makāmaमकाम
ਅ਼. [مقام] ਮਕ਼ਾਮ ਕ਼ਯਾਮ (ਰਹਿਣ) ਦੀ ਥਾਂ. ਠਹਿਰਣ ਦਾ ਅਸਥਾਨ। ੨. ਪੜਾਉ.
अ़. [مقام] मक़ाम क़याम (रहिण) दी थां. ठहिरण दा असथान। २. पड़ाउ.
ਅ਼. [قیام] ਕ਼ਾਯਮੀ. ਇਸਥਿਤੀ। ੨. ਖੜੇ ਹੋਣਾ....
ਸੰਗ੍ਯਾ- ਅਸਥਾਨ. ਜਗਹਿ. ਠਿਕਾਣਾ. "ਸਗਲ ਰੋਗ ਕਾ ਬਿਨਸਿਆ ਥਾਉ." (ਗਉ ਮਃ ੫) ੨. ਸ੍ਥਿਰਾ. ਪ੍ਰਿਥਿਵੀ. "ਚੰਦ ਸੂਰਜ ਦੁਇ ਫਿਰਦੇ ਰਖੀਅਹਿ ਨਿਹਚਲ ਹੋਵੈ ਥਾਉ." (ਵਾਰ ਮਾਝ ਮਃ ੧) ਚੰਦ ਸੂਰਜ ਦੀ ਗਰਦਿਸ਼ ਬੰਦ ਕਰਦੇਈਏ ਅਤੇ ਪ੍ਰਿਥਿਵੀ ਨੂੰ ਅਚਲ ਕਰ ਦੇਈਏ....
ਸੰ. ਸ੍ਥਾਨ. ਸੰਗ੍ਯਾ- ਥਾ. ਠਿਕਾਣਾ. ਠਹਿਰਨ ਅਥਵਾ ਰਹਿਣ ਦੀ ਜਗਾ. "ਅਸਥਾਨ ਹਰਿ ਨਿਹ ਕੇਵਲੰ." (ਗੂਜ ਅਃ ਮਃ ੧)...
ਸੰਗ੍ਯਾ- ਪੜਨ (ਪੈਣ) ਦਾ ਸਥਾਨ. ਵਿਸ਼੍ਰਾਮ ਦਾ ਅਸਥਾਨ. ਠਹਿਰਨ ਦਾ ਥਾਂ....