ਕਾਵ੍ਯਦੋਸ, ਕਾਵ੍ਯਦੋਸ਼

kāvyadhosa, kāvyadhoshaकाव्यदोस, काव्यदोश


ਕਵੀਆਂ ਨੂੰ ਸਾਹਿਤ੍ਯ ਗ੍ਰੰਥਾਂ ਵਿੱਚ ਦੱਸੇ ਹੋਏ ਦੋਸਾਂ ਤੋਂ ਸਦਾ ਬਚਣ ਦਾ ਧ੍ਯਾਨ ਰੱਖਣਾ ਚਾਹੀਏ, ਜਿਸ ਤੋਂ ਕਵਿਤਾ ਦੂਸਿਤ ਨਾ ਹੋਵੇ. ਭਾਵੇਂ ਇਸ ਵਿਸੇ ਦੀ ਵ੍ਯਾਖ੍ਯਾ ਲਈ ਜੁਦੇ ਗ੍ਰੰਥ ਦੀ ਲੋੜ ਹੈ, ਪਰ ਪਾਠਕਾਂ ਦੇ ਲਾਭ ਹਿਤ ਕੁਝ ਦੋਸ ਸੰਖੇਪ ਕਰਕੇ ਇੱਥੇ ਲਿਖਦੇ ਹਾਂ-#੧. ਸ਼ਬਦਹੀਨ, ਅਰਥਾਤ ਛੰਦ ਦੀ ਚਾਲ ਸਹੀ ਰੱਖਣ ਵਾਸਤੇ ਪਦ ਦੀ ਅਸਲ ਸ਼ਕਲ ਵਿਗਾੜ ਦੇਣੀ.#ਯਥਾ-#ਕਨਕ ਔ ਮਨਕ ਪੁਨ ਲੋਸਟੰ ਜਾਨੀਯੇ. x x#ਕਈ ਜੁੱਗ ਜਾਨੈ ਕਲੱਪੰ ਵਿਤਾਯੋ. x x#(ਗੁਵਿ ੧੦)#ਸ਼੍ਰੀ ਨਾਨਕ ਅੰਗਦ ਅਮਰ, ਰਾਮਦਾਸ ਅਰਜੰਨ. x x#(ਗੁਪ੍ਰਸੂ)#ਸੁਰ ਸੰਤ ਕੁਪੇ ਨਹਿ ਪੇਸ ਜਏ. x x#ਨਖੱਤ ਗੁਰੂ ਰਵਿ ਲੱਕ ਲਟੇ. x x#ਤਾਂ ਮਧ ਏਕ ਸੁਧਾਸਰ ਸੈਹਰ,#ਲੈਹਰਦਾਰ ਅਪਾਰ ਹਮੇਸੇਂ. (ਪੰਪ੍ਰ)#ਐਸੇ ਹੀ ਅਨੇਕ ਕਵੀਆਂ ਨੇ- ਸੁੰਦਰ ਨੂ ਸੁੰਦ੍ਰ, ਸਰਵ ਨੂੰ ਸ੍ਰਵ, ਤੋਪਖਾਨਾ ਨੂੰ ਤੁਪਖਾਨਾ, ਧੋਬੀ ਨੂੰ ਧੁਬੀ, ਬਬਰ ਨੂੰ ਬੱਬਰ, ਪ੍ਰਤਾਪ ਨੂੰ ਪਰਤਾਪ ਅਤੇ ਨਗਰ ਨੂੰ ਨਗ੍ਰ ਆਦਿਕ ਲਿਖਕੇ ਕਾਵ੍ਯਰਚਨਾ ਦੂਸਿਤ ਕੀਤੀ ਹੈ. ਛੰਦ ਵਿੱਚ ਪਦ ਇਸ ਰੀਤਿ ਨਾਲ ਵਰਤਣੇ ਚਾਹੀਏ, ਮਾਨੋ ਵਾਰਤਿਕ ਕਵਿਤਾ ਲਿਖੀ ਜਾ ਰਹੀ ਹੈ. ਉੱਤਮ ਕਵੀ ਉਹੀ ਹਨ, ਜੋ ਸ਼ਬਦਾਂ ਦੀ ਦੁਰਗਤਿ ਕੀਤੇ ਬਿਨਾ ਛੰਦਗਤਿ ਠੀਕ ਰਖਦੇ ਹਨ.#੨. ਕਰਣਕਟੁ. ਅਰਥਾਤ ਐਸੇ ਅੱਖਰ ਅਤੇ ਪਦ ਵਰਤਣੇ, ਜੋ ਕੰਨਾ ਨੂੰ ਕੌੜੇ ਲੱਗਣ, ਯਥਾ-#ਭਰ ਕੈ ਢਿੱਡ ਡਕਾਰਨ ਲੇਹੀਂ.#੩. ਅਸਮਰਥ. ਅਰਥਾਤ ਉਹ ਪਦ ਵਰਤਣਾ ਜੋ ਮੰਦਅਰਥ ਭੀ ਦੇ ਸਕੇ, ਯਥਾ-#ਰਾਸ ਮੱਧ ਮੋਹਨ ਜੂ ਤੀਅਨ ਸੋਂ ਖੇਲਹੀਂ.#ਇਸ ਦਾ ਪਾਠ ਇਹ ਭੀ ਹੋ ਸਕਦਾ ਹੈ-#ਰਾਸ ਮੱਧ ਮੋਹਨ ਜੂਤੀਅਨ ਸੋਂ ਖੇਲਹੀਂ.#੪. ਨਿਰਰ੍‍ਥਕ. ਅਰਥਾਤ ਅਰਥਰਹਿਤ ਪਦ. ਕੇਵਲ ਛੰਦਪੂਰਤੀ ਲਈ ਵਰਤਣੇ, ਯਥਾ-#ਪੂਰੀ ਊਰੀ ਰਸ ਭਰੀ ਕੜੀ ਕਚੌਰੀ ਸੰਗ.#੫. ਅਸ਼ਲੀਲ (अशलील ) ਅਰਥਾਤ ਘਿਰਣਾ ਅਰ ਲੱਜਾ ਦੇਣ ਵਾਲਾ ਪਦ, ਯਥਾ-#ਆਪ ਸੋਂ ਮਿਲਾਪ ਕਹੋ ਕੈਸੇ ਹੋਯ ਮਹਾਰਾਜ,#ਚੋਬਦਾਰ ਚੂਤੀਆ ਨ ਜਾਨਦੇਤ ਭੀਤਰੈਂ.#(ਭਗਵੰਤ ਕਵਿ)#੬. ਕਲਿਸ੍ਟ. ਅਰਥਾਤ ਅਜੇਹੇ ਔਖੇ ਪਦ, ਬੁਝਾਰਤ ਵਾਙੂੰ ਲਿਖਣੇ, ਜਿਨ੍ਹਾਂ ਦਾ ਅਰਥ ਸਮਝਣ ਲਈ ਔਖ ਹੋਵੇ, ਯਥਾ-#ਨਿਸਅਰਿ ਨਿਰਖ ਘਨਜਸੁਤ ਹਰਖ੍ਯੋ.¹#੭. ਪੰਗੁ ਅਥਵਾ ਯਤਿਭੰਗ. ਅਰਥਾਤ ਜਿਤਨੇ ਅੱਖਰ ਅਤੇ ਮਾਤ੍ਰਾ ਪੁਰ ਛੰਦ ਦਾ ਵਿਸ਼੍ਰਾਮ ਹੋਣਾ ਚਾਹੀਏ, ਉਸ ਤੋਂ ਵੱਧ ਘੱਟ ਪੁਰ ਹੋਣਾ, ਜਾਂ ਵਰਜਿਤ ਗਣ ਰੱਖਕੇ ਚਾਲ ਵਿਗਾੜ ਦੇਣੀ, ਜੈਸੇ ਜਗਣਾਤਮਕ ਪਦ ਦੋਹੇ ਦੇ ਆਦਿ.#੮. ਪੁਨਰੁਕ੍ਤਿ. ਅਰਥਾਤ ਇੱਕ ਪਦ ਨੂੰ ਉਸੇ ਅਰਥ ਵਿੱਚ ਫੇਰ ਵਰਤਣਾ, ਯਥਾ-#ਜਾਂ ਨਰ ਕੋ ਨਹਿ ਗ੍ਯਾਨ ਹੈ, ਸੋ ਨਰ ਪਸੂ ਸਮਾਨ.#੯. ਅੰਧ. ਅਰਥਾਤ ਨਿਯਮ ਅਤੇ ਰੀਤਿ ਵਿਰੁੱਧ ਪਦ ਵਰਤਣੇ, ਯਥਾ-#ਨਾਸਿਕਾ ਕਮਲ ਜੈਸੀ ਨੈਨ ਹੈਂ ਨਗਾਰੇ ਸੇ.#੧੦ ਬਧਿਰ. ਅਰਥਾਤ ਵਿਰੁੱਧ ਅਰਥ ਦੇਣ ਵਾਲੇ ਪਦਾਂ ਦਾ ਜੋੜਨਾ, ਯਥਾ-#ਜਾਯਾ ਸੋਂ ਮਿਲ ਤਾਤ ਬਖਾਨੀ.²#੧੧ ਮ੍ਰਿਤਕ. ਅਰਥਾਤ ਐਸੇ ਪਦ ਵਰਤਣੇ ਜਿਨ੍ਹਾਂ ਤੋਂ ਸਿਵਾਯ ਅਨੁਪ੍ਰਾਸ ਅਤੇ ਤੁਕਬੰਦੀ ਦੇ ਹੋਰ ਕੁਝ ਅਰਥ ਨਾ ਨਿਕਲੇ, ਯਥਾ-#ਆਨਨ ਮਾਨਨ ਸੋਹਤੋ ਤਾਨਨ ਭਾਨਨ ਜਾਨ.#੧੨ ਅਪਾਰ੍‍ਥ. ਅਰਥਾਤ ਐਸੀ ਰਚਨਾ ਕਰਨੀ, ਜਿਸ ਤੋਂ ਕੋਈ ਚਮਤਕਾਰੀ ਅਰਥ ਨਾ ਨਿਕਲੇ, ਯਥਾ-#ਜਲ ਬਰਸੈ ਘਨ ਗਗਨ ਤੇ ਸੂਰ ਹਰੈ ਅੰਧਾਰ. x x x#ਨੇਤ੍ਰਨ ਸੇ ਜਨ ਪੇਖਤੇ ਸੁਨਤ ਕਾਨ ਸੇ ਬਾਤ.#੧੩ ਨਗਨ. ਅਰਥਾਤ ਅਲੰਕਾਰ ਰਹਿਤ ਕਵਿਤਾ.#੧੪ ਰਸਵਿਰੁੱਧ. ਵਿਰੋਧੀ ਰਸਾਂ ਨੂੰ ਮਿਲਾਕੇ ਲਿਖਣਾ, ਅਰਥਾਤ ਸ਼੍ਰਿੰਗਾਰ ਅਤੇ ਵੀਰ, ਅਥਵਾ ਹਾਸ੍ਯ ਨਾਲ ਭਯਾਨਕ ਰਸ ਨੂੰ ਮਿਲਾਉਣਾ.#੧੫ ਦੇਸ਼ ਵਿਰੁੱਧ. ਅਰਥਾਤ ਜੋ ਵਸਤੂ ਜਿਸ ਦੇਸ਼ ਦੀ ਹੈ ਉਸ ਤੋਂ ਵਿਰੁੱਧ ਵਰਣਨ, ਯਥਾ-#ਗਿਰਿਸ੍ਰਿੰਗਨ ਪਰ ਕਮਲਨ ਸੋਭਾ,#ਮਰੁਥਲ ਰਾਜਹੰਸ ਮਨ ਲੋਭਾ.#੧੬ ਕਾਲਵਿਰੁੱਧ. ਅਰਥਾਤ ਸਮੇਂ ਦੇ ਉਲਟ ਰਚਨਾ, ਯਥਾ-#ਹਿਮਰਿਤੁ ਮੇਂ ਫੂਲੇ ਕਮਲ ਕੋਕਿਲਧੁਨਿ ਚਹੁਁ ਓਰ.#ਭਾਈ ਸੰਤੋਖ ਸਿੰਘ ਜੀ ਨੇ ਆਪਣੀ ਨੰਮ੍ਰਤਾ ਪ੍ਰਗਟ ਕਰਦੇ ਹੋਏ ਨਾਨਕਪ੍ਰਕਾਸ਼ ਦੇ ਤੀਜੇ ਅਧ੍ਯਾਯ ਵਿੱਚ ਕਾਵ੍ਯਦੋਸਾਂ ਦਾ ਇਸ ਪ੍ਰਕਾਰ ਜਿਕਰ ਕੀਤਾ ਹੈ-#ਅੰਧ ਜੁ ਬਧਿਰ ਪੰਗੁ ਨਗਨ ਮ੍ਰਿਤਕ, ਪੁਨਰੁਕ੍ਤਿ#ਅਪਾਰਥ ਕੀ ਸਮਝ ਨ ਆਵਈ,#ਵੈਰ ਦੇਸ਼ ਕਾਲ ਗਨ ਅਗਨ ਨਵੋ ਹੀ ਰਸ#ਵਿਵਿਧਾਲੰਕਾਰ ਹੂੰ ਕੋ ਭੇਦ ਨਹਿ ਪਾਵਈ,#ਕੋਊ ਗੁਨ ਹੈ ਨ ਮੋ ਭਨਤ ਮੱਧ ਜਾਨੋ ਮਨ#ਗੁਨੀਅਨ ਹਾਸਯੋਗ ਅਟਪਟੀ ਜਾਵਈ,#ਏਕ ਗੁਨ ਯਾਮੇ ਸੋ ਵਿਦਿਤ ਸ਼੍ਰੁਤ ਸੰਤ ਸੁਨੋ!#ਸਤਿਗੁਰੁ ਕੀਰਤਿ ਸੁ ਨਿਰਮਲ ਭਾਵਈ.


कवीआं नूं साहित्य ग्रंथां विॱच दॱसे होए दोसां तों सदा बचण दा ध्यान रॱखणा चाहीए, जिस तों कविता दूसित ना होवे. भावें इस विसे दी व्याख्या लई जुदे ग्रंथ दी लोड़ है, पर पाठकां दे लाभ हित कुझ दोस संखेप करके इॱथे लिखदे हां-#१. शबदहीन, अरथात छंद दी चाल सही रॱखण वासते पद दीअसल शकल विगाड़ देणी.#यथा-#कनक औ मनक पुन लोसटं जानीये. x x#कई जुॱग जानै कलॱपं वितायो. x x#(गुवि १०)#श्री नानक अंगद अमर, रामदास अरजंन. x x#(गुप्रसू)#सुर संत कुपे नहि पेस जए. x x#नखॱत गुरू रवि लॱक लटे. x x#तां मध एक सुधासर सैहर,#लैहरदार अपार हमेसें. (पंप्र)#ऐसे ही अनेक कवीआं ने- सुंदर नू सुंद्र, सरव नूं स्रव, तोपखाना नूं तुपखाना, धोबी नूं धुबी, बबर नूं बॱबर, प्रताप नूं परताप अते नगर नूं नग्र आदिक लिखके काव्यरचना दूसित कीती है. छंद विॱच पद इस रीति नाल वरतणे चाहीए, मानो वारतिक कविता लिखी जा रही है. उॱतम कवी उही हन, जो शबदां दी दुरगति कीते बिना छंदगति ठीक रखदे हन.#२. करणकटु. अरथात ऐसे अॱखर अते पद वरतणे, जो कंना नूं कौड़े लॱगण, यथा-#भर कै ढिॱड डकारन लेहीं.#३. असमरथ. अरथात उह पद वरतणा जो मंदअरथ भी दे सके, यथा-#रास मॱध मोहन जू तीअन सों खेलहीं.#इस दा पाठ इह भी हो सकदा है-#रास मॱध मोहन जूतीअन सों खेलहीं.#४. निरर्‍थक. अरथात अरथरहित पद. केवल छंदपूरती लई वरतणे, यथा-#पूरी ऊरी रस भरी कड़ी कचौरी संग.#५. अशलील (अशलील ) अरथात घिरणा अर लॱजा देण वाला पद, यथा-#आप सों मिलाप कहो कैसे होय महाराज,#चोबदार चूतीआ न जानदेत भीतरैं.#(भगवंतकवि)#६. कलिस्ट. अरथात अजेहे औखे पद, बुझारत वाङूं लिखणे, जिन्हां दा अरथ समझण लई औख होवे, यथा-#निसअरि निरख घनजसुत हरख्यो.¹#७. पंगु अथवा यतिभंग. अरथात जितने अॱखर अते मात्रा पुर छंद दा विश्राम होणा चाहीए, उस तों वॱध घॱट पुर होणा, जां वरजित गण रॱखके चाल विगाड़ देणी, जैसे जगणातमक पद दोहे दे आदि.#८. पुनरुक्ति. अरथात इॱक पद नूं उसे अरथ विॱच फेर वरतणा, यथा-#जां नर को नहि ग्यान है, सो नर पसू समान.#९. अंध. अरथात नियम अते रीति विरुॱध पद वरतणे, यथा-#नासिका कमल जैसी नैन हैं नगारे से.#१० बधिर. अरथात विरुॱध अरथ देण वाले पदां दा जोड़ना, यथा-#जाया सों मिल तात बखानी.²#११ म्रितक. अरथात ऐसे पद वरतणे जिन्हां तों सिवाय अनुप्रास अते तुकबंदी दे होर कुझ अरथ ना निकले, यथा-#आनन मानन सोहतो तानन भानन जान.#१२ अपार्‍थ. अरथात ऐसी रचना करनी, जिस तों कोई चमतकारी अरथ ना निकले, यथा-#जल बरसै घन गगन ते सूर हरै अंधार. x x x#नेत्रन से जन पेखते सुनत कान से बात.#१३ नगन. अरथात अलंकार रहित कविता.#१४ रसविरुॱध. विरोधी रसां नूं मिलाके लिखणा, अरथात श्रिंगार अते वीर, अथवा हास्य नाल भयानक रस नूं मिलाउणा.#१५ देश विरुॱध. अरथात जो वसतू जिस देश दी है उस तोंविरुॱध वरणन, यथा-#गिरिस्रिंगन पर कमलन सोभा,#मरुथल राजहंस मन लोभा.#१६ कालविरुॱध. अरथात समें दे उलट रचना, यथा-#हिमरितु में फूले कमल कोकिलधुनि चहुँ ओर.#भाई संतोख सिंघ जी ने आपणी नंम्रता प्रगट करदे होए नानकप्रकाश दे तीजे अध्याय विॱच काव्यदोसां दा इस प्रकार जिकर कीता है-#अंध जु बधिर पंगु नगन म्रितक, पुनरुक्ति#अपारथ की समझ न आवई,#वैर देश काल गन अगन नवो ही रस#विविधालंकार हूं को भेद नहि पावई,#कोऊ गुन है न मो भनत मॱध जानो मन#गुनीअन हासयोग अटपटी जावई,#एक गुन यामे सो विदित श्रुत संत सुनो!#सतिगुरु कीरति सु निरमल भावई.