svētakusta, savētakushataस्वेतकुस्ट, सवेतकुशट
ਚਿੱਟਾ ਕੋੜ੍ਹ. ਚਿਤ੍ਰਕੁਸ੍ਠ [برص] ਬਰਸ. ਫੁਲ ਬਹਰੀ. Leucozerma. ਇਹ ਰੋਗ ਲਹੂ ਦੇ ਵਿਗਾੜ ਤੋਂ ਹੁੰਦਾ ਹੈ. ਕਦੇ ਕਦੇ ਇਹ ਬੀਮਾਰੀ ਮਾਤਾ- ਪਿਤਾ ਤੋਂ ਭੀ ਸੰਤਾਨ ਵਿੱਚ ਆ ਜਾਂਦੀ ਹੈ. ਵੈਦਕ ਵਿੱਚ ਇਸ ਦੇ ਦੋ ਭੇਦ ਹਨ ਸ੍ਵਿਤ੍ਰ ਅਤੇ ਕਿਲਾਸ. ਸ੍ਵਿਤ੍ਰ ਦੇ ਦਾਗ ਚਿੱਟੇ ਅਤੇ ਕਿਲਾਸ ਦੇ ਲਾਲੀ ਦੀ ਝਲਕ ਵਾਲੇ ਹੁੰਦੇ ਹਨ. ਜੇ ਫੁਲਬਹਰੀ ਦੇ ਦਾਗ ਉੱਪਰ ਸੂਈ ਮਾਰਨ ਤੋਂ ਲਹੂ ਨਿਕਲੇ ਤਾਂ ਉਹ ਛੇਤੀ ਰਾਜੀ ਹੋ ਜਾਂਦੀ ਹੈ. ਜੇ ਲਹੂ ਦੀ ਥਾਂ ਪੀਲਾ ਜਾਂ ਚਿੱਟਾ ਰਸ ਨਿਕਲੇ ਤਾਂ ਔਖੀ ਦੂਰ ਹੁੰਦੀ ਹੈ.#ਸ੍ਵੇਤ ਕੁਸ੍ਠ ਦੇ ਹੇਠ ਲਿਖੇ ਉੱਤਮ ਇਲਾਜ ਹਨ-#ਸਭ ਤੋਂ ਪਹਿਲਾਂ ਦ੍ਰਾਵਕ ਦਵਾਈਆਂ ਵਰਤੋ ਅਤੇ ਅੰਤੜੀ ਵਿੱਚ ਮੈਲ ਨਾ ਜਮਾ ਹੋਣ ਦੇਓ.#ਬਾਬਚੀ ਦੇ ਬੀਜ ਗਊਮੂਤ੍ਰ ਵਿੱਚ ਭਿਉਂ ਰੱਖੋ, ਫੇਰ ਛਿਲਕਾ ਉਤਾਰਕੇ ਛਾਵੇਂ ਸੁਕਾ ਲਓ. ਇਨ੍ਹਾਂ ਨੂੰ ਪੀਸਕੇ ਸ਼ੀਸ਼ੀ ਵਿੱਚ ਪਾ ਰੱਖੋ, ਮੁੰਡੀ ਬੂਟੀ (ਗੋਰਖ ਮੁੰਡੀ) ਦੇ ਕਾੜ੍ਹੇ ਨਾਲ ਇੱਕ ਮਾਸ਼ਾ ਰੋਜ ਛਕਾਓ.#ਇਹੀ ਚੂਰਨ ਦਹੀਂ ਵਿੱਚ ਮਿਲਾਕੇ ਚਿੱਟੇ ਦਾਗਾਂ ਉੱਪਰ ਮਲੋ. ਖੁਰਾਕ ਬੇਸਨੀ ਰੋਟੀ ਦਾਲ ਆਦਿਕ ਦੇਉ.#ਬੀਜ ਪਵਾੜ, ਬਾਬਚੀ, ਅਜਮੋਦ, ਮਜੀਠ, ਮੂਲੀ ਦੇ ਬੀਜ, ਆਉਲੇਸਾਰ ਗੰਧਕ, ਵਰਕੀ ਹੜਤਾਲ, ਜਮਾਲਗੋਟੇ ਦੀ ਗਿਰੂ, ਤੂਤੀਆ, ਪਲਾਸ ਦੇ ਬੀਜ, ਹੀਰਾ ਕਸੀਸ, ਸਭ ਛੀ ਛੀ ਮਾਸ਼ੇ ਲੈ ਕੇ ਬਰੀਕ ਪੀਸਕੇ ਸਿਰਕੇ ਵਿੱਚ ਗੁੰਨ੍ਹਕੇ ਗੋਲੀਆਂ ਬਣਾਓ ਸਿਰਕੇ ਵਿੱਚ ਇਹ ਗੋਲੀ ਘਸਾਕੇ ਦਾਗਾਂ ਉੱਪਰ ਲੇਪ ਕਰੋ. ਜੇ ਇਸ ਲੇਪ ਨਾਲ ਛਾਲੇ ਹੋ ਜਾਣ ਤਦ ਮੱਖਣ ਲਗਾ ਦਿਓ ਅਰ ਛਾਲੇ ਹਟਣ ਤੀਕ ਫੇਰ ਲੇਪ ਨਾ ਕਰੋ.#ਕਾਲੇ ਸੱਪ ਦੀ ਕੁੰਜ ਥੋਹਰ ਦੇ ਦੁੱਧ ਵਿੱਚ ਪੀਸਕੇ ਦਾਗਾਂ ਤੇ ਲਾਓ.#ਕੱਥ, ਬਹੇੜੇ ਦੀ ਛਿੱਲ, ਅੰਜੀਰ ਦੀ ਜੜ੍ਹ, ਇਨ੍ਹਾਂ ਦਾ ਕਾੜ੍ਹਾ ਬਣਾਕੇ ਇੱਕ ਮਾਸਾ ਬਾਬਚੀ ਦੇ ਚੂਰਨ ਨਾਲ ਪਿਆਓ.#ਬਾਬਚੀ ਦੇ ਬੀਜ ਸੋਲਾਂ ਤੋਲੇ, ਵਰਕੀ ਹੜਤਾਲ ਚਾਰ ਤੋਲੇ, ਮੈਨਸਿਲ, ਚਿੱਟੀ ਰੱਤਕਾਂ, ਚਿਤ੍ਰੇ ਦੀ ਜੜ, ਤਿੰਨੇ ਇੱਕ ਇੱਕ ਤੋਲਾ ਲੈ ਕੇ ਗਊਮੂਤ੍ਰ ਵਿੱਚ ਘਸਾਕੇ ਲੇਪ ਕਰਨ ਤੋਂ ਸ੍ਵੇਤਕੁਸ੍ਟ ਮਿਟ ਜਾਂਦਾ ਹੈ.#"ਸ੍ਵੇਤਕੁਸ੍ਟ ਕੇਤਿਨ ਕੇ ਭਯੋ." (ਚਰਿਤ ੪੦੫)
चिॱटा कोड़्ह. चित्रकुस्ठ [برص] बरस. फुल बहरी. Leucozerma. इह रोग लहू दे विगाड़ तों हुंदा है. कदे कदे इह बीमारी माता- पिता तों भी संतान विॱच आ जांदी है. वैदक विॱच इस दे दो भेद हन स्वित्र अते किलास. स्वित्र दे दाग चिॱटे अते किलास दे लाली दी झलक वाले हुंदे हन. जे फुलबहरी दे दाग उॱपर सूई मारन तों लहू निकले तां उह छेती राजी हो जांदी है. जे लहू दी थां पीला जां चिॱटा रस निकले तां औखी दूर हुंदी है.#स्वेत कुस्ठ दे हेठ लिखे उॱतम इलाज हन-#सभ तों पहिलां द्रावक दवाईआं वरतो अते अंतड़ी विॱच मैल ना जमा होण देओ.#बाबची दे बीज गऊमूत्र विॱच भिउं रॱखो, फेर छिलका उतारके छावें सुका लओ. इन्हां नूं पीसके शीशी विॱच पा रॱखो, मुंडी बूटी (गोरख मुंडी) दे काड़्हे नाल इॱक माशा रोज छकाओ.#इही चूरन दहीं विॱच मिलाके चिॱटे दागां उॱपर मलो. खुराक बेसनी रोटी दाल आदिक देउ.#बीज पवाड़, बाबची, अजमोद, मजीठ, मूली दे बीज, आउलेसार गंधक, वरकी हड़ताल, जमालगोटे दी गिरू, तूतीआ, पलास दे बीज, हीरा कसीस, सभ छी छी माशे लै के बरीक पीसके सिरके विॱच गुंन्हके गोलीआं बणाओ सिरके विॱच इह गोली घसाके दागां उॱपर लेप करो. जे इस लेप नालछाले हो जाण तद मॱखण लगा दिओ अर छाले हटण तीक फेर लेप ना करो.#काले सॱप दी कुंज थोहर दे दुॱध विॱच पीसके दागां ते लाओ.#कॱथ, बहेड़े दी छिॱल, अंजीर दी जड़्ह, इन्हां दा काड़्हा बणाके इॱक मासा बाबची दे चूरन नाल पिआओ.#बाबची दे बीज सोलां तोले, वरकी हड़ताल चार तोले, मैनसिल, चिॱटी रॱतकां, चित्रे दी जड़, तिंने इॱक इॱक तोला लै के गऊमूत्र विॱच घसाके लेप करन तों स्वेतकुस्ट मिट जांदा है.#"स्वेतकुस्ट केतिन के भयो." (चरित ४०५)
ਦੇਖੋ, ਚਿਟਾ....
ਸੰਗ੍ਯਾ- ਕੁਸ੍ਠ. ਦੇਖੋ, ਗਲਿਤਕੁਸ੍ਠ....
ਦੇਖੋ, ਸ੍ਵੇਤਕੁਸ੍ਟ....
ਦੇਖੋ, ਫੁੱਲ। ੨. ਉਂਗਲਾਂ ਦਾ ਅਗਲਾ ਹਿੱਸਾ. ਪੋਟਾ। ੩. ਪੈਰਾਂ ਅਤੇ ਹੱਥਾਂ ਦੀਆਂ ਉਂਗਲਾਂ ਦੀਆਂ ਹੱਡੀਆਂ ਜੋ ਚਿਤਾ ਵਿੱਚੋਂ ਚੁਗਕੇ ਹਿੰਦੂ ਗੰਗਾ ਆਦਿ ਤੀਰਥਾਂ ਵਿੱਚ ਪਾਉਂਦੇ ਹਨ. "ਹਰਿਕਥਾ ਪੜੀਐ ਹਰਿਨਾਮ ਸੁਣੀਐ, ਬੇਬਾਣ ਹਰਿਰੰਗ ਗੁਰੁ ਭਾਵਏ। ਪਿੰਡੁ ਪਤਲਿ ਕਿਰਿਆ ਦੀਵਾ ਫੁਲ ਹਰਿਸਰਿ ਪਾਵਏ." (ਸਦੁ) ਸਤਿਗੁਰੂ ਨੂੰ, ਵਿਮਾਨ, ਪਿੰਡ, ਪੱਤਲ, ਕ੍ਰਿਯਾ, ਦੀਪਕ, ਅਤੇ ਗੰਗਾ ਵਿੱਚ ਅਸਥੀਆਂ ਪਾਉਣ ਦੀ ਥਾਂ, ਹਰਿਰੰਗ ਭਾਂਉਂਦਾ ਹੈ....
ਅ਼. [بحری] ਵਿ- ਬਹਰ (ਸਮੁੰਦਰ) ਨਾਲ ਹੈ ਜਿਸ ਦਾ ਸੰਬੰਧ. ਸਮੁੰਦਰੀ। ੨. ਸੰਗ੍ਯਾ- ਮੋਤੀ। ੩. ਇੱਕ ਸ਼ਿਕਾਰੀ ਪੰਛੀ, ਜੋ ਸ੍ਯਾਹਚਸ਼ਮ ਹੈ. ਇਸ ਦਾ ਕੱਦ ਛੋਟੇ ਬਾਜ਼ ਜਿੱਡਾ ਹੁੰਦਾ ਹੈ. ਇਸ ਦੇ ਨਰ ਦਾ ਨਾਉਂ ਬਹਰੀਬੱਚਾ ਹੈ. ਇਹ ਸਰਦੀ ਦੇ ਸ਼ੁਰੂ ਵਿੱਚ ਮੁਰਗਾਬੀਆਂ ਦੇ ਨਾਲ ਪੰਜਾਬ ਵਿੱਚ ਆਉਂਦੀ ਹੈ. ਬਹਰੀ ਜਾਦਾ ਝੀਲਾਂ ਦੇ ਕਿਨਾਰੇ ਰਹਿਂਦੀ ਹੈ. ਇਹ ਕਾਲੀ ਅੱਖ ਦੇ ਪੰਛੀਆਂ ਵਿੱਚੋਂ ਬਹੁਤ ਦਿਲੇਰੀ ਅਤੇ ਫੁਰਤੀਲੀ ਹੈ. ਇਸ ਦੀ ਉਡਾਰੀ ਬਹੁਤ ਉੱਚੀ ਅਤੇ ਲੰਮੀ ਹੁੰਦੀ ਹੈ. ਕੂੰਜ ਨੂੰ ਆਸਾਨੀ ਨਾਲ ਮਾਰ ਲੈਂਦੀ ਹੈ. ਇਸ ਦਾ ਰੰਗ ਚਰਗ ਜੇਹਾ ਕਾਲਾ ਹੁੰਦਾ ਹੈ. ਛਾਤੀ ਦੇ ਵਾਲ ਖਾਲਦਾਰ ਖਾਕੀ ਹੁੰਦੇ ਹਨ. ਠੰਡੇ ਪਹਾੜਾਂ ਵਿੱਚ ਆਂਡੇ ਦਿੰਦੀ ਹੈ. ਸ਼ਿਕਾਰੀ ਇਸ ਨੂੰ ਛੀ ਮਹੀਨੇ ਸ਼ਿਕਾਰ ਖੇਡਣ ਲਈ ਰਖਦੇ ਹਨ, ਫੇਰ ਛੱਡ ਦਿੰਦੇ ਹਨ. ਇਸ ਨੂੰ ਸ਼ਾਹੀਨ ਬਹਰੀ ਭੀ ਆਖਦੇ ਹਨ. "ਨਭ ਤੇ ਬਹਰੀ ਲਖਿ ਛੂਟ ਪਰੀ ਜਨੁ ਕੂਕ ਕੁਲੰਗਨ ਕੇ ਗਨ ਮੈ." (ਚੰਡੀ ੧) "ਜ੍ਯੋਂ ਬਹਰੀ ਖਗ ਕੋ ਝਪਟਾਤ." (ਨਾਪ੍ਰ) ਦੇਖੋ, ਸ਼ਿਕਾਰੀ ਪੰਛੀਆਂ ਦਾ ਚਿਤ੍ਰ....
ਸੰ. ਸੰਗ੍ਯਾ- ਰੁਜ. ਬੀਮਾਰੀ. ਸ਼ਰੀਰ ਦੀ ਧਾਤੁ ਦੀ ਵਿਖਮਤਾ ਤੋਂ ਉਪਜਿਆ ਦੁੱਖ. "ਰੋਗ ਸੋਗ ਤੇਰੇ ਮਿਟਹਿ ਸਗਲ." (ਸਾਰ ਮਃ ੫) ੨. ਕੁੱਠ ਦਵਾਈ....
ਵਿ- ਲਘੁ. ਛੋਟਾ। ੨. ਸੰਗ੍ਯਾ- ਲਘੁ (ਇੱਕ ਮਾਤ੍ਰਾ ਵਾਲਾ) ਅੱਖਰ। ੩. ਸੰ. ਲੋਹਿਤ. ਲੋਹੂ. ਰਧਿਰ. ਖੂਨ....
ਦੇਖੋ, ਬਿਗਾੜ....
ਹੁਤੋ. ਹੋਤਾ. ਹੋਣ ਦਾ ਭੂਤਕਾਲ....
ਦੇਖੋ, ਕਦਾ. "ਸਹਸਾ ਕਦੇ ਨ ਜਾਇ." (ਵਾਰ ਮਾਰੂ ੧. ਮਃ ੩)...
ਫ਼ਾ. [بیماری] ਸੰਗ੍ਯਾ- ਰੋਗ. ਵ੍ਯਾਧਿ. ਮਰਜ਼....
ਸੰ. ਸੰਗ੍ਯਾ- ਮਾਂ. ਮਾਤ੍ਰਿ. "ਗੁਰਦੇਵ ਮਾਤਾ ਗੁਰਦੇਵ ਪਿਤਾ." (ਬਾਵਨ) ੨. ਦੁਰ੍ਗਾ. ਭਵਾਨੀ। ੩. ਚੇਚਕ ਦੀ ਦੇਵੀ. ਸ਼ੀਤਲਾ। ੪. ਵਿ- ਮੱਤ. ਮਸ੍ਤ ਹੋਇਆ. "ਤੇਰਾ ਜਨੁ ਰਾਮਰਸਾਇਣਿ ਮਾਤਾ." (ਦੇਵ ਮਃ ੫) ੫. ਅਭਿਮਾਨੀ. ਅਹੰਕਾਰੀ. "ਮਾਤਾ ਭੈਸਾ ਅਮੁਹਾ ਜਾਇ." (ਗਉ ਕਬੀਰ) ਭਾਵ- ਅਹੰਕਾਰੀ ਮਨ ਅਥਵਾ ਮਾਯਾਮਦ ਵਿੱਚ ਮਸ੍ਤ ਖੋਰੀ ਆਦਮੀ....
ਸੰਗ੍ਯਾ- ਜੋ ਰਖ੍ਯਾ ਕਰੇ, ਬਾਪ. ਪਿਤ੍ਰਿ. ਜਨਕ. "ਪਿਤਾ ਕਾ ਜਨਮ ਕਿਆ ਜਾਨੈ ਪੂਤ?" (ਸੁਖਮਨੀ)...
ਸੰ. सन्तान ਸੰਗ੍ਯਾ- ਔਲਾਦ. ਵੰਸ਼। ੨. ਕਲਪ ਬਿਹਛ. ਸੁਰਤਰੁ. "ਜਾਨਿਯੋ ਸੰਤਾਨ ਕੇ ਸਮਾਨ ਬਨੈ ਅਬਨ, ਦਾਨੀ ਮਨ ਕਾਮਨਾ, ਨ ਦਾਨੀ ਮੋਖ ਗ੍ਯਾਨ ਹੈ." (ਨਾਪ੍ਰ) ੩. ਵਿਸਤਾਰ. ਫੈਲਾਉ। ੪. ਇੰਤਜਾਮ. ਪ੍ਰਬੰਧ। ੫. ਨਿੱਤ ਵਹਿਣ ਵਾਲਾ ਜਲ ਦਾ ਪ੍ਰਵਾਹ....
ਦੇਖੋ, ਬੈਦਕ, ਵੈਦਿਕ ਅਤੇ ਵੈਦਯਕ....
(ਦੇਖੋ, ਭਿਦ੍ਰ ਧਾ) ਸੰ. ਸੰਗ੍ਯਾ- ਭਿੰਨਤਾ. ਜੁਦਾਈ. "ਭੇਦ ਸਜਾਤਿ ਵਿਜਾਤੀ ਸੁਗਤ ਨ। ਸਭ ਤੇ ਨ੍ਯਾਰੋ ਬ੍ਰਹਮ ਸ ਚੇਤਨ." (ਗੁਪ੍ਰਸੂ) ਦੇਖੋ, ਤਿੰਨ ਭੇਦ. "ਗੁਰ ਕੈ ਬਚਨਿ ਕਟੇ ਭ੍ਰਮ ਭੇਦ." (ਗਉ ਮਃ ੫) ੨. ਅੰਤਰਾ. ਫਰਕ. "ਹੈ ਸਰੂਪ ਮਮ ਨਹਿ ਕਛੁ ਭੇਦ." (ਗੁਪ੍ਰਸੂ) ੩. ਵੈਰੀ ਵਿੱਚ ਫੁੱਟ ਪਾਉਣਾ ਰੂਪ ਨੀਤਿ ਦਾ ਇੱਕ ਅੰਗ. "ਜਿਹਵਾ ਭੇਦ ਨ ਦੇਈ ਚਖਣ." (ਰਤਨਮਾਲਾ ਬੰਨੋ) ਜ਼ੁਬਾਨ ਨੂੰ ਫੁੱਟ ਪਾਉਣ ਵਾਲੀ ਗੱਲ ਦਾ ਚਸਕਾ ਨਹੀਂ ਪੈਂਣ ਦਿੰਦਾ। ੪. ਗੁਪਤ ਗੱਲ. ਰਾਜ਼. "ਸਗਰੋ ਭੇਦ ਕਹੋ ਹਮ ਸੰਗ." (ਗੁਪ੍ਰਸੂ)...
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਫ਼ਾ. [داغ] ਸੰਗ੍ਯਾ- ਨਿਸ਼ਾਨ. ਚਿੰਨ੍ਹ। ੨. ਧੱਬਾ. ਕਲੰਕ. "ਦਾਗ ਦੋਸ ਮੁਹਿ ਚਲਿਆ ਲਾਇ." (ਧਨਾ ਮਃ ੧) ੩. ਜਲਣ ਦਾ ਚਿੰਨ੍ਹ। ੪. ਦੇਖੋ, ਦਾਗੇ....
ਸੰਗ੍ਯਾ- ਸੁਰਖ਼ੀ. ਅਰੁਣਤਾ। ੨. ਪ੍ਰਤਿਸ੍ਟਾ, ਜਿਸ ਤੋਂ ਮੁਖ ਉੱਪਰ ਲਾਲੀ ਹੁੰਦੀ ਹੈ. "ਕਵਨ ਬਨੀ ਰੀ ਤੇਰੀ ਲਾਲੀ?" (ਆਸਾ ਮਃ ੫) ੩. ਲਾਲਾ ਦੀ ਇਸਤ੍ਰੀ। ੪. ਦਾਸੀ. ਟਹਲਣ. "ਮਾ ਲਾਲੀ ਪਿਉ ਲਾਲਾ ਮੇਰਾ." (ਮਾਰੂ ਮਃ ੧) ਦੇਖੋ, ਲਾਲਾ ੪। ੫. ਪਿਆਰੀ, ਦੁਲਾਰੀ। ੬. ਨਾਰਾਯਣੇ (ਦਾਦੂਦ੍ਵਾਰੇ) ਤੋਂ ਚੱਲਕੇ ਗੁਰੂ ਗੋਬਿੰਦਸਿੰਘ ਸਾਹਿਬ ਦੱਖਣ ਨੂੰ ਜਾਂਦੇ ਹੋਏ ਲਾਲੀ ਪਿੰਡ ਵਿਰਾਜੇ ਹਨ. "ਲਾਲੀ ਨਗਰ ਪਹੂਚੇ ਜਾਇ। ਵਡੀ ਮਜਲ ਕਰਿ ਗਏ ਸੁਬਾਇ." (ਗੁਪ੍ਰਸੂ)...
ਸੰਗ੍ਯਾ- ਚਮਕ. ਦੀਪ੍ਤਿ. ਪ੍ਰਭਾ....
ਦੇਖੋ, ਸ੍ਵੇਤਕੁਸ੍ਠ....
ਸੰ. ਸੂਚਿ. ਸੂਚੀ। ੨. ਵਿ- ਸੰ. ਸੂਵਰੀ. ਸੂਈ ਹੋਈ. ਪ੍ਰਸੂਤਾ....
ਵ੍ਯ- ਤਬ. ਤਦ. "ਵਿਦਿਆ ਵੀਚਾਰੀ ਤਾਂ ਪਰਉਪਕਾਰੀ." (ਆਸਾ ਮਃ ੧) ੨. ਤੋ. "ਤੈ ਤਾਂ ਹਦਰਥਿ ਪਾਇਓ ਮਾਨ." (ਸਵੈਯੇ ਮਃ ੨. ਕੇ) ਤੈਨੇ ਤੋ ਹ਼ਜਰਤ (ਗੁਰੂ ਨਾਨਕ) ਤੋਂ ਮਾਨ ਪਾਇਆ ਹੈ....
ਕ੍ਰਿ. ਵਿ- ਸਿਤਾਬ. ਸਦਯੰ. ਫੌਰਨ। ੨. ਸੰਗ੍ਯਾ- ਸੀਘ੍ਰਤਾ....
ਰਾਜਾ ਦੀ ਪ੍ਰਜਾ. "ਰਾਜੀ ਬਿਰਾਜੀ ਭੂਕੰਪ." (ਭਾਗ ਕ) ਪ੍ਰਜਾ ਦਾ ਬਿਨਾ ਰਾਜਾ ਹੋਣਾ ਅਤੇ ਭੂਚਾਲ ਆਉਣੇ ਆਦਿ ਉਪਦ੍ਰਵ। ੨. ਸੰ. ਕਤਾਰ. ਪੰਕਤਿ. ਸ਼੍ਰੇਣੀ. "ਤਜੈ ਬਾਣ ਰਾਜੀ." (ਰਾਮਾ) ੩. ਅ਼. [راضی] ਰਾਜੀ. ਵਿ- ਰਾਜੀ. ਖ਼ੁਸ਼. ਪ੍ਰਸੰਨ....
ਸੰਗ੍ਯਾ- ਅਸਥਾਨ. ਜਗਹਿ. ਠਿਕਾਣਾ. "ਸਗਲ ਰੋਗ ਕਾ ਬਿਨਸਿਆ ਥਾਉ." (ਗਉ ਮਃ ੫) ੨. ਸ੍ਥਿਰਾ. ਪ੍ਰਿਥਿਵੀ. "ਚੰਦ ਸੂਰਜ ਦੁਇ ਫਿਰਦੇ ਰਖੀਅਹਿ ਨਿਹਚਲ ਹੋਵੈ ਥਾਉ." (ਵਾਰ ਮਾਝ ਮਃ ੧) ਚੰਦ ਸੂਰਜ ਦੀ ਗਰਦਿਸ਼ ਬੰਦ ਕਰਦੇਈਏ ਅਤੇ ਪ੍ਰਿਥਿਵੀ ਨੂੰ ਅਚਲ ਕਰ ਦੇਈਏ....
ਵਿ- ਪੀਤ. ਜਰਦ....
ਦੇਖੋ, ਜਾ ੨. "ਜਾਂ ਆਪੇ ਨਦਰਿ ਕਰੇ ਹਰਿ ਪ੍ਰਭੁ ਸਾਚਾ." (ਮਲਾ ਮਃ ੩) ੨. ਜਾਨ ਦਾ ਸੰਖੇਪ। ੩. ਅਜ਼- ਆਂ ਦਾ ਸੰਖੇਪ. ਉਸ ਤੋਂ....
ਸੰ. ਵਿ- ਜੋ ਨੇੜੇ ਨਹੀਂ. ਦੇਖੋ, ਫ਼ਾ. [دوُر] ੨. ਕ੍ਰਿ. ਵਿ- ਫਾਸਲੇ ਪੁਰ. ਵਿੱਥ ਤੇਯ....
ਦੇਖੋ, ਸੇਤ ਅਤੇ ਸ੍ਵਿਦ....
ਦੇਖੋ, ਗਲਿਤਕੁਸ੍ਟ। ੨. ਕੁਠ ਨਾਉਂ ਦੀ ਦਵਾਈ. Costus speciosus. ਇਸ ਦੀ ਤਾਸੀਰ ਗਰਮ ਖ਼ੁਸ਼ਕ ਹੈ. ਕੁਸ੍ਠ (ਕੁਠ) ਲਹੂ ਦੇ ਵਿਕਾਰ ਸ਼ਾਂਤ ਕਰਦੀ ਹੈ. ਵੀਰਜ ਵਧਾਉਂਦੀ ਅਤੇ ਕਫ ਨੂੰ ਘਟਾਉਂਦੀ ਹੈ. ਇਹ ਸਿਆਣੇ ਵੈਦ ਦੀ ਦੱਸੀ ਵਿਧਿ ਨਾਲ ਵਰਤਣੀ ਚਾਹੀਏ, ਜਾਦਾ ਖਾਧੀ ਨੁਕਸਾਨ ਕਰਦੀ ਹੈ, ਕਿਉਂਕਿ ਇਹ ਜਹਿਰੀਲੀ ਵਸਤੁ ਹੈ. ਕਸ਼ਮੀਰ ਤੋਂ ਇਹ ਕਈ ਦੇਸਾਂ ਵਿੱਚ ਜਾਂਦੀ ਅਤੇ ਬਹੁਤ ਮੁੱਲ ਪਾਉਂਦੀ ਹੈ....
ਕ੍ਰਿ. ਵਿ- ਥੱਲੇ. ਨੀਚੇ. ਤਲੇ। ੨. ਸੰ. हेठ् ਧਾ- ਰੋਕਣਾ. ਕ੍ਰੂਰ ਹੋਣਾ....
ਸੰ. उत्त्म. ਵਿ- ਸਭ ਤੋਂ ਅੱਛਾ. ਅਤਿ ਸ੍ਰੇਸ੍ਠ। ੨. ਸੰਗ੍ਯਾ- ਧ੍ਰੁਵ ਦਾ ਸੌਤੇਲਾ ਵਡਾ ਭਾਈ. ਦੇਖੋ, ਉੱਤਾਨਪਾਦ....
ਅ਼. [علاج] ਸੰਗ੍ਯਾ- ਯਤਨ. ਉਪਾਇ। ੨. ਰੋਗ ਦੂਰ ਕਰਨ ਦਾ ਸਾਧਨ। ੩. ਯੁਕਤਿ. ਤਦਬੀਰ....
ਕ੍ਰਿ. ਵਿ- ਪਹਿਲੇ. ਪੂਰਵ ਕਾਲ ਮੇਂ....
ਵਿ- ਪਘਰਾਉਣ ਵਾਲਾ. ਪਤਲਾ ਕਰਨ ਵਾਲਾ। ੨. ਦਿਲ ਪੁਰ ਅਸਰ ਪਾਉਣ ਵਾਲਾ. ੩. ਸੰਗ੍ਯਾ- ਸੁਹਾਗਾ। ੪. ਚੰਦ੍ਰਕਾਂਤ ਮਣਿ। ੫. ਜੁਲਾਬ ਦੀ ਦਵਾਈ....
ਦੇਖੋ, ਆਂਤ....
ਸੰਗ੍ਯਾ- ਮਲ. ਮਲਿਨਤਾ। ੨. ਗੰਦਗੀ. ਵਿਸ੍ਟਾ ੩. ਸੁਸਤੀ. ਆਲਸ. "ਜਾਗ੍ਰਣ ਕਰਹਿ ਹਉਮੈ ਮੈਲ ਉਤਾਰਿ." (ਪ੍ਰਭਾ ਅਃ ਮਃ ੩) ੪. ਫ਼ਾ. [میَل] ਲੋੜ. ਚਾਹ. ਇੱਛਾ....
ਅ਼. [جماع] ਜਮਅ਼. ਸੰਗ੍ਯਾ- ਜੋੜ. ਮੀਜ਼ਾਨ। ੨. ਸੰਗ੍ਰਹਿ। ੩. ਜਮਾ ਸ਼ਬਦ ਖ਼ਾਤਿਰਜਮਾ (ਤਸੱਲੀ) ਲਈ ਭੀ ਵਰਤਿਆ ਹੈ. "ਇਸ ਬਿਧਿ ਤਾਂਕੀ ਜਮਾ ਕਰਾਈ." (ਗੁਵਿ ੧੦)...
ਸੰ. ਸੰਗ੍ਯਾ- ਬੀ. ਤੁਖ਼ਮ। ੨. ਮੂਲਕਾਰਣ। ੩. ਜੜ. ਮੂਲ। ੪. ਵੀਰਯ. ਸ਼ੁਕ੍ਰ. ਮਨੀ। ੫. ਮੰਤ੍ਰ ਦਾ ਪ੍ਰਧਾਨ ਅੰਗ। ੬. ਬਿਜਲੀ (ਵਿਦ੍ਯੁਤ) ਦਾ ਸੰਖੇਪ. "ਮਾਨੋ ਪਹਾਰ ਕੇ ਉਪਰ ਸਾਲਹਿ ਬੀਜ ਪਰੀ." (ਕ੍ਰਿਸਨਾਵ) ਪਹਾੜ ਪੁਰ ਸਾਲ ਦੇ ਬਿਰਛ ਨੂੰ ਬਿਜਲੀ ਪਈ....
ਵ੍ਯ- ਪੁਨਹ. ਬਹੁਰ। ੨. ਸੰਗ੍ਯਾ- ਗੇੜਾ ਚਕ੍ਰ. "ਫੇਰ ਮਿਲੇ, ਪਰ ਫੇਰ ਨ ਆਏ." (ਦੱਤਾਵ) ਚੌਰਾਸੀ ਦੇ ਗੇੜੇ ਵਿੱਚ ਪੈ ਗਏ, ਪਰ ਮੁੜਕੇ ਉਸ ਸ਼ਕਲ ਵਿੱਚ ਪੁਨਃ ਨ ਆਏ. "ਬਹੁਤੇ ਫੇਰ ਪਏ ਕਿਰਪਨ ਕਉ." (ਧਨਾ ਮਃ ੩) "ਸਤਿਗੁਰਿ ਮਿਲਿਐ ਫੇਰ ਨ ਪਵੈ." (ਸ੍ਰੀ ਅਃ ਮਃ ੩) ੩. ਦਾਉ. ਪੇਚ। ੪. ਦਾਖਿਲੇ ਤੋਂ ਵਾਪਿਸੀ. ਅੰਦਰ ਵੜਨੋਂ ਰੁਕਾਵਟ. "ਦਰਿ ਫੇਰ ਨ ਕੋਈ ਪਾਇਦਾ." (ਮਾਰੂ ਸੋਲਹੇ ਮਃ ੫)...
ਸੰਗ੍ਯਾ- ਛਾਲਾ. ਤੁਚਾ. ਬਲਕਲ. ਸੰ. ਛੱਲਿ....
ਸਿਰ. ਦੇਖੋ, ਮੁੰਡ। ੨. ਗਰਦਨ. ਗ੍ਰੀਵਾ. "ਸਿਰ ਮੁੰਡੀ ਕਟਿਜਾਵਹਿ." (ਮਃ ੧. ਵਾਰ ਮਾਝ)#"ਸਿਰ ਮੁੰਡੀ ਤਲੈ ਦੇਇ." (ਮਃ ੩. ਵਾਰ ਸਾਰ) ਭਾਵ- ਕਪਾਲੀ ਆਸਨ ਕਰੇ। ੩. ਮੁੰਡਨ ਕੀਤੀ. ਮੁੰਨੀ....
ਸੰਗ੍ਯਾ- ਜੜੀ, ਵਨੌਸਧਿ। ੨. ਭੰਗ ਲਈ ਭੀ ਬੂਟੀ ਸ਼ਬਦ ਵਰਤੀਦਾ ਹੈ। ੩. ਬੂਟੀ ਦੇ ਆਕਾਰ ਦਾ ਕਸ਼ੀਦਾ ਅਥਵਾ ਚਿਤ੍ਰ....
ਸੰਗ੍ਯਾ- ਗੋ (ਪ੍ਰਿਥਿਵੀ) ਦਾ ਰਕ੍ਸ਼੍ਕ, ਕਰਤਾਰ. "ਗੋਰਖ ਸੋ ਜਿਨਿ ਗੋਇ ਉਠਾਲੀ." (ਰਾਮ ਮਃ ੨) ੨. ਗੋ (ਇੰਦ੍ਰੀਆਂ) ਦਾ ਰਕ੍ਸ਼੍ਕ, ਆਤਮਾ. "ਊਪਰਿ ਗਗਨੁ ਗਗਨ ਪਰਿ ਗੋਰਖੁ, ਤਾਕਾ ਅਗਮੁ ਗੁਰੂ ਪੁਨਿ ਵਾਸੀ." (ਮਾਰੂ ਮਃ ੧) ਸ਼ਰੀਰ ਉੱਪਰ ਦਸ਼ਮਦ੍ਵਾਰ, ਉਸ ਪੁਰ ਵਸਣ ਵਾਲਾ ਆਤਮਾ, ਫਿਰ ਉਸ ਦਾ ਗੁਰੂ ਜੋ ਅਗਮਰੂਪ ਹੈ (ਪਾਰਬ੍ਰਹਮ) ਉਸ ਵਿੱਚ ਨਿਵਾਸ ਕਰਤਾ (ਸਤਿਗੁਰੂ). ੩. ਪ੍ਰਿਥਿਵੀ ਪਾਲਕ ਵਿਸਨੁ. "ਗੁਰੁ ਈਸਰੁ ਗੁਰੁ ਗੋਰਖੁ ਬਰਮਾ." (ਜਪੁ) ਗੁਰੁ ਹੀ ਸ਼ਿਵ ਵਿਸਨੁ ਅਤੇ ਬ੍ਰਹਮਾ ਹੈ। ੪. ਜੋਗੀਆਂ ਦਾ ਆਚਾਰਯ ਗੋਰਖਨਾਥ, ਜਿਸ ਦਾ ਜਨਮ ਗੋਰਖਪੁਰ ਨਗਰ ਵਿੱਚ ਹੋਇਆ. ਬਹੁਤਿਆਂ ਨੇ ਗੋਰਖ ਨੂੰ ਮਛੇਂਦ੍ਰ (ਮਤਸਯੇਂਦ੍ਰ) ਨਾਥ ਦਾ ਚੇਲਾ ਅਤੇ ਪੁਤ੍ਰ ਲਿਖਿਆ ਹੈ. ਗੋਰਖਨਾਥ ਦੀ ਨੌ ਨਾਥਾਂ ਵਿੱਚ ਗਿਣਤੀ ਹੈ. ਜੋਗੀਆਂ ਦਾ ਕਨਪਟਾ ਪੰਥ ਇਸੇ ਮਹਾਤਮਾ ਤੋਂ ਚੱਲਿਆ ਹੈ. "ਜੋਗੀ ਗੋਰਖ ਗੋਰਖ ਕਰਿਆ." (ਗਉ ਮਃ ੪) "ਪੁਨ ਹਰਿ ਗੋਰਖ ਕੋ ਉਪਰਾਜਾ." (ਵਿਚਿਤ੍ਰ) ੫. ਗਾਈਆਂ ਦਾ ਰੱਖਣ ਵਾਲਾ. ਗੋਪਾਲ. ਗਵਾਲਾ....
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਸੰ. ਮਾਸਕ. ਸੰਗ੍ਯਾ- ਅੱਠ ਰੱਤੀ ਭਰ ਤੋਲ. ਫ਼ਾ. [ماشہ] ਮਾਸ਼ਹ. "ਖਿਨੁ ਤੋਲਾ ਖਿਨੁ ਮਾਸਾ." (ਬਸੰ ਮਃ ੧) ੨. ਭਾਵ- ਤਨਿਕ. ਥੋੜਾ ਜੇਹਾ. "ਗੁਰਮੁਖਿ ਲੇਪੁ ਨ ਮਾਸਾ ਹੇ." (ਮਾਰੂ ਸੋਲਹੇ ਮਃ ੫) ੩. ਮਹਾਸ਼ਯ ਦਾ ਸੰਖੇਪ. ਦੇਖੋ, ਮਹਾਸ਼ਯ। ੪. ਸੰ. ਸ੍ਮਸ਼੍ਰ. ਮੁੱਛ. ਦਾੜ੍ਹੀ. "ਜਾਕੈ ਰੂਪੁ ਨਾਹੀ ਜਾਤਿ ਨਾਹੀ, ਨਾਹੀ ਮੁਖੁ ਮਾਸਾ." (ਪ੍ਰਭਾ ਮਃ ੧)...
ਫ਼ਾ. [رُوذ] ਸੰਗ੍ਯਾ- ਦਿਨ. "ਸਬ ਰੋਜ ਗਸਤਮ ਦਰ ਹਵਾ." (ਤਿਲੰ ਮਃ ੧) ੨. ਸੂਰਜ। ੩. ਕ੍ਰਿ. ਵਿ- ਨਿਤ੍ਯ. "ਕਿਸ ਥੈ ਰੋਵਹਿ ਰੋਜ?" (ਬਾਰਹਮਾਹਾ ਮਾਝ) ੪. ਸਿੰਧੀ. ਰੋਜੁ ਸੰਗ੍ਯਾ- ਸ਼ੋਕ. ਗਮ. "ਖੇਦੁ ਨ ਪਾਇਓ ਨਹ ਫੁਨਿ ਰੋਜ." (ਰਾਮ ਮਃ ੫) "ਰੋਵਨਹਾਰੀ ਰੋਜੁ ਬਨਾਇਆ." (ਭੈਰ ਮਃ ੫) ੫. ਰੋਜ਼ਾਨਾ ਖ਼ਰਚ ਲਈ ਭੀ ਰੋਜ ਸਬਦ ਆਇਆ ਹੈ. "ਹਰ ਧਨ ਲੈ ਨ੍ਰਿਪ ਰੋਜ ਚਲਾਵੈ." (ਚਰਿਤ੍ਰ ੫੫) ੬. ਰੋਜ਼ਾ ਲਈ ਭੀ ਰੋਜ ਸਬਦ ਵਰਤਿਆ ਹੈ. "ਰਚ ਰੋਜ ਇਕਾਦਸਿ ਚੰਦ੍ਰਬ੍ਰਤੰ." (ਅਕਾਲ) ਰੋਜ਼ੇ, ਏਕਾਦਸ਼ੀ ਅਤੇ ਚਾਂਦ੍ਰਾਯਣ ਵ੍ਰਤ ਰਚੇ....
ਇਹ ਦੇ ਅੰਤ ਈ ਪ੍ਰਤ੍ਯਯ ਨਿਸ਼ਚਾ ਅਤੇ ਕੇਵਲ ਅਰਥ ਪ੍ਰਗਟ ਕਰਦਾ ਹੈ. ਇਹੋ. ਯਹੀ. ਕੇਵਲ ਇਹ. "ਇਹੀ ਹਮਾਰੈ ਸਫਲ ਕਾਜ." (ਮਾਲੀ ਮਃ ੫) "ਇਹੀ ਤੇਰਾ ਅਉਸਰ ਇਹ ਤੇਰੀ ਬਾਰ." (ਭੈਰ ਕਬੀਰ)...
ਦੇਖੋ, ਚੂਰਣ....
ਫ਼ਾ. [خوراک] ਸੰਗ੍ਯਾ- ਆਹਾਰ. ਭੋਜਨ. ਗਿਜਾ। ੨. ਸੰ. ਖੁਰ ਵਾਲਾ ਪਸ਼ੂ....
ਵਿ- ਵੇਸਣ ਦਾ ਬਣਿਆ ਹੋਇਆ....
ਸੰ. ਸੰਗ੍ਯਾ- ਰੋਟੀ ਚੁਪਾਤੀ. "ਹਰਿ ਰੁਖੀ ਰੋਟੀ ਖਾਇ ਸਮਾਲੇ." (ਮਾਝ ਮਃ ੫)...
ਸੰ. ਸੰਗ੍ਯਾ- ਕੌੜਤੁੰਮਾ. ਇੰਦ੍ਰਾਯਨ। ੨. ਜੰਗਲੀ ਸ਼ਹਦ. ਮਧੁ। ੩. ਸੰ. ਦਾਲਿ. ਦਲਿਆ ਹੋਇਆ ਅੰਨ. ਦ੍ਵਿਦਲ ਕੀਤਾ ਦਾਣਾ. ਦੇਖੋ, ਦਾਲਿ। ੪. ਦਲੇ ਹੋਏ ਅੰਨ ਦਾ ਸਾਲਣ। ੫. ਵਿ- ਦਲਨ ਕਰਤਾ. "ਸਭ ਦਾਲਿਦ ਭੰਜ ਦੁਖਦਾਲ." (ਨਟ ਮਃ ੪. ਪੜਤਾਲ) ੬. ਅ਼. [دال] ਰਹਨੁਮਾ. ਰਾਹ ਦੱਸਣ ਵਾਲਾ। ੭. ਯੁਕ੍ਤਿ ਦੱਸਣ ਵਾਲਾ....
ਵ੍ਯ- ਵਗੈਰਾ. ਆਦਿ। ੨. ਸੰ. ਆਰ੍ਦ੍ਰਕ. ਸੰਗ੍ਯਾ- ਆਦਾ. ਅਦਰਕ. "ਆਦਿਕ ਕੇ ਬਿਖ ਚਾਬਤ ਭੋਰੈ." (ਕ੍ਰਿਸਨਾਵ) ਆਦੇ ਦੇ ਭੁਲੇਖੇ ਬਿਖ (ਮਿੱਠਾ ਤੇਲੀਆ) ਚਾਬਤ....
ਸੰ. ਦੇਵ. ਸੰਗ੍ਯਾ- ਦੇਵਤਾ. "ਸਤਿਗੁਰੁ ਜਾਗਤਾ ਹੈ ਦੇਉ." (ਆਸਾ ਕਬੀਰ) "ਸਤਿਗੁਰੁ ਦੋਉ ਪਰਤਖਿ ਹਰਿਮੂਰਤਿ." (ਮਲਾ ਮਃ ੪) ੨. ਪਾਰਬ੍ਰਹਮ. ਕਰਤਾਰ. "ਸੋਈ ਨਿਰੰਜਨਦੇਉ." (ਵਾਰ ਆਸਾ) ੩. ਦੇਓ. ਦੋਵੇ. "ਦੋਉ ਸੂਹਨੀ ਸਾਧੁ ਕੈ." (ਬਿਲਾ ਮਃ ੫) ੪. ਫ਼ਾ. [دیو] ਦੇਵ. ਭੂਤ. ਜਿੰਨ. "ਹਰਿ ਸਿਮਰਤ ਦੈਤ ਦੇਉ ਨ ਪੋਹੈ." (ਭੈਰ ਮਃ ੫) ੫. ਸ਼ੈਤਾਨ....
ਸੰ. ਮੰਜਿਸ੍ਟਾ. ਸੰਗ੍ਯਾ- ਇੱਕ ਬੇਲ, ਜਿਸ ਦੀ ਡੰਡੀ ਵਿੱਚੋਂ ਲਾਲ ਅਤੇ ਪੱਕਾ ਰੰਗ ਨਿਕਲਦਾ ਹੈ. ਰਕ੍ਤਯਸ੍ਟਿਕਾ. L. Rubia Cordifolia. ਗੁਰਬਾਣੀ ਵਿੱਚ ਮਜੀਠ ਦੇ ਰੰਗ ਦਾ ਦ੍ਰਿਸ੍ਟਾਂਤ ਕਰਤਾਰ ਦੇ ਪ੍ਰੇਮਰੰਗ ਨੂੰ ਦਿੱਤਾ ਹੈ, ਕਿਉਂਕਿ ਇਹ ਪੱਕਾ ਹੁੰਦਾ ਹੈ. "ਕਾਇਆ ਰੰਙਣਿ ਜੇ ਥੀਐ ਪਿਆਰੇ, ਪਾਈਐ ਨਾਉ ਮਜੀਠ." (ਤਿਲੰ ਮਃ ੧)...
ਸੰ. ਮੂਲਿਕਾ. ਸੰਗ੍ਯਾ- ਇੱਕ ਕੰਦ, ਜਿਸ ਦੀ ਤਰਕਾਰੀ ਬਣਦੀ ਹੈ. (radish)...
ਸੰ. गन्धक ਸੰਗ੍ਯਾ- ਗੰਧਰਕ. ਗੋਗਿਰਦ. Sulphur ਇਹ ਖਾਨਿ ਵਿੱਚੋਂ ਨਿਕਲਦੀ ਹੈ. ਰੰਗ ਪੀਲਾ ਅਤੇ ਲਾਲ ਹੁੰਦਾ ਹੈ. ਇਹ ਖਲੜੀ (ਤੁਚਾ) ਦੇ ਰੋਗਾਂ ਵਿੱਚ ਬਹੁਤ ਵਰਤੀ ਜਾਂਦੀ ਹੈ. ਹੋਰ ਅਨੇਕ ਬੀਮਾਰੀਆਂ ਵਿੱਚ ਵੈਦ ਇਸ ਨੂੰ ਦਿੰਦੇ ਹਨ। ੨. ਵਿ- ਸੂਚਕ. ਜਤਲਾਉਣ ਵਾਲਾ। ੩. ਗੰਧ (ਬੂ) ਕਰਨ ਵਾਲਾ....
ਸੰਗ੍ਯਾ- ਚਿੱਠੀ. ਪਤ੍ਰਿਕਾ. ਦੇਖੋ, ਵਰਕ ੨. "ਵਰਕੀ ਹਾਥ ਤਵਨ ਨਿਜ ਧਰੀ." (ਗੁਵਿ ੧੦) ੨. ਦੇਖੋ, ਬਰਕੀ....
ਦੇਖੋ, ਹਟਤਾਲ। ੨. ਦੇਖੋ, ਹਰਤਾਲ....
ਸੰ. ਪਲਾਸ਼. ਵਿ- ਪਲ (ਮਾਂਸ) ਅਸ਼ਨ (ਖਾਣ) ਵਾਲਾ. ਮਾਂਸਾਹਾਰੀ। ੨. ਨਿਰਦਯ. ਬੇਰਹਮ। ੩. ਹਰਾ. ਸਬਜ਼। ੪. ਸੰਗ੍ਯਾ- ਢੱਕ. ਕੇਸੂ ਦਾ ਬਿਰਛ. ਪਲਾਹ. Butia Fonzosa ਪਦਮਪੁਰਾਣ ਦੇ ਉੱਤਰ ਖੰਡ ਦੇ ਅਃ ੧੬੦ ਵਿੱਚ ਲਿਖਿਆ ਹੈ ਕਿ ਪਾਰਵਤੀ ਦੇ ਸ਼੍ਰਾਪ ਨਾਲ ਬ੍ਰਹਮਾ ਪਲਾਸ (ਢੱਕ) ਹੋਗਿਆ. ਇਸ ਲਈ ਪਲਾਸ ਬ੍ਰਹਮਾ ਰੂਪ ਹੈ. ਸ਼ਤਪਥ ਬ੍ਰਾਹਮਣ ਵਿੱਚ ਲਿਖਿਆ ਹੈ ਕਿ ਬ੍ਰਹਮਾ ਦੇ ਮਾਸ ਤੋਂ ਪਲਾਸ ਦੀ ਉਤਪੱਤਿ ਹੋਈ ਹੈ. ਪਲਾਸ ਦੇ ਫੁੱਲ (ਕੇਸੂ) ਰੰਗਣ ਦੇ ਕੰਮ ਆਉਂਦੇ ਹਨ. ਅਤੇ ਕਈ ਦਵਾਈਆਂ ਵਿੱਚ ਵਰਤੀਦੇ ਹਨ, ਢੱਕ ਦਾ ਗੂੰਦ ਅਨੇਕ ਰੋਗਾਂ ਦੇ ਦੂਰ ਕਰਨ ਲਈ ਵਰਤੀਦਾ ਹੈ। ੫. ਪੱਤਾ. "ਸੋ ਕੁਲ ਢਾਕ ਪਲਾਸ." (ਸ. ਕਬੀਰ) ਢੱਕ ਦਾ ਪੱਤਾ।#੬. ਫੁਲਾਂ ਦੀ ਪਾਂਖੁੜੀ. "ਬੰਦ ਤੇ ਪਲਾਸਾਖ੍ਯ." (ਸਲੋਹ) ਕਮਲਦਲ ਜੇਹੀ ਜਿਸ ਦੀ ਅੱਖਾਂ ਹਨ। ੭. ਰਾਕ੍ਸ਼੍ਸ, ਜੋ ਮਾਂਸ ਖਾਂਦਾ ਹੈ। ੯. ਸ਼ੇਰ ਆਦਿ ਮਾਂਸ ਖਾਣ ਵਾਲਾ ਜੀਵ....
ਦੇਖੋ, ਹੀਰ ਅਤੇ ਹੀਰਕ. "ਹੀਰਾ ਨਾਮੁ ਜਵੇਹਰ ਲਾਲੁ." (ਆਸਾ ਅਃ ਮਃ ੧) ੨. ਕਰਤਾਰ ਵਾਸਤੇ ਭੀ ਹੀਰਾ ਸ਼ਬਦ ਆਇਆ ਹੈ ਭਾਵ ਅਰਥ ਹੈ ਕਿ ਜੋ ਉੱਤਮ ਰਤਨ ਰੂਪ ਹੈ ਅਤੇ ਜਿਸ ਤੇ ਕਿਸੇ ਰੰਗ ਦਾ ਅਸਰ ਨਹੀਂ ਹੁੰਦਾ, ਅਰ ਉਸ ਦੀ ਚਮਕ ਸਭ ਉੱਪਰ ਪੈਂਦੀ ਹੈ. "ਹੀਰੇ ਕਰਉ ਅਦੇਸ." (ਰਾਮ ਕਬੀਰ) ੩. ਜੀਵਾਤਮਾ. "ਹੀਰੈ ਹੀਰਾ ਬੇਧਿ." (ਆਸਾ ਕਬੀਰ) ੪. ਉੱਤਮ ਪੁਰਖ ਭੀ ਹੀਰਾ ਕਹਿਆ ਜਾਂਦਾ ਹੈ। ੫. ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਸਿੱਖ, ਜੋ ਵਡਾ ਬਹਾਦੁਰ ਸੀ, ਇਸ ਨੇ ਅਮ੍ਰਿਤਸਰ ਦੇ ਜੰਗ ਵਿੱਚ ਘੋਰ ਯੁੱਧ ਕੀਤਾ। ੬. ਸੰ. हीरा ਲਕ੍ਸ਼੍ਮੀ। ੭. ਕੀੜੀ। ੮. ਹੀਅਰਾ ਦਾ ਸੰਖੇਪ....
ਸੰਗ੍ਯਾ- ਕਸ਼ਿਸ਼. ਖਿਚਾਉ. ਖੈਂਚ। ੨. ਸੰ. ਕਾਸੀਸ. ਖਾਨਿ ਤੋਂ ਨਿਕਲਨ ਵਾਲਾ ਇਕ ਤੇਜ਼ ਦ੍ਰਵ੍ਯ, ਜਿਸ ਨਾਲ ਤੇਜ਼ਾਬ ਵਿੱਚ ਘੁਲੇ ਹੋਏ ਸੋਨੇ ਨੂੰ ਵੱਖ ਕੀਤਾ ਜਾਂਦਾ ਹੈ, ਅਰ ਫੌਲਾਦ ਦੇ ਜੌਹਰ ਪ੍ਰਗਟ ਕਰਨ ਦੇ ਕੰਮ ਆਉਂਦਾ ਹੈ. ਹੀਰਾਕਸੀਸ. Sulphas ferri....
ਸੰਗ੍ਯਾ- ਛੋਟਾ ਗੋਲਾ. ਗੁਲਿਕਾ। ੨. ਦਵਾਈ ਦੀ ਵੱਟੀ। ੩. ਦਾਸੀ. ਮੁੱਲ ਲਈ ਟਹਿਲਣ. ਗੋੱਲੀ....
ਸੰਗ੍ਯਾ- ਪੋਚਾ। ੨. ਲਿੱਪਣ ਯੋਗ੍ਯ ਵਸਤੁ। ੩. ਅਪਵਿਤ੍ਰਤਾ. "ਲੇਪ ਨਹੀ ਜਗਜੀਵਨ ਦਾਤੇ." (ਮਾਝ ਮਃ ੫) ਦੇਖੋ, ਲਿਪ ਧਾ....
ਸੰਗ੍ਯਾ- ਗ੍ਯਾਨ. ਸਮਝ. ਬੋਧ. "ਪੂਰੇ ਗੁਰੁ ਤੇ ਜਾਣੈ ਜਾਣ." (ਬਸੰ ਅਃ ਮਃ ੧) ੨. ਜਾਣਾ. ਗਮਨ। ੩. ਜਾਣਨਾ ਕ੍ਰਿਯਾ ਦਾ ਅਮਰ. ਤੂੰ ਜਾਣ। ੪. ਦੇਖੋ, ਜਾਣੁ....
ਸੰ. ਮ੍ਰਿਕ੍ਸ਼੍ਣ ਅਤੇ ਮੰਥਜ. ਫ਼ਾ. [مسکہ] ਮਸਕਹ. ਵਿ- ਸੰਗ੍ਯਾ- ਮਥਨ (ਰਿੜਕਨ) ਤੋਂ ਪੈਦਾ ਹੋਇਆ ਪਦਾਰਥ. ਨਵਨੀਤ. ਨੈਨੂ. ਮਾਖਨ....
ਵਿ- ਲਗਨ। ੨. ਸੰਬੰਧਿਤ. "ਸਭ ਕਿਛੁ ਤੁਝਹੀ ਹੈ ਲਗਾ." (ਮਾਰੂ ਸੋਲਹੇ ਮਃ ੫) ੩. ਸੰਗ੍ਯਾ- ਤਾਕੁਬ. ਪਿੱਛਾ. "ਤਾਂਕੋ ਲਗਾ ਨ ਤਜ ਤਿਂਹ ਦਯੋ." (ਚਰਿਤ੍ਰ ੧੦੦) ੪. ਦੇਖੋ, ਲੱਗਾ....
ਵ੍ਯ- ਤਕ. ਤੋੜੀ. ਪਰਯੰਤ. "ਇਕ ਕੋਸ ਤੀਕ ਤਿਨ ਗੈਲ ਜਾਇ." (ਗੁਪ੍ਰਸੂ)...
ਸੰ. ਸੰਗ੍ਯਾ- ਚਾਰੇ ਪਾਸਿਓਂ ਝਾੜ ਅਤੇ ਬੇਲਾਂ ਨਾਲ ਢਕਿਆ, ਪਰ ਵਿਚਾਲਿਓਂ ਖ਼ਾਲੀ ਜੰਗਲ ਦਾ ਅਸਥਾਨ। ੨. ਜੰਗਲ ਦੀ ਗਲੀ. ਸੰਘਣੇ ਜੰਗਲ ਵਿੱਚ ਹਾਥੀ ਆਦਿਕ ਜੀਵਾਂ ਦੀ ਪਾਈ ਹੋਈ ਡੰਡੀ। ੩. ਦੇਖੋ, ਕੁੰਚ ੨. "ਕੁੰਜਹਿ ਤ੍ਯਾਗ ਭੁਜੰਗ ਸਿਧਾਰ੍ਯੋ." (ਕ੍ਰਿਸਨਾਵ) ੪. ਫ਼ਾ. [کُنج] ਕੋਨਾ. ਗੋਸ਼ਾ. ਕਿਨਾਰਾ. ਗੁੱਠ। ੫. ਤੰਗ ਗਲੀ....
ਸੰਗ੍ਯਾ- ਕੰਡੇਦਾਰ ਝਾੜ, ਜਿਸ ਵਿੱਚੋਂ ਦੁੱਧ ਨਿਕਲਦਾ ਹੈ. ਸੇਹੁੰਡ L. Euphorbia Nerrifolia. ਇਸ ਨੂੰ ਖੇਤਾਂ ਦੀ ਵਾੜ ਲਈ ਬਹੁਤ ਲਾਉਂਦੇ ਹਨ. ਇਹ ਅਨੇਕ ਕਿਸਮ ਦਾ ਹੁੰਦਾ ਹੈ, ਪਰ ਸਭ ਤੋਂ ਪ੍ਰਸਿੱਧ ਡੰਡਾਥੋਹਰ ਹੈ....
ਦੇਖੋ, ਦੁੱਧ ਅਤੇ ਡੁਧੁ. ਨਾਰੀ, ਗਾਂ, ਬਕਰੀ, ਮੱਝ ਆਦਿਕਾਂ ਦੇ ਥਣਾਂ ਦੀਆਂ ਗਿਲਟੀਆਂ (mammary glands) ਵਿੱਚੋਂ ਟਪਕਿਆ ਹੋਇਆ ਇੱਕ ਚਿੱਟਾ ਪਦਾਰਥ. ਜੋ ਸਭ ਤੋਂ ਉੱਤਮ ਗਿਜਾ ਹੈ. ਸ਼ਰੀਰ ਨੂੰ ਪੁਸ੍ਟ ਕਰਨ ਲਈ ਜਿਤਨੇ ਅੰਸ਼ ਲੋੜੀਂਦੇ ਹਨ, ਉਹ ਸਭ ਕੁਦਰਤ ਨੇ ਦੁੱਧ ਅੰਦਰ ਰੱਖ ਦਿੱਤੇ ਹਨ, ਦੁਧ ਵਿਚ ਬੁਹਤਾ ਹਿੱਸਾ ਪਾਣੀ ਹੈ, ਬਾਕੀ ਮਿਸ਼ਰੀ, ਥੰਧਾ, ਲੂਣ, ਨਸ਼ਾਸਤਾ ਆਦਿ ਪਦਾਰਥ ਹਨ. ਬੱਚਿਆਂ ਵਾਸਤੇ ਸਭ ਤੋਂ ਚੰਗਾ ਮਾਤਾ ਦਾ ਦੁੱਧ ਹੈ, ਇਸ ਤੋਂ ਘਟੀਆ ਬਕਰੀ ਦਾ, ਉਸ ਤੋਂ ਗਧੀ ਦਾ, ਉਸ ਤੋਂ ਗਊ ਦਾ ਹੈ, ਮਹਿਂ (ਮੱਝ) ਦਾ ਦੁੱਧ ਬਹੁਤ ਭਾਰੀ ਅਤੇ ਥੰਧਾ ਹੈ ਇਹ ਬੱਚਿਆਂ ਲਈ ਗੁਣਕਾਰੀ ਨਹੀਂ....
ਸੰਗ੍ਯਾ- ਕਥਾ। ੨. ਖੈਰ ਬਿਰਛ ਦੀ ਲਕੜੀਆਂ ਦਾ ਕ੍ਵਾਥ (ਕਾੜ੍ਹਾ) ਬਣਾਕੇ ਗਾੜ੍ਹਾ ਕੀਤਾ ਇੱਕ ਪਦਾਰਥ, ਜੋ ਪਾਨਾਂ ਵਿੱਚ ਵਰਤੀਦਾ ਹੈ ਅਤੇ ਰੰਗਣ ਦੇ ਕੰਮ ਭੀ ਆਉਂਦਾ ਹੈ. ਅਨੇਕ ਦਵਾਈਆਂ ਵਿੱਚ ਭੀ ਇਸ ਨੂੰ ਵਰਤਦੇ ਹਨ. ਕੱਥਾ. Uncaria Gambier । ੩. ਸੰ. कत्थ ਸ਼ਲਾਘਾ. ਉਸਤਤਿ. "ਦਲ ਗਾਹਨ ਕੱਥੇ." (ਚੰਡੀ ੩) ਤਾਰੀਫ਼ ਲਾਇਕ ਯੋਧਾ ਦਲ ਗਾਹਨ। ੪. ਵਿ- ਕਥ੍ਯ. ਕਥਨ ਯੋਗ੍ਯ. ਬਿਆਨ ਕਰਨ ਲਾਇਕ। ੫. ਦੇਖੋ, ਕੱਥੰ....
ਦੇਖੋ, ਛਿਲ। ੨. ਸਾਂਡ (ਸਾਂਢ) ਬਕਰੇ ਨੂੰ ਭੀ ਛਿੱਲ ਆਖਦੇ ਹਨ. ਬੋਕ....
ਸੰ. अञ्जीर. ਫ਼ਾ. [انجیِر] ਸੰਗ੍ਯਾ- ਇੱਕਬੂਟਾ ਅਤੇ ਉਸ ਦਾ ਫਲ, ਜੋ ਬੜ (ਵਟ) ਦੀ ਬਾਟੀ ਜੇਹਾ ਬੀਜਦਾਰ ਹੁੰਦਾ ਹੈ. L. Ficus carica. ਇਹ ਖਾਣ ਵਿੱਚ ਮਿੱਠਾ ਅਤੇ ਦ੍ਰਾਵਕ ਹੁੰਦਾ ਹੈ. ਯੂਨਾਨੀ ਹਕੀਮ ਇਸ ਫਲ ਨੂੰ ਅਨੇਕ ਨੁਸਖ਼ਿਆਂ ਵਿੱਚ ਵਰਤਦੇ ਹਨ. ਕਾਬੁਲ ਅਤੇ ਈਰਾਨ ਦੇ ਅੰਜੀਰ ਬਹੁਤ ਮਿੱਠੇ ਹੁੰਦੇ ਹਨ. ਇਸ ਦੀ ਤਾਸੀਰ ਗਰਮ ਤਰ ਹੈ।#੨. ਬਲੋਚਿਸ੍ਤਾਨ ਵਿੱਚ ਇੱਕ ਨਗਰ, ਜੋ ਕਿਲਾਤ ਤੋਂ ੩੦ ਮੀਲ ਹੈ....
ਦੇਖੋ, ਜਡ ਅਤੇ ਜੜ....
ਸੰਗ੍ਯਾ- ਕ੍ਵਾਬ. ਜੋਸ਼ਾਂਦਾ. ਉਬਾਲਕੇ ਕੱਢਿਆ ਹੋਇਆ ਰਸ।¹ ੨. ਚਿੰਤਾ. ਫ਼ਿਕਰ. ਮਨ ਦਾ ਕੜ੍ਹਨਾ. "ਤਾਂ ਭਉ ਕੇਹਾ ਕਾੜਾ?" (ਮਾਝ ਮਃ ੫) "ਕਾੜਾ ਛੋਡਿ ਅਚਿੰਤ ਹਮ ਸੋਤੇ." (ਭੈਰ ਮਃ ੧) "ਤਿਸੁ ਕਿ ਕਾੜਿਆ?" (ਵਾਰ ਰਾਮ ੨, ਮਃ ੫)...
ਸੰ. ਮਾਸਕ. ਸੰਗ੍ਯਾ- ਅੱਠ ਰੱਤੀ ਭਰ ਤੋਲ. ਫ਼ਾ. [ماشہ] ਮਾਸ਼ਹ. "ਖਿਨੁ ਤੋਲਾ ਖਿਨੁ ਮਾਸਾ." (ਬਸੰ ਮਃ ੧) ੨. ਭਾਵ- ਤਨਿਕ. ਥੋੜਾ ਜੇਹਾ. "ਗੁਰਮੁਖਿ ਲੇਪੁ ਨ ਮਾਸਾ ਹੇ." (ਮਾਰੂ ਸੋਲਹੇ ਮਃ ੫) ੩. ਮਹਾਸ਼ਯ ਦਾ ਸੰਖੇਪ. ਦੇਖੋ, ਮਹਾਸ਼ਯ। ੪. ਸੰ. ਸ੍ਮਸ਼੍ਰ. ਮੁੱਛ. ਦਾੜ੍ਹੀ. "ਜਾਕੈ ਰੂਪੁ ਨਾਹੀ ਜਾਤਿ ਨਾਹੀ, ਨਾਹੀ ਮੁਖੁ ਮਾਸਾ." (ਪ੍ਰਭਾ ਮਃ ੧)...
ਸੰ. ਚਤੁਰ. ਸੰਗ੍ਯਾ- ਚਹਾਰ. ਚਤ੍ਵਰ- ੪. "ਚਾਰ ਪਦਾਰਥ ਜੇ ਕੋ ਮਾਂਗੈ." (ਸੁਖਮਨੀ) ੨. ਸੰ. ਚਾਰ. ਗੁਪਤਦੂਤ. ਗੁਪਤ ਰੀਤਿ ਨਾਲ ਵਿਚਰਨ ਵਾਲਾ. "ਲੇ ਕਰ ਚਾਰ ਚਲ੍ਯੋ ਤਤਕਾਲ." (ਗੁਪ੍ਰਸੂ) ੩. ਜੇਲ. ਕੈਦਖ਼ਾਨਾ। ੪. ਗਮਨ. ਜਾਣਾ। ੫. ਦਾਸ. ਸੇਵਕ। ੬. ਆਚਾਰ. ਰੀਤਿ. ਰਸਮ। ੭. ਪ੍ਰਚਾਰ. "ਚੇਤ ਨਾ ਕੋ ਚਾਰ ਕੀਓ." (ਅਕਾਲ) ੮. ਚਾਲ ਦੀ ਥਾਂ ਭੀ ਚਾਰ ਸ਼ਬਦ ਆਇਆ ਹੈ. "ਲਖੀ ਤਿਹ ਪਾਵਚਾਰ." (ਰਾਮਾਵ) ਪੈਰਚਾਲ। ੯. ਦੇਖੋ, ਚਾਰੁ। ੧੦. ਅਭਿਚਾਰ (ਮੰਤ੍ਰਪ੍ਰਯੋਗ) ਦੀ ਥਾਂ ਭੀ ਚਾਰ ਸ਼ਬਦ ਵਰਤਿਆ ਹੈ. "ਜਬ ਲਗ ਮੰਤ੍ਰਚਾਰ ਤੈਂ ਕਰਹੈਂ." (ਚਰਿਤ੍ਰ ੩੯੪)...
ਸੰ. मनः शिला- ਮਨਃ ਸਿਲਾ. ਖਾਨਿ ਤੋਂ ਪੈਦਾ ਹੋਈ ਇੱਕ ਉਪ ਧਾਤੁ, ਜੋ ਅਨੇਕ ਦਵਾਈਆਂ ਵਿੱਚ ਵਰਤੀਦੀ ਹੈ. ਇਸ ਦੀ ਤਾਸੀਰ ਗਰਮ ਖ਼ੁਸ਼ਕ ਹੈ. ਕਫਨਾਸ਼ਕ ਅਤੇ ਲਹੂ ਦੇ ਵਿਕਾਰ ਦੂਰ ਕਰਦੀ ਹੈ. ਸੋਜ ਹਟਾਉਂਦੀ ਅਤੇ ਸਰਦੀ ਦੀ ਖਾਂਸੀ ਨੂੰ ਦਬਾਉਂਦੀ ਹੈ. ਸਰੀਰ ਦੇ ਮੋਟਾਪੇ ਨੂੰ ਘਟਾਉਂਦੀ ਹੈ. ਇਸ ਦੀ ਅਤੇ ਬਰਕੀ ਹੜਤਾਲ ਦੀ ਤਾਸੀਰ ਇੱਕੋ ਹੈ. Realgar....
ਸੰਗ੍ਯਾ- ਤੋਲਕ. ਤੋਲਣ ਵਾਲਾ। ੨. ਸੰ. ਤੋਲ ਅਤੇ ਤੋਲਕ. ੧੨. ਮਾਸ਼ਾ ਭਰ ਵਜ਼ਨ. ਫ਼ਾ. [تولہ] ਤੋਲਹ. "ਖਿਨੁ ਤੋਲਾ ਖਿਨੁ ਮਾਸਾ." (ਬਸੰ ਮਃ ੧) ਭਾਵ- ਹਰਖ ਸ਼ੋਕ ਨਾਲ ਕਦੇ ਫੁਲਦਾ ਕਦੇ ਘਟਦਾ....
ਦੇਖੋ, ਕਰਣ. "ਕੁੰਡਲ ਕਰਨ ਵਾਰੀ, ਸੁਮਤਿ ਕਰਨ ਵਾਰੀ, ਕਮਲ ਕਰਨ ਵਾਰੀ ਗਤਿ ਹੈ ਕਰਿਨ ਕੀ." (ਗੁਪ੍ਰਸੂ) ਕੰਨਾਂ ਵਿੱਚ ਕੁੰਡਲਾਂ ਵਾਲੀ, ਉੱਤਮ ਬੁੱਧਿ ਦੇ ਬਣਾਉਣ ਵਾਲੀ, ਹੱਥ ਵਿੱਚ ਕਮਲ ਧਾਰਣ ਵਾਲੀ, ਚਾਲ ਹੈ ਹਾਥੀ ਜੇਹੀ। ੨. ਕਰਣ. ਇੰਦ੍ਰਿਯ. ਅੱਖ ਕੰਨ ਨੱਕ ਆਦਿ ਇੰਦ੍ਰੀਆਂ. "ਕਰਨ ਸਿਉਇਛਾ ਚਾਰਹ." (ਸਵੈਯੇ ਮਃ ੨. ਕੇ) ਕੇ) ਕਰਣ (ਇੰਦ੍ਰੀਆਂ) ਨੂੰ ਸ੍ਵ (ਆਪਣੀ) ਇੱਛਾ ਅਨੁਸਾਰ ਚਲਾਉਂਦੇ ਹਨ. ਭਾਵ, ਇੰਦ੍ਰੀਆਂ ਕ਼ਾਬੂ ਕੀਤੀਆਂ ਹਨ। ੩. ਦੇਖੋ, ਕਰਣ ੧੧....
ਚਿੱਟਾ ਕੋੜ੍ਹ. ਚਿਤ੍ਰਕੁਸ੍ਠ [برص] ਬਰਸ. ਫੁਲ ਬਹਰੀ. Leucozerma. ਇਹ ਰੋਗ ਲਹੂ ਦੇ ਵਿਗਾੜ ਤੋਂ ਹੁੰਦਾ ਹੈ. ਕਦੇ ਕਦੇ ਇਹ ਬੀਮਾਰੀ ਮਾਤਾ- ਪਿਤਾ ਤੋਂ ਭੀ ਸੰਤਾਨ ਵਿੱਚ ਆ ਜਾਂਦੀ ਹੈ. ਵੈਦਕ ਵਿੱਚ ਇਸ ਦੇ ਦੋ ਭੇਦ ਹਨ ਸ੍ਵਿਤ੍ਰ ਅਤੇ ਕਿਲਾਸ. ਸ੍ਵਿਤ੍ਰ ਦੇ ਦਾਗ ਚਿੱਟੇ ਅਤੇ ਕਿਲਾਸ ਦੇ ਲਾਲੀ ਦੀ ਝਲਕ ਵਾਲੇ ਹੁੰਦੇ ਹਨ. ਜੇ ਫੁਲਬਹਰੀ ਦੇ ਦਾਗ ਉੱਪਰ ਸੂਈ ਮਾਰਨ ਤੋਂ ਲਹੂ ਨਿਕਲੇ ਤਾਂ ਉਹ ਛੇਤੀ ਰਾਜੀ ਹੋ ਜਾਂਦੀ ਹੈ. ਜੇ ਲਹੂ ਦੀ ਥਾਂ ਪੀਲਾ ਜਾਂ ਚਿੱਟਾ ਰਸ ਨਿਕਲੇ ਤਾਂ ਔਖੀ ਦੂਰ ਹੁੰਦੀ ਹੈ.#ਸ੍ਵੇਤ ਕੁਸ੍ਠ ਦੇ ਹੇਠ ਲਿਖੇ ਉੱਤਮ ਇਲਾਜ ਹਨ-#ਸਭ ਤੋਂ ਪਹਿਲਾਂ ਦ੍ਰਾਵਕ ਦਵਾਈਆਂ ਵਰਤੋ ਅਤੇ ਅੰਤੜੀ ਵਿੱਚ ਮੈਲ ਨਾ ਜਮਾ ਹੋਣ ਦੇਓ.#ਬਾਬਚੀ ਦੇ ਬੀਜ ਗਊਮੂਤ੍ਰ ਵਿੱਚ ਭਿਉਂ ਰੱਖੋ, ਫੇਰ ਛਿਲਕਾ ਉਤਾਰਕੇ ਛਾਵੇਂ ਸੁਕਾ ਲਓ. ਇਨ੍ਹਾਂ ਨੂੰ ਪੀਸਕੇ ਸ਼ੀਸ਼ੀ ਵਿੱਚ ਪਾ ਰੱਖੋ, ਮੁੰਡੀ ਬੂਟੀ (ਗੋਰਖ ਮੁੰਡੀ) ਦੇ ਕਾੜ੍ਹੇ ਨਾਲ ਇੱਕ ਮਾਸ਼ਾ ਰੋਜ ਛਕਾਓ.#ਇਹੀ ਚੂਰਨ ਦਹੀਂ ਵਿੱਚ ਮਿਲਾਕੇ ਚਿੱਟੇ ਦਾਗਾਂ ਉੱਪਰ ਮਲੋ. ਖੁਰਾਕ ਬੇਸਨੀ ਰੋਟੀ ਦਾਲ ਆਦਿਕ ਦੇਉ.#ਬੀਜ ਪਵਾੜ, ਬਾਬਚੀ, ਅਜਮੋਦ, ਮਜੀਠ, ਮੂਲੀ ਦੇ ਬੀਜ, ਆਉਲੇਸਾਰ ਗੰਧਕ, ਵਰਕੀ ਹੜਤਾਲ, ਜਮਾਲਗੋਟੇ ਦੀ ਗਿਰੂ, ਤੂਤੀਆ, ਪਲਾਸ ਦੇ ਬੀਜ, ਹੀਰਾ ਕਸੀਸ, ਸਭ ਛੀ ਛੀ ਮਾਸ਼ੇ ਲੈ ਕੇ ਬਰੀਕ ਪੀਸਕੇ ਸਿਰਕੇ ਵਿੱਚ ਗੁੰਨ੍ਹਕੇ ਗੋਲੀਆਂ ਬਣਾਓ ਸਿਰਕੇ ਵਿੱਚ ਇਹ ਗੋਲੀ ਘਸਾਕੇ ਦਾਗਾਂ ਉੱਪਰ ਲੇਪ ਕਰੋ. ਜੇ ਇਸ ਲੇਪ ਨਾਲ ਛਾਲੇ ਹੋ ਜਾਣ ਤਦ ਮੱਖਣ ਲਗਾ ਦਿਓ ਅਰ ਛਾਲੇ ਹਟਣ ਤੀਕ ਫੇਰ ਲੇਪ ਨਾ ਕਰੋ.#ਕਾਲੇ ਸੱਪ ਦੀ ਕੁੰਜ ਥੋਹਰ ਦੇ ਦੁੱਧ ਵਿੱਚ ਪੀਸਕੇ ਦਾਗਾਂ ਤੇ ਲਾਓ.#ਕੱਥ, ਬਹੇੜੇ ਦੀ ਛਿੱਲ, ਅੰਜੀਰ ਦੀ ਜੜ੍ਹ, ਇਨ੍ਹਾਂ ਦਾ ਕਾੜ੍ਹਾ ਬਣਾਕੇ ਇੱਕ ਮਾਸਾ ਬਾਬਚੀ ਦੇ ਚੂਰਨ ਨਾਲ ਪਿਆਓ.#ਬਾਬਚੀ ਦੇ ਬੀਜ ਸੋਲਾਂ ਤੋਲੇ, ਵਰਕੀ ਹੜਤਾਲ ਚਾਰ ਤੋਲੇ, ਮੈਨਸਿਲ, ਚਿੱਟੀ ਰੱਤਕਾਂ, ਚਿਤ੍ਰੇ ਦੀ ਜੜ, ਤਿੰਨੇ ਇੱਕ ਇੱਕ ਤੋਲਾ ਲੈ ਕੇ ਗਊਮੂਤ੍ਰ ਵਿੱਚ ਘਸਾਕੇ ਲੇਪ ਕਰਨ ਤੋਂ ਸ੍ਵੇਤਕੁਸ੍ਟ ਮਿਟ ਜਾਂਦਾ ਹੈ.#"ਸ੍ਵੇਤਕੁਸ੍ਟ ਕੇਤਿਨ ਕੇ ਭਯੋ." (ਚਰਿਤ ੪੦੫)...
ਸੰ. ਸੰਗ੍ਯਾ- ਆਚਰਣ. ਕਰਤੂਤ। ੨. ਕਰਮ. ਕ੍ਰਿਯਾ. "ਅਪਨੇ ਚਰਿਤ ਪ੍ਰਭਿ ਆਪਿ ਬਨਾਏ." (ਸੁਖਮਨੀ) ੩. ਰੀਤਿ. ਰਸਮ। ੪. ਵ੍ਰਿੱਤਾਂਤ. ਹਾਲ....