ਹੁਸੈਨ

husainaहुसैन


[حُسین] ਹ਼ੁਸੈਨ. ਪੈਗੰਬਰ ਮੁਹ਼ੰਮਦ ਸਹਿਬ ਦੀ ਸੁਪੁਤ੍ਰੀ ਫਾਤਿਮਾ ਦੇ ਉਦਰ ਤੋਂ ਹਜਰਤ ਅਲੀ ਦਾ ਦੂਸਰਾ ਪੁਤ੍ਰ, ਜੋ ਮਦੀਨੇ ਵਿੱਚ ਸਨ ੬੨੫ (ਹਿਜਰੀ ੪) ਵਿੱਚ ਜਨਮਿਆ ਅਤੇ ਕਰਬਲਾ ਦੇ ਮਕਾਮ (ਜੋ ਬਗਦਾਦ ਤੋਂ ਸੱਠ ਮੀਲ ਦੱਖਣ ਪੱਛਮ ਦੀ ਸੰਨ੍ਹ ਵਿੱਚ ਹੈ) ਸੱਤਵੇਂ ਖਲੀਫਾ ਯਜ਼ੀਦ ਦੇ ਸੈਨਾਪਤਿ "ਸਿਮਰ" ਦੇ ਹੱਥੋਂ ਵਡੀ ਬੇਰਹਮੀ ਨਾਲ ੧੮. ਅਕਤਬੂਰ ਸਨ ੬੮੦ ਨੂੰ ਤਿੰਨ ਦਿਨ ਦਾ ਪਿਆਸਾ ਮਾਰਿਆ ਗਿਆ.#ਝਗੜੇ ਦਾ ਕਾਰਣ ਇਹ ਸੀ ਕਿ ਕੂਫੇ ਦੇ ਆਦਮੀਆਂ ਨੇ ਹੁਸੈਨ ਨਾਲ ਗੁਪਤ ਗੱਲ ਕਰਕੇ ਉਸ ਨੂੰ ਖ਼ਲਾਫ਼ਤ ਦੇਣ ਲਈ ਬੁਲਾਇਆ. ਦਮਿਸ਼ਕਪਤੀ ਖਲੀਫਾ ਯਜ਼ੀਦ ਨੇ ਭੇਦ ਮਲੂਮ ਕਰਕੇ ਆਪਣੀ ਫੌਜ ਹੁਸੈਨ ਦੇ ਵਿਰੁੱਧ ਭੇਜੀ. ਹੁਸੈਨ ਲੜਨਾ ਨਹੀਂ ਚਾਹੁੰਦਾ ਸੀ, ਪਰ ਯਜ਼ੀਦ ਦੇ ਫੌਜੀਆਂ ਨੇ ਮੱਲੋ ਮੱਲੀ ਉਸ ਤੇ ਹਮਲਾ ਕੀਤਾ. ਇਹ ਸਾਰਾ ਝਗੜਾ ਮੁਹੱਰਮ ਦੀ ਪਹਿਲੀ ਤਾਰੀਖ ਤੋਂ ਦਸਵੀਂ ਤਕ ਰਹਿਆ. ਦਸਵੀਂ ਨੂੰ ਹੁਸੈਨ ਮਾਰਿਆ ਗਿਆ. ਇਸੇ ਲਈ ਸ਼ੀਅ਼ਹ (ਸ਼ੀਆ) ਲੋਕ ਇਹ ਦਸ ਦਿਨ ਵਡੇ ਸ਼ੋਕ ਦੇ ਮਨਾਉਂਦੇ ਹਨ. ਦੇਖੋ, ਹਸਨ ਅਤੇ ਸੱਯਦ.


[حُسین] ह़ुसैन. पैगंबर मुह़ंमद सहिब दी सुपुत्री फातिमा दे उदर तों हजरत अली दा दूसरा पुत्र, जो मदीने विॱच सन ६२५ (हिजरी ४) विॱच जनमिआ अते करबला दे मकाम (जो बगदाद तों सॱठ मील दॱखण पॱछम दी संन्ह विॱच है) सॱतवें खलीफा यज़ीद दे सैनापति "सिमर" दे हॱथों वडी बेरहमी नाल १८. अकतबूर सन ६८० नूं तिंन दिन दा पिआसा मारिआ गिआ.#झगड़े दा कारण इह सी कि कूफे दे आदमीआं ने हुसैन नाल गुपत गॱल करके उस नूं ख़लाफ़त देण लई बुलाइआ. दमिशकपती खलीफा यज़ीद ने भेद मलूम करके आपणी फौज हुसैन दे विरुॱध भेजी. हुसैन लड़ना नहीं चाहुंदा सी, पर यज़ीद दे फौजीआं ने मॱलो मॱली उस ते हमला कीता. इह सारा झगड़ा मुहॱरम दी पहिली तारीख तों दसवीं तक रहिआ. दसवीं नूं हुसैन मारिआ गिआ. इसे लई शीअ़ह (शीआ) लोक इह दस दिन वडे शोक दे मनाउंदे हन. देखो, हसन अते सॱयद.