lothaलोथ
ਸੰਗ੍ਯਾ- ਪ੍ਰਾਣ ਰਹਿਤ. ਦੇਹ. ਲਾਸ਼. "ਸਾਸ ਬਿਨਾ ਮਿਰਤਕ ਕੀ ਲੋਥਾ." (ਸੁਖਮਨੀ)
संग्या- प्राण रहित. देह. लाश. "सास बिना मिरतक की लोथा." (सुखमनी)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਸੰਗ੍ਯਾ- ਸ੍ਵਾਸ. ਦਮ. "ਪ੍ਰਾਣ ਮਨ ਤਨ ਜੀਅ ਦਾਤਾ." (ਗਉ ਛੰਤ ਮਃ ੫) ੨. ਵਿਦ੍ਵਾਨਾਂ ਨੇ ਪ੍ਰਾਣ ਦੇ ਦਸ ਭੇਦ ਮੰਨੇ ਹਨ. ਦੇਖੋ, ਦਸ ਪ੍ਰਾਣ। ੩. ਜੀਵਨ। ੪. ਮਨ. ਚਿੱਤ. "ਜਿਸ ਸੰਗਿ ਲਾਗੇ ਪ੍ਰਾਣ." (ਫੁਨਹੇ ਮਃ ੫) ੫. ਬਲ. ਸ਼ਕਤਿ। ੬. ਬ੍ਰਹਮ. ਪਰਮਾਤਮਾ....
ਸੰਗ੍ਯਾ- ਰਹਤ. ਰਹਣੀ. ਧਾਰਨਾ। ੨. ਸਿੱਖ ਨਿਯਮਾਂ ਦੀ ਪਾਬੰਦੀ. ਸਿੱਖ ਧਰਮ ਦੇ ਨਿਯਮ ਅਨੁਸਾਰ ਰਹਿਣ ਦੀ ਕ੍ਰਿਯਾ। ੩. ਸੰ. ਵਿ- ਬਿਨਾ. "ਰਹਿਤ ਬਿਕਾਰ ਅਲਿਪ ਮਾਇਆ ਤੇ." (ਸਾਰ ਮਃ ੫) ਵਿਕਾਰ ਰਹਿਤ, ਮਾਇਆ ਤੋਂ ਨਿਰਲੇਪ। ੪. ਤਿਆਗਿਆ ਹੋਇਆ. ਛੱਡਿਆ। ੫. ਦੇਖੋ, ਤੱਤਾਂ ਦੀ ਰਹਿਤ....
ਸੰ. (दिह. ਧਾ- ਲੇਪਨ ਕਰਨਾ, ਵਧਣਾ). ਸੰਗ੍ਯਾ- ਸ਼ਰੀਰ. ਜਿਸਮ. ਤਨ. "ਜਿਹ ਪ੍ਰਸਾਦਿ ਪਾਈ ਦੁਰਲਭ ਦੇਹ." (ਸੁਖਮਨੀ) ੨. ਫ਼ਾ. [دہ] ਅਥਵਾ [دیہ] ਪਿੰਡ. ਗ੍ਰਾਮ....
ਸੰਗ੍ਯਾ- ਮੋਟਾ ਅਤੇ ਲੰਮਾ ਰੱਸਾ. ਲਾਂਉਂ। ੨. ਚਾਬੁਕ ਸੋਟੀ ਆਦਿ ਦੇ ਪ੍ਰਹਾਰ ਤੋਂ ਖਲੜੀ ਪੁਰ ਹੋਈ ਲੀਕ. "ਦੇਖਿ ਦੇਖਿ ਲਾਸਨ ਕੋ ਰੋਵੈ ਸੁਤ ਰੋਵੈ ਮਾਤ." (ਕ੍ਰਿਸ਼ਨਾਵ) ੩. ਲਸਨ (ਚਮਕਣ) ਦਾ ਭਾਵ. ਲਸਕ. ਪ੍ਰਭਾ. "ਲਾਸ ਚਮਕੀ ਚਹੂ ਓਰ." (ਗੁਰੁਸੋਭਾ) ੪. ਬਿਜਲੀ ਦੀ ਰੌਸ਼ਨੀ ਦੀ ਰੇਖਾ। ੫. ਸੰ. ਟਪੂਸੀ. ਕੁਦਾੜੀ। ੬. ਨਾਚ। ੭. ਫ਼ਾ. [لاش] ਲਾਸ਼. ਲੋਥ. ਪ੍ਰਾਣ ਰਹਿਤ ਦੇਹ....
ਸੰ. ਸ੍ਵਾਸ. ਸੰਗ੍ਯਾ- ਸਾਹ. ਦਮ. "ਸਾਸ ਬਿਨਾ ਜਿਉ ਦੇਹੁਰੀ." (ਕੇਦਾ ਛੰਤ ਮਃ ੫) ੨. ਸ੍ਵਰ. ਸੁਰ. "ਪੂਰੇ ਤਾਲ ਨਿਹਾਲੇ ਸਾਸ." (ਭੈਰ ਨਾਮਦੇਵ) ੩. ਸੰ. ਸ਼ਾਸਤ੍ਰ. "ਪੰਡਿਤ ਸੰਗਿ ਬਸਹਿ ਜਨ ਮੂਰਖ ਆਗਮ ਸਾਸ ਸੁਨੇ." (ਮਾਰੂ ਮਃ ੧) ੪. ਸੰ. ਸ਼੍ਵਸ਼੍ਰੁ. ਸੱਸ. ਵਹੁਟੀ ਦੀ ਮਾਂ। ੫. ਸ੍ਵਾਸ ਰੋਗ. ਦਮਕਸ਼ੀ. ਦਮਾ. "ਸਨਪਾਤ ਸਾਸ ਭਗਿੰਦ੍ਰ ਜੁਰ." (ਸਲੋਹ) ਸੰਨਿਪਾਤ ਸ੍ਵਾਸ ਰੋਗ ਭਗੰਦਰ ਅਤੇ ਜ੍ਵਰ (ਤਾਪ). ੬. ਸੰ. शास् ਸ਼ਾਸ. ਧਾ- ਤਅ਼ਰੀਫ਼ ਕਰਨਾ. ਵਡਿਆਉਣਾ. ਉਪਦੇਸ਼ ਕਰਨਾ. ਹਿਤ ਦੀ ਬਾਤ ਕਹਿਣੀ. ਹੁਕਮ ਦੇਣਾ. ਦੰਡ ਦੇਣਾ. ਤਾੜਨਾ। ੭. ਸੰਗ੍ਯਾ- ਆਗ੍ਯਾ. ਹੁਕਮ। ੮. ਫ਼ਾ. [شاش] ਸ਼ਾਸ਼. ਮੂਤ੍ਰ. ਪੇਸ਼ਾਬ. ਦੇਖੋ, ਸ਼ਾਸ਼ੀਦਨ....
ਸੰ. ਵਿਨਾ. ਵ੍ਯ- ਬਗੈਰ. ਰਹਿਤ. "ਬਿਨਾ ਸੰਤੋਖ ਨਹੀ ਕੋਊ ਰਾਜੈ." (ਸੁਖਮਨੀ) ੨. ਅ਼. [بِنا] ਸੰਗ੍ਯਾ- ਨਿਉਂ. ਬੁਨਿਆਦ। ੩. ਜੜ. ਮੂਲ....
ਸੰ. मृतक- ਮ੍ਰਿਤਕ. ਸੰਗ੍ਯਾ- ਪ੍ਰਾਣ ਰਹਿਤ ਦੇਹ. ਸ਼ਵ. ਲੋਥ. "ਮਿਰਤਕ ਕਹੀਅਹਿ ਨਾਨਕਾ ਜਿਹ ਪ੍ਰੀਤਿ ਨਹੀ ਭਗਵੰਤ." (ਬਾਵਨ) "ਮਨ ਮਿਰਤਕ ਕੀ ਪਾਏ ਗੰਠ." (ਰਤਨਮਾਲਾ ਬੰਨੋ) ਮੁਰਦੇ ਮਨ ਦਾ ਜੋੜ ਚੇਤਨ ਕਰਤਾਰ ਨਾਲ ਪਾਵੇ, ਜਿਸ ਤੋਂ ਚੇਤਨ ਦਸ਼ਾ ਵਿੱਚ ਆਵੇ। ੨. ਮੌਤ. ਮ੍ਰਿਤ੍ਯੁ. "ਮਿਰਤਕ ਫਾਸੁ ਗਲੈ ਸਿਰਿ ਪੈਰੇ." (ਬਿਲਾ ਮਃ ੫)...
ਮਨ ਨੂੰ ਆਨੰਦ ਦੇਣ ਵਾਲੀ ਇੱਕ ਬਾਣੀ, ਜੋ ਗਉੜੀ ਰਾਗ ਵਿੱਚ ਸ਼੍ਰੀ ਗੁਰੂ ਅਰਜਨ ਸਾਹਿਬ ਦੀ ਰਚਨਾ ਹੈ, ਜਿਸ ਦੀਆਂ ੨੪ ਅਸਟਪਦੀਆਂ ਹਨ.#ਜਨਮ ਮਰਨ ਕਾ ਦੂਖ ਨਿਵਾਰੈ,#ਦੁਲਭ ਦੇਹ ਤਤਕਾਲ ਉਧਾਰੈ,#ਦੂਖ ਰੋਗ ਬਿਨਸੇ ਭੈ ਭਰਮ,#ਸਾਧ ਨਾਮ ਨਿਰਮਲ ਤਾਕੇ ਕਰਮ,#ਸਭ ਤੇ ਊਚ ਤਾਕੀ ਸੋਭਾ ਬਨੀ,#ਨਾਨਕ ਇਹ ਗੁਣਿ ਨਾਮੁ ਸੁਖਮਨੀ. (ਸੁਖਮਨੀ)...