apāradhaअपारथ
ਸੰ. ਅਪਾਰ੍ਥ. ਸੰਗ੍ਯਾ- ਅਪ- ਅਰ੍ਥ. ਕਵਿਤਾ ਦਾ ਇੱਕ ਦੋਸ, ਜਿਸ ਕਰਕੇ ਵਾਕ੍ਯ ਦਾ ਕੋਈ ਚਮਤਕਾਰੀ ਅਰਥ ਨਾ ਭਾਸੇ. "ਪੁਨਰੁਕ੍ਤਿ ਅਪਾਰਥ ਕੀ ਸਮਝ ਨ ਆਵਈ." (ਨਾਪ੍ਰ) ੨. ਵਿ- ਅਰਥ ਰਹਿਤ. ਨਿਰਰਥਕ.
सं. अपार्थ. संग्या- अप- अर्थ. कवितादा इॱक दोस, जिस करके वाक्य दा कोई चमतकारी अरथ ना भासे. "पुनरुक्ति अपारथ की समझ न आवई." (नाप्र) २. वि- अरथ रहित. निररथक.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਸੰਗ੍ਯਾ- ਕਵਿਤ੍ਵ. ਕਾਵ੍ਯਰਚਨਾ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਵਿ- ਸਮਾਨ. ਤੁੱਲ. "ਮੈ ਸਤਿਗੁਰੂ ਨੂੰ ਪਰਮੇਸਰ ਕਰਕੇ ਜਾਣਦਾ ਹਾਂ"। ੨. ਕ੍ਰਿ. ਵਿ- ਦ੍ਵਾਰਾ. ਵਸੀਲੇ ਤੋਂ. "ਗੁਰੁ ਕਰਕੇ ਗ੍ਯਾਨ ਪ੍ਰਾਪਤ ਹੁੰਦਾ ਹੈ."...
ਦੇਖੋ, ਵਾਕੁ....
ਸਰਵ- ਕੋਪਿ. ਕੋਈਇੱਕ. "ਕੋਈ ਬੋਲੈ ਰਾਮ ਕੋਈ ਖੁਦਾਇ." (ਰਾਮ ਮਃ ੫)...
ਵਿ- ਅਦਭੁਤ. ਅਨੂਠਾ। ੨. ਕਰਾਮਾਤੀ। ੩. ਪ੍ਰਕਾਸ਼ਣ ਵਾਲਾ. ਰੌਸ਼ਨ....
ਸੰ. अर्थ्. ਧਾ- ਮੰਗਣਾ. ਚਾਹੁਣਾ. ਢੂੰਡਣਾ ਘੇਰਨਾ. ੨. ਸੰ. अर्थ- ਅਰ੍ਥ. ਸੰਗ੍ਯਾ- ਸ਼ਬਦ ਦਾ ਭਾਵ. ਪਦ ਦਾ ਤਾਤਪਰਯ. "ਧਰ੍ਯੋ ਅਰਥ ਜੋ ਸਬਦ ਮਝਾਰਾ। ਬਾਰ ਬਾਰ ਉਰ ਕਰਹੁ ਵਿਚਾਰਾ." (ਗੁਪ੍ਰਸੂ) ੩. ਪ੍ਰਯੋਜਨ. ਮਤਲਬ. "ਪੁਛਿਆ ਢਾਢੀ ਸਦਿਕੈ, ਕਿਤੁ ਅਰਥ ਤੂੰ ਆਇਆ?" (ਵਾਰ ਸ੍ਰੀ ਮਃ ੪)#"ਤੀਰਥ ਉਦਮੁ ਸਤਿਗੁਰੂ ਕੀਆ ਸਭ ਲੋਕ ਉਧਰਣ ਅਰਥਾ." (ਤੁਖਾ ਛੰਤ ਮਃ ੪) ੪. ਧਨ. ਪਦਾਰਥ. "ਅਰਥ ਧਰਮ ਕਾਮ ਮੋਖ ਕਾ ਦਾਤਾ." (ਬਿਲਾ ਮਃ ੫) ੫. ਕਾਰਨ. ਹੇਤੁ. ਸਬਬ। ੬. ਸ਼ਬਦ, ਸਪਰਸ਼ ਰੂਪ, ਰਸ, ਗੰਧ, ਇਹ ਪੰਜ ਵਿਸੇ। ੭. ਫਲ. ਨਤੀਜਾ। ੮. ਸੰਪਤਿ. ਵਿਭੂਤਿ. "ਅਰਥ ਦ੍ਰਬੁ ਦੇਖ ਕਛੁ ਸੰਗਿ ਨਾਹੀ ਚਲਨਾ." (ਧਨਾ ਮਃ ੯) ੯. ਵਿ- ਅ- ਰਥ. ਰਥ ਰਹਿਤ. ਰਥ ਤੋਂ ਬਿਨਾ....
ਸੰ. ਅਪਾਰ੍ਥ. ਸੰਗ੍ਯਾ- ਅਪ- ਅਰ੍ਥ. ਕਵਿਤਾ ਦਾ ਇੱਕ ਦੋਸ, ਜਿਸ ਕਰਕੇ ਵਾਕ੍ਯ ਦਾ ਕੋਈ ਚਮਤਕਾਰੀ ਅਰਥ ਨਾ ਭਾਸੇ. "ਪੁਨਰੁਕ੍ਤਿ ਅਪਾਰਥ ਕੀ ਸਮਝ ਨ ਆਵਈ." (ਨਾਪ੍ਰ) ੨. ਵਿ- ਅਰਥ ਰਹਿਤ. ਨਿਰਰਥਕ....
ਸੰਗ੍ਯਾ- ਸੰਬੋਧ. ਪੂਰਣ ਗ੍ਯਾਨ. ਸਮ੍ਯਕ ਗ੍ਯਾਨ. ਸਮ੍ਯਕ ਬੁੱਧਿ. "ਸਮਝ ਨ ਪਰੀ ਬਿਖੈ ਰਸਿ ਰਚਿਓ." (ਜੈਤ ਮਃ ੯)...
ਆਉਂਦਾ. ਆਵੇ. ਦੇਖੋ, ਆਵ ਅਤੇ ਆਵਨ....
ਸੰਗ੍ਯਾ- ਰਹਤ. ਰਹਣੀ. ਧਾਰਨਾ। ੨. ਸਿੱਖ ਨਿਯਮਾਂ ਦੀ ਪਾਬੰਦੀ. ਸਿੱਖ ਧਰਮ ਦੇ ਨਿਯਮ ਅਨੁਸਾਰ ਰਹਿਣ ਦੀ ਕ੍ਰਿਯਾ। ੩. ਸੰ. ਵਿ- ਬਿਨਾ. "ਰਹਿਤ ਬਿਕਾਰ ਅਲਿਪ ਮਾਇਆ ਤੇ." (ਸਾਰ ਮਃ ੫) ਵਿਕਾਰ ਰਹਿਤ, ਮਾਇਆ ਤੋਂ ਨਿਰਲੇਪ। ੪. ਤਿਆਗਿਆ ਹੋਇਆ. ਛੱਡਿਆ। ੫. ਦੇਖੋ, ਤੱਤਾਂ ਦੀ ਰਹਿਤ....
ਸੰ. ਨਿਰਰ੍ਥਕ. ਵਿ- ਜਿਸ ਤੋਂ ਅਰ੍ਥ (ਮਤਲਬ) ਨਿਕਲਗਿਆ ਹੈ. ਬਿਨਾ ਮਤਲਬ. ਨਿਸਪ੍ਰਯੋਜਨ. ਬੇਫ਼ਾਯਦਾ....