varakīवरकी
ਸੰਗ੍ਯਾ- ਚਿੱਠੀ. ਪਤ੍ਰਿਕਾ. ਦੇਖੋ, ਵਰਕ ੨. "ਵਰਕੀ ਹਾਥ ਤਵਨ ਨਿਜ ਧਰੀ." (ਗੁਵਿ ੧੦) ੨. ਦੇਖੋ, ਬਰਕੀ.
संग्या- चिॱठी. पत्रिका. देखो, वरक २. "वरकी हाथ तवन निज धरी." (गुवि १०) २. देखो, बरकी.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਪਤ੍ਰਿਕਾ. ਖ਼ਤ਼. ਨਾਮਹ....
ਸੰਗ੍ਯਾ- ਚਿੱਠੀ। ੨. ਛੋਟਾ ਰਿਸਾਲਾ ਅਥਵਾ ਅਖ਼ਬਾਰ....
ਅ਼. [ورق] ਵਰਕ਼ ਅਤੇ [ورقہ] ਵਰਕ਼ਹ. ਸੰਗ੍ਯਾ- ਬਿਰਛ ਦਾ ਪੱਤਾ। ੨. ਪੱਤਰਾ ਕਾਗਜ ਦਾ ਤਖਤਾ। ੩. ਸੁਇਨੇ ਚਾਂਦੀ ਦਾ ਬਹੁਤ ਪਤਲਾ ਪੱਤਰਾ. ਸੰ. वर्ष- ਵਰ੍ਸ। ੪. ਸੰ. ਵਰਕ. ਵਸਤ੍ਰ। ੫. ਬਾਦਬਾਨ. ਨੌਕਾ ਦਾ ਵਸਤ੍ਰ। ੬. ਦੇਖੋ, ਬਰਕ....
ਸੰਗ੍ਯਾ- ਚਿੱਠੀ. ਪਤ੍ਰਿਕਾ. ਦੇਖੋ, ਵਰਕ ੨. "ਵਰਕੀ ਹਾਥ ਤਵਨ ਨਿਜ ਧਰੀ." (ਗੁਵਿ ੧੦) ੨. ਦੇਖੋ, ਬਰਕੀ....
ਸੰਗ੍ਯਾ- ਹੱਥ ਹਸ੍ਤ. "ਸਤਿਗੁਰੁ ਕਾਢਿਲੀਏ ਦੇ ਹਾਥ." (ਕਾਨ ਮਃ ੪) ੨. ਬੇੜੀ (ਨੌਕਾ) ਚਲਾਉਣ ਦਾ ਚੱਪਾ. "ਨਾ ਤੁਲਹਾ ਨਾ ਹਾਥ." (ਵਾਰ ਮਲਾ ਮਃ ੧) ੩. ਕਰਣ. ਪਤਵਾਰ। ੪. ਥਾਹ. ਡੂੰਘਿਆਈ ਦਾ ਥੱਲਾ. "ਸੁਣਿਐ ਹਾਥ ਹੋਵੈ ਅਸਗਾਹੁ." (ਜਪੁ) ਅਥਾਹ ਦਾ ਥਾਹ ਪ੍ਰਾਪਤ ਹੁੰਦਾ ਹੈ. "ਹਮ ਢੂਡਿ ਰਹੇ ਪਾਈ ਨਹੀ ਹਾਥ." (ਕਾਨ ਮਃ ੪)...
ਸਰਵ- ਤੌਨ. ਵਹ. ਸੋ. "ਕਉਰਉ ਹਾਰ ਤਵਨ ਤੇ ਸੂਝਾ." (ਗ੍ਯਾਨ) ਕੈਰਵਾਂ ਨੂੰ ਉਸ ਤੋਂ ਹਾਰ ਦਾ ਹੋਣਾ ਸੁੱਝਿਆ....
ਸੰ. ਵਿ- ਆਪਣਾ. ਸ੍ਵਕੀਯ, ਜੋ ਪਰਾਇਆ ਨਹੀਂ. "ਸੋਈ ਜਨੁ ਸੋਈ ਨਿਜਭਗਤਾ." (ਨਟ ਮਃ ੫) ੨. ਮੁੱਖ, ਪ੍ਰਧਾਨ. "ਤੂੰ ਨਿਜਪਤਿ ਹੈਂ ਦਾਤਾ." (ਧਨਾ ਮਃ ੩) ਦੇਖੋ, ਨਿਜਪਤਿ। ੩. ਖ਼ਾਸ. ਵਿਸ਼ੇਸ. "ਨਿਜਕਰਿ ਦੇਖਿਓ ਜਗਤੁ ਮੈ." (ਸਃ ਮਃ ੯)...
ਦੇਖੋ, ਧੜੀ। ੨. ਧਾਰਣ ਕੀਤੀ. "ਸੁਰੂਪਿ ਸੁਜਾਨਿ ਸੁਲਖਨੀ ਸਹਜੇ ਉਦਰਿ ਧਰੀ." (ਆਸਾ ਕਬੀਰ) ੩. ਧਰਾ (ਪ੍ਰਿਥਿਵੀ) ਨਾਲ ਹੈ ਜਿਸ ਦਾ ਸੰਬੰਧ। ੪. ਸੰਗ੍ਯਾ- ਪਹਾੜ, ਪਰਵਤ. "ਧਰੀ ਨਗਨ ਕੇ ਨਾਮ ਕਹਿ." (ਸਨਾਮਾ)...
ਵਿ- ਬਰਕ (ਬਿਜਲੀ) ਨਾਲ ਹੈ ਜਿਸ ਦਾ ਸੰਬੰਧ. ਜਿਵੇਂ- ਤਾਰ ਬਰਕੀ....