phātimāफातिमा
[فاطِمہ] ਫ਼ਾਤ਼ਿਮਹ. ਖ਼ਦੀਜਾ ਦੇ ਉਦਰ ਤੋਂ ਹਜਰਤ ਮੁਹ਼ੰਮਦ ਦੀ ਸੁਪੁਤ੍ਰੀ ਅਤੇ ਇਮਾਮ ਅ਼ਲੀ ਦੀ ਧਰਮ ਪਤਨੀ, ਜੋ ਹ਼ਸਨ ਹੁਸੈਨ ਦੀ ਮਾਤਾ ਸੀ. ਇਸ ਦਾ ਜਨਮ ਮੱਕੇ ਵਿੱਚ ਸਨ ੬੦੬ ਅਤੇ ਦੇਹਾਂਤ ਮਦੀਨੇ ਸਨ ੬੩੨ ਵਿੱਚ ਹੋਇਆ। ੨. ਮੁਹ਼ੰਮਦ ਸਾਹਿਬ ਦੇ ਚਾਚੇ ਹਮਜ਼ਾ ਦੀ ਬੇਟੀ.
[فاطِمہ] फ़ात़िमह. ख़दीजा दे उदर तों हजरत मुह़ंमद दी सुपुत्री अते इमाम अ़ली दी धरम पतनी, जो ह़सन हुसैन दी माता सी. इस दा जनम मॱके विॱच सन ६०६ अते देहांत मदीने सन ६३२ विॱच होइआ। २. मुह़ंमद साहिब दे चाचे हमज़ा दी बेटी.
ਸੰ. उदर. ਪੇਟ. ਢਿੱਡ. ਜਠਰ. "ਉਦਰੈ ਕਾਰਣਿ ਆਪਣੈ." (ਵਾਰ ਰਾਮ ੧) ੨. ਛਾਤੀ. ਸੀਨਹ. "ਅਬਕੀ ਸਰੂਪਿ ਸੁਜਾਨਿ ਸੁਲਖਨੀ ਸਹਿਜੇ ਉਦਰਿ ਧਰੀ." (ਆਸਾ ਕਬੀਰ) ੩. ਮੇਦਾ. ਪ੍ਰਕ੍ਵਾਸ਼੍ਯ। ੪. ਅੰਤੜੀ। ੫. ਗਰਭ। ੬. ਅੰਦਰਲਾ ਪਾਸਾ....
ਅ਼. [حضرت] ਹ਼ਜਰਤ. ਸੰਗ੍ਯਾ- ਸਮੀਪਤਾ. ਨਜ਼ਦੀਕੀ. ਹੁਜੂਰ। ੨. ਬਜੁਰਗਾਂ ਦੇ ਨਾਉਂ ਨਾਲ ਸਨਮਾਨ ਬੋਧਕ ਸ਼ਬਦ. "ਹਜਰਤ ਜੋ ਫਰਮਾਇਆ ਫਤਵਾ ਮੰਝ ਕਿਤਾਬ." (ਜਸਾ)...
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਅ਼. [امام] ਸੰਗ੍ਯਾ- ਗੁਰੂ. ਧਰਮ ਦਾ ਆਚਾਰਯ. "ਹਿੰਦੂ ਤੁਰਕ ਕੋਊ ਰਾਫਜੀ ਇਮਾਮ ਸਾਫੀ." (ਅਕਾਲ) ਦੇਖੋ, ਇਮਾਮਸਾਫੀ। ੨. ਬਾਦਸ਼ਾਹ। ੩. ਆਗੂ. ਪੇਸ਼ਵਾ। ੪. ਮਾਲਾ ਦਾ ਸਿਰੋਮਣਿ ਮਣਕਾ. "ਮੇਰੁ ਇਮਾਮ ਰਲਾਇਕੈ ਰਾਮ ਰਹੀਮ ਨ ਨਾਉਂ ਗਣਾਯਾ." (ਭਾਗੁ) ੫. ਇਮਾਮ ਸ਼ਬਦ ਧਰਮਗ੍ਰੰਥ ਲਈ ਭੀ ਵਰਤਿਆ ਹੈ. ਦੇਖੋ, ਕੁਰਾਨ ਸੂਰਤ ੧੧, ਆਯਤ ੨੦....
ਸੰ. धर्म्म. ਸੰਗ੍ਯਾ- ਜੋ ਸੰਸਾਰ ਨੂੰ ਧਾਰਨ ਕਰਦਾ ਹੈ. ਜਿਸ ਦੇ ਆਧਾਰ ਵਿਸ਼੍ਵ ਹੈ, ਉਹ ਪਵਿਤ੍ਰ ਨਿਯਮ. "ਸਭ ਕੁਲ ਉਧਰੀ ਇਕ ਨਾਮ ਧਰਮ." (ਸਵੈਯੇ ਸ੍ਰੀ ਮੁਖਵਾਕ ਮਃ ੫) ੨. ਸ਼ੁਭ ਕਰਮ. "ਨਹਿ ਬਿਲੰਬ ਧਰਮੰ, ਬਿਲੰਬ ਪਾਪੰ." (ਸਹਸ ਮਃ ੫) "ਸਾਧ ਕੈ ਸੰਗਿ ਦ੍ਰਿੜੇ ਸਭਿ ਧਰਮ." (ਸੁਖਮਨੀ) ਸਾਧੂ ਦੇ ਸੰਗ ਤੋਂ ਜੋ ਦ੍ਰਿੜ੍ਹ ਕਰਦਾ ਹੈ, ਉਹ ਸਭ ਧਰਮ ਹੈ। ੩. ਮਜਹਬ. ਦੀਨ. "ਸੰਤ ਕਾ ਮਾਰਗ ਧਰਮ ਦੀ ਪਉੜੀ." (ਸੋਰ ਮਃ ੫) ੪. ਪੁਨ੍ਯਰੂਪ. "ਇਹੁ ਸਰੀਰੁ ਸਭੁ ਧਰਮ ਹੈ, ਜਿਸ ਅੰਦਰਿ ਸਚੇ ਕੀ ਵਿਚਿ ਜੋਤਿ." (ਵਾਰ ਗਉ ੧. ਮਃ ੪) ੫. ਰਿਵਾਜ. ਰਸਮ. ਕੁਲ ਅਥਵਾ ਦੇਸ਼ ਦੀ ਰੀਤਿ। ੬. ਫ਼ਰਜ਼. ਡ੍ਯੂਟੀ। ੭. ਨ੍ਯਾਯ. ਇਨਸਾਫ਼। ੮. ਪ੍ਰਕ੍ਰਿਤਿ. ਸੁਭਾਵ। ੯. ਧਰਮਰਾਜ. "ਅਨਿਕ ਧਰਮ ਅਨਿਕ ਕੁਮੇਰ." (ਸਾਰ ਅਃ ਮਃ ੫) ੧. ਧਨੁਸ. ਕਮਾਣ. ਚਾਪ। ੧੧. ਤੱਤਾਂ ਦੇ ਸ਼ਬਦ ਸਪਰਸ਼ ਆਦਿ ਗੁਣ। ੧੨. ਦੇਖੋ, ਧਰਮਅੰਗ। ੧੩. ਦੇਖੋ, ਉਪਮਾ....
ਸੰ. ਪਤ੍ਨੀ ਸੰਗ੍ਯਾ- ਭਾਰਯਾ. ਵਹੁਟੀ....
[حُسین] ਹ਼ੁਸੈਨ. ਪੈਗੰਬਰ ਮੁਹ਼ੰਮਦ ਸਹਿਬ ਦੀ ਸੁਪੁਤ੍ਰੀ ਫਾਤਿਮਾ ਦੇ ਉਦਰ ਤੋਂ ਹਜਰਤ ਅਲੀ ਦਾ ਦੂਸਰਾ ਪੁਤ੍ਰ, ਜੋ ਮਦੀਨੇ ਵਿੱਚ ਸਨ ੬੨੫ (ਹਿਜਰੀ ੪) ਵਿੱਚ ਜਨਮਿਆ ਅਤੇ ਕਰਬਲਾ ਦੇ ਮਕਾਮ (ਜੋ ਬਗਦਾਦ ਤੋਂ ਸੱਠ ਮੀਲ ਦੱਖਣ ਪੱਛਮ ਦੀ ਸੰਨ੍ਹ ਵਿੱਚ ਹੈ) ਸੱਤਵੇਂ ਖਲੀਫਾ ਯਜ਼ੀਦ ਦੇ ਸੈਨਾਪਤਿ "ਸਿਮਰ" ਦੇ ਹੱਥੋਂ ਵਡੀ ਬੇਰਹਮੀ ਨਾਲ ੧੮. ਅਕਤਬੂਰ ਸਨ ੬੮੦ ਨੂੰ ਤਿੰਨ ਦਿਨ ਦਾ ਪਿਆਸਾ ਮਾਰਿਆ ਗਿਆ.#ਝਗੜੇ ਦਾ ਕਾਰਣ ਇਹ ਸੀ ਕਿ ਕੂਫੇ ਦੇ ਆਦਮੀਆਂ ਨੇ ਹੁਸੈਨ ਨਾਲ ਗੁਪਤ ਗੱਲ ਕਰਕੇ ਉਸ ਨੂੰ ਖ਼ਲਾਫ਼ਤ ਦੇਣ ਲਈ ਬੁਲਾਇਆ. ਦਮਿਸ਼ਕਪਤੀ ਖਲੀਫਾ ਯਜ਼ੀਦ ਨੇ ਭੇਦ ਮਲੂਮ ਕਰਕੇ ਆਪਣੀ ਫੌਜ ਹੁਸੈਨ ਦੇ ਵਿਰੁੱਧ ਭੇਜੀ. ਹੁਸੈਨ ਲੜਨਾ ਨਹੀਂ ਚਾਹੁੰਦਾ ਸੀ, ਪਰ ਯਜ਼ੀਦ ਦੇ ਫੌਜੀਆਂ ਨੇ ਮੱਲੋ ਮੱਲੀ ਉਸ ਤੇ ਹਮਲਾ ਕੀਤਾ. ਇਹ ਸਾਰਾ ਝਗੜਾ ਮੁਹੱਰਮ ਦੀ ਪਹਿਲੀ ਤਾਰੀਖ ਤੋਂ ਦਸਵੀਂ ਤਕ ਰਹਿਆ. ਦਸਵੀਂ ਨੂੰ ਹੁਸੈਨ ਮਾਰਿਆ ਗਿਆ. ਇਸੇ ਲਈ ਸ਼ੀਅ਼ਹ (ਸ਼ੀਆ) ਲੋਕ ਇਹ ਦਸ ਦਿਨ ਵਡੇ ਸ਼ੋਕ ਦੇ ਮਨਾਉਂਦੇ ਹਨ. ਦੇਖੋ, ਹਸਨ ਅਤੇ ਸੱਯਦ....
ਸੰ. ਸੰਗ੍ਯਾ- ਮਾਂ. ਮਾਤ੍ਰਿ. "ਗੁਰਦੇਵ ਮਾਤਾ ਗੁਰਦੇਵ ਪਿਤਾ." (ਬਾਵਨ) ੨. ਦੁਰ੍ਗਾ. ਭਵਾਨੀ। ੩. ਚੇਚਕ ਦੀ ਦੇਵੀ. ਸ਼ੀਤਲਾ। ੪. ਵਿ- ਮੱਤ. ਮਸ੍ਤ ਹੋਇਆ. "ਤੇਰਾ ਜਨੁ ਰਾਮਰਸਾਇਣਿ ਮਾਤਾ." (ਦੇਵ ਮਃ ੫) ੫. ਅਭਿਮਾਨੀ. ਅਹੰਕਾਰੀ. "ਮਾਤਾ ਭੈਸਾ ਅਮੁਹਾ ਜਾਇ." (ਗਉ ਕਬੀਰ) ਭਾਵ- ਅਹੰਕਾਰੀ ਮਨ ਅਥਵਾ ਮਾਯਾਮਦ ਵਿੱਚ ਮਸ੍ਤ ਖੋਰੀ ਆਦਮੀ....
ਸੰ. जन्म ਸੰਗ੍ਯਾ- ਉਤਪੱਤਿ. ਪੈਦਾਇਸ਼. "ਜਨਮ ਸਫਲੁ ਹਰਿਚਰਣੀ ਲਾਗੇ." (ਮਾਰੂ ਸੋਲਹੇ ਮਃ ੩) ੨. ਜੀਵਨ. ਜ਼ਿੰਦਗੀ....
ਸੰਗ੍ਯਾ- ਦੇਹ ਦਾ ਅੰਤ. ਦੇਹਪਾਤ. ਪ੍ਰਾਣ- ਵਿਯੋਗ. ਮ੍ਰਿਤ੍ਯੁ....
ਅ਼. [صاحب] ਸਾਹ਼ਿਬ. ਸੰਗ੍ਯਾ- ਸ੍ਵਾਮੀ. ਮਾਲਿਕ. "ਸਾਹਿਬ ਸੇਤੀ ਹੁਕਮ ਨ ਚਲੈ." (ਵਾਰ ਆਸਾ ਮਃ ੨) ੨. ਕਰਤਾਰ. "ਸਾਹਿਬ ਸਿਉ ਮਨੁ ਮਾਨਿਆ." (ਆਸਾ ਅਃ ਮਃ ੧) ੩. ਮਿਤ੍ਰ....
ਅ਼. [حمذہ] ਹ਼ਮਜ਼ਹ. ਮੁਹ਼ੰਮਦ ਸਾਹਿਬ ਦਾ ਚਾਚਾ, ਜਿਸ ਨੇ ਇਸਲਾਮ ਮਤ ਧਾਰਨ ਕਰਕੇ ਵਡੀ ਵੀਰਤਾ ਦਿਖਾਈ. ਹਜਰਤ ਮੁਹ਼ੰਮਦ ਨੇ ਇਸ ਨੂੰ ਸ਼ੇਰ ਦਾ ਖਿਤਾਬ ਦਿੱਤਾ। ੨. ਸ਼ੇਰ. ਸਿੰਹ. ਸਿੰਘ। ੩. ਜੱਜਾ ਗੋਤ ਦਾ ਇੱਕ ਸਿੱਖ, ਜੋ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਉਪਦੇਸ਼ ਧਾਰਕੇ ਆਤਮਗ੍ਯਾਨੀ ਹੋਇਆ. "ਹਮਜਾ ਜੱਜਾ ਜਾਣੀਐ." (ਭਾਗੁ) ੪. [ہمزہ] ਵ੍ਯਾਕਰਣ ਅਨੁਸਾਰ ਜ਼ੇਰ ਜ਼ਬਰ ਪੇਸ਼ ਦੇ ਚਿੰਨ੍ਹ ਵਾਲਾ ਅਲਫ ਅੱਖਰ....
ਸੰ. ਬਟ੍ਵੀ. ਸੰਗ੍ਯਾ- ਪੁਤ੍ਰੀ. ਕਨ੍ਯਾ....