vīchāriवीचारि
ਵਿਚਾਰ ਕਰਕੇ. ਵਿਵੇਕ ਦ੍ਵਾਰਾ. "ਵੀਚਾਰਿ ਮਾਰੈ, ਤਰੈ ਤਰੈ." (ਧਨਾ ਛੰਤ ਮਃ ੧) ੨. ਵਿਸਾਰ ਵਿਚ. "ਜੋਰੁ ਨ ਸੁਰਤੀ ਗਿਆਨਿ ਵੀਰਾਹਿ." (ਜਪੁ)
विचार करके. विवेक द्वारा. "वीचारि मारै, तरै तरै." (धना छंत मः १) २. विसार विच. "जोरु न सुरती गिआनि वीराहि." (जपु)
ਦੇਖੋ, ਬਿਚਾਰ....
ਵਿ- ਸਮਾਨ. ਤੁੱਲ. "ਮੈ ਸਤਿਗੁਰੂ ਨੂੰ ਪਰਮੇਸਰ ਕਰਕੇ ਜਾਣਦਾ ਹਾਂ"। ੨. ਕ੍ਰਿ. ਵਿ- ਦ੍ਵਾਰਾ. ਵਸੀਲੇ ਤੋਂ. "ਗੁਰੁ ਕਰਕੇ ਗ੍ਯਾਨ ਪ੍ਰਾਪਤ ਹੁੰਦਾ ਹੈ."...
ਦੇਖੋ, ਬਿਬੇਕ....
ਦੇਖੋ, ਦ੍ਵਾਰ। ੨. ਵ੍ਯ- ਜ਼ਰਿਅ਼ਹ ਸੇ. ਵਸੀਲੇ ਤੋਂ. "ਗੁਰੁ ਦ੍ਵਾਰਾ ਗੁਣ ਪ੍ਰਾਪਤ ਹੋਇ." (ਗੁਪ੍ਰਸੂ) ੩. ਦੇਖੋ, ਮਹਾਦੇਵੀ....
ਵਿਚਾਰ ਕਰਕੇ. ਵਿਵੇਕ ਦ੍ਵਾਰਾ. "ਵੀਚਾਰਿ ਮਾਰੈ, ਤਰੈ ਤਰੈ." (ਧਨਾ ਛੰਤ ਮਃ ੧) ੨. ਵਿਸਾਰ ਵਿਚ. "ਜੋਰੁ ਨ ਸੁਰਤੀ ਗਿਆਨਿ ਵੀਰਾਹਿ." (ਜਪੁ)...
ਕ੍ਰਿ. ਵਿ- ਤਲੇ. ਨੀਚੇ. "ਜਉ ਗੁਰਦੇਉ ਤ ਬੈਕੁੰਠ ਤਰੈ." (ਭੈਰ ਨਾਮਦੇਵ) ਭਾਵ- ਵੈਕੁੰਠ ਤੋਂ ਭੀ ਉੱਚੀ ਪਦਵੀ ਨੂੰ ਪਹੁਚਦਾ ਹੈ। ੨. ਤਰਦਾ ਹੈ....
ਸੰ. ਧਨਿਕਾ. ਸੰਗ੍ਯਾ- ਜੁਆਨ ਇਸਤ੍ਰੀ। ੨. ਭਾਵ- ਰੂਹ. "ਭੀਤਰਿ ਬੈਠੀ ਸਾ ਧਨਾ." (ਗਉ ਮਃ ੧)...
ਸੰਗ੍ਯਾ- ਛਾਤ. ਛਾਯਾ. ਸਕ਼ਫ਼ ਇਸ ਦਾ ਮੂਲ ਛਾਦਿਤ ਹੈ। ੨. ਛਤ੍ਰ. ਆਤਪਤ੍ਰ। ੩. ਦੇਖੋ, ਛੱਤ ਬਨੂੜ....
ਦੇਖੋ, ਬਿਚ ਅਤੇ ਵਿਚਿ...
ਸੰਗ੍ਯਾ- ਜੋੜ. ਮਿਲਾਪ. "ਤੂਟਤ ਨਹੀ ਜੋਰ." (ਕਾਨ ਮਃ ੫) "ਰੇ ਮਨ ਮੇਰੇ ਤੂੰ ਹਰਿ ਸਿਉ ਜੋਰੁ." (ਗਉ ਅਃ ਮਃ ੫) ੨. ਫ਼ਾ. [زور] ਜ਼ੋਰ. ਸੰਗ੍ਯਾ- ਬਲ. "ਜੋਰ ਜੁਲਮ ਫੂਲਹਿ ਘਣੋ." (ਬਾਵਨ) ੩. ਦੇਖੋ, ਜੋਰਿ....
ਦੇਖੋ, ਸੁਰਤਿ। ੨. ਵਿ- ਜਿਸ ਵਿੱਚ ਸੁਰਤਿ ਜੋੜੀਏ. ਧ੍ਯੇਯ. "ਸੁਰਤੀ ਕੈ ਮਾਰਗਿ ਚਲਿਕੈ." (ਪ੍ਰਭਾ ਮਃ ੧) ੩. ਸ਼੍ਰੋਤ੍ਰਿਯ. ਵੇਦਗ੍ਯਾਤਾ. "ਸਭਿ ਸੁਰਤੀ ਮਿਲਿ ਸੁਰਤਿ ਕਮਾਈ." (ਸੋਦਰੁ) ੪. ਸ਼੍ਰੁਤਿ. ਵੇਦ। ੫. ਧਰਮਗ੍ਯਾਤਾ. "ਕੇਤੀਆ ਸੁਰਤੀ ਸੇਵਕ ਕੇਤੇ." (ਜਪੁ)...
ਜਪੁ ਨਾਮਕ ਗੁਰਬਾਣੀ, ਜੋ ਸਿੱਖਾਂ ਦੇ ਨਿੱਤਨੇਮ ਦਾ ਮੂਲ ਹੈ. ਇਹ ਸ੍ਰੀ ਗੁਰੂ ਗ੍ਰੰਥਸਾਹਿਬ ਦੇ ਆਰੰਭ ਵਿੱਚ ਹੈ. ਇਸ ਦੇ ਸਲੋਕ ਸਮੇਤ ੩੯ ਪਦ ਹਨ. "ਜਪੁਜੀ ਕੰਠ ਨਿਤਾਪ੍ਰਤਿ ਰਟੈ। ਜਨਮ ਜਨਮ ਕੇ ਕਲਮਲ ਕਟੈ." (ਨਾਪ੍ਰ)¹੨. ਮੰਤ੍ਰਪਾਠ. "ਜਪੁ ਤਪੁ ਸੰਜਮੁ ਧਰਮੁ ਨ ਕਮਾਇਆ." (ਸੋਪੁਰਖੁ) ੩. ਜਪ੍ਯ. ਵਿ- ਜਪਣ ਯੋਗ੍ਯ....