ਸ੍ਵੇਤਕੁਸ੍ਟ, ਸਵੇਤਕੁਸ਼ਟ

svētakusta, savētakushataस्वेतकुस्ट, सवेतकुशट


ਚਿੱਟਾ ਕੋੜ੍ਹ. ਚਿਤ੍ਰਕੁਸ੍ਠ [برص] ਬਰਸ. ਫੁਲ ਬਹਰੀ. Leucozerma. ਇਹ ਰੋਗ ਲਹੂ ਦੇ ਵਿਗਾੜ ਤੋਂ ਹੁੰਦਾ ਹੈ. ਕਦੇ ਕਦੇ ਇਹ ਬੀਮਾਰੀ ਮਾਤਾ- ਪਿਤਾ ਤੋਂ ਭੀ ਸੰਤਾਨ ਵਿੱਚ ਆ ਜਾਂਦੀ ਹੈ. ਵੈਦਕ ਵਿੱਚ ਇਸ ਦੇ ਦੋ ਭੇਦ ਹਨ ਸ੍ਵਿਤ੍ਰ ਅਤੇ ਕਿਲਾਸ. ਸ੍ਵਿਤ੍ਰ ਦੇ ਦਾਗ ਚਿੱਟੇ ਅਤੇ ਕਿਲਾਸ ਦੇ ਲਾਲੀ ਦੀ ਝਲਕ ਵਾਲੇ ਹੁੰਦੇ ਹਨ. ਜੇ ਫੁਲਬਹਰੀ ਦੇ ਦਾਗ ਉੱਪਰ ਸੂਈ ਮਾਰਨ ਤੋਂ ਲਹੂ ਨਿਕਲੇ ਤਾਂ ਉਹ ਛੇਤੀ ਰਾਜੀ ਹੋ ਜਾਂਦੀ ਹੈ. ਜੇ ਲਹੂ ਦੀ ਥਾਂ ਪੀਲਾ ਜਾਂ ਚਿੱਟਾ ਰਸ ਨਿਕਲੇ ਤਾਂ ਔਖੀ ਦੂਰ ਹੁੰਦੀ ਹੈ.#ਸ੍ਵੇਤ ਕੁਸ੍ਠ ਦੇ ਹੇਠ ਲਿਖੇ ਉੱਤਮ ਇਲਾਜ ਹਨ-#ਸਭ ਤੋਂ ਪਹਿਲਾਂ ਦ੍ਰਾਵਕ ਦਵਾਈਆਂ ਵਰਤੋ ਅਤੇ ਅੰਤੜੀ ਵਿੱਚ ਮੈਲ ਨਾ ਜਮਾ ਹੋਣ ਦੇਓ.#ਬਾਬਚੀ ਦੇ ਬੀਜ ਗਊਮੂਤ੍ਰ ਵਿੱਚ ਭਿਉਂ ਰੱਖੋ, ਫੇਰ ਛਿਲਕਾ ਉਤਾਰਕੇ ਛਾਵੇਂ ਸੁਕਾ ਲਓ. ਇਨ੍ਹਾਂ ਨੂੰ ਪੀਸਕੇ ਸ਼ੀਸ਼ੀ ਵਿੱਚ ਪਾ ਰੱਖੋ, ਮੁੰਡੀ ਬੂਟੀ (ਗੋਰਖ ਮੁੰਡੀ) ਦੇ ਕਾੜ੍ਹੇ ਨਾਲ ਇੱਕ ਮਾਸ਼ਾ ਰੋਜ ਛਕਾਓ.#ਇਹੀ ਚੂਰਨ ਦਹੀਂ ਵਿੱਚ ਮਿਲਾਕੇ ਚਿੱਟੇ ਦਾਗਾਂ ਉੱਪਰ ਮਲੋ. ਖੁਰਾਕ ਬੇਸਨੀ ਰੋਟੀ ਦਾਲ ਆਦਿਕ ਦੇਉ.#ਬੀਜ ਪਵਾੜ, ਬਾਬਚੀ, ਅਜਮੋਦ, ਮਜੀਠ, ਮੂਲੀ ਦੇ ਬੀਜ, ਆਉਲੇਸਾਰ ਗੰਧਕ, ਵਰਕੀ ਹੜਤਾਲ, ਜਮਾਲਗੋਟੇ ਦੀ ਗਿਰੂ, ਤੂਤੀਆ, ਪਲਾਸ ਦੇ ਬੀਜ, ਹੀਰਾ ਕਸੀਸ, ਸਭ ਛੀ ਛੀ ਮਾਸ਼ੇ ਲੈ ਕੇ ਬਰੀਕ ਪੀਸਕੇ ਸਿਰਕੇ ਵਿੱਚ ਗੁੰਨ੍ਹਕੇ ਗੋਲੀਆਂ ਬਣਾਓ ਸਿਰਕੇ ਵਿੱਚ ਇਹ ਗੋਲੀ ਘਸਾਕੇ ਦਾਗਾਂ ਉੱਪਰ ਲੇਪ ਕਰੋ. ਜੇ ਇਸ ਲੇਪ ਨਾਲ ਛਾਲੇ ਹੋ ਜਾਣ ਤਦ ਮੱਖਣ ਲਗਾ ਦਿਓ ਅਰ ਛਾਲੇ ਹਟਣ ਤੀਕ ਫੇਰ ਲੇਪ ਨਾ ਕਰੋ.#ਕਾਲੇ ਸੱਪ ਦੀ ਕੁੰਜ ਥੋਹਰ ਦੇ ਦੁੱਧ ਵਿੱਚ ਪੀਸਕੇ ਦਾਗਾਂ ਤੇ ਲਾਓ.#ਕੱਥ, ਬਹੇੜੇ ਦੀ ਛਿੱਲ, ਅੰਜੀਰ ਦੀ ਜੜ੍ਹ, ਇਨ੍ਹਾਂ ਦਾ ਕਾੜ੍ਹਾ ਬਣਾਕੇ ਇੱਕ ਮਾਸਾ ਬਾਬਚੀ ਦੇ ਚੂਰਨ ਨਾਲ ਪਿਆਓ.#ਬਾਬਚੀ ਦੇ ਬੀਜ ਸੋਲਾਂ ਤੋਲੇ, ਵਰਕੀ ਹੜਤਾਲ ਚਾਰ ਤੋਲੇ, ਮੈਨਸਿਲ, ਚਿੱਟੀ ਰੱਤਕਾਂ, ਚਿਤ੍ਰੇ ਦੀ ਜੜ, ਤਿੰਨੇ ਇੱਕ ਇੱਕ ਤੋਲਾ ਲੈ ਕੇ ਗਊਮੂਤ੍ਰ ਵਿੱਚ ਘਸਾਕੇ ਲੇਪ ਕਰਨ ਤੋਂ ਸ੍ਵੇਤਕੁਸ੍ਟ ਮਿਟ ਜਾਂਦਾ ਹੈ.#"ਸ੍ਵੇਤਕੁਸ੍ਟ ਕੇਤਿਨ ਕੇ ਭਯੋ." (ਚਰਿਤ ੪੦੫)


चिॱटा कोड़्ह. चित्रकुस्ठ [برص] बरस. फुल बहरी. Leucozerma. इह रोग लहू दे विगाड़ तों हुंदा है. कदे कदे इह बीमारी माता- पिता तों भी संतान विॱच आ जांदी है. वैदक विॱच इस दे दो भेद हन स्वित्र अते किलास. स्वित्र दे दाग चिॱटे अते किलास दे लाली दी झलक वाले हुंदे हन. जे फुलबहरी दे दाग उॱपर सूई मारन तों लहू निकले तां उह छेती राजी हो जांदी है. जे लहू दी थां पीला जां चिॱटा रस निकले तां औखी दूर हुंदी है.#स्वेत कुस्ठ दे हेठ लिखे उॱतम इलाज हन-#सभ तों पहिलां द्रावक दवाईआं वरतो अते अंतड़ी विॱच मैल ना जमा होण देओ.#बाबची दे बीज गऊमूत्र विॱच भिउं रॱखो, फेर छिलका उतारके छावें सुका लओ. इन्हां नूं पीसके शीशी विॱच पा रॱखो, मुंडी बूटी (गोरख मुंडी) दे काड़्हे नाल इॱक माशा रोज छकाओ.#इही चूरन दहीं विॱच मिलाके चिॱटे दागां उॱपर मलो. खुराक बेसनी रोटी दाल आदिक देउ.#बीज पवाड़, बाबची, अजमोद, मजीठ, मूली दे बीज, आउलेसार गंधक, वरकी हड़ताल, जमालगोटे दी गिरू, तूतीआ, पलास दे बीज, हीरा कसीस, सभ छी छी माशे लै के बरीक पीसके सिरके विॱच गुंन्हके गोलीआं बणाओ सिरके विॱच इह गोली घसाके दागां उॱपर लेप करो. जे इस लेप नालछाले हो जाण तद मॱखण लगा दिओ अर छाले हटण तीक फेर लेप ना करो.#काले सॱप दी कुंज थोहर दे दुॱध विॱच पीसके दागां ते लाओ.#कॱथ, बहेड़े दी छिॱल, अंजीर दी जड़्ह, इन्हां दा काड़्हा बणाके इॱक मासा बाबची दे चूरन नाल पिआओ.#बाबची दे बीज सोलां तोले, वरकी हड़ताल चार तोले, मैनसिल, चिॱटी रॱतकां, चित्रे दी जड़, तिंने इॱक इॱक तोला लै के गऊमूत्र विॱच घसाके लेप करन तों स्वेतकुस्ट मिट जांदा है.#"स्वेतकुस्ट केतिन के भयो." (चरित ४०५)