phārasaफारस
ਫ਼ਾ. [فارس] ਫ਼ਾਰਿਸ. ਸੰਗ੍ਯਾ- ਪਾਰਸ (ਈਰਾਨ) ਦੇਸ਼. ਦੇਖੋ, ਪਾਰਸ.
फ़ा. [فارس] फ़ारिस. संग्या- पारस (ईरान) देश. देखो, पारस.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਸੰਗ੍ਯਾ- ਫ਼ਾਰਸ ਦੇਸ਼. Persia ਪਾਰਸ੍ਯ ਫ਼ਾ. [پارس] ਈਰਾਨ. ਹਿੰਦੁਸਤਾਨ ਦੇ ਲਹਿਂਦੇ ਵੱਲ ਸੇਂਟ੍ਰਲ ਏਸ਼ੀਆ ਦਾ ਦੇਸ਼, ਜੋ ਟਰਕੀ Turkey ਬਲੋਚਿਸਤਾਨ ਅਤੇ ਅਫਗਾਨਿਸਤਾਨ ਕਰਕੇ ਘਿਰਿਆ ਹੋਇਆ ਹੈ. ਇਸ ਦਾ ਰਕਬਾ ੬੨੮, ੦੦੦ ਵਰਗ ਮੀਲ ਹੈ. ਆਬਾਦੀ ਇੱਕ ਕਰੋੜ 10 millions ਅਨੁਮਾਨ ਕੀਤੀ ਗਈ ਹੈ. ਰਾਜਧਾਨੀ Teheran ਹੈ. ਰਾਜ ਦਾ ਪ੍ਰਬੰਧ ਦੇਸ਼ ਦੀ ਚੁਣੀ ਹੋਈ ਮੰਡਲੀ (ਮਜਲਿਸ) ਦੇ ਹੱਥ ਹੈ. ਸ਼ਾਹ ਦਾ ਨਾਮ ਰਿਜ਼ਾਖ਼ਾਨ ਪਹਲਵੀ ਹੈ, ਜੋ ੧੬. ਦਿਸੰਬਰ ਸਨ ੧੯੨੫ ਤੋਂ ਤਖ਼ਤ ਤੇ ਬੈਠਾ ਹੈ. ੨. ਸੰ. ਸ੍ਪਰ੍ਸ਼. ਇੱਕ ਕਲਪਿਤ ਪੱਥਰ, ਜਿਸ ਦੇ ਛੁਹਣ ਤੋਂ ਲੋਹੇ ਦਾ ਸੋਨਾ ਹੋਣਾ ਮੰਨਿਆ ਜਾਂਦਾ ਹੈ. ਸ੍ਪਰ੍ਸ਼ ਮਣਿ. Philosopher’s stone "ਲੋਹਾ ਹਿਰਨ ਹੋਵੇ ਸੰਗਿ ਪਾਰਸ" (ਕਾਨ ਮਃ ੪) ੩. ਪਾਰਸਨਾਥ. (ਪਾਰ੍ਸ਼੍ਵਨਾਥ) ਦਾ ਸੰਖੇਪ. "ਪਾਰਸ ਕਰ ਡੰਡੌਤ ਘਰ ਆਏ." (ਪਾਰਸਾਵ)...
ਫ਼ਾ. [ایِران] ਦੇਖੋ, ਈਰਜ ਅਤੇ ਫ਼ਾਰਸ....
ਸੰ. ਦੇਸ਼. ਸੰਗ੍ਯਾ- ਮੁਲਕ. ਪ੍ਰਿਥਿਵੀ ਦਾ ਵਡਾ ਖੰਡ, ਜਿਸ ਵਿਚ ਕਈ ਇਲਾਕੇ ਹੋਣ. "ਦੇਸ ਛੋਡਿ ਪਰਦੇਸਹਿ ਧਾਇਆ." (ਪ੍ਰਭਾ ਅਃ ਮਃ ੫) ੨. ਦੇਹ ਦਾ ਅੰਗ. "ਦੇਸ ਵੇਸ ਸੁਵਰਨ ਰੂਪਾ ਸਗਲ ਉਣੇ ਕਾਮਾ." (ਬਿਹਾ ਛੰਤ ਮਃ ੫) ਅੰਗਾਂ ਦਾ ਲਿਬਾਸ ਅਤੇ ਭੁਸਣ....