kunjaकुंज
ਸੰ. ਸੰਗ੍ਯਾ- ਚਾਰੇ ਪਾਸਿਓਂ ਝਾੜ ਅਤੇ ਬੇਲਾਂ ਨਾਲ ਢਕਿਆ, ਪਰ ਵਿਚਾਲਿਓਂ ਖ਼ਾਲੀ ਜੰਗਲ ਦਾ ਅਸਥਾਨ। ੨. ਜੰਗਲ ਦੀ ਗਲੀ. ਸੰਘਣੇ ਜੰਗਲ ਵਿੱਚ ਹਾਥੀ ਆਦਿਕ ਜੀਵਾਂ ਦੀ ਪਾਈ ਹੋਈ ਡੰਡੀ। ੩. ਦੇਖੋ, ਕੁੰਚ ੨. "ਕੁੰਜਹਿ ਤ੍ਯਾਗ ਭੁਜੰਗ ਸਿਧਾਰ੍ਯੋ." (ਕ੍ਰਿਸਨਾਵ) ੪. ਫ਼ਾ. [کُنج] ਕੋਨਾ. ਗੋਸ਼ਾ. ਕਿਨਾਰਾ. ਗੁੱਠ। ੫. ਤੰਗ ਗਲੀ.
सं. संग्या- चारे पासिओं झाड़ अते बेलां नाल ढकिआ, पर विचालिओं ख़ाली जंगल दा असथान। २. जंगल दी गली. संघणे जंगल विॱच हाथी आदिक जीवां दी पाई होईडंडी। ३. देखो, कुंच २. "कुंजहि त्याग भुजंग सिधार्यो." (क्रिसनाव) ४. फ़ा. [کُنج] कोना. गोशा. किनारा. गुॱठ। ५. तंग गली.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਚੜ੍ਹਾਵੇ. ਅਰਪੇ. ਅਰਚਨ ਕਰੇ. "ਘਸਿ ਜਪੇ ਨਾਮ ਲੈ ਤੁਝਹਿ ਕਉ ਚਾਰੇ." (ਧਨਾ ਰਵਿਦਾਸ ) ੨. ਕ੍ਰਿ. ਵਿ- ਚਾਰੋਂ ਹੀ. "ਚਾਰੇ ਬੇਦ ਮੁਖਾਗਰ ਪਾਠਿ." (ਬਸੰ ਮਃ ੧) ੩. ਚਰਾਵੇ. ਚੁਗਾਵੇ। ੪. ਸੰ. ਚਰੁ. ਸੰਗ੍ਯਾ- ਹਵਨ ਦੀ ਸਾਮਗ੍ਰੀ. "ਚਾਰਿ ਨਦੀਆ ਅਗਨੀ ਤਨਿ ਚਾਰੇ." (ਬਸੰ ਮਃ ੩) ਹਿੰਸਾ, ਮੋਹ, ਲੋਭ, ਕ੍ਰੋਧ ਚਾਰ ਅਗਨਿ ਨਦੀਆਂ ਤਨ (ਸ਼ਰੀਰ ) ਨੂੰ ਚਰੁ ਵਾਂਙ ਖਾ ਰਹੀਆਂ ਹਨ....
ਸੰ. ਝਾਟ. ਸੰਗ੍ਯਾ- ਵਨ (ਬਣ). ਜੰਗਲ. "ਜਿਉ ਝਾੜ ਮਿਰਗ ਭਾਲੇ." (ਵਾਰ ਗਉ ੧. ਮਃ ੪) ੨. ਸੰਘਣਾ ਬੂਟਾ। ੩. ਕੰਡੇਦਾਰ ਬੂਝਾ। ੪. ਦਸ੍ਤ. ਜੁਲਾਬ। ੫. ਭੂਸੇ ਵਿੱਚੋਂ ਦਾਣਿਆਂ ਦੇ ਝੜਨ ਦਾ ਭਾਵ। ੬. ਬੂਟੇ ਦੀ ਸ਼ਕਲ ਦਾ ਫਾਨੂਸ ਅਥਵਾ ਦੀਵਿਆਂ ਦਾ ਪੁੰਜ. ਦੇਖੋ, ਝਾਰ ੩.। ੭. ਝਾੜ ਦੀ ਸ਼ਕਲ ਦੀ ਆਤਿਸ਼ਬਾਜ਼ੀ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਅ਼. [خالی] ਵਿ- ਛੂਛਾ। ੨. ਥੋਥਾ। ੩. ਬਿਨਾ ਪ੍ਰਾਪਤੀ. "ਖਾਲੀ ਚਲੇ ਧਣੀ ਸਿਉ." (ਸ. ਫਰੀਦ) ੪. ਛੋਟਾ ਖਾਲ, ਜੋ ਪਾਣੀ ਦੇ ਵਹਿਣ ਲਈ ਹੋਵੇ। ੫. ਸੰਗੀਤ ਅਨੁਸਾਰ ਤਾਲ ਦੀ ਉਹ ਮਾਤ੍ਰਾ ਜਿਸ ਤੇ ਜਰਬ (ਆਘਾਤ) ਨਾ ਆਵੇ....
ਫ਼ਾ. [جنگل] ਸੰਗ੍ਯਾ- ਰੋਹੀ. ਬਣ (ਵਨ). "ਜੰਗਲ ਜੰਗਲੁ ਕਿਆ ਭਵਹਿ?" (ਸ. ਫਰੀਦ)੨ ਸ. ਲਹੂ। ੩. ਮਾਸ। ੪. ਜਲ ਰਹਿਤ ਭੂਮਿ. ਮਾਰੂ। ੫. ਰੇਗਿਸਤਾਨ....
ਸੰ. ਸ੍ਥਾਨ. ਸੰਗ੍ਯਾ- ਥਾ. ਠਿਕਾਣਾ. ਠਹਿਰਨ ਅਥਵਾ ਰਹਿਣ ਦੀ ਜਗਾ. "ਅਸਥਾਨ ਹਰਿ ਨਿਹ ਕੇਵਲੰ." (ਗੂਜ ਅਃ ਮਃ ੧)...
ਸੰਗ੍ਯਾ- ਵੀਥੀ. ਬੀਹੀ. ਘਰਾਂ ਕੋਠਿਆਂ ਦੇ ਵਿਚਕਾਰ ਰਸਤਾ. "ਸਿਰ ਧਰਿ ਤਲੀ ਗਲੀ ਮੋਰੀ ਆਉ." (ਸਵਾ ਮਃ ੧) "ਮੇਰੋ ਸੁੰਦਰੁ ਕਹਹੁ ਮਿਲੈ ਕਿਤੁ ਗਲੀ?" (ਦੇਵ ਮਃ ੪) ਪਹਾੜ ਵਿੱਚ ਲੰਘਣ ਦਾ ਦਰਾ ਅਤੇ ਘਾਟੀ ਦੀ ਵਸੋਂ ਜਿਵੇਂ- ਘੋੜਾਗਲੀ. ਛਾਂਗਲਾਗਲੀ, ਨਥੀਆਗਲੀ ਆਦਿ। ੨. ਵਿ- ਸੜੀ. ਤ੍ਰੱਕੀ. ਗਲਿਤ। ੩. ਗੱਲੀ. ਗੱਲਾਂ ਨਾਲ. ਬਾਤੋਂ ਸੇ. "ਗਲੀ ਹੌ ਸੋਹਾਗਣਿ ਭੈਣੇ!" (ਆਸਾ ਪਟੀ ਮਃ ੧) "ਗਲੀ ਸੈਲ ਉਠਾਵਤ ਚਾਹੈ." (ਟੋਡੀ ਮਃ ੫) ੪. ਗਲੀਂ. ਗਲਾਂ ਵਿੱਚ. "ਇਕਨਾ ਗਲੀ ਜੰਜੀਰੀਆ." (ਵਾਰ ਆਸਾ)...
ਸੰ. ਹਸ੍ਤਿ. ਹਸ੍ਤ (ਸੁੰਡ) ਵਾਲਾ. "ਕਹਾ ਭਇਓ ਦਰਿ ਬਾਂਧੇ ਹਾਥੀ?" (ਧਨਾ ਨਾਮਦੇਵ) ਰਾਜਪੂਤਾਨੇ ਦੀ ਡਿੰਗਲ ਭਾਸਾ ਵਿੱਚ ਉਮਰ ਦੇ ਲਿਹਾਜ ਨਾਲ ਹਾਥੀ ਦੇ ਇਹ ਨਾਮ ਹਨ-#ਪੰਜ ਵਰ੍ਹੇ ਦਾ "ਬਾਲ."#ਦਸ ਵਰ੍ਹੇ ਦਾ "ਬੋਤ."#ਵੀਹ ਵਰ੍ਹੇ ਦਾ "ਬਿੱਕ."#ਤੀਹ ਵਰ੍ਹੇ ਦਾ "ਕਲਭ."#੨. ਭੁਜਾ (ਬਾਂਹ) ਜੋ ਹੱਥ ਨੂੰ ਧਾਰਨ ਕਰਦੀ ਹੈ. "ਗੁਰੁ ਹਾਥੀ ਦੈ ਨਿਕਲਾਵੈਗੋ." (ਕਾਨ ਅਃ ਮਃ ੪) "ਸੰਸਾਰ ਸਾਗਰ ਤੇ ਕਢੁ, ਦੇ ਹਾਥੀ." (ਵਡ ਮਃ ੫)...
ਵ੍ਯ- ਵਗੈਰਾ. ਆਦਿ। ੨. ਸੰ. ਆਰ੍ਦ੍ਰਕ. ਸੰਗ੍ਯਾ- ਆਦਾ. ਅਦਰਕ. "ਆਦਿਕ ਕੇ ਬਿਖ ਚਾਬਤ ਭੋਰੈ." (ਕ੍ਰਿਸਨਾਵ) ਆਦੇ ਦੇ ਭੁਲੇਖੇ ਬਿਖ (ਮਿੱਠਾ ਤੇਲੀਆ) ਚਾਬਤ....
ਭਈ. ਹੂਈ। ੨. ਅਹੋਈ ਦੇਵੀ. ਦੇਖੋ, ਅਹੋਈ....
ਸੰਗ੍ਯਾ- ਛੋਟਾ ਦੰਡ. ਸੋਟੀ। ੨. ਤਰਾਜ਼ੂ ਦੀ ਛਟੀ, ਜਿਸ ਨਾਲ ਦੇਵੋਂ ਪਲੜੇ ਬੱਧੇ ਰਹਿੰਦੇ ਹਨ. "ਜਿਹਬਾ ਡੰਡੀ ਇਹੁ ਘਟੁ ਛਾਬਾ." (ਮਾਰੂ ਮਃ ੧) ੩. ਦੰਡ ਜੇਹੀ ਸਿੱਧੀ ਪਗਡੰਡੀ। ੪. ਵੀਣਾ ਦਾ ਦੰਡ, ਜਿਸ ਦੇ ਦੋਹੀਂ ਪਾਸੀਂ ਤੂੰਬੇ ਜੜੇ ਹੁੰਦੇ ਹਨ ਅਤੇ ਸੁਰਾਂ ਦੇ ਬੰਦ ਹੋਇਆ ਕਰਦੇ ਹਨ. "ਭਉ ਭਾਉ ਦੁਇ ਪਤ ਲਾਇ ਜੋਗੀ, ਇਹੁ ਸਰੀਰ ਕਰਿ ਡੰਡੀ." (ਰਾਮ ਅਃ ਮਃ ੩) ਦੇਖੋ, ਪਤ। ੫. ਸੰ. दरिाडन् ਵਿ- ਡੰਡਾ ਰੱਖਣ ਵਾਲਾ। ੬. ਸੰਗ੍ਯਾ- ਸੰਨ੍ਯਾਸੀ. "ਕਹੂੰ ਡੰਡੀ ਹ੍ਵੈ ਪਧਾਰੇ." (ਅਕਾਲ) ੭. ਦੇਖੋ, ਡਾਂਡੀ ੫....
ਦੇਖੋ, ਕੁੰਚਨ। ੨. ਸੰ. कुञ्ची ਕੁੰਚੀ. ਸੱਪ ਦੀ ਕੁੰਜ. "ਸਾਪੁ ਕੁੰਚ ਛੋਡੈ ਬਿਖੁ ਨਹੀ ਛਾਡੈ." (ਆਸਾ ਨਾਮਦੇਵ)...
ਦੇਖੋ, ਤਿਆਗ....
ਸੰ. ਸੰਗ੍ਯਾ- ਜੋ ਭੁਜ (ਟੇਢਾ) ਹੋਕੇ ਗਮਨ ਕਰਦਾ ਹੈ. ਸਰਪ ਭੁਜੰਗਮ। ੨. ਦੇਖੋ, ਭੁਜੰਗਪ੍ਰਯਾਤ....
ਦੇਖੋ, ਕੋਣ. "ਕੋਨੇ ਬੈਠੇ ਖਾਈਐ ਪਰਗਟ ਹੋਇ ਨਿਦਾਨ." (ਸ. ਕਬੀਰ) ੨. ਕੋਈ ਨਹੀਂ....
ਫ਼ਾ. [گوشہ] ਗੋਸ਼ਹ. ਸੰਗ੍ਯਾ- ਕੋਣਾ. ਕਿਨਾਰਾ. ਨੁੱਕਰ। ੨. ਕਮਾਣ ਦਾ ਸਿਰਾ. ਕੋਟਿ....
ਫ਼ਾ. [کِنارہ] ਸੰਗ੍ਯਾ- ਕੰਢਾ. ਤਟ। ੨. ਪਾਸਾ. ਬਗ਼ਲ। ੩. ਗੋਟ. ਹਾਸ਼ੀਆ....
ਸੰਗ੍ਯਾ- ਕੋਣ, ਕਿਨਾਰਾ. ਖੂੰਜਾ....
ਸੰ. तङ्ग ਧਾ- ਕੰਬਣਾ, ਠੋਕਰ ਖਾਕੇ ਡਿਗਣਾ। ੨. ਫ਼ਾ. [تنگ] ਸੰਗ੍ਯਾ- ਘੋੜੇ ਦਾ ਜ਼ੀਨ ਕਸਣ ਦੀ ਪੇਟੀ. "ਤੰਗ ਐਂਚ ਤਬ ਕੀਨਸ ਤ੍ਯਾਰੀ." (ਗੁਪ੍ਰਸੂ) ੩. ਦੁਖੀ. ਹ਼ੈਰਾਨ. "ਵਿਣੁ ਨਾਵੈ ਕੂੜਿਆਰੁ ਅਉਖਾ ਤੰਗੀਐ." (ਮਃ ੧. ਵਾਰ ਮਲਾ)...