svēta, savētaस्वेत, सवेत
ਦੇਖੋ, ਸੇਤ ਅਤੇ ਸ੍ਵਿਦ.
देखो, सेत अते स्विद.
ਸੰ. ਸ਼੍ਵੇਤ. ਵਿ- ਚਿੱਟਾ. ਸਫੇਦ. "ਸਿਆਹਉ ਹੋਆ ਸੇਤ." (ਬਾਰਹਮਾਹਾ ਮਾਝ) ਭਾਵ- ਜੁਆਨ ਤੋਂ ਬੁੱਢਾ ਹੋ ਗਿਆ. ਦੇਖੋ, ਸ੍ਵਿਤ। ੨. ਸਹਿਤ. ਸਾਥ. ਨਾਲ. "ਪ੍ਰਭ ਕੀ ਦਰਗਹ ਸੋਭਾ ਸੇਤ." (ਗਉ ਮਃ ੫) ੩. ਸੰ. ਸ਼ੈਤ੍ਯ. ਸੰਗ੍ਯਾ- ਸ਼ੀਤਲਤਾ। ੪. ਸ਼ਾਂਤਿ ਭਾਵ. "ਗਾਰ ਦੈਨ ਹਾਰੀ ਬੋਲਹਾਰੀ ਡਾਰੀ ਸੇਤ ਕੋ." (ਭਾਗੁ ਕ) ਗਾਲੀ ਦੇਣ ਵਾਲੀ ਕਲਹਿਨੀ ਸ਼ਾਂਤ ਭਾਵ ਤਿਆਗ ਦਿੰਦੀ ਹੈ। ੫. ਦੇਖੋ, ਸੇਤੁ। ਸੇਤਜ (ਸ੍ਵੇਦਜ਼) ਦਾ ਸੰਖੇਪ. "ਉਤਭੁਜ ਸੇਤ ਬਿਨਾਧਾ." (ਸਾਰ ਮਃ ੫)...
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. स्विद् ਧਾ ਮੁੜ੍ਹਕਾ (ਪਸੀਨਾ) ਚੁਇਣਾ. ਚਿਕਨਾ ਹੋਣਾ. ਭੁੱਲਣਾ....