badhhiraबधिर
ਬੋਲਾ. ਦੇਖੋ, ਬਧਰ। ੨. ਕਾਵ੍ਯ ਦਾ ਇੱਕ ਦੋਸ, ਅਰਥਾਤ ਵਿਰੁੱਧ ਅਰਥ ਦੇਣ ਵਾਲੇ ਪਦਾਂ ਦਾ ਜੋੜਨਾ. ਜੈਸੇ- "ਜਾਯਾ ਸੋਂ ਮਿਲ ਤਾਤ ਬਖਾਨੀ." ਜਾਯਾ ਦਾ ਅਰਥ ਮਾਤਾ ਅਤੇ ਜੋਰੂ ਹੈ. ਤਾਤ ਦਾ ਅਰਥ ਪਿਤਾ ਅਤੇ ਪੁਤ੍ਰ ਹੈ. "ਅੰਧ ਜੁ ਬਧਿਰ ਪੰਗੁ ਨਗਨ." (ਨਾਪ੍ਰ)
बोला. देखो, बधर। २. काव्य दा इॱक दोस, अरथात विरुॱध अरथ देण वाले पदां दा जोड़ना. जैसे- "जाया सों मिल तात बखानी." जाया दा अरथ माता अते जोरू है. तात दा अरथ पिता अते पुत्र है. "अंध जु बधिर पंगु नगन." (नाप्र)
ਵਿ- ਬਧਿਰ. ਬਹਿਰਾ. ਜਿਸ ਨੂੰ ਸੁਣਾਈ ਨਹੀਂ ਦਿੰਦਾ. ਡੋਰਾ. "ਅੰਨਾ ਬੋਲਾ ਖੁਇ ਉਝੜਿ ਪਾਇ." (ਮਃ ੪. ਵਾਰ ਗਉ ੧) ੨. ਵਾਕ. ਵਚਨ. ਦੇਖੋ, ਬੋਲ. "ਹਿੰਦੁਸਤਾਨ ਸਮਾਲਸੀ ਬੋਲਾ." (ਤਿਲੰ ਮਃ ੧) ੩. ਖ਼ਾ. ਬੋਲੀ ਦੀ ਥਾਂ ਪੁਲਿੰਗ ਸ਼ਬਦ, ਜੈਸੇ- ਖਾਲਸੇ ਦਾ ਬੋਲਾ. ਦੇਖੋ, ਹੋਲਾ....
ਸੰ. ਬਧਿਰ. ਸੰਗ੍ਯਾ- ਬੋਲਾ. ਬਹਰਾ. ਜਿਸ ਨੂੰ ਕੰਨਾਂ ਤੋਂ ਸੁਣਾਈ ਨਾ ਦੇਵੇ. "ਅੰਧ ਲਖੈ, ਬਧਰੋ ਸੁਨੈ." (ਵਿਚਿਤ੍ਰ) ੨. ਦੇਖੋ, ਬਧਿਰ। ੩. ਦੇਖੋ, ਬੱਧਰ....
ਸੰਗ੍ਯਾ- ਕਵਿ ਦਾ ਕਰਮ। ੨. ਕਵਿਤਾ ਜੋ ਰਸਭਰੀ ਹੋਵੇ. ਰਸਾਤਮਕ ਵਾਕ੍ਯ.¹ ਵਿਦ੍ਵਾਨਾਂ ਨੇ ਕਾਵ੍ਯ ਦੇ ਦੋ ਭੇਦ ਮੰਨੇ ਹਨ, ਗਦ੍ਯ ਅਤੇ ਪਦ੍ਯ, ਅਰਥਾਤ ਵਾਰਤਿਕ ਅਤੇ ਛੰਦ, ਅਥਵਾ ਨਸ਼ਰ ਅਤੇ ਨਜਮ. ਪਰੰਤੂ ਇਹ ਬਾਤ ਨਿਸ਼ਚੇ ਕਰਨੀ ਚਾਹੀਏ ਕਿ ਜੇ ਵਾਰਤਿਕ ਅਤੇ ਛੰਦਰਚਨਾ ਰਸਾਤਮਕ ਨਹੀਂ, ਅਰ ਜਿਸ ਵਿੱਚ ਕੋਈ ਚਮਤਕਾਰ ਨਹੀਂ, ਤਦ ਉਹ 'ਕਾਵ੍ਯ' ਨਹੀਂ, ਗਦ੍ਯ ਅਤੇ ਪਦ੍ਯ ਦੇ ਗੁਣੀਆਂ ਨੇ ਦੋ ਭੇਦ ਹੋਰ ਥਾਪੇ ਹਨ, ਸ਼੍ਰਵ੍ਯ ਅਤੇ ਦ੍ਰਿਸ਼੍ਯ. ਜੋ ਸੁਣਨ ਤੋਂ ਆਨੰਦਦਾਇਕ ਹੋਵੇ ਉਹ ਸ਼੍ਰਵ੍ਯ, ਅਰ ਜੋ ਦੇਖਣ ਤੋਂ ਆਨੰਦ ਦਾ ਕਾਰਣ ਹੋਵੇ ਉਹ ਦ੍ਰਿਸ਼੍ਯ, ਜੈਸੇ ਨਾਟਕ ਆਦਿ। ੩. ਸ਼ੁਕ੍ਰ, ਜੋ ਕਵਿਕਰਮ ਵਿੱਚ ਨਿਪੁਣ ਹੈ। ੪. ਦੇਖੋ, ਰੋਲਾ....
ਸੰ. अर्थात. ਵ੍ਯ- ਯਾਨੀ। ੨. ਦਰ ਹਕ਼ੀਕ਼ਤ. ਸਚ ਮੁਚ. ਅਸਲੋਂ....
ਦੇਖੋ, ਬਿਰੁੱਧ....
ਸੰ. अर्थ्. ਧਾ- ਮੰਗਣਾ. ਚਾਹੁਣਾ. ਢੂੰਡਣਾ ਘੇਰਨਾ. ੨. ਸੰ. अर्थ- ਅਰ੍ਥ. ਸੰਗ੍ਯਾ- ਸ਼ਬਦ ਦਾ ਭਾਵ. ਪਦ ਦਾ ਤਾਤਪਰਯ. "ਧਰ੍ਯੋ ਅਰਥ ਜੋ ਸਬਦ ਮਝਾਰਾ। ਬਾਰ ਬਾਰ ਉਰ ਕਰਹੁ ਵਿਚਾਰਾ." (ਗੁਪ੍ਰਸੂ) ੩. ਪ੍ਰਯੋਜਨ. ਮਤਲਬ. "ਪੁਛਿਆ ਢਾਢੀ ਸਦਿਕੈ, ਕਿਤੁ ਅਰਥ ਤੂੰ ਆਇਆ?" (ਵਾਰ ਸ੍ਰੀ ਮਃ ੪)#"ਤੀਰਥ ਉਦਮੁ ਸਤਿਗੁਰੂ ਕੀਆ ਸਭ ਲੋਕ ਉਧਰਣ ਅਰਥਾ." (ਤੁਖਾ ਛੰਤ ਮਃ ੪) ੪. ਧਨ. ਪਦਾਰਥ. "ਅਰਥ ਧਰਮ ਕਾਮ ਮੋਖ ਕਾ ਦਾਤਾ." (ਬਿਲਾ ਮਃ ੫) ੫. ਕਾਰਨ. ਹੇਤੁ. ਸਬਬ। ੬. ਸ਼ਬਦ, ਸਪਰਸ਼ ਰੂਪ, ਰਸ, ਗੰਧ, ਇਹ ਪੰਜ ਵਿਸੇ। ੭. ਫਲ. ਨਤੀਜਾ। ੮. ਸੰਪਤਿ. ਵਿਭੂਤਿ. "ਅਰਥ ਦ੍ਰਬੁ ਦੇਖ ਕਛੁ ਸੰਗਿ ਨਾਹੀ ਚਲਨਾ." (ਧਨਾ ਮਃ ੯) ੯. ਵਿ- ਅ- ਰਥ. ਰਥ ਰਹਿਤ. ਰਥ ਤੋਂ ਬਿਨਾ....
ਸੰਗ੍ਯਾ- ਕ਼ਰਜ. ਰਿਣ. ਦੇਖੋ, ਦੈਨ ੫....
ਕ੍ਰਿ- ਮਿਲਾਉਣਾ। ੨. ਜਮਾ ਕਰਨਾ. ਇਕੱਠਾ ਕਰਨਾ। ੩. ਮੀਜ਼ਾਨ ਦੇਣੀ....
ਜਿਸ ਪ੍ਰਕਾਰ. ਜਿਸ ਤਰਾਂ। ੨. ਜੇਹਾ. ਜੈਸਾ. ਦੇਖੋ, ਜੈਸਾ. "ਜੈਸੇ ਜਲ ਮਹਿ ਕਮਲ ਨਿਰਾਲਮੁ." (ਸਿਧਗੋਸਟਿ) "ਜੈਸੋ ਗੁਰਿ ਉਪਦੇਸਿਆ." (ਗਉ ਮਃ ੫)...
ਸੰ. ਸੰਗ੍ਯਾ- ਭਾਰਯਾ. ਜੋਰੂ. ਵਹੁਟੀ. ਹਿੰਦੂ ਧਰਮਗ੍ਰੰਥਾਂ ਅਨੁਸਾਰ ਉਹ ਇਸਤ੍ਰੀ ਜਾਯਾ ਕਹੀ ਜਾਂਦੀ ਹੈ, ਜਿਸ ਦੇ ਪੁਤ੍ਰ ਪੈਦਾ ਹੋਇਆ ਹੋਵੇ, ਮਨੁ ਲਿਖਦਾ ਹੈ ਕਿ ਪਤੀ ਹੀ ਪੁਤ੍ਰਰੂਪ ਹੋਕੇ ਜਨਮਦਾ ਹੈ, ਇਸ ਲਈ ਭਾਰਯਾ ਜਾਯਾ ਸਦਾਉਂਦੀ ਹੈ. ਦੇਖੋ, ਮਨੁ ਅਃ ੯. ਸਃ ੮। ੨. ਮਾਤਾ. ਮਾਂ। ੩. ਅ਼. [ظائِع] ਜਾਇਅ਼. ਵਿ- ਗੁੰਮ ਖੋਇਆ ਹੋਇਆ....
ਸੰ. मिल्. ਧਾ- ਜੁੜਨਾ, ਮਿਲਣਾ, ਸੰਯੁਕ੍ਤ ਹੋਣਾ....
ਕ੍ਰਿ. ਵਿ- ਤਤਕਾਲ ਦਾ ਸੰਖੇਪ. ਫ਼ੌਰਨ. ਤੁਰੰਤ. "ਬਿਖ ਖਾਤ ਮਰ ਜਾਤ ਤਾਤ." (ਭਾਗੁ ਕ) ੨. ਵਿ- ਤਪ੍ਤ. ਤਪਿਆ ਹੋਇਆ. "ਮਨੋ ਤਾਤ ਤਵਾ ਪਰ ਬੂੰਦ ਪਰੀ." (ਰਾਮਾਵ) ਤੱਤੇ ਤਵੇ ਤੇ ਬੂੰਦ ਪਈ। ੩. ਸੰਗ੍ਯਾ- ਰੁਚਿ. ਪ੍ਰੀਤਿ. "ਮੋਹਿ ਨਾਹਿ ਇਨ ਸਿਉ ਤਾਤ." (ਕਾਨ ਮਃ ੫) ੪. ਸੰ. ਜੋ ਵੰਸ਼ ਦਾ ਵਿਸ੍ਤਾਰ ਕਰੇ, ਪਿਤਾ. "ਤਾਤ ਮਾਤ ਨ ਜਾਤ ਜਾ ਕਰ." (ਜਾਪੁ) ੫. ਪੁਤ੍ਰ. "ਤਾਂ ਕਹੁ ਤਾਤ ਅਨਾਥ ਜ੍ਯੋਂ ਆਜ." (ਰਾਮਾਵ) ੬. ਵਡਾ ਭਾਈ। ੭. ਤਾਇਆ. ਪਿਤਾ ਦਾ ਵਡਾ ਭਾਈ। ੮. ਬ੍ਰਹਮਾ। ੯. ਵਿ- ਪ੍ਯਾਰਾ. ਪ੍ਰਿਯ. "ਮਿਤ ਹੋ ਸੋਊ ਤਾਤ." (ਕ੍ਰਿਸ਼ਨਾਵ) ਉਹ ਪ੍ਯਾਰਾ ਮਿਤ੍ਰ ਹੋਵੇ। ੧੦. ਦੇਖੋ, ਤ਼ਾਅ਼ਤ। ੧੧. ਦੇਖੋ, ਤਾਤਿ। ੧੨. ਦੇਖੋ, ਤਾਤੁ। ੧੩. ਸਿੰਧੀ. ਚਰਚਾ। ੧੪. ਨਿੰਦਾ। ੧੫. ਖ਼ਬਰਦਾਰੀ। ੧੬. ਤਾਬੇਦਾਰੀ....
ਸੰ. ਸੰਗ੍ਯਾ- ਮਾਂ. ਮਾਤ੍ਰਿ. "ਗੁਰਦੇਵ ਮਾਤਾ ਗੁਰਦੇਵ ਪਿਤਾ." (ਬਾਵਨ) ੨. ਦੁਰ੍ਗਾ. ਭਵਾਨੀ। ੩. ਚੇਚਕ ਦੀ ਦੇਵੀ. ਸ਼ੀਤਲਾ। ੪. ਵਿ- ਮੱਤ. ਮਸ੍ਤ ਹੋਇਆ. "ਤੇਰਾ ਜਨੁ ਰਾਮਰਸਾਇਣਿ ਮਾਤਾ." (ਦੇਵ ਮਃ ੫) ੫. ਅਭਿਮਾਨੀ. ਅਹੰਕਾਰੀ. "ਮਾਤਾ ਭੈਸਾ ਅਮੁਹਾ ਜਾਇ." (ਗਉ ਕਬੀਰ) ਭਾਵ- ਅਹੰਕਾਰੀ ਮਨ ਅਥਵਾ ਮਾਯਾਮਦ ਵਿੱਚ ਮਸ੍ਤ ਖੋਰੀ ਆਦਮੀ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰਗ੍ਯਾ- ਜਾਯਾ. ਭਾਰਯਾ. ਪਤਨੀ. ਜ਼ੌਜਹ। ੨. ਨਾਰੀ. ਇਸਤ੍ਰੀ. "ਜਿਉ ਜੋਰੂ ਸਿਰਨਾਵਣੀ ਆਵੈ ਵਾਰੋਵਾਰਿ." (ਵਾਰ ਆਸਾ)...
ਸੰਗ੍ਯਾ- ਜੋ ਰਖ੍ਯਾ ਕਰੇ, ਬਾਪ. ਪਿਤ੍ਰਿ. ਜਨਕ. "ਪਿਤਾ ਕਾ ਜਨਮ ਕਿਆ ਜਾਨੈ ਪੂਤ?" (ਸੁਖਮਨੀ)...
ਸੰ. ਸੰਗ੍ਯਾ- ਜੋ ਪੁੰ ਨਾਮਕ ਨਰਕ ਤੋਂ ਬਚਾਵੇ, ਬੇਟਾ. ਸੁਤ. ਦੇਖੋ, ਵਿਸਨੁਪੁਰਾਣ ਅੰਸ਼ ੧. ਅਃ ੧੩. ਅਤੇ ਮਨੁਸਿਮ੍ਰਿਤਿ ਅਃ ੯. ਸ਼ਃ ੧੩੮¹ "ਪੁਤੁਕਲਤੁ ਕੁਟੰਬ ਹੈ." (ਸਵਾ ਮਃ ੪) "ਪੁਤ੍ਰ ਮਿਤ੍ਰ ਬਿਲਾਸ ਬਨਿਤਾ." (ਮਾਰੂ ਮਃ ੫)...
ਦੇਖੋ, ਅਧੇ....
ਬੋਲਾ. ਦੇਖੋ, ਬਧਰ। ੨. ਕਾਵ੍ਯ ਦਾ ਇੱਕ ਦੋਸ, ਅਰਥਾਤ ਵਿਰੁੱਧ ਅਰਥ ਦੇਣ ਵਾਲੇ ਪਦਾਂ ਦਾ ਜੋੜਨਾ. ਜੈਸੇ- "ਜਾਯਾ ਸੋਂ ਮਿਲ ਤਾਤ ਬਖਾਨੀ." ਜਾਯਾ ਦਾ ਅਰਥ ਮਾਤਾ ਅਤੇ ਜੋਰੂ ਹੈ. ਤਾਤ ਦਾ ਅਰਥ ਪਿਤਾ ਅਤੇ ਪੁਤ੍ਰ ਹੈ. "ਅੰਧ ਜੁ ਬਧਿਰ ਪੰਗੁ ਨਗਨ." (ਨਾਪ੍ਰ)...
ਵਿ- ਪਿੰਗਲਾ. ਦੇਖੋ, ਪੰਗ ੩. "ਮੇਰਾ ਚਿਤੁ ਨ ਚਲੈ ਮਨੁ ਭਇਓ ਪੰਗੁ." (ਬਸੰ ਰਾਮਨੰਦ) ਦੇਖੋ, ਮਨੁ....
ਸੰ. ਨਗ੍ਨ. ਵਿ- ਨੰਗਾ. ਜਿਸ ਉੱਤੇ ਵਸਤ੍ਰ ਨਹੀਂ। ੨. ਸੰਗ੍ਯਾ- ਨਾਂਗਾ ਸਾਧੂ। ੩. ਕਾਵ੍ਯ ਦਾ ਇੱਕ ਦੋਸ. ਚਮਤਕਾਰ ਰਹਿਤ ਰਚਨਾ. ਜਿਸ ਕਵਿਤਾ ਨੂੰ ਅਲੰਕਾਰ ਰੂਪ ਭੂਸਣ ਨਹੀਂ ਪਹਿਰਾਏ ਗਏ. "ਅੰਧ ਜੁ ਬਧਰ ਪਿੰਗੁ ਨਗਨ ਮ੍ਰਿਤਕ ਛੰਦ." (ਨਾਪ੍ਰ) ੪. ਦੇਖੋ, ਨਗਣ....