ਲਾਲੀ

lālīलाली


ਸੰਗ੍ਯਾ- ਸੁਰਖ਼ੀ. ਅਰੁਣਤਾ। ੨. ਪ੍ਰਤਿਸ੍ਟਾ, ਜਿਸ ਤੋਂ ਮੁਖ ਉੱਪਰ ਲਾਲੀ ਹੁੰਦੀ ਹੈ. "ਕਵਨ ਬਨੀ ਰੀ ਤੇਰੀ ਲਾਲੀ?" (ਆਸਾ ਮਃ ੫) ੩. ਲਾਲਾ ਦੀ ਇਸਤ੍ਰੀ। ੪. ਦਾਸੀ. ਟਹਲਣ. "ਮਾ ਲਾਲੀ ਪਿਉ ਲਾਲਾ ਮੇਰਾ." (ਮਾਰੂ ਮਃ ੧) ਦੇਖੋ, ਲਾਲਾ ੪। ੫. ਪਿਆਰੀ, ਦੁਲਾਰੀ। ੬. ਨਾਰਾਯਣੇ (ਦਾਦੂਦ੍ਵਾਰੇ) ਤੋਂ ਚੱਲਕੇ ਗੁਰੂ ਗੋਬਿੰਦਸਿੰਘ ਸਾਹਿਬ ਦੱਖਣ ਨੂੰ ਜਾਂਦੇ ਹੋਏ ਲਾਲੀ ਪਿੰਡ ਵਿਰਾਜੇ ਹਨ. "ਲਾਲੀ ਨਗਰ ਪਹੂਚੇ ਜਾਇ। ਵਡੀ ਮਜਲ ਕਰਿ ਗਏ ਸੁਬਾਇ." (ਗੁਪ੍ਰਸੂ)


संग्या- सुरख़ी. अरुणता। २. प्रतिस्टा, जिस तों मुख उॱपर लाली हुंदी है. "कवन बनी री तेरी लाली?" (आसा मः ५) ३. लाला दी इसत्री। ४. दासी. टहलण. "मा लाली पिउ लाला मेरा." (मारू मः १) देखो, लाला ४। ५. पिआरी, दुलारी। ६. नारायणे (दादूद्वारे) तों चॱलके गुरू गोबिंदसिंघ साहिब दॱखण नूं जांदे होए लाली पिंड विराजे हन."लाली नगर पहूचे जाइ। वडी मजल करि गए सुबाइ." (गुप्रसू)