kānūna, kāanūnaकानून, क़ानून
ਅ਼. [قانوُن] ਸੰਗ੍ਯਾ- ਦਸਤੂਰ. ਕਾਇਦਾ. ਨਿਯਮ। ੨. ਨੀਤਿਪ੍ਰਬੰਧ. ਰਿਆਸਤ ਦੇ ਇੰਤਜਾਮ ਦੇ ਨਿਯਮ। ੩. ਇੱਕ ਪ੍ਰਕਾਰ ਦਾ ਤਾਰਦਾਰ ਬਾਜਾ, ਜੋ ਤਾਨਸੇਨ ਦੀ ਵੰਸ਼ ਵਿੱਚ ਹੋਣ ਵਾਲੇ ਪ੍ਯਾਰਸੇਨ ਗਵੈਯੇ ਨੇ ਈਜਾਦ ਕੀਤਾ.
अ़. [قانوُن] संग्या- दसतूर. काइदा. नियम। २. नीतिप्रबंध. रिआसत दे इंतजाम दे नियम। ३. इॱक प्रकार दा तारदार बाजा, जो तानसेन दी वंश विॱच होण वाले प्यारसेन गवैये ने ईजाद कीता.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਫ਼ਾ. [دستوُر] ਸੰਗ੍ਯਾ- ਰਸਮ. ਰੀਤਿ। ੨. ਨਿਯਮ. ਕ਼ਾਇ਼ਦਾ। ੩. ਮੰਤ੍ਰੀ. ਵਜ਼ੀਰ। ੪. ਮੁਗਲ ਬਾਦਸ਼ਾਹਾਂ ਵੇਲੇ ਪਰਗਨੇ ਦਾ ਪ੍ਰਧਾਨ ਨਗਰ "ਦਸਤੂਰ" ਸੱਦੀਦਾ ਸੀ. ਇੱਕ ਸੂਬੇ ਦੇ ਅਧੀਨ ਕਈ ਦਸਤੂਰ ਹੋਇਆ ਕਰਦੇ ਸਨ....
ਅ਼. ਕ਼ਾਇ਼ਦਹ. ਨਿਯਮ. ਅਸੂਲ। ੨. ਰੀਤਿ. ਦਸਤੂਰ....
ਸੰ. ਸੰਗ੍ਯਾ- ਦਸ੍ਤੂਰ. ਕ਼ਾਇ਼ਦਾ। ੨. ਪ੍ਰਤਿਗ੍ਯਾ. ਪ੍ਰਣ। ੩. ਯੋਗ ਦਾ ਇੱਕ ਅੰਗ, ਅਰਥਾਤ- ਤਪ, ਸੰਤੋਖ, ਪਵਿਤ੍ਰਤਾ, ਵਿਦ੍ਯਾਅਭ੍ਯਾਸ, ਦਾਨ ਆਦਿ ਦਾ ਨਿਰੰਤਰ ਪਾਲਨ। ੪. ਫ਼ਾ. [نِیم] ਮੈ ਨਹੀਂ ਹਾਂ....
ਅ਼. [رِیاست] ਸੰਗ੍ਯਾ- ਰਾਜ੍ਯ। ੨. ਹੁਕੂਮਤ....
ਅ਼. [اِنطظام] ਇੰਤਜਾਮ. ਸੰਗ੍ਯਾ- ਨਜਮ (ਪ੍ਰਬੰਧ) ਕਰਨ ਦਾ ਭਾਵ. ਬੰਦੋਬਸ੍ਤ....
ਸੰ. ਸੰਗ੍ਯਾ- ਤਰਹ. ਭਾਂਤਿ "ਅਨਿਕ ਪ੍ਰਕਾਰ ਕੀਓ ਬਖ੍ਯਾਨ" (ਸੁਖਮਨੀ) ੨. ਭੇਦ. ਕਿਸਮ। ੩. ਸਮਾਨਤਾ. ਬਰਾਬਰੀ। ੪. ਸੰ. ਪ੍ਰਾਕਾਰ ਕਿਲਾ. ਕੋਟ. "ਤੁਮ ਹੀ ਦੀਏ ਅਨਿਕ ਪ੍ਰਕਾਰਾ, ਤੁਮ ਹੀ ਦੀਏ ਮਾਨ." (ਸਾਰ ਮਃ ੫)...
ਸੰ. ਵਾਦ੍ਯ. ਸੰਗ੍ਯਾ- ਐਸਾ ਸਾਜ (ਯੰਤ੍ਰ), ਜੋ ਸੱਤ ਸ੍ਵਰ ਉਤਪੰਨ ਕਰੇ. ਅਥਵਾ ਤਾਲ ਵਾਸਤੇ ਧੁਨਿ ਕਰੇ. ਸਰੰਦਾ ਰਬਾਬ ਮ੍ਰਿਦੰਗ ਆਦਿ. "ਬਾਜਾ ਮਾਣ ਤਾਣ ਤਜਿ ਤਾਨਾ." (ਰਾਮ ਮਃ ੫) ਬਾਜਿਆਂ ਦੇ ਭੇਦ ਲਈ ਦੇਖੋ, ਪੰਚ ਸਬਦ। ੨. ਅ਼. ਬਅ਼ਜ. ਸਰਵ ਕੋਈ....
ਇਸ ਦਾ ਨਾਮ ਤ੍ਰਿਲੋਚਨ ਮਿਸ਼੍ਰ ਸੀ. ਇਹ ਬ੍ਰਾਹਮਣ, ਆਪਣੇ ਸਮੇਂ ਵਿੱਚ ਰਾਗਵਿਦ੍ਯਾ ਦਾ ਆਚਾਰਯ ਮੰਨਿਆ ਗਿਆ ਹੈ. ਵ੍ਰਿੰਦਾਵਨ ਨਿਵਾਸੀ ਸ੍ਵਾਮੀ ਹਰਿਦਾਸ ਦਾ ਸਿੱਖ ਹੋਕੇ ਇਸਨੇ ਰਾਗਵਿਦ੍ਯਾ ਸਿੱਖੀ ਅਤੇ ਭਾਟ ਦੇ ਰਾਜਾ ਰਾਮਚੰਦ੍ਰ ਬਘੇਲਾ ਦੇ ਦਰਬਾਰ ਵਿੱਚ ਬਹੁਤ ਨਾਮ ਪਾਇਆ. ਬਾਦਸ਼ਾਹ ਅਕਬਰ ਨੇ ਇਸ ਦੀ ਕੀਰਤੀ ਸੁਣਕੇ ਆਪਣੇ ਦਰਬਾਰ ਵਿੱਚ ਬੁਲਾ ਲਿਆ ਅਤੇ ਬਹੁਤ ਧਨ ਅਰ ਮਾਨ ਦੇਕੇ ਆਪਣੇ ਪਾਸ ਰੱਖਿਆ¹ ਗਵਾਲੀਅਰ ਨਿਵਾਸੀ ਪੀਰ ਗ਼ੌਸ- ਮੁਹ਼ੰਮਦ ਦੀ ਸੰਗਤਿ ਨਾਲ ਇਹ ਮੁਸਲਮਾਨ ਹੋ ਗਿਆ ਅਰ ਨਾਮ ਤਾਨਸੇਨ ਪ੍ਰਸਿੱਧ ਹੋਇਆ. ਤਾਨਸੇਨ ਦਾ ਦੇਹਾਂਤ ਸਨ ੧੫੮੮ ਵਿੱਚ ਹੋਇਆ. ਉਸ ਦੀ ਕ਼ਬਰ ਗਵਾਲੀਅਰ ਵਿੱਚ ਗਵੈਯੇ ਲੋਕਾਂ ਦਾ ਯਾਤ੍ਰਾ ਅਸਥਾਨ ਹੈ ਅਰ ਕ਼ਬਰ ਪਾਸ ਜੋ ਇਮਲੀ ਦਾ ਬਿਰਛ ਹੈ ਉਸ ਦੇ ਪੱਤੇ ਬਹੁਤ ਗਾਇਕ ਇਸ ਲਈ ਚਬਦੇ ਹਨ ਕਿ ਕੰਠ ਸੁਰੀਲਾ ਹੋ ਜਾਵੇ....
ਦੇਖੋ, ਬੰਸ....
ਅ਼. [ایِجاد] ਸੰਗ੍ਯਾ- ਕਾਢ. ਨਵੀਂ ਤਜਵੀਜ਼....
ਕਰਿਆ. ਕ੍ਰਿਤ. "ਕੀਤਾ ਪਾਈਐ ਆਪਣਾ." (ਵਾਰ ਆਸਾ) ੨. ਰਚਿਆ ਹੋਇਆ. "ਕੀਤਾ ਕਹਾ ਕਰੈ ਮਨਿ ਮਾਨ?" (ਸ੍ਰੀ ਮਃ ੧) "ਕੀਤੇ ਕਉ ਮੇਰੈ ਸੰਮਾਨੈ, ਕਰਣਹਾਰੁ ਤ੍ਰਿਣੁ ਜਾਨੈ." (ਸੋਰ ਮਃ ੫) ੩. ਕਰਣਾ. "ਕੀਤਾ ਲੋੜੀਐ ਕੰਮ ਸੁ ਹਰਿ ਪਹਿ ਆਖੀਐ." (ਵਾਰ ਸ੍ਰੀ ਮਃ ੪)...