ਗੋਰਖ, ਗੋਰਖੁ

gorakha, gorakhuगोरख, गोरखु


ਸੰਗ੍ਯਾ- ਗੋ (ਪ੍ਰਿਥਿਵੀ) ਦਾ ਰਕ੍ਸ਼੍‍ਕ, ਕਰਤਾਰ. "ਗੋਰਖ ਸੋ ਜਿਨਿ ਗੋਇ ਉਠਾਲੀ." (ਰਾਮ ਮਃ ੨) ੨. ਗੋ (ਇੰਦ੍ਰੀਆਂ) ਦਾ ਰਕ੍ਸ਼੍‍ਕ, ਆਤਮਾ. "ਊਪਰਿ ਗਗਨੁ ਗਗਨ ਪਰਿ ਗੋਰਖੁ, ਤਾਕਾ ਅਗਮੁ ਗੁਰੂ ਪੁਨਿ ਵਾਸੀ." (ਮਾਰੂ ਮਃ ੧) ਸ਼ਰੀਰ ਉੱਪਰ ਦਸ਼ਮਦ੍ਵਾਰ, ਉਸ ਪੁਰ ਵਸਣ ਵਾਲਾ ਆਤਮਾ, ਫਿਰ ਉਸ ਦਾ ਗੁਰੂ ਜੋ ਅਗਮਰੂਪ ਹੈ (ਪਾਰਬ੍ਰਹਮ) ਉਸ ਵਿੱਚ ਨਿਵਾਸ ਕਰਤਾ (ਸਤਿਗੁਰੂ). ੩. ਪ੍ਰਿਥਿਵੀ ਪਾਲਕ ਵਿਸਨੁ. "ਗੁਰੁ ਈਸਰੁ ਗੁਰੁ ਗੋਰਖੁ ਬਰਮਾ." (ਜਪੁ) ਗੁਰੁ ਹੀ ਸ਼ਿਵ ਵਿਸਨੁ ਅਤੇ ਬ੍ਰਹਮਾ ਹੈ। ੪. ਜੋਗੀਆਂ ਦਾ ਆਚਾਰਯ ਗੋਰਖਨਾਥ, ਜਿਸ ਦਾ ਜਨਮ ਗੋਰਖਪੁਰ ਨਗਰ ਵਿੱਚ ਹੋਇਆ. ਬਹੁਤਿਆਂ ਨੇ ਗੋਰਖ ਨੂੰ ਮਛੇਂਦ੍ਰ (ਮਤਸਯੇਂਦ੍ਰ) ਨਾਥ ਦਾ ਚੇਲਾ ਅਤੇ ਪੁਤ੍ਰ ਲਿਖਿਆ ਹੈ. ਗੋਰਖਨਾਥ ਦੀ ਨੌ ਨਾਥਾਂ ਵਿੱਚ ਗਿਣਤੀ ਹੈ. ਜੋਗੀਆਂ ਦਾ ਕਨਪਟਾ ਪੰਥ ਇਸੇ ਮਹਾਤਮਾ ਤੋਂ ਚੱਲਿਆ ਹੈ. "ਜੋਗੀ ਗੋਰਖ ਗੋਰਖ ਕਰਿਆ." (ਗਉ ਮਃ ੪) "ਪੁਨ ਹਰਿ ਗੋਰਖ ਕੋ ਉਪਰਾਜਾ." (ਵਿਚਿਤ੍ਰ) ੫. ਗਾਈਆਂ ਦਾ ਰੱਖਣ ਵਾਲਾ. ਗੋਪਾਲ. ਗਵਾਲਾ.


संग्या- गो (प्रिथिवी) दा रक्श्‍क, करतार. "गोरख सो जिनि गोइ उठाली." (राम मः २) २. गो (इंद्रीआं) दा रक्श्‍क, आतमा. "ऊपरि गगनु गगन परि गोरखु, ताका अगमु गुरू पुनि वासी." (मारू मः १) शरीर उॱपर दशमद्वार, उस पुर वसण वाला आतमा, फिर उस दा गुरू जो अगमरूप है (पारब्रहम) उस विॱच निवास करता (सतिगुरू). ३. प्रिथिवी पालक विसनु. "गुरु ईसरु गुरु गोरखु बरमा." (जपु) गुरु ही शिव विसनु अते ब्रहमाहै। ४. जोगीआं दा आचारय गोरखनाथ, जिस दा जनम गोरखपुर नगर विॱच होइआ. बहुतिआं ने गोरख नूं मछेंद्र (मतसयेंद्र) नाथ दा चेला अते पुत्र लिखिआ है. गोरखनाथ दी नौ नाथां विॱच गिणती है. जोगीआं दा कनपटा पंथ इसे महातमा तों चॱलिआ है. "जोगी गोरख गोरख करिआ." (गउ मः ४) "पुन हरि गोरख को उपराजा." (विचित्र) ५. गाईआं दा रॱखण वाला. गोपाल. गवाला.