dhrāvakaद्रावक
ਵਿ- ਪਘਰਾਉਣ ਵਾਲਾ. ਪਤਲਾ ਕਰਨ ਵਾਲਾ। ੨. ਦਿਲ ਪੁਰ ਅਸਰ ਪਾਉਣ ਵਾਲਾ. ੩. ਸੰਗ੍ਯਾ- ਸੁਹਾਗਾ। ੪. ਚੰਦ੍ਰਕਾਂਤ ਮਣਿ। ੫. ਜੁਲਾਬ ਦੀ ਦਵਾਈ.
वि- पघराउण वाला. पतला करन वाला। २. दिल पुर असर पाउण वाला. ३. संग्या- सुहागा। ४. चंद्रकांत मणि। ५. जुलाब दी दवाई.
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਸੰ. ਪ੍ਰਤਨੁ. ਵਿ- ਜੋ ਮੋਟਾ ਨਹੀਂ. ਜਿਸ ਦਾ ਘੇਰਾ ਜਾਂ ਚੌੜਾਈ ਘੱਟ ਹੈ। ੨. ਕਮਜ਼ੋਰ. ਨਿਰਬਲ। ੩. ਜੋ ਗਾੜ੍ਹਾ ਨਹੀਂ. ਛਿੱਦਾ....
ਦੇਖੋ, ਕਰਣ. "ਕੁੰਡਲ ਕਰਨ ਵਾਰੀ, ਸੁਮਤਿ ਕਰਨ ਵਾਰੀ, ਕਮਲ ਕਰਨ ਵਾਰੀ ਗਤਿ ਹੈ ਕਰਿਨ ਕੀ." (ਗੁਪ੍ਰਸੂ) ਕੰਨਾਂ ਵਿੱਚ ਕੁੰਡਲਾਂ ਵਾਲੀ, ਉੱਤਮ ਬੁੱਧਿ ਦੇ ਬਣਾਉਣ ਵਾਲੀ, ਹੱਥ ਵਿੱਚ ਕਮਲ ਧਾਰਣ ਵਾਲੀ, ਚਾਲ ਹੈ ਹਾਥੀ ਜੇਹੀ। ੨. ਕਰਣ. ਇੰਦ੍ਰਿਯ. ਅੱਖ ਕੰਨ ਨੱਕ ਆਦਿ ਇੰਦ੍ਰੀਆਂ. "ਕਰਨ ਸਿਉਇਛਾ ਚਾਰਹ." (ਸਵੈਯੇ ਮਃ ੨. ਕੇ) ਕੇ) ਕਰਣ (ਇੰਦ੍ਰੀਆਂ) ਨੂੰ ਸ੍ਵ (ਆਪਣੀ) ਇੱਛਾ ਅਨੁਸਾਰ ਚਲਾਉਂਦੇ ਹਨ. ਭਾਵ, ਇੰਦ੍ਰੀਆਂ ਕ਼ਾਬੂ ਕੀਤੀਆਂ ਹਨ। ੩. ਦੇਖੋ, ਕਰਣ ੧੧....
ਫ਼ਾ. [دِل] Heart. ਸੰਗ੍ਯਾ- ਇਹ ਖ਼ੂਨ ਦੀ ਚਾਲ ਦਾ ਕੇਂਦ੍ਰ ਹੈ, ਜੋ ਛਾਤੀ ਵਿੱਚ ਦੋਹਾਂ ਫੇਫੜਿਆਂ ਦੇ ਮੱਧ ਰਹਿਂਦਾ ਹੈ, ਇਸਤ੍ਰੀ ਨਾਲੋਂ ਮਰਦ ਦੇ ਦਿਲ ਦਾ ਵਜਨ ਜਾਦਾ ਹੁੰਦਾ ਹੈ, ਇਹ ਸਾਰੇ ਸ਼ਰੀਰ ਨੂੰ ਸ਼ਾਹਰਗ (aorta) ਦ੍ਵਾਰਾ ਲਹੂ ਪੁਚਾਉਂਦਾ ਹੈ. ਦਿਲ ਦੇ ਸੱਜੇ ਦੋ ਖਾਨਿਆਂ ਵਿੱਚ ਗੰਦਾ ਖੂਨ ਅਤੇ ਖੱਬੇ ਦੋ ਖਾਨਿਆਂ ਵਿੱਚ ਸਾਫ ਖੂਨ ਹੁੰਦਾ ਹੈ. ਇਸੇ ਦੀ ਹਰਕਤ ਨਾਲ ਨਬਜ ਦੀ ਹਰਕਤ ਹੋਇਆ ਕਰਦੀ ਹੈ. ਜੇ ਦਿਲ ਥੋੜੇ ਸਮੇਂ ਲਈ ਭੀ ਬੰਦ ਹੋਵੇ ਤਾਂ ਪ੍ਰਾਣੀ ਦੀ ਤੁਰਤ ਮੌਤ ਹੋ ਜਾਂਦੀ ਹੈ. ਦਿਲ ਦੀ ਹਰਕਤ, ਅਰਥਾਤ ਸੰਕੋਚ ਅਤੇ ਫੈਲਾਉ ਤੋਂ ਹੀ ਖ਼ੂਨ ਵਿੱਚ ਗਰਮੀ ਪੈਦਾ ਹੁੰਦੀ ਹੈ, ਜੋ ਜੀਵਨ ਦਾ ਮੂਲ ਹੈ. ਇਸ ਦੀ ਹਰਕਤ ਤੋਂ ਹੀ ਨਬਜ ਦੀ ਚਾਲ ਤੇਜ ਅਤੇ ਸੁਸਤ ਹੁੰਦੀ ਹੈ. ਇਹ ਚਾਲ, ਦਿਲ ਤੋਂ ਉਮਗੇ ਹੋਏ ਲਹੂ ਦਾ ਤਰੰਗ ਹੈ. ਦਿਲ ਇੱਕ ਮਿੰਟ ਵਿੱਚ ੭੨ ਵਾਰ ਸੁੰਗੜਦਾ ਅਤੇ ਫੈਲਦਾ ਹੈ, ਜੋ ਪੂਰੀ ਅਰੋਗਤਾ ਵਿੱਚ ਨਬਜ ੭੨ ਵਾਰ ਧੜਕਦੀ ਹੈ, ਪਰ ਬੱਚਿਆਂ ਦੀ ੧੨੦ ਵਾਰ ਅਤੇ ਬਹੁਤ ਕਮਜੋਰ ਜਾਂ ਬੁੱਢਿਆਂ ਦੀ ੭੨ ਤੋਂ ਭੀ ਘੱਟ ਹੋਇਆ ਕਰਦੀ ਹੈ.#੨. ਮਨ. ਚਿੱਤ. ਅੰਤਹਕਰਣ. "ਦਿਲ ਮਹਿ ਸਾਂਈ ਪਰਗਟੈ." (ਸ. ਕਬੀਰ) ਇਸ ਦਾ ਨਿਵਾਸ ਵਿਦ੍ਵਾਨਾਂ ਨੇ ਦਿਮਾਗ ਵਿੱਚ ਮੰਨਿਆ ਹੈ। ੩. ਸੰਕਲਪ. ਖ਼ਿਆਲ....
ਸੰਗ੍ਯਾ- ਪੁਲ. ਦੇਖੋ, ਪੁਰਸਲਾਤ। ੨. ਦੋ ਗਜ਼ ਦਾ ਮਾਪ. ਚਾਰ ਹੱਥ ਪ੍ਰਮਾਣ। ੩. ਪੁੜ. ਪੁਟ. "ਦੁਇ ਪੁਰ ਜੋਰਿ ਰਸਾਈ ਭਾਠੀ." (ਰਾਮ ਕਬੀਰ) "ਦੁਹੂੰ ਪੁਰਨ ਮੇ ਆਇਕੈ ਸਾਬਤ ਗਯਾ ਨ ਕੋਇ." (ਚਰਿਤ੍ਰ ੮੧) ੪. ਸੰ. ਨਗਰ. ਸ਼ਹਿਰ. "ਪੁਰ ਮਹਿ ਕਿਯੋ ਪਯਾਨ." (ਨਾਪ੍ਰ) ੫. ਘਰ ਰਹਿਣ ਦਾ ਅਸਥਾਨ। ੬. ਅਟਾਰੀ। ੭. ਲੋਕ. ਭੁਵਨ। ੮. ਦੇਹ. ਸ਼ਰੀਰ। ੯. ਕਿਲਾ. ਦੁਰਗ। ੧੦. ਫ਼ਾ. [پُر] ਵਿ- ਪੂਰ੍ਣ. ਭਰਿਆ ਹੋਇਆ. "ਨਾਨਕ ਪੁਰ ਦਰ ਬੇਪਰਵਾਹ." (ਵਾਰ ਸੂਹੀ ਮਃ ੧) ੧੧. ਪੂਰਾ. ਮੁਕੰਮਲ। ੧੨. ਪੰਜਾਬੀ ਵਿੱਚ ਉੱਪਰ (ਊਪਰ) ਦਾ ਸੰਖੇਪ ਪੁਰ ਹੈ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਇੱਕ ਖਾਰਾ ਪਦਾਰਥ, ਜਿਸ ਨੂੰ ਟੰਕਣ ਆਖਦੇ ਹਨ. ਸੰ ਰਸਸ਼ੋਧਨ ਅੰ. Borax । ੨. ਜਿਮੀਦਾਰਾ ਇੱਕ ਸੰਦ, ਜਿਸ ਨਾਲ ਖੇਤ ਦੇ ਡਲੇ ਭੰਨੇ ਜਾਂਦੇ ਹਨ. ਇਸ ਦਾ ਅਕਾਰ ਚਪਟਾ ਸ਼ਤੀਰ ਜੇਹਾ ਹੁੰਦਾ ਹੈ ਇਸ ਨੂੰ ਦੋ ਅਥਵਾ ਚਾਰ ਬੈਲ ਜੋੜਕੇ ਜਿਮੀਦਾਰ ਸੁਹਾਗੇ ਉੱਪਰ ਖਲੋਕੇ ਵਾਹੀ ਹੋਈ ਜ਼ਮੀਨ ਤੇ ਫੇਰਦਾ ਹੈ. "ਨਾਮ ਬੀਜ ਸੰਤੋਖ ਸੁਹਾਗਾ." (ਸੋਰ ਮਃ ੧) "ਲੇਟ ਰਹ੍ਯੋ ਕਰਕੈ ਉਪਮਾ ਇਹ ਡਾਰ ਚਲੇ ਕਿਰਸਾਨ ਸੁਹਾਗਾ." (ਕ੍ਰਿਸਨਾਵ) ਕਾਲੀ ਨਾਗ ਬਰੇਤੀ ਵਿੱਚ ਸੁਹਾਗੇ ਦੀ ਤਰਾਂ ਪਿਆ ਹੈ....
ਸੰ. चन्द्रकान्त ਸੰਗ੍ਯਾ- ਸੰਸਕ੍ਰਿਤ ਦੇ ਕਵੀਆਂ ਦੇ ਖ਼ਿਆਲ ਅਨੁਸਾਰ ਇੱਕ ਮਣਿ, ਜੋ ਚੰਦ੍ਰਮਾ ਦੇ ਪ੍ਰਕਾਸ਼ ਵਿੱਚ ਅਮ੍ਰਿਤ ਸ੍ਰਵਦੀ ਹੈ। ੨. ਚੰਦਨ। ੩. ਕੁਮੁਦ. ਨੀਲੋਫ਼ਰ....
ਸੰ. ਸੰਗ੍ਯਾ- ਹੀਰਾ ਪੰਨਾ ਮੋਤੀ ਆਦਿ ਰਤਨ। ੨. ਉੱਤਮ ਵਸਤੁ, ਜੋ ਆਪਣੀ ਜਾਤਿ ਵਿੱਚ ਸਭ ਤੋਂ ਵਧਕੇ ਹੋਵੇ। ੩. ਭੂਸਣ. ਗਹਿਣਾ। ੪. ਜਲਪਯ. ਸੁਰਾਹੀ।...
ਅ਼. [جُّلاب] ਜੁੱਲਾਬ. ਸੰਗ੍ਯਾ- ਇਸ ਦਾ ਮੂਲ ਗੁਲ- ਆਬ ਹੈ. ਗੁਲਾਬ ਦਾ ਅ਼ਰਕ਼. ਗੁਲਾਬ ਦਾ ਅ਼ਰਕ਼ ਦਸ੍ਤਾਵਰ ਹੈ, ਇਸ ਲਈ ਦ੍ਰਾਵਕ ਦਵਾਈਆਂ ਲਈ ਇਹ ਸ਼ਬਦ ਆਮ ਹੋ ਗਿਆ ਹੈ....
ਦੇਖੋ, ਦਵਾ ੧....