ਖ਼ਲੀਫ਼ਾ

khalīfāख़लीफ़ा


ਅ਼. [خلیِفہ] ਖ਼ਲਫ਼ ਪਦ ਤੋਂ ਖ਼ਲੀਫ਼ਾ ਹੈ, ਜਿਸ ਦਾ ਅਰਥ ਹੈ ਪਿੱਛੇ ਛੱਡਣਾ. ਭਾਵ ਇਹ ਕਿ ਆਪਣਾ ਪ੍ਰਤਿਨਿਧਿ ਆਪਣੀ ਗੈਰਹਾਜ਼ਿਰੀ ਵਿੱਚ ਮੁਕੱਰਰ ਕਰਨਾ. ਮੁਹ਼ੰਮਦ ਸਾਹਿਬ ਦੇ ਮਰਣ ਪਿੱਛੋਂ ਜੋ ਇਸਲਾਮ ਦੇ ਮੁਖੀਏ, ਪੈਗੰਬਰ ਦੀ ਥਾਂ ਰਾਜ ਦਾ ਪ੍ਰਬੰਧ ਕਰਨ ਵਾਲੇ ਅਤੇ ਧਰਮਪ੍ਰਚਾਰਕ ਹੋਏ, ਉਨ੍ਹਾਂ ਦੀ ਖ਼ਲੀਫ਼ਾ ਸੰਗ੍ਯਾ ਹੈ.¹#ਪਹਿਲਾਂ ਖ਼ਲੀਫ਼ੇ ਮੱਕੇ ਵਿੱਚ ਸਨ, ਜਿਨ੍ਹਾਂ ਵਿੱਚੋਂ ਪ੍ਰਧਾਨ ਚਾਰ ਸਨ-#(੧) [ابوُبکر] ਅਬੂਬਕਰ. ਇਹ ਹਿਜਰੀ ਸਨ ੧੧. ਵਿੱਚ ਖ਼ਲੀਫ਼ਾ ਰਸੂਲਅੱਲਾ, ੬੦ ਵਰ੍ਹੇ ਦੀ ਉਮਰ ਵਿੱਚ ਮੁਕ਼ਰਰ ਹੋਇਆ. ਇਹ ਮੁਹ਼ੰਮਦ ਸਾਹਿਬ ਦੀ ਇਸਤ੍ਰੀ "ਆਯਸ਼ਾ" ਦਾ ਪਿਤਾ ਸੀ. ਇਹ ਕੇਵਲ ਸਵਾ ਦੋ ਵਰ੍ਹੇ ਖਲੀਫਾ ਰਹਿਕੇ ੨੩ ਅਗਸ੍ਤ ਸਨ ੬੩੪ ਨੂੰ ਮਦੀਨੇ ਮਰ ਗਿਆ.#(੨) [عُمر] . ੳਮਰ ਖ਼ੱਤ਼ਾਬ ਦਾ ਪੁਤ੍ਰ. ਇਹ ਸਨ ਹਿਜਰੀ ੧੩. ਵਿੱਚ ਖ਼ਲੀਫ਼ਾ ਥਾਪਿਆ ਗਿਆ. ਇਹ ਮੁਹ਼ੰਮਦ ਸਾਹਿਬ ਦੀ ਤੀਜੀ ਇਸਤ੍ਰੀ "ਹ਼ਫ਼ਸਾ" ਦਾ ਪਿਤਾ ਸੀ. ਇਸ ਦਾ ਖ਼ਿਤਾਬ ਅਮੀਰੁਲਮੋਮਿਨੀਨ ਸੀ. ਇਸ ਨੇ ਫ਼ਾਰਸ ਅਤੇ ਮਿਸਰ ਨੂੰ ਫ਼ਤੇ ਕੀਤਾ. Alexandria ਦਾ ਜਗਤਪ੍ਰਸਿੱਧ ਪੁਸਤਕਾਲਯ ਇਹ ਕਹਿਕੇ ਭਸਮ ਕਰ ਦਿੱਤਾ, ਕਿ ਜੇ ਇਸ ਵਿੱਚ. ਕੁਰਾਨ ਦੇ ਵਿਰੁੱਧ ਪੁਸਤਕਾਂ ਹਨ, ਤਦ ਰੱਖਣ ਦੀ ਕੋਈ ਲੋੜ ਨਹੀਂ ਅਤੇ ਜੇ. ਕੁਰਾਨ ਅਨੁਸਾਰ ਹਨ ਤਦ ਉਹ ਮਤਲਬ ਕੁਰਾਨ ਵਿੱਚ ਆ ਚੁਕਿਆ ਹੈ, ਇਸ ਲਈ ਰੱਖਣੀਆਂ ਲਾਭਦਾਇਕ ਨਹੀ. ਇਸ ਨੇ ਜੈਰੂਸ਼ਲਮ ਨੂੰ ਫ਼ਤੇ ਕਰਕੇ ਉਸ ਥਾਂ ਇੱਕ ਭਾਰੀ ਮਸਜਿਦ (ਮਸੀਤ) ਬਣਾਈ, ਜੋ ਹੁਣ ਤੀਕ ਇਸ ਦੇ ਨਾਮ ਨਾਲ ਬੁਲਾਈ ਜਾਂਦੀ ਹੈ ੩. ਨਵੰਬਰ ਸਨ ੬੪੪ ਨੂੰ ਜਦਕਿ ਇਮਾਮ ਉਮਰ ਸਵੇਰ ਦੀ ਨਮਾਜ਼ ਮਸਜਿਦ ਵਿੱਚ ਪੜ੍ਹ ਰਿਹਾ ਸੀ, ਉਸ ਵੇਲੇ ਫਿਰੋਜ਼ ਗ਼ੁਲਾਮ ਨੇ ਖ਼ੰਜਰ ਨਾਲ ਜ਼ਖਮੀ ਕੀਤਾ ਅਤੇ ਤਿੰਨ ਦਿਨ ਪਿੱਛੋਂ ਦੇਹਾਂਤ ਹੋਇਆ.#(੩) [عُثمان] . ਉ਼ਸਮਾਨ. ਅ਼ੱਫ਼ਾਨ ਦਾ ਪੁਤ੍ਰ. ਇਹ ਸਨ ਹਿਜਰੀ ੨੪ ਵਿੱਚ ਖ਼ਲੀਫ਼ਾ ਮੁਕ਼ੱਰਰ ਹੋਇਆ. ਉਸਮਾਨ ਮੁਹ਼ੰਮਦ ਸਾਹਿਬ ਦੀਆਂ ਦੋ ਪੁਤ੍ਰੀਆਂ ਰੁਕੀਅਹ ਅਤੇ ਉੱਮੂਕੁਲਸੂਮ ਦਾ ਪਤੀ ਸੀ. ਇਸ ਨੂੰ ਅਬੂਬਕਰ ਦੇ ਬੇਟੇ ਮੁਹ਼ੰਮਦ ਨੇ ਮਦੀਨੇ ਵਿੱਚ ੩੦ ਜੂਨ ਸਨ ੬੬੫ ਵਿੱਚ ਕਤਲ ਕਰ ਦਿੱਤਾ.#(੪) [علی] ਅ਼ਲੀ. ਇਹ ਅਬੂਤਾਲਿਬ ਦਾ ਪੁਤ੍ਰ ਅਤੇ ਮੁਹ਼ੰਮਦ ਸਾਹਿਬ ਦੀ ਪੁਤ੍ਰੀ ਫ਼ਾਤ਼ਿਮਾ ਦਾ ਪਤੀ ਸੀ. ਇਸ ਦਾ ਜਨਮ ਸਨ ੫੯੯ ਵਿੱਚ ਹੋਇਆ. ਇਹ ਚੌਥ ਖ਼ਲੀਫ਼ਾ ਥਾਪਿਆ ਗਿਆ, ਪਰ ਕਰੀਬ ਪੰਜ ਵਰ੍ਹੇ ਖ਼ਲਾਫ਼ਤ ਕਰਕੇ ਆਪਣੇ ਅਹੁਦੇ ਨੂੰ ਛੱਡਣ ਲਈ ਮਜਬੂਰ ਹੋਇਆ. ਕੂਫਾ ਦੇ ਮਕਾਮ ਅਬਦੁੱਰਹ਼ਮਾਨ ਦੇ ਹੱਥੋਂ ਜ਼ਹਿਰੀਲੀ ਤਲਵਾਰ ਦੀ ਧਾਰ ਨਾਲ ਖ਼ਲੀਫ਼ਾ ਅਲੀ ਜ਼ਖਮੀ ਹੋਕੇ ਚਾਰ ਦਿਨਾਂ ਪਿੱਛੋਂ ਸਨ ੬੬੧ ਵਿੱਚ ਮਰ ਗਿਆ. ਇਸ ਦੀ ਕ਼ਬਰ "ਨਜਫ਼" ਨਾਮਕ ਨਗਰ ਵਿੱਚ ਮੁਸਲਮਾਨਾਂ ਦਾ ਪ੍ਰਸਿੱਧ ਤੀਰਥ ਹੈ. ਇਮਾਮ ਅਲੀ ਦੇ ਸਾਰੇ ੧੮. ਪੁਤ੍ਰ ਅਤੇ ੧੮. ਪੁਤ੍ਰੀਆਂ ਹੋਈਆਂ, ਇਨ੍ਹਾਂ ਵਿਚੋਂ ਮੁਹ਼ੰਮਦ ਸਾਹਿਬ ਦੀ ਸੁਪੁਤ੍ਰੀ ਫ਼ਾਤਿਮਾ ਦੇ ਪੇਟੋਂ ਤਿੰਨ ਪੁਤ੍ਰ- ਹਸਨ, ਹੁਸੈਨ ਅਤੇ ਮੁਹਸਿਨ ਸਨ.#ਇਹ ਚਾਰੇ ਖ਼ਲੀਫ਼ੇ ਚਾਰਯਾਰ ਕਰਕੇ ਪ੍ਰਸਿੱਧ ਹਨ. ਪੰਜਵਾਂ ਖ਼ਲੀਫ਼ਾ ਅਲੀ ਦਾ ਪੁਤ੍ਰ ਹਸਨ ਕੇਵਲ ਛੀ ਮਹੀਨੇ ਰਿਹਾ. ਇਸ ਪਿੱਛੋਂ ਦਮਿਸ਼ਕ਼ ਦੇ ਹਾਕਿਮ ੧੪. ਖ਼ਲੀਫ਼ੇ ਹੋਏ, ਜਿਨ੍ਹਾਂ ਨੇ ਸਨ ੬੬੧ ਤੋਂ ਸਨ ੭੪੯ ਤੀਕ ਖ਼ਲਾਫ਼ਤ ਕੀਤੀ. ਫੇਰ ਖ਼ਲਾਫ਼ਤ ਬਗਦਾਦ ਦੇ ਹਾਕਿਮਾਂ ਪਾਸ ਚਲੀ ਗਈ, ਜੋ ਸਨ ੭੫੦ ਤੋਂ ਸਨ ੧੨੫੮ ਤੀਕ ਇਨ੍ਹਾਂ ਦੇ ਕਬਜ਼ੇ ਰਹੀ. ਇਸ ਪਿੱਛੋਂ ਖ਼ਲਾਫ਼ਤ ਰੂਮ ਦੇ ਬਾਦਸ਼ਾਹਾਂ ਦੇ ਹੱਥ ਆ ਗਈ.#੧੨ ਨਵੰਬਰ ਸਨ ੧੯੨੨ ਨੂੰ ਰੂਮ ਦੀ ਕ਼ੌਮੀਸਭਾ (The Grand National Assembly) ਨੇ ਸੁਲਤਾਨ ਵਾਹਿਦੁੱਦੀਨ ਤੋਂ ਖ਼ਿਲਾਫ਼ਤ ਖੋਹਕੇ ਅਬਦੁਲਮਜੀਦ ਨੂੰ ਖ਼ਲੀਫ਼ਾ ਬਣਾਇਆ ਅਤੇ ਸਲਤਨਤ ਦਾ ਕੰਮ ਖ਼ਲੀਫ਼ੇ ਦੇ ਹੱਥ ਕੁਝ ਨਾ ਰਹਿਣ ਦਿੱਤਾ, ਕੇਵਲ ਧਰਮ ਦਾ ਆਗੂ ਉਸ ਨੂੰ ਥਾਪਿਆ. ਅੰਤ ਨੂੰ ਮਾਰਚ ੧੯੨੪ ਵਿੱਚ ਖ਼ਿਲਾਫ਼ਤ ਦਾ ਭੋਗ ਹੀ ਪਾ ਦਿੱਤਾ.#ਉੱਪਰ ਲਿਖੇ ਖ਼ਲੀਫ਼ਿਆਂ ਤੋਂ ਛੁੱਟ ਅਰਬ, ਮਿਸਰ, ਫਾਰਸ, ਰੂਮ ਆਦਿ ਦੇ ਅਨੇਕ ਬਾਦਸ਼ਾਹ ਪੁਰਾਣੇ ਸਮੇਂ ਵਿੱਚ ਆਪਣੇ ਤਾਂਈਂ ਸ੍ਵਤੰਤ੍ਰ ਖਲੀਫ਼ਾ ਮੰਨਦੇ ਰਹੇ ਹਨ ਅਤੇ ਹੁਣ ਭੀ ਕਈ ਖ਼ਲੀਫ਼ਾ ਅਖਾਉਂਦੇ ਹਨ.#ਦਿੱਲੀ ਦੇ ਬਾਦਸ਼ਾਹ ਅਲਾਉੱਦੀਨ ਖ਼ਲਜੀ ਅਤੇ ਮੁਗਲ ਅਕਬਰ ਆਦਿ ਭੀ ਆਪਣੇ ਤਾਂਈਂ ਖ਼ਲੀਫ਼ਾ ਲਿਖਦੇ ਸਨ. ਇਸੇ ਕਾਰਣ ਰਾਜਧਾਨੀ ਦਾ ਨਾਉਂ "ਦਾਰੁਲਖ਼ਿਲਾਫ਼ਤ" ਪ੍ਰਸਿੱਧ ਹੋਇਆ.#ਸੁੰਨੀਮਤ ਦੇ ਮੁਸਲਮਾਨਾਂ ਦਾ ਨਿਸ਼ਚਾ ਹੈ ਕਿ ਖ਼ਲੀਫ਼ਾ. ਕੁਰੈਸ਼ ਵੰਸ਼ ਤੋ ਬਿਨਾ ਹੋਰ ਕਿਸੇ ਜ਼ਾਤਿ ਦਾ ਨਹੀਂ ਹੋ ਸਕਦਾ. ਸ਼ੀਅ਼ਹਮਤ ਦੇ ਮੁਸਲਮਾਨ ਖ਼ਲੀਫ਼ੇ ਦਾ ਅ਼ਲੀ ਦੀ ਵੰਸ਼ ਵਿੱਚੋਂ ਹੀ ਹੋਣਾ ਯੋਗ ਸਮਝਦੇ ਹਨ.


अ़. [خلیِفہ] ख़लफ़ पद तों ख़लीफ़ा है, जिस दा अरथ है पिॱछे छॱडणा. भाव इह कि आपणा प्रतिनिधि आपणी गैरहाज़िरी विॱच मुकॱरर करना. मुह़ंमद साहिब दे मरण पिॱछों जो इसलामदे मुखीए, पैगंबर दी थां राज दा प्रबंध करन वाले अते धरमप्रचारक होए, उन्हां दी ख़लीफ़ा संग्या है.¹#पहिलां ख़लीफ़े मॱके विॱच सन, जिन्हां विॱचों प्रधान चार सन-#(१) [ابوُبکر] अबूबकर. इह हिजरी सन ११. विॱच ख़लीफ़ा रसूलअॱला, ६० वर्हे दी उमर विॱच मुक़रर होइआ. इह मुह़ंमद साहिब दी इसत्री "आयशा" दा पिता सी. इह केवल सवा दो वर्हे खलीफा रहिके २३ अगस्त सन ६३४ नूं मदीने मर गिआ.#(२) [عُمر] . ॳमर ख़ॱत़ाब दा पुत्र. इह सन हिजरी १३. विॱच ख़लीफ़ा थापिआ गिआ. इह मुह़ंमद साहिब दी तीजी इसत्री "ह़फ़सा" दा पिता सी. इस दा ख़िताब अमीरुलमोमिनीन सी. इस ने फ़ारस अते मिसर नूं फ़ते कीता. Alexandria दा जगतप्रसिॱध पुसतकालय इह कहिके भसम कर दिॱता, कि जे इस विॱच. कुरान दे विरुॱध पुसतकां हन, तद रॱखण दी कोई लोड़ नहीं अते जे. कुरान अनुसार हन तद उह मतलब कुरान विॱच आ चुकिआ है, इस लई रॱखणीआं लाभदाइक नही. इस ने जैरूशलम नूं फ़ते करके उस थां इॱक भारी मसजिद (मसीत) बणाई, जो हुण तीक इस दे नाम नाल बुलाई जांदी है ३. नवंबर सन ६४४ नूं जदकि इमाम उमर सवेर दी नमाज़ मसजिद विॱच पड़्ह रिहा सी, उस वेले फिरोज़ ग़ुलाम ने ख़ंजर नाल ज़खमी कीता अते तिंन दिन पिॱछों देहांत होइआ.#(३) [عُثمان] .उ़समान. अ़ॱफ़ान दा पुत्र. इह सन हिजरी २४ विॱच ख़लीफ़ा मुक़ॱरर होइआ. उसमान मुह़ंमद साहिब दीआं दो पुत्रीआं रुकीअह अते उॱमूकुलसूम दा पती सी. इस नूं अबूबकर दे बेटे मुह़ंमद ने मदीने विॱच ३० जून सन ६६५ विॱच कतल कर दिॱता.#(४) [علی] अ़ली. इह अबूतालिब दा पुत्र अते मुह़ंमद साहिब दी पुत्री फ़ात़िमा दा पती सी. इस दा जनम सन ५९९ विॱच होइआ. इह चौथ ख़लीफ़ा थापिआ गिआ, पर करीब पंज वर्हे ख़लाफ़त करके आपणे अहुदे नूं छॱडण लई मजबूर होइआ. कूफा दे मकाम अबदुॱरह़मान दे हॱथों ज़हिरीली तलवार दी धार नाल ख़लीफ़ा अली ज़खमी होके चार दिनां पिॱछों सन ६६१ विॱच मर गिआ. इस दी क़बर "नजफ़" नामक नगर विॱच मुसलमानां दा प्रसिॱध तीरथ है. इमाम अली दे सारे १८. पुत्र अते १८. पुत्रीआं होईआं, इन्हां विचों मुह़ंमद साहिब दी सुपुत्री फ़ातिमा दे पेटों तिंन पुत्र- हसन, हुसैन अते मुहसिन सन.#इह चारे ख़लीफ़े चारयार करके प्रसिॱध हन. पंजवां ख़लीफ़ा अली दा पुत्र हसन केवल छी महीने रिहा. इस पिॱछों दमिशक़ दे हाकिम १४. ख़लीफ़े होए, जिन्हां ने सन ६६१ तों सन ७४९ तीक ख़लाफ़त कीती. फेर ख़लाफ़त बगदाद दे हाकिमां पास चली गई, जो सन ७५० तों सन १२५८ तीक इन्हां दे कबज़े रही. इस पिॱछों ख़लाफ़त रूम देबादशाहां दे हॱथ आ गई.#१२ नवंबर सन १९२२ नूं रूम दी क़ौमीसभा (The Grand National Assembly) ने सुलतान वाहिदुॱदीन तों ख़िलाफ़त खोहके अबदुलमजीद नूं ख़लीफ़ा बणाइआ अते सलतनत दा कंम ख़लीफ़े दे हॱथ कुझ ना रहिण दिॱता, केवल धरम दा आगू उस नूं थापिआ. अंत नूं मारच १९२४ विॱच ख़िलाफ़त दा भोग ही पा दिॱता.#उॱपर लिखे ख़लीफ़िआं तों छुॱट अरब, मिसर, फारस, रूम आदि दे अनेक बादशाह पुराणे समें विॱच आपणे तांईं स्वतंत्र खलीफ़ा मंनदे रहे हन अते हुण भी कई ख़लीफ़ा अखाउंदे हन.#दिॱली दे बादशाह अलाउॱदीन ख़लजी अते मुगल अकबर आदि भी आपणे तांईं ख़लीफ़ा लिखदे सन. इसे कारण राजधानी दा नाउं "दारुलख़िलाफ़त" प्रसिॱध होइआ.#सुंनीमत दे मुसलमानां दा निशचा है कि ख़लीफ़ा. कुरैश वंश तो बिना होर किसे ज़ाति दा नहीं हो सकदा. शीअ़हमत दे मुसलमान ख़लीफ़े दा अ़ली दी वंश विॱचों ही होणा योग समझदे हन.