lēpaलेप
ਸੰਗ੍ਯਾ- ਪੋਚਾ। ੨. ਲਿੱਪਣ ਯੋਗ੍ਯ ਵਸਤੁ। ੩. ਅਪਵਿਤ੍ਰਤਾ. "ਲੇਪ ਨਹੀ ਜਗਜੀਵਨ ਦਾਤੇ." (ਮਾਝ ਮਃ ੫) ਦੇਖੋ, ਲਿਪ ਧਾ.
संग्या- पोचा। २. लिॱपण योग्य वसतु। ३. अपवित्रता. "लेप नही जगजीवन दाते." (माझ मः ५) देखो, लिप धा.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਲੇਪਣ. ਦੇਖੋ, ਪੋਚਨ। ੨. ਲੇਪ. ਲਗਾਉ. "ਨਾ ਉਸ ਲੇਪੁ, ਨ ਹਮ ਕਉ ਪੋਚਾ." (ਆਸਾ ਮਃ ੫) ੩. ਭਾਫ ਠੰਢੀ ਰੱਖਣ ਲਈ ਅਰਕ ਕੱਢਣ ਵੇਲੇ ਬਰਤਨ ਨੂੰ ਠੰਢੇ ਪਾਣੀ ਦਾ ਪੋਚਾ. "ਉਹੀ ਭਾਠੀ ਉਹੀ ਪੋਚਾ." (ਗਉ ਮਃ ੫)...
ਸੰ. ਵਿ- ਯੋਗ (ਸੰਬੰਧ) ਲਾਇਕ। ੨. ਉਚਿਤ. ਮੁਨਾਸਿਬ। ੩. ਚਤੁਰ. ਦਾਨਾ। ੪. ਲਾਇਕ. ਨਿਪੁਣ। ੫. ਤਾਕਤ ਵਾਲਾ....
ਸੰ. ਵਸ੍ਤੁ. ਸੰਗ੍ਯਾ- ਉਹ ਪਦਾਰਥ, ਜਿਸ ਦੀ ਹੋਂਦ (ਅਸ੍ਤਿਤ੍ਵ) ਹੋਵੇ. ਚੀਜ਼. "ਵਸਤੂ ਅੰਦਰਿ ਵਸ੍ਤੁ ਸਮਾਵੈ." (ਵਾਰ ਆਸਾ)...
ਸੰਗ੍ਯਾ- ਅਸ਼ੁੱਧੀ. ਮਲਿਨਤਾ. "ਦੁਖ ਦਾਰਿਦ ਅਪਵਿਤ੍ਰਤਾ ਨਾਸਹਿ ਨਾਮ ਅਧਾਰ." (ਗਉ ਥਿਤੀ ਮਃ ੫)...
ਸੰਗ੍ਯਾ- ਪੋਚਾ। ੨. ਲਿੱਪਣ ਯੋਗ੍ਯ ਵਸਤੁ। ੩. ਅਪਵਿਤ੍ਰਤਾ. "ਲੇਪ ਨਹੀ ਜਗਜੀਵਨ ਦਾਤੇ." (ਮਾਝ ਮਃ ੫) ਦੇਖੋ, ਲਿਪ ਧਾ....
ਵ੍ਯ- ਦੇਖੋ ਨਹਿ. "ਨਹੀ ਛੋਡਉ ਰੇ ਬਾਬਾ, ਰਾਮ ਨਾਮ." (ਬਸੰ ਕਬੀਰ)...
ਸੰਗ੍ਯਾ- ਕਰਤਾਰ, ਜੋ ਜਗਤ ਦਾ ਜੀਵਨਰੂਪ ਹੈ. ਸੰਸਾਰ ਨੂੰ ਚੇਤਨਸੱਤਾ ਦੇਣ ਵਾਲਾ ਵਾਹਗੁਰੂ. "ਜਗਜੀਵਣ ਸਿਉ ਆਪਿ ਚਿਤੁ ਲਾਇ." (ਬਸੰ ਮਃ ੩) ੨. ਦੁਨੀਆਂ ਵਿੱਚ ਜਿਉਣਾ। ੩. ਦੇਖੋ, ਸਤਨਾਮੀ....
ਸੰ. ਮਧ੍ਯ. ਵਿੱਚ. ਭੀਤਰ. "ਮਾਝ ਬਨਾਰਸਿ ਗਾਊ ਰੇ." (ਗਉ ਕਬੀਰ) ੨. ਇੱਕ ਰਾਗ, ਜੋ ਸੰਪੂਰਣ ਜਾਤਿ ਦਾ ਹੈ ਇਸ ਵਿੱਚ ਰਿਸਕ ਮੱਧਮ ਪੰਚਮ ਅਤੇ ਧੈਵਤ ਸ਼ੁਧ, ਗਾਂਧਾਰ ਅਤੇ ਨਿਸਾਦ ਦੋਵੇ, ਸ਼ੁੱਧ ਅਤੇ ਕੋਮਲ ਲਗਦੇ ਹਨ. ਗ੍ਰਹਸੁਰ ਅਤੇ ਵਾਦੀ ਸੜਜ, ਸੰਵਾਦੀ ਰਿਸ਼ਟ ਅਤੇ ਅਨੁਵਾਦੀ ਗਾਂਧਾਰ ਹੈ. ਗਾਉਣ ਦਾ ਵੇਲਾ ਦਿਨ ਦਾ ਚੌਥਾ ਪਹਿਰ ਹੈ, ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਮਾਝ ਦਾ ਨੰਬਰ ਦੂਜਾ ਹੈ.#ਬਾਣੀਬਿਉਰੇ ਵਿੱਚ "ਬੁਧਪ੍ਰਕਾਸ਼ ਦਰਪਨ" ਦਾ ਹਵਾਲਾ ਦੇਕੇ ਲਿਖਿਆ ਹੈ-#ਸਿਰੀ ਰਾਗ ਮਧੁ ਮਾਧਵੀ ਅਰ ਮਲਾਰ ਸੁਰ ਜਾਨ,#ਇਨ ਮਿਲ ਮਾਝ ਬਖਾਨਹੀ ਲੀਜੋ ਗੁਨਿਜਨ ਮਾਨ....
ਸੰ. लिप्. ਧਾ- ਲਿੱਪਣਾ (ਪੋਚਣਾ), ਵਧਾਉਣਾ, ਲਬੇੜਨਾ....