naganaनगन
ਸੰ. ਨਗ੍ਨ. ਵਿ- ਨੰਗਾ. ਜਿਸ ਉੱਤੇ ਵਸਤ੍ਰ ਨਹੀਂ। ੨. ਸੰਗ੍ਯਾ- ਨਾਂਗਾ ਸਾਧੂ। ੩. ਕਾਵ੍ਯ ਦਾ ਇੱਕ ਦੋਸ. ਚਮਤਕਾਰ ਰਹਿਤ ਰਚਨਾ. ਜਿਸ ਕਵਿਤਾ ਨੂੰ ਅਲੰਕਾਰ ਰੂਪ ਭੂਸਣ ਨਹੀਂ ਪਹਿਰਾਏ ਗਏ. "ਅੰਧ ਜੁ ਬਧਰ ਪਿੰਗੁ ਨਗਨ ਮ੍ਰਿਤਕ ਛੰਦ." (ਨਾਪ੍ਰ) ੪. ਦੇਖੋ, ਨਗਣ.
सं. नग्न. वि- नंगा. जिस उॱते वसत्र नहीं। २. संग्या- नांगा साधू। ३. काव्य दा इॱक दोस. चमतकार रहित रचना. जिस कविता नूं अलंकार रूप भूसण नहीं पहिराए गए. "अंध जु बधर पिंगु नगन म्रितक छंद." (नाप्र) ४. देखो, नगण.
ਵਿ- ਨਗ੍ਨ. ਜਿਸ ਦੇ ਅੰਗ ਤੇ ਵਸਤ੍ਰ ਨਹੀਂ. "ਨੰਗਾ ਦੋਜਕਿ ਚਾਲਿਆ." (ਵਾਰ ਆਸਾ)...
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰ. ਸੰਗ੍ਯਾ- ਵਸ੍ਤ੍ਰ. ਕਪੜਾ. ਦੇਖੋ, ਵਸ ਧਾ ੨. "ਵਸਤ੍ਰ ਪਖਾਲਿ ਪਖਾਲੇ ਕਾਇਆ." (ਮਃ ੧. ਵਾਰ ਮਾਝ)...
ਵ੍ਯ- ਦੇਖੋ ਨਹਿ. "ਨਹੀ ਛੋਡਉ ਰੇ ਬਾਬਾ, ਰਾਮ ਨਾਮ." (ਬਸੰ ਕਬੀਰ)...
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਵਿ- ਨਗ੍ਨ. ਜਿਸ ਦੇ ਅੰਗ ਪੁਰ ਵਸਤ੍ਰ ਨਹੀਂ. "ਬਾਬਾ ਨਾਂਗੜਾ ਆਇਆ ਜਗ ਮਹਿ." (ਵਡ ਮਃ ੧. ਅਲਾਹਣੀ) ਬਾਹੁੜਿ ਜਾਸੀ ਨਾਗਾ."(ਸ੍ਰੀ ਮਃ ੧. ਪਹਰੇ) ੩. ਤੁ. [ناغہ] ਨਾਗ਼ਹ. ਸੰਗ੍ਯਾ- ਪ੍ਰਤਿਬੰਧ. ਰੁਕਾਵਟ। ੩. ਅਨੁਪਿਸ੍ਥਤਿ. ਨਾਮੌਜੂਦ ਹੋਣ ਦੀ ਹਾਲਤ. "ਅਹਿ ਨਿਸਿ ਏਕ ਅਗਿਆਨ ਸੁ ਨਾਗਾ." (ਸ੍ਰੀ ਬੇਣੀ) ੧. ਉਪਵਾਸ. ਭੋਜਨ ਬਿਨਾ....
ਦੇਖੋ, ਸਾਧੁ. "ਸਾਧੂ ਸੰਗਿ ਉਧਾਰੁ ਭਏ ਨਿਕਾਣਿਆ." (ਮਃ ੫. ਵਾਰ ਮਲਾ) ੨. ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਜਵਾਈ, ਬੀਬੀ ਬੀਰੋ ਜੀ ਦਾ ਪਤਿ. ਦੇਖੋ, ਬੀਰੋ ਬੀਬੀ। ੩. ਸਾਦੇ ਦਾ ਪੁਤ੍ਰ ਅਤੇ ਭਾਈ ਰੂਪਚੰਦ ਜੀ ਦਾ ਪਿਤਾ....
ਸੰਗ੍ਯਾ- ਕਵਿ ਦਾ ਕਰਮ। ੨. ਕਵਿਤਾ ਜੋ ਰਸਭਰੀ ਹੋਵੇ. ਰਸਾਤਮਕ ਵਾਕ੍ਯ.¹ ਵਿਦ੍ਵਾਨਾਂ ਨੇ ਕਾਵ੍ਯ ਦੇ ਦੋ ਭੇਦ ਮੰਨੇ ਹਨ, ਗਦ੍ਯ ਅਤੇ ਪਦ੍ਯ, ਅਰਥਾਤ ਵਾਰਤਿਕ ਅਤੇ ਛੰਦ, ਅਥਵਾ ਨਸ਼ਰ ਅਤੇ ਨਜਮ. ਪਰੰਤੂ ਇਹ ਬਾਤ ਨਿਸ਼ਚੇ ਕਰਨੀ ਚਾਹੀਏ ਕਿ ਜੇ ਵਾਰਤਿਕ ਅਤੇ ਛੰਦਰਚਨਾ ਰਸਾਤਮਕ ਨਹੀਂ, ਅਰ ਜਿਸ ਵਿੱਚ ਕੋਈ ਚਮਤਕਾਰ ਨਹੀਂ, ਤਦ ਉਹ 'ਕਾਵ੍ਯ' ਨਹੀਂ, ਗਦ੍ਯ ਅਤੇ ਪਦ੍ਯ ਦੇ ਗੁਣੀਆਂ ਨੇ ਦੋ ਭੇਦ ਹੋਰ ਥਾਪੇ ਹਨ, ਸ਼੍ਰਵ੍ਯ ਅਤੇ ਦ੍ਰਿਸ਼੍ਯ. ਜੋ ਸੁਣਨ ਤੋਂ ਆਨੰਦਦਾਇਕ ਹੋਵੇ ਉਹ ਸ਼੍ਰਵ੍ਯ, ਅਰ ਜੋ ਦੇਖਣ ਤੋਂ ਆਨੰਦ ਦਾ ਕਾਰਣ ਹੋਵੇ ਉਹ ਦ੍ਰਿਸ਼੍ਯ, ਜੈਸੇ ਨਾਟਕ ਆਦਿ। ੩. ਸ਼ੁਕ੍ਰ, ਜੋ ਕਵਿਕਰਮ ਵਿੱਚ ਨਿਪੁਣ ਹੈ। ੪. ਦੇਖੋ, ਰੋਲਾ....
ਸੰ. चमत्कार ਸੰਗ੍ਯਾ- ਅਚਰਜ. ਅਚੰਭਾ। ੨. ਹੈਰਾਨ ਕਰਨ ਵਾਲਾ ਵਿਸਯ। ੩. ਕਰਾਮਾਤ. ਸਿੱਧੀ। ੪. ਪ੍ਰਕਾਸ਼. "ਦਾਮਿਨੀ ਚਮਤਕਾਰ ਤਿਉ ਵਰਤਾਰਾ ਜਗਖੇ." (ਗਉ ਵਾਰ ੨. ਮਃ ੫) ੫. ਕਾਵ੍ਯ ਦਾ ਉਹ ਗੁਣ, ਜੋ ਸ਼੍ਰੋਤਾ ਅਤੇ ਵਕਤਾ ਦੇ ਚਿੱਤ ਨੂੰ ਰੌਸ਼ਨ ਕਰਦਾ ਹੈ....
ਸੰਗ੍ਯਾ- ਰਹਤ. ਰਹਣੀ. ਧਾਰਨਾ। ੨. ਸਿੱਖ ਨਿਯਮਾਂ ਦੀ ਪਾਬੰਦੀ. ਸਿੱਖ ਧਰਮ ਦੇ ਨਿਯਮ ਅਨੁਸਾਰ ਰਹਿਣ ਦੀ ਕ੍ਰਿਯਾ। ੩. ਸੰ. ਵਿ- ਬਿਨਾ. "ਰਹਿਤ ਬਿਕਾਰ ਅਲਿਪ ਮਾਇਆ ਤੇ." (ਸਾਰ ਮਃ ੫) ਵਿਕਾਰ ਰਹਿਤ, ਮਾਇਆ ਤੋਂ ਨਿਰਲੇਪ। ੪. ਤਿਆਗਿਆ ਹੋਇਆ. ਛੱਡਿਆ। ੫. ਦੇਖੋ, ਤੱਤਾਂ ਦੀ ਰਹਿਤ....
ਸੰ. ਸੰਗ੍ਯਾ- ਬਣਾਉਣ ਦੀ ਕ੍ਰਿਯਾ। ੨. ਕਰਤਾਰ ਦੀ ਰਚੀ ਹੋਈ ਸ੍ਰਿਸ੍ਟਿ. "ਵਾਹਗੁਰੂ ਤੇਰੀ ਸਭ ਰਚਨਾ." (ਸਵੈਯੇ ਮਃ ੪. ਕੇ) ੩. ਕਵਿ ਦਾ ਰਚਿਆ ਕਾਵ੍ਯ. Composition। ੪. ਰੌਨਕ. "ਕੁਛ ਰਚਨਾ ਤੁਮਰੇ ਢਿਗ ਹੈਨ." (ਗੁਪ੍ਰਸੂ) ੫. ਅਭੇਦ ਹੋਣਾ. ਲੀਨ ਹੋਣਾ. "ਮਨ ਸਚੈ ਰਚਨੀ." (ਮਃ ੩. ਵਾਰ ਸੂਹੀ) "ਗੁਰਸਬਦੀ ਰਚਾ." (ਮਃ ੩. ਵਾਰ ਮਾਰੂ ੧)...
ਸੰ. ਸੰਗ੍ਯਾ- ਕਵਿਤ੍ਵ. ਕਾਵ੍ਯਰਚਨਾ....
ਸੰ. अलक्कार. ਸੰਗ੍ਯਾ- ਗਹਿਣਾ. ਜ਼ੇਵਰ. ਭੂਖਣ (ਭੂਸਣ). "ਅਲੰਕਾਰ ਮਿਲਿ ਥੈਲੀ ਹੋਈ ਹੈ." (ਧਨਾ ਮਃ ੫) ੨. ਸ਼ਬਦ ਅਤੇ ਅਰਥ ਦੇ ਵਰਣਨ ਕਰਨ ਦੀ ਉਹ ਰੀਤਿ, ਜੋ ਕਾਵ੍ਯ ਦੀ ਸ਼ੋਭਾ ਵਧਾਵੇ.¹ ਅਲੰਕਾਰ ਅਨੰਤ ਹਨ, ਪਰ ਮੁੱਖ ਦੋ ਹਨ:-#'ਸ਼ਬਦਾਲੰਕਾਰ.' ਜੋ ਸ਼ਬਦਾਂ ਨੂੰ ਭੂਸਿਤ ਕਰਨ, ਜੈਸੇ ਕਿ ਅਨੁਪ੍ਰਾਸ ਆਦਿ, ਅਤੇ 'ਅਰਥਾਲੰਕਾਰ' ਜੋ ਅਰਥਾਂ ਨੂੰ ਸ਼ੋਭਾ ਦੇਣ, ਜੈਸੇ ਕਿ ਉਪਮਾ ਰੂਪਕ ਆਦਿ. ਜੇ ਸ਼ਬਦ ਅਤੇ ਅਰਥਾਲੰਕਾਰ ਦੋਵੇਂ ਇੱਕ ਥਾਂ ਪਾਏ ਜਾਣ, ਤਦ ਉਭਯਾਲੰਕਾਰ ਸੰਗ੍ਯਾ ਹੁੰਦੀ ਹੈ. ਇਸ ਗ੍ਰੰਥ ਵਿੱਚ ਅੱਖਰ ਕ੍ਰਮ ਅਨੁਸਾਰ ਸਭ ਅਲੰਕਾਰ ਦਿਖਾਏ ਗਏ ਹਨ....
ਸੰ. रूप्. ਧਾ- ਆਕਾਰ ਬਣਾਉਣਾ, ਰਚਨਾ ਕਰਨਾ, ਸਮਝਾਕੇ ਕਹਿਣਾ ਬਹਸ ਕਰਨਾ। ੨. ਸੰਗ੍ਯਾ- ਨੇਤ੍ਰ ਕਰਕੇ ਗ੍ਰਹਣ ਕਰਨ ਯੋਗ੍ਯ ਗੁਣ. ਪੁਰਾਣੇ ਕਵੀਆਂ ਨੇ ਸੱਤ ਰੂਪ ਮੰਨੇ ਹਨ- ਚਿੱਟਾ, ਨੀਲਾ, ਪੀਲਾ ਲਾਲ, ਹਰਾ, ਭੂਰਾ ਅਤੇ ਚਿਤਕਬਰਾ। ੩. ਸ਼ਕਲ. ਸੂਰਤ। ੪. ਖੂਬਸੂਰਤੀ. "ਰੂਪਹੀਨ ਬੁਧਿ ਬਲਹੀਨੀ." (ਗਉ ਮਃ ੫) ੫. ਵੇਸ. ਲਿਬਾਸ. "ਆਗੈ ਜਾਤਿ ਰੂਪ ਨ ਜਾਇ." (ਆਸਾ ਮਃ ੩) ੬. ਸੁਭਾਉ। ੭. ਸ਼ਬਦ। ੮. ਦ੍ਰਿਸ਼੍ਯ ਕਾਵ੍ਯ. ਨਾਟਕ। ੯. ਵਿ- ਮਯ. ਅਭਿੰਨ. ਇਹ ਦੂਜੇ ਸ਼ਬਦ ਦੇ ਅੰਤ ਆਕੇ ਅਭੇਦਤਾ ਦਾ ਬੋਧ ਕਰਾਉਂਦਾ ਹੈ, ਜਿਵੇਂ- ਅਨਦਰੂਪ ਪ੍ਰਗਟਿਓ ਸਭ ਥਾਨਿ." (ਰਾਮ ਮਃ ੫) ਆਨੰਦ ਜਿਸ ਤੋਂ ਭਿੰਨ ਨਹੀਂ ਹੈ....
ਦੇਖੋ, ਅਧੇ....
ਸੰ. ਬਧਿਰ. ਸੰਗ੍ਯਾ- ਬੋਲਾ. ਬਹਰਾ. ਜਿਸ ਨੂੰ ਕੰਨਾਂ ਤੋਂ ਸੁਣਾਈ ਨਾ ਦੇਵੇ. "ਅੰਧ ਲਖੈ, ਬਧਰੋ ਸੁਨੈ." (ਵਿਚਿਤ੍ਰ) ੨. ਦੇਖੋ, ਬਧਿਰ। ੩. ਦੇਖੋ, ਬੱਧਰ....
ਦੇਖੋ, ਪਿੰਗ ਅਤੇ ਪੰਗੁ....
ਸੰ. ਨਗ੍ਨ. ਵਿ- ਨੰਗਾ. ਜਿਸ ਉੱਤੇ ਵਸਤ੍ਰ ਨਹੀਂ। ੨. ਸੰਗ੍ਯਾ- ਨਾਂਗਾ ਸਾਧੂ। ੩. ਕਾਵ੍ਯ ਦਾ ਇੱਕ ਦੋਸ. ਚਮਤਕਾਰ ਰਹਿਤ ਰਚਨਾ. ਜਿਸ ਕਵਿਤਾ ਨੂੰ ਅਲੰਕਾਰ ਰੂਪ ਭੂਸਣ ਨਹੀਂ ਪਹਿਰਾਏ ਗਏ. "ਅੰਧ ਜੁ ਬਧਰ ਪਿੰਗੁ ਨਗਨ ਮ੍ਰਿਤਕ ਛੰਦ." (ਨਾਪ੍ਰ) ੪. ਦੇਖੋ, ਨਗਣ....
ਸੰ. मृतक. ਸੰਗ੍ਯਾ- ਮੁਰਦਾ. ਲੋਥ। ੨. ਮਰਣ ਸਮੇਂ ਦੀ ਅਪਵਿਤ੍ਰਤਾ. ਪਾਤਕ। ੩. ਇੱਕ ਕਾਵ੍ਯ ਦੋਸ, ਅਰਥਾਤ ਐਸੇ ਪਦਾਂ ਦਾ ਵਰਤਣਾ, ਜੋ ਕੇਵਲ ਅਨੁਪ੍ਰਾਸ ਅਤੇ ਤੁਕਬੰਦੀ ਤੋਂ ਛੁੱਟ ਹੋਰ ਕੁਝ ਅਰਥ ਨਾ ਦੇਣ, ਯਥਾ- "ਆਨਨ ਮਾਨਨ ਸੋਹਤੋ ਤਾਨਨ ਭਾਨਨ ਜਾਨ."...
ਸੰ. छन्द् ਧਾ- ਬਲਵਾਨ ਹੋਣਾ, ਢਕਣਾ, ਆਛਾਦਨ ਕਰਨਾ, ਲਪੇਟਣਾ। ੨. ਸੰਗ੍ਯਾ- ਉਹ ਕਾਵ੍ਯ, ਜਿਸ ਵਿੱਚ ਮਾਤ੍ਰਾ, ਅੱਖਰ, ਗਣ ਆਦਿ ਦੇ ਨਿਯਮਾਂ ਦੀ ਪਾਬੰਦੀ ਹੋਵੇ, ਪਦ੍ਯ, ਨਜਮ। ੩. ਵੇਦ। ੪. ਉਹ ਵਿਦ੍ਯਾ, ਜਿਸ ਤੋਂ ਛੰਦਾਂ ਦੇ ਨਿਯਮਾਂ ਦਾ ਗ੍ਯਾਨ ਹੋਵੇ, ਪਿੰਗਲ. ਇਹ ਸ਼ਾਸਤ੍ਰ, ਵੇਦਾਂ ਦੇ ਛੀ ਅੰਗਾਂ ਵਿੱਚੋਂ ਹੈ। ੫. ਅਭਿਲਾਖਾ. ਇੱਛਾ. "ਤਜੇ ਸਰਬ ਆਸਾ ਰਹੇ ਏਕ ਛੰਦੰ." (ਦੱਤਾਵ) ੬. ਬੰਧਨ. "ਸਭ ਚੂਕੇ ਜਮ ਕੇ ਛੰਦੇ." (ਬਿਲਾ ਮਃ ੪) ੭. ਢੱਕਣ. ਪੜਦਾ. ਨਿਰੁਕ੍ਤ ਵਿੱਚ ਲਿਖਿਆ ਹੈ ਕਿ ਦੇਵਤਿਆਂ ਨੇ ਮੌਤ ਅਰ ਦੁੱਖਾਂ ਤੋਂ ਡਰਕੇ ਜਿਨ੍ਹਾਂ ਮੰਤ੍ਰਾਂ ਨਾਲ ਆਪਣੇ ਤਾਈਂ ਢਕਿਆ, ਉਨ੍ਹਾਂ ਦੀ ਛੰਦ ਸੰਗ੍ਯਾ ਹੋ ਗਈ. ਇਸੇ ਕਰਕੇ ਵੇਦ ਦਾ ਨਾਉਂ "ਛੰਦ" ਪਿਆ....
ਵਰਣਿਕ ਗਣ, ਜਿਸ ਵਿੱਚ ਤਿੰਨੇ ਅੱਖਰ ਲਘੁ ਹੁੰਦੇ ਹਨ, ....