ਮੋਹਨ

mohanaमोहन


ਸੰ. ਵਿ- ਬੇਹੋਸ਼ ਕਰਨ ਵਾਲਾ। ੨. ਮੋਹਿਤ ਕਰਨ ਵਾਲਾ. "ਮੋਹਨ ਨਾਮ ਸਦਾ ਰਵਿਰਹਿਓ." (ਗਉ ਅਃ ਮਃ ੫) ੩. ਸੰਗ੍ਯਾ- ਕਾਮਦੇਵ ਦਾ ਇੱਕ ਤੀਰ। ੪. ਬੇਹੋਸ਼ ਕਰਨ ਦੀ ਕ੍ਰਿਯਾ। ੫. ਗੁਮਰਾਹ ਕਰਨਾ। ੬. ਭੁਲਾਉਣਾ. ਧੋਖੇ ਵਿੱਚ ਫਸਾਉਣਾ। ੭. ਬਾਬਾ ਮੋਹਨ. ਸ਼੍ਰੀ ਗੁਰੂ ਅਮਰਦਾਸ ਜੀ ਦਾ ਵਡਾ ਸੁਪੁਤ੍ਰ, ਜਿਸ ਦਾ ਜਨਮ ਸੰਮਤ ੧੫੯੩ ਵਿੱਚ ਹੋਇਆ. ਇਸੇ ਮਹਾਤਮਾ ਤੋਂ ਸ਼੍ਰੀ ਗੁਰੂ ਅਰਜਨ ਦੇਵ ਜੀ ਸੰਮਤ ੧੬੬੦ ਵਿੱਚ ਗੁਰਬਾਣੀ ਦੀਆਂ ਪੋਥੀਆਂ ਲੈ ਗਏ ਸਨ. ਇਨ੍ਹਾਂ ਨੇ ਸਾਰੀ ਅਵਸਥਾ ਗੋਇੰਦਵਾਲ ਰਹਿਕੇ ਵਿਤਾਈ. "ਮੋਹਨ ਤੇਰੇ ਊਚੇ ਮੰਦਿਰ ਮਹਿਲ ਅਪਾਰਾ." (ਗਉ ਛੰਤ ਮਃ ੫) ਇਸ ਥਾਂ ਮੋਹਨ ਸ਼ਬਦ ਦੇ ਦੋ ਅਰਥ ਹਨ ਕਰਤਾਰ ਅਤੇ ਬਾਬਾ ਮੋਹਨ। ੮. ਅਮ੍ਰਿਤਸਰ ਨਿਵਾਸੀ ਸੁਇਨੀ ਗੋਤ ਦੇ ਖਤ੍ਰੀ ਗੁਰਮੁਖ ਦਾ ਪੁਤ੍ਰ, ਜਿਸ ਨੂੰ ਬਾਬਾ ਅਟਲ ਜੀ ਨੇ ਪ੍ਰਾਣ ਬਖਸ਼ੇ ਸਨ। ੯. ਢਾਕਾ ਨਿਵਾਸੀ ਸ਼੍ਰੀ ਗੁਰੂ ਅਰਜਨਦੇਵ ਦਾ ਉਪਕਾਰੀ ਸਿੱਖ। ੧੦. ਰੂਪਚੰਦ ਦਾ ਪਿਤਾ ਅਤੇ ਫੂਲ ਦਾ ਦਾਦਾ ਚੌਧਰੀ ਮੋਹਨ, ਜਿਸ ਨੇ ਆਪਣੇ ਵਡੇਰੇ ਦੇ ਨਾਮ ਪੁਰ ਮੇਹਰਾਜ ਗ੍ਰਾਮ ਵਸਾਇਆ. ਦੇਖੋ, ਬਾਹੀਆ ਅਤੇ ਮੇਹਰਾਜ। ੧੧. ਇੱਕ ਛੰਦ. ਲੱਛਣ- ਚਾਰ ਚਰਣ, ਪ੍ਰਤਿ ਚਰਣ ੨੮ ਮਾਤ੍ਰਾ. ਪਹਿਲਾ ਵਿਸ਼੍ਰਾਮ ੧੬. ਪੁਰ, ਦੂਜਾ ੧੨. ਪੁਰ, ਅੰਤ ਰਗਣ .#ਉਦਾਹਰਣ-#ਧਰਦਾੜ੍ਹ ਜ੍ਯੋਂ ਰਣ ਗਾੜ੍ਹ ਹਨਐ,#ਤ੍ਰਯ ਲੋਕ ਜੀਤ ਸਭੈ ਲਿਯੇ,#ਬਹੁ ਦਾਨ ਦੈ ਸਨਮਾਨ ਸੇਵਕ,#ਭੇਜ ਭੇਜ ਤਹਾਂ ਦਿਯੇ. ×××#(ਕਲਕੀ)#ਦੇਖੋ, "ਹਰਿਗੀਤਿਕਾ" ਦਾ ਪਹਿਲਾ ਰੂਪ.#(ਅ) ਕੇਸ਼ਵਦਾਸ ਨੇ "ਰਾਮਚੰਦ੍ਰਿਕਾ" ਵਿੱਚ ਮੋਹਨ ਦਾ ਸਰੂਪ ਦਿੱਤਾ ਹੈ-#ਪ੍ਰਤਿ ਚਰਣ ਭ, ਨ, ਜ, ਯ. , , , #ਉਦਾਹਰਣ-#ਸੁੰਦਰ ਵਪੁ ਅਤਿ ਸ਼੍ਯਾਮਲ ਸੋਹੈ,#ਦੇਖਤ ਸੁਰ ਨਰ ਕੋ ਮਨ ਮੋਹੈ. ×××#(ੲ) ਮੋਹਨ ਦਾ ਤੀਜਾ ਰੂਪ- ਚਾਰ ਚਰਣ, ਪ੍ਰਤਿ ਚਰਣ ੨੩ ਮਾਤ੍ਰਾ, ੧੩- ੧੦ ਪੁਰ ਵਿਸ਼੍ਰਾਮ. ਅੰਤ ਦੋ ਗੁਰੁ.#ਜੋ ਗੁਰੁ ਗੋਪੇ ਆਪਣਾ, ਸੋ ਠੌਰ ਨ ਪਾਵੈ,#ਚੌਰਾਸੀ ਭਟਕਤਾ ਫਿਰੈ, ਮਨ ਸਾਂਤਿ ਨ ਆਵੈ. ××#ਜੇ ਤੁਕ ਦੇ ਅੰਤ ਦੀ ਥਾਂ ਵਿਚਕਾਰ ਅਨੁਪ੍ਰਾਸ ਹੋਵੇ, ਤਦ ਇਹ ੨੩ ਮਾਤ੍ਰਾ ਦਾ ਸਿਰਖਿੰਡੀ (ਸ਼੍ਰੀਖੰਡ) ਬਣ ਜਾਂਦਾ ਹੈ.


सं. वि- बेहोश करन वाला। २. मोहित करन वाला. "मोहन नाम सदा रविरहिओ." (गउ अः मः ५) ३. संग्या- कामदेव दा इॱक तीर। ४. बेहोश करन दी क्रिया। ५. गुमराह करना। ६. भुलाउणा. धोखे विॱच फसाउणा। ७. बाबा मोहन. श्री गुरू अमरदास जी दा वडा सुपुत्र, जिस दा जनम संमत १५९३ विॱच होइआ. इसे महातमा तों श्री गुरू अरजन देव जी संमत १६६० विॱच गुरबाणी दीआं पोथीआं लै गए सन. इन्हां ने सारी अवसथा गोइंदवाल रहिके विताई. "मोहन तेरे ऊचे मंदिर महिल अपारा." (गउ छंत मः ५) इस थां मोहन शबद दे दो अरथ हन करतार अते बाबा मोहन। ८. अम्रितसर निवासी सुइनी गोत दे खत्री गुरमुख दापुत्र, जिस नूं बाबा अटल जी ने प्राण बखशे सन। ९. ढाका निवासी श्री गुरू अरजनदेव दा उपकारी सिॱख। १०. रूपचंद दा पिता अते फूल दा दादा चौधरी मोहन, जिस ने आपणे वडेरे दे नाम पुर मेहराज ग्राम वसाइआ. देखो, बाहीआ अते मेहराज। ११. इॱक छंद. लॱछण- चार चरण, प्रति चरण २८ मात्रा. पहिला विश्राम १६. पुर, दूजा १२. पुर, अंत रगण .#उदाहरण-#धरदाड़्ह ज्यों रण गाड़्ह हनऐ,#त्रय लोक जीत सभै लिये,#बहु दान दै सनमान सेवक,#भेज भेज तहां दिये. ×××#(कलकी)#देखो, "हरिगीतिका" दा पहिला रूप.#(अ) केशवदास ने "रामचंद्रिका" विॱच मोहन दा सरूप दिॱता है-#प्रति चरण भ, न, ज, य. , , , #उदाहरण-#सुंदर वपु अति श्यामल सोहै,#देखत सुर नर को मन मोहै. ×××#(ॲ) मोहन दा तीजा रूप- चार चरण, प्रति चरण २३ मात्रा, १३- १० पुर विश्राम. अंत दो गुरु.#जो गुरु गोपे आपणा, सो ठौर न पावै,#चौरासी भटकता फिरै, मन सांति न आवै. ××#जे तुक दे अंत दी थां विचकार अनुप्रास होवे, तद इह २३ मात्रा दा सिरखिंडी (श्रीखंड) बण जांदा है.