ਬਹਰੀ

baharīबहरी


ਅ਼. [بحری] ਵਿ- ਬਹਰ (ਸਮੁੰਦਰ) ਨਾਲ ਹੈ ਜਿਸ ਦਾ ਸੰਬੰਧ. ਸਮੁੰਦਰੀ। ੨. ਸੰਗ੍ਯਾ- ਮੋਤੀ। ੩. ਇੱਕ ਸ਼ਿਕਾਰੀ ਪੰਛੀ, ਜੋ ਸ੍ਯਾਹਚਸ਼ਮ ਹੈ. ਇਸ ਦਾ ਕੱਦ ਛੋਟੇ ਬਾਜ਼ ਜਿੱਡਾ ਹੁੰਦਾ ਹੈ. ਇਸ ਦੇ ਨਰ ਦਾ ਨਾਉਂ ਬਹਰੀਬੱਚਾ ਹੈ. ਇਹ ਸਰਦੀ ਦੇ ਸ਼ੁਰੂ ਵਿੱਚ ਮੁਰਗਾਬੀਆਂ ਦੇ ਨਾਲ ਪੰਜਾਬ ਵਿੱਚ ਆਉਂਦੀ ਹੈ. ਬਹਰੀ ਜਾਦਾ ਝੀਲਾਂ ਦੇ ਕਿਨਾਰੇ ਰਹਿਂਦੀ ਹੈ. ਇਹ ਕਾਲੀ ਅੱਖ ਦੇ ਪੰਛੀਆਂ ਵਿੱਚੋਂ ਬਹੁਤ ਦਿਲੇਰੀ ਅਤੇ ਫੁਰਤੀਲੀ ਹੈ. ਇਸ ਦੀ ਉਡਾਰੀ ਬਹੁਤ ਉੱਚੀ ਅਤੇ ਲੰਮੀ ਹੁੰਦੀ ਹੈ. ਕੂੰਜ ਨੂੰ ਆਸਾਨੀ ਨਾਲ ਮਾਰ ਲੈਂਦੀ ਹੈ. ਇਸ ਦਾ ਰੰਗ ਚਰਗ ਜੇਹਾ ਕਾਲਾ ਹੁੰਦਾ ਹੈ. ਛਾਤੀ ਦੇ ਵਾਲ ਖਾਲਦਾਰ ਖਾਕੀ ਹੁੰਦੇ ਹਨ. ਠੰਡੇ ਪਹਾੜਾਂ ਵਿੱਚ ਆਂਡੇ ਦਿੰਦੀ ਹੈ. ਸ਼ਿਕਾਰੀ ਇਸ ਨੂੰ ਛੀ ਮਹੀਨੇ ਸ਼ਿਕਾਰ ਖੇਡਣ ਲਈ ਰਖਦੇ ਹਨ, ਫੇਰ ਛੱਡ ਦਿੰਦੇ ਹਨ. ਇਸ ਨੂੰ ਸ਼ਾਹੀਨ ਬਹਰੀ ਭੀ ਆਖਦੇ ਹਨ. "ਨਭ ਤੇ ਬਹਰੀ ਲਖਿ ਛੂਟ ਪਰੀ ਜਨੁ ਕੂਕ ਕੁਲੰਗਨ ਕੇ ਗਨ ਮੈ." (ਚੰਡੀ ੧) "ਜ੍ਯੋਂ ਬਹਰੀ ਖਗ ਕੋ ਝਪਟਾਤ." (ਨਾਪ੍ਰ) ਦੇਖੋ, ਸ਼ਿਕਾਰੀ ਪੰਛੀਆਂ ਦਾ ਚਿਤ੍ਰ.


अ़. [بحری] वि- बहर (समुंदर) नाल है जिस दा संबंध. समुंदरी। २. संग्या- मोती। ३. इॱक शिकारी पंछी, जो स्याहचशम है. इस दा कॱद छोटे बाज़ जिॱडा हुंदा है. इस दे नर दा नाउं बहरीबॱचा है. इह सरदी दे शुरू विॱच मुरगाबीआं दे नाल पंजाब विॱच आउंदी है. बहरी जादा झीलां दे किनारे रहिंदी है. इह काली अॱख दे पंछीआं विॱचों बहुत दिलेरी अते फुरतीली है. इस दी उडारी बहुत उॱची अते लंमी हुंदी है. कूंज नूं आसानी नाल मार लैंदी है. इस दा रंग चरग जेहा काला हुंदा है. छाती दे वाल खालदार खाकी हुंदे हन. ठंडे पहाड़ां विॱच आंडे दिंदी है. शिकारी इस नूं छी महीने शिकार खेडण लई रखदे हन, फेर छॱड दिंदे हन. इस नूं शाहीन बहरी भी आखदे हन. "नभ ते बहरी लखि छूट परी जनु कूक कुलंगन के गन मै." (चंडी १) "ज्यों बहरी खग को झपटात." (नाप्र) देखो, शिकारी पंछीआं दा चित्र.