ਰੂਮ

rūmaरूम


ਅ਼. [روُم] Rome ਕਿਸੇ ਵੇਲੇ ਰੂਮ ਦੀ ਸਲਤਨਤ ਮੈਡੀਟ੍ਰੇਨੀਅਨ ਸਾਗਰ ਦੇ ਆਲੇ ਦੁਆਲੇ ਦੂਰ ਦੂਰ ਤਕ ਫੈਲੀ ਹੋਈ ਸੀ. ਫੇਰ ਰਾਜਕਾਜ ਦਾ ਕੰਮ ਢਿੱਲਾ ਪੈਜਾਣ ਕਰਕੇ ਇਸ ਦੇ ਦੋ ਹਿੱਸੇ ਹੋਗਏ. ਇੱਕ ਪੂਰਬੀ ਸਲਤਨਤ ਰੂਮ, ਦੂਜਾ ਪੱਛਮੀ ਸਲਤਨਤ ਰੂਮ. ਪੂਰਬੀ ਨੂੰ ਮੁਸਲਮਾਨਾਂ ਨੇ ਸੰਭਾਲਕੇ ਰਾਜਧਾਨੀ ਕੁਸਤੁਨਤੁਨੀਆ (Constantinople) ਥਾਪੀ. ਇਹ ਰੋਮ ਦਾ ਹੀ ਇੱਕ ਅੰਗ ਸੀ ਇਸ ਲਈ ਇਸ ਸਲਤਨਤ ਦਾ ਨਾਮ ਭੀ "ਰੂਮ" ਪ੍ਰਸਿੱਧ ਹੋਇਆ. "ਕਰਕੈ ਪ੍ਰੇਮ ਰੂਮ ਲਗ ਗਯੋ." (ਨਾਪ੍ਰ) ੨. ਪੱਛਮੀ ਸਲਤਨਤ ਦੀ ਰਾਜਧਾਨੀ Rome ਹੈ, ਜੋ ਇਟਲੀ (Italy) ਦਾ ਪ੍ਰਧਾਨ ਨਗਰ ਹੈ. ਰੋਮ ਬਹੁਤ ਪੁਰਾਣਾ ਸ਼ਹਰ ਹੈ. ਇੱਥੇ ਰੋਮਨਕੈਥੋਲਿਕ ਚਰਚ ਦਾ ਮੁਖੀਆ ਪੋਪ (Pop) ਰਹਿਂਦਾ ਹੈ, ਜਿਸ ਦਾ ਹੁਣ ਭੀ ਵਡਾ ਮਾਨ ਹੈ. ਸਨ ੧੮੭੧ ਤੋਂ ਰੋਮ ਵਰਤਮਾਨ ਇਟਲੀ ਸਲਤਨਤ ਦੀ ਤਖ਼ਤਗਾਹ ਹੈ. ਇਸ ਦੀ ਆਬਾਦੀ ੫੯੦, ੫੬੦ ਹੈ। ੩. ਰੂੰ. ਰੂਈ. ਤੂਲ. "ਤਹਿ" ਇਕ ਰੂਮ ਧੁਨਖਤੇ ਲਹਾ." (ਦੱਤਾਵ)


अ़. [روُم] Rome किसे वेले रूम दी सलतनत मैडीट्रेनीअन सागर दे आले दुआले दूर दूर तक फैली होई सी. फेर राजकाज दा कंम ढिॱला पैजाण करके इस दे दो हिॱसे होगए. इॱक पूरबी सलतनत रूम, दूजा पॱछमी सलतनत रूम. पूरबी नूं मुसलमानां ने संभालके राजधानी कुसतुनतुनीआ (Constantinople) थापी. इह रोम दा ही इॱक अंग सी इस लई इस सलतनत दा नाम भी "रूम" प्रसिॱध होइआ. "करकै प्रेम रूम लग गयो." (नाप्र) २. पॱछमी सलतनत दी राजधानी Rome है, जो इटली (Italy) दा प्रधान नगर है. रोम बहुत पुराणा शहर है. इॱथेरोमनकैथोलिक चरच दा मुखीआ पोप (Pop) रहिंदा है, जिस दा हुण भी वडा मान है. सन १८७१ तों रोम वरतमान इटली सलतनत दी तख़तगाह है. इस दी आबादी ५९०, ५६० है। ३. रूं. रूई. तूल. "तहि" इक रूम धुनखते लहा." (दॱताव)