦੂਮਤ ਅਨੁਸਾਰ ਇਸ ਨਛਤ੍ਰ ਵਿੱਚ ਯਾਤ੍ਰਾ (ਸਫਰ) ਅਤੇ ਮੰਗਲਕਰਮ ਕਰਨੇ ਸ਼ੁਭ ਹਨ....
ਕ੍ਰਿ. ਵਿ- ਬਿਲਕੁਲ. ਮੂਲੋਂ "ਐਸਾ ਕੰਮ ਮੂਲੇ ਨ ਕੀਚੈ, ਜਿਤੁ ਅੰਤਿ ਪਛੋਤਾਈਐ." (ਅਨੰਦੁ) ੨. ਸੰ. ਸੰਗ੍ਯਾ- ਜੜ. "ਮੂਲ ਬਿਨਾ ਸਾਖਾ ਕਤੁ ਆਹੈ?" (ਭੈਰ ਮਃ ੫) ੩. ਵਪਾਰ ਲਈ ਪੂੰਜੀ. ਮੂਲਧਨ. "ਖੋਵੈ ਮੂਲ ਲਾਭ ਨਹਿ" ਪਾਵੈ." (ਗੁਪ੍ਰਸੂ) ੪. ਅਸਲ ਮਜਮੂਨ, ਜਿਸ ਪੁਰ ਟੀਕਾ ਟਿੱਪਣੀ ਲਿਖੀ ਜਾਵੇ. Text। ੫. ਮੁੱਢ. ਆਦਿ. ਭਾਵ- ਕਰਤਾਰ. "ਮੂਲਿ ਲਾਗੇ ਸੇ ਜਨ ਪਰਵਾਣੁ। ××× ਡਾਲੀ ਲਾਗੈ ਨਿਹਫਲ ਜਾਈ ॥" (ਆਸਾ ਮਃ ੩) ਡਾਲੀ ਤੋਂ ਭਾਵ ਦੇਵੀ ਦੇਵਤਾ ਅਤੇ ਜਗਤ ਹੈ। ੬. ਅਸਲਿਯਤ। ੭. ਉੱਨੀਹਵਾਂ ਨਛਤ੍ਰ। ੮. ਗਾਜਰ ਮੂਲੀ ਆਦਿਕ ਜਮੀਨ ਅੰਦਰ ਹੋਣ ਵਾਲੇ ਪਦਾਰਥ। ੯. ਸੰ. मूल्. ਧਾ- ਜੜੇ ਜਾਣਾ, ਦ੍ਰਿੜ੍ਹ ਹੋਣਾ, ਵਧਣਾ, ਜੜ ਪਕੜਨਾ। ੧੦. ਦੇਖੋ, ਮੂਲ੍ਯ....
ਸੰ. ਸ਼੍ਰਵਣ. ਸੰਗ੍ਯਾ- ਕੰਨ. "ਸ੍ਰਵਣ ਸੋਏ ਸੁਣਿ ਨਿੰਦ." (ਗਉ ਮਃ ੫) ੨. ਸੁਣਨਾ ੩. ਬਾਬਾ ਬੁੱਢਾ ਜੀ ਦਾ ਪੋਤਾ ਭਾਈ ਸ੍ਰਵਣ। ੪. ਅੰਧਕ ਰਿਖੀ ਦਾ ਪੁਤ੍ਰ "ਸਿੰਧੁ", ਜਿਸ ਨੂੰ ਰਾਜਾ ਦਸ਼ਰਥ ਨੇ ਅੰਧੇਰੇ ਵਿੱਚ ਜੰਗਲੀ ਜੀਵ ਸਮਝਕੇ ਮਾਰਿਆ ਸੀ. "ਤਿਸ ਕੋ ਪੁਤ੍ਰ ਨਾਮ ਕਹਿਂ ਸ੍ਰਵਣ। ਸ੍ਰਵਣ ਸੁਨ੍ਯੋ ਜਸ ਜਿਹ ਸਮ ਸ੍ਰਵਣ।।" (ਗੁਪ੍ਰਸੂ) ਭਾਈ ਭਾਨੇ ਦਾ ਪੁਤ੍ਰ ਸ੍ਰਵਣ, ਜਿਸ ਦਾ ਜਸ ਕੰਨੀ ਸੁਣਿਆ ਗਿਆ ਹੈ. ਸ੍ਰਵਣ ਰਿਖੀ (ਸਿੰਧੁ) ਜੇਹਾ। ੫. स्रवण ਚੁਇਣਾ. ਟਪਕਣਾ....
ਅੰਤ ਸਮੇਂ. "ਅੰਤੇ ਸਤਿਗੁਰ ਬੋਲਿਆ." (ਸਦੁ)...
ਰੇਵਤ (ਕੁਕੁਦਮਿਨ੍) ਰਾਜਾ ਦੀ ਪੁਤ੍ਰੀ ਅਤੇ ਬਲਰਾਮ ਦੀ ਇਸਤ੍ਰੀ. ਵਿਸਨੁਪੁਰਾਣ ਅੰਸ਼ ੪. ਅਃ ੧. ਵਿੱਚ ਲਿਖਿਆ ਹੈ ਕਿ ਇਹ ਇਤਨੀ ਸੁੰਦਰ ਸੀ ਕਿ ਇਸ ਦੇ ਪਿਤਾ ਨੇ ਇਸ ਲਾਇਕ ਕੋਈ ਭੀ ਪਤਿ ਨਾ ਦੇਖਕੇ ਬ੍ਰਹਮਾ ਕੋਲੋਂ ਜਾ ਪੁੱਛਿਆ ਕਿ ਕੋਈ ਉੱਤਮ ਵਰ ਦੱਸੋ. ਬ੍ਰਹਮਾ ਰਾਗ ਸੁਣਨ ਵਿੱਚ ਅਜੇਹਾ ਮਸਤ ਸੀ ਕਿ ਕਈ ਯੁਗ ਗੰਧਰਵਾਂ ਦਾ ਗਾਉਣਾ ਸੁਣਨ ਵਿੱਚ ਵਿਤਾ ਦਿੱਤੇ ਅਰ ਰੇਵਤ ਨੂੰ ਕੋਈ ਉੱਤਰ ਨਾ ਦਿੱਤਾ. ਜਦ ਰਾਗ ਰੰਗ ਸਮਾਪਤ ਹੋਇਆ ਤਾਂ ਰੇਵਤ ਨੂੰ ਆਖਿਆ ਕਿ ਰੇਵਤੀ ਦਾ ਵਿਆਹ ਕ੍ਰਿਸਨ ਜੀ ਦੇ ਵਡੇ ਭਾਈ ਬਲਰਾਮ ਨਾਲ ਕਰਦੇ. ਜਦ ਕਈ ਯੁਗਾਂ ਪਿੱਛੋਂ ਰੇਵਤ ਮੁੜ ਪ੍ਰਿਥਿਵੀ ਤੇ ਆਇਆ, ਤਾਂ ਕੀ ਵੇਖਦਾ ਹੈ ਕਿ ਲੋਕ ਕੱਦ ਵਿੱਚ ਛੋਟੇ ਹੋ ਗਏ ਹਨ, ਬਲਹੀਨ ਅਤੇ ਮਲੀਨ ਬੁੱਧਿ ਹਨ, ਪਰ ਬ੍ਰਹਮਾ ਦੀ ਆਗ੍ਯਾ ਸਿਰ ਤੇ ਰੱਖਕੇ ਇਹ ਬਲਰਾਮ ਦੇ ਪਾਸ ਗਿਆ ਅਤੇ ਰੇਵਤੀ ਦਾ ਵਿਆਹ ਉਸ ਨਾਲ ਕਰ ਦਿੱਤਾ. ਬਲਰਾਮ ਨੇ ਰੇਵਤੀ ਨੂੰ ਆਪਣੇ ਨਾਲੋਂ ਬਹੁਤ ਲੰਮੀ ਦੇਖਕੇ, ਉਸ ਦੇ ਮੋਢੇ ਪੁਰ ਹਲ ਰੱਖਕੇ ਇੰਨਾ ਦਬਾਇਆ ਕਿ ਆਪਣੇ ਕੱਦ ਦੇ ਮੇਚ ਦੀ ਕਰ ਲਈ.#ਜਬ ਪਿਯ ਤਿਯ ਕੀ ਓਰ ਨਿਹਾਰ੍ਯੋ,#ਛੋਟੇ ਹਮ, ਇਹ ਬਡੀ ਵਿਚਾਰ੍ਯੋ,#ਤਿਹ ਕੇ ਲੈ ਹਲ ਕੰਧਹਿ ਧਰ੍ਯੋ,#ਮਨਭਾਵਤ ਤਾਂਕੋ ਤਨੁ ਕਰ੍ਯੋ, (ਕ੍ਰਿਸਨਾਵ)#੨. ਸਤਾਈਸਵਾਂ ਨਕ੍ਸ਼੍ਤ੍ਰ, ਜੋ ੩੨ ਤਾਰਿਆਂ ਦਾ ਹੈ। ੩. ਦੁਰਗਾ। ੪. ਗਊ....
ਸੰ. नामन्. ਫ਼ਾ. [نام] ਦੇਖੋ, ਅੰ. name. ਸੰਗ੍ਯਾ- ਨਾਉਂ. ਸੰਗ੍ਯਾ. ਕਿਸੇ ਵਸਤੂ ਦਾ ਬੋਧ ਕਰਾਉਣ ਵਾਲਾ ਸ਼ਬਦ. ਜਿਸ ਕਰਕੇ ਅਰਥ ਜਾਣਿਆ ਜਾਵੇ, ਸੌ ਨਾਮ ਹੈ. ਨਾਮ ਦੇ ਮੁੱਖ ਭੇਦ ਦੋ ਹਨ- ਇੱਕ ਵਸਤੂਵਾਚਕ, ਜੈਸੇ- ਮਨੁੱਖ ਬੈਲ ਪਹਾੜ ਆਦਿ. ਦੂਜਾ ਭਾਵ ਵਾਚਕ, ਜੈਸੇ- ਸੁੰਦਰਤਾ, ਕਠੋਰਤਾ, ਭਲਮਨਸਊ, ਭਰੱਪਣ ਆਦਿ. "ਨਾਮ ਕਾਮ ਬਿਹੀਨ ਪੇਖਤ ਧਾਮ ਹੂ ਨਹਿ ਜਾਹਿ." (ਜਾਪੁ) ੨. ਗੁਰਬਾਣੀ ਵਿੱਚ "ਨਾਮ" ਕਰਤਾਰ ਅਤੇ ਉਸ ਦਾ ਹੁਕਮ ਬੋਧਕ ਸ਼ਬਦ ਭੀ ਹੈ,¹ ਯਥਾ- "ਨਾਮ ਕੇ ਧਾਰੇ ਸਗਲੇ ਜੰਤ। ਨਾਮ ਕੇ ਧਾਰੇ ਖੰਡ ਬ੍ਰਹਮੰਡ." (ਸੁਖਮਨੀ) ੩. ਸੰ. ਨਾਮ. ਵ੍ਯ- ਅੰਗੀਕਾਰ। ੪. ਸਮਰਣ. ਚੇਤਾ। ੫. ਪ੍ਰਸਿੱਧੀ. ਮਸ਼ਹੂਰੀ....
ਸੰ. ਵ੍ਯ- ਸਾਥ. ਸੰਗ. ਸਮੇਤ. "ਪੁਤ੍ਰ ਸਹਿਤ ਗੁਰੁ ਦਰਸਨ ਕੀਨ." (ਗੁਪ੍ਰਸੂ) ੨. ਕ੍ਰਿ. ਵਿ- ਸਹਿਤ. ਹਿਤ ਸਹਿਤ. ਪ੍ਰੇਮ ਨਾਲ. ਸਨੇਹ ਕਰਕੇ. "ਭੋਜਨ ਮਧੁਰ ਸਹਿਤ ਕਰਵਾਏ." (ਗੁਪ੍ਰਸੂ) ੩. ਵਿ- ਹੱਛਾ ਹਿਤਕਾਰੀ. ਮਿਤ੍ਰ. "ਪਵਿਤ ਮਾਤਾ ਪਿਤਾ ਕੁਟੰਬ ਸਹਿਤ ਸਿਉ." (ਅਨੰਦੁ) ੪. ਦੇਖੋ, ਸਹਦ ੨....
ਸੰ. ਵੈਸ਼ਾਖ. ਵਿਸ਼ਾਖਾ ਨਛਤ੍ਰ ਵਾਲੀ ਜਿਸ ਮਹੀਨੇ ਦੀ ਪੂਰਣਮਾਸੀ ਹੈ. "ਵੈਸਾਖ ਸੁਹਾਵਾ ਤਾ ਲਗੈ ਜਾ ਸੰਤੁ ਭੇਟੈ." (ਮਾਝ ਬਾਰਹਮਾਹਾ) ੨. ਮਧਾਣੀ ਦਾ ਡੰਡਾ....
ਇਸਤ੍ਰੀਆਂ ਦਾ ਕਰ੍ਣਭੂਸਣ. ਦੇਖੋ, ਵਾਲਾ ੨. ਵਿ- ਧਾਰਨ ਕਰਨ ਵਾਲੀ. ਵਤੀ. "ਲਖ ਛਬਿ ਬਾਲੀ ਅਤਿ ਦੁਤਿਵਾਲੀ." (ਦੱਤਾਵ) ੨. ਅ਼. [والی] ਮਾਲਿਕ. ਸ੍ਵਾਮੀ। ੪. ਹਾਕਿਮ....
ਵਿ- ਸਮਾਨ. ਤੁੱਲ. "ਮੈ ਸਤਿਗੁਰੂ ਨੂੰ ਪਰਮੇਸਰ ਕਰਕੇ ਜਾਣਦਾ ਹਾਂ"। ੨. ਕ੍ਰਿ. ਵਿ- ਦ੍ਵਾਰਾ. ਵਸੀਲੇ ਤੋਂ. "ਗੁਰੁ ਕਰਕੇ ਗ੍ਯਾਨ ਪ੍ਰਾਪਤ ਹੁੰਦਾ ਹੈ."...
ਦੇਖੋ, ਜੇਸਟ। ੨. ਜ੍ਯੈਸ੍ਠ. ਜੇਠ ਦਾ ਮਹੀਨਾ. "ਹਰਿ ਜੇਠ ਜੁੜੰਦਾ ਲੋੜੀਅ ਲੋੜੀਐ." (ਬਾਰਹਮਾਹਾ ਮਾਝ) ਦੇਖੋ, ਜੁੜੰਦਾ। ੩. ਵਿ- ਜੇਠਾ. ਜਠੇਰਾ. "ਜੇਠ ਕੇ ਨਾਮਿ ਡਰਉ." (ਆਸਾ ਕਬੀਰ) ਇਸ ਥਾਂ ਭਾਵ ਯਮਰਾਜ ਤੋਂ ਹੈ. ਸਾਂਪ੍ਰਦਾਈ ਗ੍ਯਾਨੀ ਆਖਦੇ ਹਨ ਕਿ ਪਹਿਲਾਂ ਕਾਲ ਰਚਕੇ ਫੇਰ ਜਗਤ ਰਚਿਆ, ਇਸ ਲਈ ਇਹ ਜੇਠ ਹੈ....
ਦੇਖੋ, ਆਦ. "ਆਦਿ ਅਨੀਲ ਅਨਾਦਿ." (ਜਪੁ) ੨. ਸੰਗ੍ਯਾ- ਬ੍ਰਹਮ. ਕਰਤਾਰ. "ਆਦਿ ਕਉ ਕਵਨੁ ਬੀਚਾਰ ਕਥੀਅਲੇ?" (ਸਿਧ ਗੋਸਟਿ)...