mailaमैल
ਸੰਗ੍ਯਾ- ਮਲ. ਮਲਿਨਤਾ। ੨. ਗੰਦਗੀ. ਵਿਸ੍ਟਾ ੩. ਸੁਸਤੀ. ਆਲਸ. "ਜਾਗ੍ਰਣ ਕਰਹਿ ਹਉਮੈ ਮੈਲ ਉਤਾਰਿ." (ਪ੍ਰਭਾ ਅਃ ਮਃ ੩) ੪. ਫ਼ਾ. [میَل] ਲੋੜ. ਚਾਹ. ਇੱਛਾ.
संग्या- मल. मलिनता। २. गंदगी. विस्टा ३. सुसती. आलस. "जाग्रण करहि हउमै मैल उतारि." (प्रभा अः मः ३) ४. फ़ा. [میَل] लोड़. चाह. इॱछा.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਮੈਲਾਪਨ. ਅਪਵਿਤ੍ਰਤਾ....
ਫ਼ਾ. [گندگی] ਸੰਗ੍ਯਾ- ਵਿਸ੍ਠਾ। ੨. ਮੈਲ. ਮਲਿਨਤਾ....
ਫ਼ਾ. [سُستی] ਸੰ सस्ति. ਸਸ੍ਤਿ. ਸੰਗ੍ਯ- ਉੱਦਮ ਦਾ ਅਭਾਵ. ਆਲਸ....
ਸੰਗ੍ਯਾ- ਆਲਸ੍ਯ. ਸੁਸਤੀ. ਘਾਉਲ. "ਆਲਸੁ ਛੀਜ ਗਇਆ ਸਭੁ ਤਨ ਤੇ." (ਧਨਾ ਮਃ੫) ੨. ਸੰ. ਵਿ-...
ਦੇਖੋ, ਜਾਗਰਣ. "ਭੈ ਭਾਇ ਜਾਗੇ ਸੇ ਜਨ ਜਾਗ੍ਰਣ ਕਰਹਿ." (ਪ੍ਰਭਾ ਅਃ ਮਃ ੩)...
ਸੰਗ੍ਯਾ- ਅਹੰ- ਮਮ. ਮੈ ਮੇਰੀ ਦਾ ਭਾਵ- ਅਹੰਤਾ. ਅਭਿਮਾਨ. ਖ਼ੁਦੀ. "ਤਿਨਿ ਅੰਤਰਿ ਹਉਮੈ ਕੰਡਾ ਹੇ." (ਸੋਹਿਲਾ) ੨. ਦੇਖੋ, ਹਉਮੈ ਗਾਵਿਨ....
ਸੰਗ੍ਯਾ- ਮਲ. ਮਲਿਨਤਾ। ੨. ਗੰਦਗੀ. ਵਿਸ੍ਟਾ ੩. ਸੁਸਤੀ. ਆਲਸ. "ਜਾਗ੍ਰਣ ਕਰਹਿ ਹਉਮੈ ਮੈਲ ਉਤਾਰਿ." (ਪ੍ਰਭਾ ਅਃ ਮਃ ੩) ੪. ਫ਼ਾ. [میَل] ਲੋੜ. ਚਾਹ. ਇੱਛਾ....
ਸੰਗ੍ਯਾ- ਸ਼ੋਭਾ। ੨. ਚਮਕ. ਪ੍ਰਕਾਸ਼। ੩. ਕੁਬੇਰ ਦੀ ਪੁਰੀ. ਅਲਕਾ। ੪. ਸੂਰਜ ਦੀ ਇੱਕ ਇਸਤ੍ਰੀ। ੫. ਦੁਰਗਾ....
ਸੰਗ੍ਯਾ- ਇੱਛਾ. ਚਾਹ। ੨. ਜਰੂਰਤ. ਆਵਸ਼੍ਯਕਤਾ....
ਸੰਗ੍ਯਾ- ਇੱਛਾ. ਅਭਿਲਾਖਾ. "ਚਾਹਹਿ ਤੁਝਹਿ ਦਇਆਰ!" (ਆਸਾ ਛੰਤ ਮਃ ੫) ੨. ਚਿਤਵਨ. ਦ੍ਰਿਸ੍ਟਿ. ਨਜਰ. "ਚਾਹ ਰਹੈ ਚਿੱਤ ਮੇ ਕ੍ਰਿਪਾ ਕੀ ਏਕ ਚਾਹ ਕੀ." (੫੨ ਕਵਿ) ੩. ਫ਼ਾ. [چاہ] ਖੂਹ. ਕੂਪ। ੪. ਦੇਖੋ, ਚਾਯ....
ਦੇਖੋ, ਇਛਾ....