kanakaकनक
ਸੰ. ਸੰਗ੍ਯਾ- ਸੁਵਰਣ. ਸੋਨਾ. "ਕਨਕ ਕਟਿਕ ਜਲ ਤਰੰਗ ਜੈਸਾ." (ਸ੍ਰੀ ਰਵਿਦਾਸ) ੨. ਧਤੂਰਾ. "ਕਨਕ ਕਨਕ ਤੇ ਸੌ ਗੁਨੋ ਮਾਦਕ ਮੇ ਅਧਿਕਾਇ." (ਬਿਹਾਰੀ) ੩. ਪਲਾਸ. ਢੱਕ। ੪. ਕਣਿਕ. ਗੇਹੂੰ. ਗੰਦਮ ਅਤੇ ਉਸ ਦਾ ਆਟਾ. ਦੇਖੋ, ਕਣਿਕ ੨। ੫. ਦੇਖੋ, ਛੱਪਯ ਦਾ ਭੇਦ ੩.
सं. संग्या- सुवरण. सोना. "कनक कटिक जल तरंग जैसा." (स्रीरविदास) २. धतूरा. "कनक कनक ते सौ गुनो मादक मे अधिकाइ." (बिहारी) ३. पलास. ढॱक। ४. कणिक. गेहूं. गंदम अते उस दा आटा. देखो, कणिक २। ५. देखो, छॱपय दा भेद ३.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਸੁਵਰ੍ਣ. ਵਿ- ਉੱਤਮ ਰੰਗ. ਸ਼ੁਭ ਵਰਣ. "ਸੁਵਰਨ ਕੋ ਸੁਵਰਨ ਤਨ ਦੁਤਿ ਮਿਲ." (ਗੁਪ੍ਰਸੂ) ੨. ਉੱਤਮ ਜਾਤਿ। ੩. ਉੱਤਮ ਅੱਖਰ। ੪. ਸੰਗ੍ਯਾ- ਸੁਇਨਾ. ਸੋਨਾ. "ਲੋਹਾ ਪਾਰਸ ਭੇਟੀਐ ਮਿਲਿ ਸੰਗਤਿ ਸੁਵਰਨ ਹੋ ਜਾਇ." (ਵਾਰ ਗਉ ੧. ਮਃ ੪) ੫. ਧਤੂਰਾ। ੬. ਸੋਲਾਂ ਮਾਸੇ ਭਰ ਵਜਨ। ੭. ਹਰਿਚੰਦਨ। ੮. ਰਾਜਾ ਦਸ਼ਰਥ ਦਾ ਇੱਕ ਮੰਤ੍ਰੀ....
ਸੰਗ੍ਯਾ- ਸੁਵਰ੍ਣ। ੨. ਸ਼ਯਨ. ਸੋਣਾ....
ਸੰ. ਸੰਗ੍ਯਾ- ਸੁਵਰਣ. ਸੋਨਾ. "ਕਨਕ ਕਟਿਕ ਜਲ ਤਰੰਗ ਜੈਸਾ." (ਸ੍ਰੀ ਰਵਿਦਾਸ) ੨. ਧਤੂਰਾ. "ਕਨਕ ਕਨਕ ਤੇ ਸੌ ਗੁਨੋ ਮਾਦਕ ਮੇ ਅਧਿਕਾਇ." (ਬਿਹਾਰੀ) ੩. ਪਲਾਸ. ਢੱਕ। ੪. ਕਣਿਕ. ਗੇਹੂੰ. ਗੰਦਮ ਅਤੇ ਉਸ ਦਾ ਆਟਾ. ਦੇਖੋ, ਕਣਿਕ ੨। ੫. ਦੇਖੋ, ਛੱਪਯ ਦਾ ਭੇਦ ੩....
ਕੜਾ. ਦੇਖੋ, ਕਟਕ. "ਕਨਿਕ ਕਟਿਕ ਜਲ ਤਰੰਗ ਜੈਸਾ." (ਸ੍ਰੀ ਰਵਿਦਾਸ)...
ਸੰ. तरङ्ग. ਸੰਗ੍ਯਾ- ਲਹਿਰ. ਮੌਜ. ਵੀਚਿ. "ਜਿਉ ਜਲਤਰੰਗ ਫੇਨੁ ਜਲ ਹੋਈ ਹੈ." (ਸਾਰ ਮਃ ੫) ੨. ਮਨ ਦੀ ਉਮੰਗ. ਸੰਕਲਪ ਦੀ ਲਹਿਰ. "ਅਘ ਪੁੰਜ ਤਰੰਗ ਨਿਵਾਰਨ ਕਉ." (ਸਵੈਯੇ ਮਃ ੪. ਕੇ) ੩. ਜਿਸ ਗ੍ਰੰਥ ਨੂੰ ਸਰੋਵਰ ਅਥਵਾ ਸਮੁੰਦਰਰੂਪ ਕਲਪੀਦਾ ਹੈ ਉਸ ਦੇ ਅਧ੍ਯਾਯ ਤਰੰਗ ਕਹਾਉਂਦੇ ਹਨ। ੪. ਰਾਗ ਦੀ ਸੁਰਾਂ ਦੀ ਲਹਿਰ. ਤਾਨ. "ਭਗਤਿ ਹੇਤਿ ਗੁਰਸਬਦਿ ਤਰੰਗਾ." (ਮਾਰੂ ਸੋਲਹੇ ਮਃ ੧) ੫. ਫ਼ਾ. [ترنگ] ਗੁਰਜ ਅਤੇ ਤਲਵਾਰਾਂ ਦੇ ਪਰਸਪਰ ਭਿੜਨ ਤੋਂ ਹੋਇਆ ਖੜਕਾਰ। ੬. ਘਾਉ. ਜ਼ਖ਼ਮ। ੭. ਜੇਲ. ਕਾਰਾਗਾਰ. ਕੈਦਖਾਨਾ....
ਸੰ. ਯਾਦ੍ਰਿਸ਼ ਕ੍ਰਿ. ਵਿ- ਜੇਹਾ. ਜਿਸ ਪ੍ਰਕਾਰ ਦਾ. "ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈ ਡੀਠੁ." (ਵਾਰ ਰਾਮ ੨. ਮਃ ੫)...
ਸੰ. ਸ਼੍ਰੀ. ਸੰਗ੍ਯਾ- ਲੱਛਮੀ। ੨. ਸ਼ੋਭਾ. "ਸ੍ਰੀ ਸਤਿਗੁਰ ਸੁ ਪ੍ਰਸੰਨ." (ਸਵੈਯੇ ਮਃ ੪. ਕੇ) ੩. ਸੰਪਦਾ. ਵਿਭੂਤਿ। ੪. ਛੀ ਰਾਗਾਂ ਵਿੱਚੋਂ ਪਹਿਲਾ ਰਾਗ. ਦੇਖੋ, ਸਿਰੀ ਰਾਗ. ੫. ਵੈਸਨਵਾਂ ਦਾ ਇੱਕ ਫਿਰਕਾ, ਜਿਸ ਵਿੱਚ ਲੱਛਮੀ ਦੀ ਪੂਜਾ ਮੁੱਖ ਹੈ. ਇਸ ਮਤ ਦੇ ਲੋਕ ਲਾਲ ਰੰਗ ਦਾ ਤਿਲਕ ਮੱਥੇ ਕਰਦੇ ਹਨ. ਇਸ ਸੰਪ੍ਰਦਾਯ ਦਾ ਪ੍ਰਚਾਰਕ ਰਾਮਾਨੁਜ ਸ੍ਵਾਮੀ ਹੋਇਆ ਹੈ. ਦੇਖੋ, ਰਾਮਾਨੁਜ। ੬. ਇੱਕ ਛੰਦ. ਦੇਖੋ, ਏਕ ਅਛਰੀ ਦਾ ਰੂਪ ੧.। ੭. ਸਰਸ੍ਵਤੀ। ੮. ਕੀਰਤਿ। ੯. ਆਦਰ ਬੋਧਕ ਸ਼ਬਦ, ਜੋ ਬੋਲਣ ਅਤੇ ਲਿਖਣ ਵਿਚ ਵਰਤਿਆ ਜਾਂਦਾ ਹੈ. ਧਰਮ ਦੇ ਆਚਾਰਯ ਅਤੇ ਮਹਾਰਾਜੇ ਲਈ ੧੦੮ ਵਾਰ, ਮਾਤਾ ਪਿਤਾ ਵਿਦ੍ਯਾ- ਗੁਰੂ ਲਈ ੬. ਵਾਰ, ਆਪਣੇ ਮਾਲਿਕ ਵਾਸਤੇ ੫. ਵਾਰ, ਵੈਰੀ ਨੂੰ ੪. ਵਾਰ, ਮਿਤ੍ਰ ਨੂੰ ੩. ਵਾਰ, ਨੌਕਰ ਨੂੰ ੨. ਵਾਰ, ਪੁਤ੍ਰ ਤਥਾ ਇਸਤ੍ਰੀ ਨੂੰ ੧. ਵਾਰ ਸ਼੍ਰੀ ਸ਼ਬਦ ਵਰਤਣਾ ਚਾਹੀਏ। ੧੦. ਵਿ- ਸੁੰਦਰ। ੧੧. ਯੋਗ੍ਯ. ਲਾਇਕ। ੧੨. ਸ਼੍ਰੇਸ੍ਠ. ਉੱਤਮ....
ਸੂਰਜ ਦਾ ਸੇਵਕ. ਰਵਿ ਉਪਾਸਕ. ਸੌਰ। ੨. ਕਾਸ਼ੀ ਦਾ ਵਸਨੀਕ ਚਮਾਰ, ਜੋ ਰਾਮਾਨੰਦ ਦਾ ਚੇਲਾ ਸੀ. ਇਹ ਗਿਆਨ ਦੇ ਬਲ ਕਰਕੇ ਪਰਮਹੰਸ ਪਦਵੀ ਨੂੰ ਪ੍ਰਾਪਤ ਹੋਇਆ. ਰਵਿਦਾਸ ਕਬੀਰ ਦਾ ਸਮਕਾਲੀ ਸੀ. ਇਸ ਨੂੰ ਬਹੁਤ ਪੁਸ੍ਤਕਾਂ ਵਿੱਚ ਰੈਦਾਸ ਭੀ ਲਿਖਿਆ ਹੈ. ਰਵਿਦਾਸ ਦੀ ਬਾਣੀ ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਦਰਜ ਹੈ. "ਕਹਿ ਰਵਿਦਾਸ ਖਲਾਸ ਚਮਾਰਾ." (ਗਉ) "ਰਵਿਦਾਸੁ ਜਪੈ ਰਾਮਨਾਮਾ." (ਸੋਰ)...
ਸੰ. ਧੱਤੂਰ ਅਤੇ ਧੁਸਤੂਰ. ਸੰਗ੍ਯਾ- ਇੱਕ ਜ਼ਹਰੀਲਾ ਪੌਧਾ, ਜਿਸ ਦੇ ਵਿਸੈਲੇ ਗੋਲ ਫਲ ਕੰਡੇਦਾਰ ਹੁੰਦੇ ਹਨ. L. Datura Alba. ਅੰ. Thorn apple. ਵੈਦ੍ਯ ਧਤੂਰੇ ਨੂੰ ਦਮੇ ਆਦਿ ਕਈ ਰੋਗਾਂ ਵਿੱਚ ਵਰਤਦੇ ਹਨ. ਠਗ ਲੋਕ ਧਤੂਰੇ ਦੇ ਬੀਜ ਕਿਸੇ ਪਦਾਰਥ ਵਿੱਚ ਮਿਲਾਕੇ ਧਨ ਠਗਣ ਲਈ ਖੁਵਾਉਂਦੇ ਹਨ. ਸ਼ੈਵ ਲੋਗ ਧਤੂਰੇ ਦੇ ਫੁੱਲ ਸ਼ਿਵ ਉੱਪਰ ਚੜਾਕੇ ਮਨੋਕਾਮਨਾ ਦੀ ਸਿੱਧੀ ਸਮਝਦੇ ਹਨ. ਇਸ ਦੇ ਸੰਸਕ੍ਰਿਤ ਨਾਮ ਹਨ- ਕਨਕ, ਮਦਨ, ਸਿਵਸ਼ੇਖਰ, ਖਲ. ਕੰਟਕਫਲ, ਸ਼ਿਵਪ੍ਰਿਯ.#ਧਤੂਰਾ ਗਰਮ ਖੁਸ਼ਕ ਅਤੇ ਦਿਲ ਦਿਮਾਗ ਨੂੰ ਨੁਕਸਾਨ ਪੁਚਾਣ ਵਾਲਾ ਹੈ....
ਸੰ. ਵਿ- ਮਸ੍ਤ ਕਰਨਾ ਵਾਲਾ। ੨. ਸੰਗ੍ਯਾ- ਨਸ਼ਾ. ਮਤਵਾਲਾ ਕਰਨ ਵਾਲਾ ਪਦਾਰਥ....
ਸੰ. विहारिन- ਵਿਹਾਰੀ. ਵਿ- ਵਿਚਰਣ ਵਾਲਾ। ੨. ਆਨੰਦ ਦੇਣ ਵਾਲਾ. "ਸੀਤਲਾ ਤੇ ਰਖਿਆ ਬਿਹਾਰੀ." (ਗਉ ਮਃ ੫) ੩. ਵ੍ਯਵਹਾਰ ਕਰਨ ਵਾਲਾ, ਵਪਾਰੀ। ੪. ਮਾਥੁਰ ਚੌਥਾ ਬ੍ਰਾਹਮਣ ਹਿੰਦੀ ਭਾਸਾ ਦਾ ਇੱਕ ਪ੍ਰਸਿੱਧ ਕਵਿ, ਜਿਸ ਦਾ ਜਨਮ ਗ੍ਵਾਲੀਅਰ ਪਾਸ ਬਸੁਵਾ ਗੋਬਿੰਦਪੁਰ ਪਿੰਡ ਸੰਮਤ ੧੬੬੦ ਦੇ ਕਰੀਬ, ਅਤੇ ਦੇਹਾਂਤ ਸੰਮਤ ੧੭੨੦ ਦੇ ਲਗਭਗ ਹੋਇਆ. ਇਸ ਦੀ ਸ਼ਾਦੀ ਮਥੁਰਾ ਵਿੱਚ ਹੋਈ ਸੀ. ਬਿਹਾਰੀ ਦੀ ਦੋਹਾ ਸਤਸਈ ਮਨੋਹਰ ਰਚਨਾ ਹੈ, ਜਿਸ ਦਾ ਕਵਿ ਸਮਾਜ ਵਿੱਚ ਵਡਾ ਮਾਨ ਹੈ.¹ ਇਸ ਸਤਸਈ ਦੇ ਗਦ੍ਯ ਪਦ੍ਯ ਅਨੇਕ ਟੀਕੇ ਲਿਖੇ ਗਏ ਹਨ. ਬਿਹਾਰੀ, ਮਹਾਰਾਜਾ ਜਯਸਿੰਘ ਮਿਰਜਾ ਅੰਬਰ- ਪਤਿ ਦੇ ਦਰਬਾਰ ਦਾ ਭੂਸਣ ਸੀ। ੫. ਪੰਜਾਬੀ ਦੀ ਮਾਤ੍ਰਾ. ਦੀਰਘ. ਈ....
ਸੰ. ਪਲਾਸ਼. ਵਿ- ਪਲ (ਮਾਂਸ) ਅਸ਼ਨ (ਖਾਣ) ਵਾਲਾ. ਮਾਂਸਾਹਾਰੀ। ੨. ਨਿਰਦਯ. ਬੇਰਹਮ। ੩. ਹਰਾ. ਸਬਜ਼। ੪. ਸੰਗ੍ਯਾ- ਢੱਕ. ਕੇਸੂ ਦਾ ਬਿਰਛ. ਪਲਾਹ. Butia Fonzosa ਪਦਮਪੁਰਾਣ ਦੇ ਉੱਤਰ ਖੰਡ ਦੇ ਅਃ ੧੬੦ ਵਿੱਚ ਲਿਖਿਆ ਹੈ ਕਿ ਪਾਰਵਤੀ ਦੇ ਸ਼੍ਰਾਪ ਨਾਲ ਬ੍ਰਹਮਾ ਪਲਾਸ (ਢੱਕ) ਹੋਗਿਆ. ਇਸ ਲਈ ਪਲਾਸ ਬ੍ਰਹਮਾ ਰੂਪ ਹੈ. ਸ਼ਤਪਥ ਬ੍ਰਾਹਮਣ ਵਿੱਚ ਲਿਖਿਆ ਹੈ ਕਿ ਬ੍ਰਹਮਾ ਦੇ ਮਾਸ ਤੋਂ ਪਲਾਸ ਦੀ ਉਤਪੱਤਿ ਹੋਈ ਹੈ. ਪਲਾਸ ਦੇ ਫੁੱਲ (ਕੇਸੂ) ਰੰਗਣ ਦੇ ਕੰਮ ਆਉਂਦੇ ਹਨ. ਅਤੇ ਕਈ ਦਵਾਈਆਂ ਵਿੱਚ ਵਰਤੀਦੇ ਹਨ, ਢੱਕ ਦਾ ਗੂੰਦ ਅਨੇਕ ਰੋਗਾਂ ਦੇ ਦੂਰ ਕਰਨ ਲਈ ਵਰਤੀਦਾ ਹੈ। ੫. ਪੱਤਾ. "ਸੋ ਕੁਲ ਢਾਕ ਪਲਾਸ." (ਸ. ਕਬੀਰ) ਢੱਕ ਦਾ ਪੱਤਾ।#੬. ਫੁਲਾਂ ਦੀ ਪਾਂਖੁੜੀ. "ਬੰਦ ਤੇ ਪਲਾਸਾਖ੍ਯ." (ਸਲੋਹ) ਕਮਲਦਲ ਜੇਹੀ ਜਿਸ ਦੀ ਅੱਖਾਂ ਹਨ। ੭. ਰਾਕ੍ਸ਼੍ਸ, ਜੋ ਮਾਂਸ ਖਾਂਦਾ ਹੈ। ੯. ਸ਼ੇਰ ਆਦਿ ਮਾਂਸ ਖਾਣ ਵਾਲਾ ਜੀਵ....
ਸੰਗ੍ਯਾ- ਪਲਾਸ਼. ਪਲਾਹ. ਦੇਖੋ, ਢਾਕ ਅਤੇ ਪਲਾਸ। ੨. ਕ਼ੈਦੀ. ਬੰਧੂਆ। ੩. ਓਲ੍ਹਾ. ਪੜਦਾ. "ਢਹੇ ਢਾਲ ਢੱਕੰ." (ਵਿਚਿਤ੍ਰ) ਢਾਲਾਂ ਦੇ ਓਲ੍ਹੇ ਮਿਟ ਗਏ....
ਸੰ. ਸੰਗ੍ਯਾ- ਕਨਿਕਾ. ਜ਼ਰ੍ਰਾ। ੨. ਗੰਦਮ (ਗੋਧੂਮ) ਦਾ ਆਟਾ....
ਸੰਗ੍ਯਾ- ਗੋਧੂਮ. ਗੰਦਮ. ਕਣਕ....
ਕਣਕ. ਦੇਖੋ, ਗੋਧੂਮ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰਗ੍ਯਾ- ਆਰਦ. ਚੂਨ. ਪਿਸਾਨ. ਪੀਠਾ ਹੋਇਆ ਅਨਾਜ. "ਇਕਨਾ ਆਟਾ ਅਗਲਾ, ਇਕਨਾ ਨਾਹੀ ਲੋਣੁ." (ਸ. ਫਰੀਦ)...
ਇੱਕ ਛੰਦ. ਛੀ ਚਰਣ ਹੋਣ ਕਰਕੇ ਇਸ ਦਾ ਨਾਮ "ਖਟਪਦ" ਅਤੇ "ਛੱਪਯ" ਹੈ. ਇਸ ਛੰਦ ਦੀਆਂ ਤਿੰਨ ਜਾਤੀਆਂ ਪ੍ਰਸਿੱਧ ਹਨ-#(੧) ਪਹਿਲੀਆਂ ਚਾਰ ਤੁਕਾਂ ਰੋਲਾ, ਅਰਥਾਤ ਪ੍ਰਤਿ ਚਰਣ ੨੪ ਮਾਤ੍ਰਾ, ੧੧- ੧੩ ਪੁਰ ਵਿਸ਼੍ਰਾਮ. ਅੰਤ ਦੀਆਂ ਦੋ ਤੁਕਾਂ ਉੱਲਾਲ ਛੰਦ, ਅਰਥਾਤ ਪ੍ਰਤਿ ਚਰਣ ੨੮ ਮਾਤ੍ਰਾ. ੧੫- ੧੩ ਪੁਰ ਵਿਸ਼੍ਰਾਮ. ਕੁੱਲ ੧੫੨ ਮਾਤ੍ਰਾ.#ਉਦਾਹਰਣ-#ਦ੍ਰਿਸਟਿ ਧਰਤ ਤਮਹਰਨ#ਦਹਨ ਅਘ ਪਾਪ ਪ੍ਰਨਾਸਨ,#ਸਬਦਸੂਰ ਬਲਵੰਤ ਕਾਮ#ਅਰੁ ਕ੍ਰੋਧ ਬਿਨਾਸਨ,#ਲੋਭ ਮੋਹ ਵਸਿਕਰਣ ਸਰਣ#ਜਾਚਿਕ ਪ੍ਰਤਿਪਾਲਣ,#ਆਤਮਰਤ ਸੰਗ੍ਰਹਣ ਕਹਣ#ਅੰਮ੍ਰਿਤ ਕਲ ਢਾਲਣ,#ਸਤਿਗੁਰੂ ਕਲ੍ਯ ਸਤਿਗੁਰ ਤਿਲਕੁ#ਸਤਿ ਲਾਗੈ ਸੋ ਪੈ ਤਰੈ#ਗੁਰੁਜਗਤ ਫਿਰਣ ਸੀ ਅੰਗਰਉ#ਰਾਜੁ ਜੋਗੁ ਲਹਣਾ ਕਰੈ.#(ਸਵੈਯੇ ਮਃ ੨. ਕੇ)#(੨) ਪਹਿਲਾਂ ਰੋਲਾ, ਅੰਤ ਦੋ ਚਰਣ ਦੋਹਾ. ਇਸ ਦੀ ਸੰਗ੍ਯਾ- "ਰੋਲਹੰਸਾ" ਹੈ. ਕੁੱਲ ਮਾਤ੍ਰਾ ੧੪੪ ਹੁੰਦੀਆਂ ਹਨ.#ਉਦਾਹਰਣ-#ਅਮਿਅਦ੍ਰਿਸਟਿ ਸੁਭ ਕਰੈ ਹਰੈ ਅਘ ਪਾਪ ਸਕਲ ਮਲ,#ਕਾਮ ਕ੍ਰੋਧ ਅਰੁ ਲੋਭ ਮੋਹ ਵਸਿ ਕਰੈ ਸਭੈ ਬਲ,#ਸਦਾ ਸੁੱਖੁ ਮਨਿ ਵਸੈ ਦੁੱਖੁ ਸੰਸਾਰਹਿ ਖੋਵੈ,#ਗੁਰੁ ਨਵਨਿਧਿ ਦਰਿਆਉ ਜਨਮ ਹਮ ਕਾਲਖ ਧੋਵੈ,#ਸੁ ਕਹੁ ਟੱਲ ਗੁਰੁ ਸੇਵਿਐ ਅਹਿਨਿਸਿ ਸਹਿਜਿਸੁਭਾਇ,#ਦਰਸਨਿ ਪਰਸਯੈ ਗੁਰੂ ਕੈ ਜਨਮ ਮਰਣ ਦੁਖੁ ਜਾਇ.#(ਸਵੈਯੇ ਮਃ ੨. ਕੇ)#(੩) ਅੰਤ ਦਾ ਉੱਲਾਲ ਛੰਦ ੨੮ ਮਾਤ੍ਰਾ ਦੀ ਥਾਂ ੨੬ ਮਾਤ੍ਰਾ ਦਾ ਹੁੰਦਾ ਹੈ ਅਰ ਮਾਤ੍ਰਾ ਦੀ ਕੁੱਲ ਗਿਣਤੀ ੧੪੮ ਹੁੰਦੀ ਹੈ. ੨੬ ਮਾਤ੍ਰਾ ਦਾ ਉੱਲਾਲ, ਦੋਹੇ ਦੇ ਅੰਤ ਦੋ ਲਘੁ ਅਥਵਾ ਇੱਕ ਗੁਰੁ ਜੋੜਨ ਤੋਂ ਬਣ ਜਾਂਦਾ ਹੈ. ਤੇਰਾਂ ਤੇਰਾਂ ਮਾਤ੍ਰਾ ਪੁਰ ਦੋ ਵਿਸ਼੍ਰਾਮ, ਯਥਾ:-#ਮੰਦ ਕਰਮ ਨਹਿ ਕੀਨ ਜਿਨ,#ਨ੍ਰਿਭੈ ਰਹਿਤ ਸੰਸਾਰ ਨਿਤ.#ਅਥਵਾ-#ਨ੍ਰਿਭੈ ਰਹਿਤ ਸੰਸਾਰ ਸੋ.#ਲਘੁ ਗੁਰੁ ਦੀ ਗਿਣਤੀ ਕਰਕੇ ਛੱਪਯ ਦੇ ਕਵੀਆਂ ਨੇ ਅਨੇਕ ਭੇਦ ਥਾਪੇ ਹਨ. ਇਸ ਵਿਸਯ ਦੇਖੋ, 'ਗੁਰੁਛੰਦ ਦਿਵਾਕਰ' ਗ੍ਰੰਥ....
(ਦੇਖੋ, ਭਿਦ੍ਰ ਧਾ) ਸੰ. ਸੰਗ੍ਯਾ- ਭਿੰਨਤਾ. ਜੁਦਾਈ. "ਭੇਦ ਸਜਾਤਿ ਵਿਜਾਤੀ ਸੁਗਤ ਨ। ਸਭ ਤੇ ਨ੍ਯਾਰੋ ਬ੍ਰਹਮ ਸ ਚੇਤਨ." (ਗੁਪ੍ਰਸੂ) ਦੇਖੋ, ਤਿੰਨ ਭੇਦ. "ਗੁਰ ਕੈ ਬਚਨਿ ਕਟੇ ਭ੍ਰਮ ਭੇਦ." (ਗਉ ਮਃ ੫) ੨. ਅੰਤਰਾ. ਫਰਕ. "ਹੈ ਸਰੂਪ ਮਮ ਨਹਿ ਕਛੁ ਭੇਦ." (ਗੁਪ੍ਰਸੂ) ੩. ਵੈਰੀ ਵਿੱਚ ਫੁੱਟ ਪਾਉਣਾ ਰੂਪ ਨੀਤਿ ਦਾ ਇੱਕ ਅੰਗ. "ਜਿਹਵਾ ਭੇਦ ਨ ਦੇਈ ਚਖਣ." (ਰਤਨਮਾਲਾ ਬੰਨੋ) ਜ਼ੁਬਾਨ ਨੂੰ ਫੁੱਟ ਪਾਉਣ ਵਾਲੀ ਗੱਲ ਦਾ ਚਸਕਾ ਨਹੀਂ ਪੈਂਣ ਦਿੰਦਾ। ੪. ਗੁਪਤ ਗੱਲ. ਰਾਜ਼. "ਸਗਰੋ ਭੇਦ ਕਹੋ ਹਮ ਸੰਗ." (ਗੁਪ੍ਰਸੂ)...