ਆਵਾਗਉਣ, ਆਵਾਗਉਨ, ਆਵਾਗਮਨ, ਆਵਾਗਵਣੁ, ਆਵਾਗਵਨ, ਆਵਾਗੌਣ, ਆਵਾਗੌਨ

āvāgauna, āvāgauna, āvāgamana, āvāgavanu, āvāgavana, āvāgauna, āvāgaunaआवागउण, आवागउन, आवागमन, आवागवणु, आवागवन, आवागौण, आवागौन


ਸੰ. आवागमन. ਸੰਗ੍ਯਾ- ਆਉਣਜਾਣ ਦੀ ਕ੍ਰਿਯਾ. ਆਗਮਨ ਅਤੇ ਗਮਨ. ਆਵਾਜਾਈ। ੨. ਜਨਮ ਮਰਣ. ਪੈਦਾ ਹੋਣਾ ਅਤੇ ਮਰਨਾ। ੩. ਜੀਵਾਤਮਾ ਦਾ ਸ਼ੁਭ ਅਸ਼ੁਭ ਕਰਮਾ ਦੇ ਫਲ ਭੋਗਣ ਲਈ ਮਨੁੱਖ ਪਸੂ ਪੰਖੀ ਆਦਿ ਚੌਰਾਸੀ ਲੱਖ ਜੂਨਾਂ ਵਿੱਚ ਜੰਮਣਾ ਅਤੇ ਮਰਨਾ. ਇਸ ਸੰਸਾਰਚਕ੍ਰ ਤੋਂ, ਆਤਮਗ੍ਯਾਨ ਪ੍ਰਾਪਤ ਹੋਣ ਪੁਰ, ਜਦ ਕਰਮਜਾਲ ਤੋਂ ਛੁਟਕਾਰਾ ਹੁੰਦਾ ਹੈ ਤਦ ਜੀਵ ਮੁਕਤਿ ਪਾਕੇ ਸਦਾ ਲਈ ਆਵਾਗਮਨ ਤੋਂ ਰਹਿਤ ਹੋ ਜਾਂਦਾ ਹੈ.#ਕਈ ਜਨਮ ਭਏ ਕੀਟ ਪਤੰਗਾ,#ਕਈ ਜਨਮ ਗਜ ਮੀਨ ਕੁਰੰਗਾ.#ਕਈ ਜਨਮ ਪੰਖੀ ਸਰਪ ਹੋਇਓ,#ਕਈ ਜਨਮ ਹੈਵਰ ਬ੍ਰਿਖ ਜੋਇਓ.#ਮਿਲੁ ਜਗਦੀਸ ਮਿਲਨ ਕੀ ਬਰੀਆ,#ਚਿਰੰਕਾਲ ਇਹ ਦੇਹ ਸੰਜਰੀਆ.#ਕਈ ਜਨਮ ਸੈਲ ਗਿਰਿ ਕਰਿਆ,#ਕਈ ਜਨਮ ਗਰਭ ਹਿਰਿ ਖਰਿਆ.#ਕਈ ਜਨਮ ਸਾਖ ਕਰਿ ਉਪਾਇਆ.#ਲਖ ਚਉਰਾਸੀਹ ਜੋਨਿ ਭ੍ਰਮਾਇਆ. ***#(ਆਸਾ ਮਃ ੫)#ਉਦਮ ਕਰਹਿ ਅਨੇਕ ਹਰਿਨਾਮੁ ਨ ਗਾਵਹੀ,#ਭਰਮਹਿ ਜੋਨਿ ਅਸੰਖ ਮਰਿ ਜਨਮਹਿ ਆਵਹੀਂ#ਪਸ਼ੂ ਪੰਖੀ ਸੈਲ ਤਰਵਰ ਗਣਤ ਕਛੂ ਨ ਆਵਏ,#ਬੀਜੁ ਬੋਵਸਿ ਭੋਗ ਭੋਗਹਿ ਕੀਆ ਅਪਣਾ ਪਾਵਏ. ***#(ਜੈਤ ਮਃ ੫)#ਨਿਜਘਰਿ ਮਹਲੁ ਪਾਵਹੁ#ਸੁਖ ਸਹਜੇ ਬਹੁਰਿ ਨ ਹੋਇਗੋ ਫੇਰਾ.#(ਗਉ ਮਃ ੫)#ਫਾਹੇ ਕਾਟੇ ਮਿਟੇ ਗਵਨ ਫਤਿਹ ਭਈ ਮਨਿ ਜੀਤ,#ਨਾਨਕ ਗੁਰ ਤੇ ਥਿਤਿ ਪਾਈ ਫਿਰਨ ਮਿਟੇ ਨਿਤਨੀਤ.#(ਬਾਵਨ)#ਜਨਮ ਮਰਨ ਕੇ ਮਿਟੇ ਅੰਦੇਸੇ,#ਸਾਧੂ ਕੇ ਪੂਰਨ ਉਪਦੇਸੇ. ***#ਥਿਤਿ ਪਾਈ ਚੂਕੇ ਭ੍ਰਮ ਗਵਨ,#ਸੁਨਿ ਨਾਨਕ ਹਰਿ ਹਰਿ ਜਸੁ ਸ੍ਰਵਨ.#(ਸੁਖਮਨੀ)#"ਸਰਨਿ ਗਹੀ ਪਾਰਬ੍ਰਹਮ ਕੀ ਮਿਟਿਆ ਆਵਾਗਵਨ,#ਆਪਿ ਤਰਿਆ ਕੁਟੰਬ ਸਿਉ ਗੁਣ ਗੁਬਿੰਦ ਪ੍ਰਭ ਹਵਨੁ.#(ਗਉ ਥਿਤੀ ਮਃ ੫)#ਭਾਰਤ ਦੇ ਲੋਕ ਪਰੰਪਰਾ ਤੋਂ ਆਵਾਗਮਨ (ਤਨਾਸੁਖ਼, L. metempsychosis. ਅੰ. transmigration of souls) ਮੰਨਦੇ ਚਲੇ ਆਏ ਹਨ. ਯੂਨਾਨੀ ਇਤਿਹਾਸਕਾਰ ਹੀਰਾਡੋਟਸ (Herodotus II. 53. 81. 123) ਦੇ ਲੇਖ ਅਨੁਸਾਰ ਪ੍ਰਾਚੀਨ ਮਿਸਰੀ ਭੀ ਆਵਾਗਮਨ ਦੇ ਵਿਸ਼੍ਵਾਸੀ ਸਨ. ਯੂਨਾਨੀ ਤਤ੍ਵਵੇਤਾ ਆਪ ਭੀ ਇਸ ਮਤ ਦਾ ਪ੍ਰਚਾਰ ਕਰਦੇ ਰਹੇ ਹਨ. ਨਵੀਨ ਬ੍ਰਹਮਵੇਤਿਆਂ (modern Theosophists) ਦਾ ਖ਼ਿਆਲ ਹੈ ਕਿ ਪ੍ਰਾਚੀਨ ਯਹੂਦੀ ਈਸਾਈ ਮੁਸਲਮਾਨ ਅਤੇ ਹੋਰ ਮਤਾਵਲੰਬੀ ਭੀ ਕਿਸੇ ਨਾ ਕਿਸੇ ਸ਼ਕਲ ਵਿੱਚ ਆਵਾਗਮਨ ਨੂੰ ਜਰੂਰ ਮੰਨਦੇ ਸਨ. ਅੱਜ ਕੱਲ ਕੇਵਲ ਉਹ ਲੋਕ ਆਵਾਗਮਨ ਦੇ ਮੰਨਣ ਵਾਲੇ ਹਨ ਜਿਨ੍ਹਾਂ ਦੇ ਧਾਰਮਿਕ ਬਜ਼ੁਰਗ ਕਦੇ ਪ੍ਰਾਚੀਨ ਭਾਰਤ ਨਿਵਾਸੀਆਂ ਨਾਲ ਸੰਬੰਧ ਰਖਦੇ ਸਨ, ਜਾਂ ਉਹ, ਜੋ ਹੁਣ ਆਪ ਉਨ੍ਹਾਂ ਬਿਰਧਾਂ ਦਾ ਸਤਕਾਰ ਕਰਦੇ ਹਨ. ਬੌੱਧ, ਜੈਨੀ, ਹਿੰਦੂ, ਸਿੱਖ ਅਤੇ ਨਵੀਨ ਬ੍ਰਹਮਵੇੱਤਾ (Theosophists) ਸਾਰੇ ਇਸ ਸਿੱਧਾਂਤ ਨੂੰ ਅੰਗੀਕਾਰ ਕਰਦੇ ਹਨ.#ਵਰਤਮਾਨ ਸਿਆਣਿਆਂ ਨੇ ਆਵਾਗਮਨ ਦੇ ਤਿੰਨ ਭੇਦ ਕਰ ਦਿੱਤੇ ਹਨ-#(ੳ) ਜਦ ਕੋਈ ਬੱਚਾ ਪੈਦਾ ਹੁੰਦਾ ਹੈ ਤਾਂ ਉਸ ਲਈ ਰੱਬ ਉਸੇ ਵੇਲੇ ਨਵਾਂ ਆਤਮਾ ਨਹੀਂ ਸਿਰਜਦਾ. ਆਤਮਾ ਪਹਿਲਾਂ ਤੋਂ ਹੀ ਮੌਜੂਦ ਰਹਿੰਦਾ ਹੈ, ਪਰ ਵਿਦੇਹ ਦਸ਼ਾ ਵਿੱਚ. ਜਦੋਂ ਇਹ ਮਨੁੱਖਦੇਹ ਵਿੱਚ ਪ੍ਰਵੇਸ਼ ਕਰਦਾ ਹੈ, ਤਾਂ ਇਸ ਲਈ ਦੇਹ ਧਾਰਣ ਦਾ ਏਹੋ ਪਹਿਲਾ ਮੌਕਾ ਹੁੰਦਾ ਹੈ, ਅਰ ਮਰਨ ਪਿੱਛੋਂ ਅੱਗੋਂ ਭੀ ਕਦੇ ਦੇਹ ਨਹੀਂ ਧਾਰੇਗਾ. ਇਸ ਸਿੱਧਾਂਤ ਦਾ ਨਾਮ "ਪੂਰਵਅਸ੍ਤਿਤ੍ਵ" (the doctrine of Pre existence) ਪ੍ਰਸਿੱਧ ਹੈ.#(ਅ) ਆਤਮਾ ਇਸ ਸ਼ਰੀਰ ਤੋਂ ਪਹਿਲਾਂ ਕੋਟਾਨ ਕੋਟਿ ਮਨੁੱਖ ਪਸ਼ੂ ਪੰਖੀ ਬਿਰਛ ਆਦਿਕ ਜੂਨੀਆਂ ਵਿੱਚ ਭ੍ਰਮਣ ਕਰਦਾ ਰਿਹਾ ਹੈ, ਅਰ ਮੌਜੂਦਾ ਸ਼ਰੀਰ ਤਿਆਗਣ ਮਗਰੋਂ ਭੀ ਮੁੜ ਮਨੁੱਖ ਜੂਨੀ ਵਿੱਚ ਆਉਣ ਤੋਂ ਪਹਿਲਾਂ ਕਈ ਪਸ਼ੂ ਪੰਖੀ ਬਿਰਛ ਆਦਿਕ ਜੂਨੀਆਂ ਵਿੱਚ ਜਨਮ ਲਏਗਾ ਇਸ ਸਿੱਧਾਂਤ ਦਾ ਨਾਮ ਤਨਾਸੁਖ਼ ਅਥਵਾ ਯਥਾਰਥ ਆਵਾਗਮਨ (transmigration. or metempsychosis) ਹੈ.#(ੲ) ਮਨੁੱਖ ਦਾ ਆਤਮਾ ਇਸ ਸ਼ਰੀਰ ਤੋਂ ਪਹਿਲੇ ਪੁਰਖ ਜਾਂ ਇਸਤ੍ਰੀ ਰੂਪ ਵਿੱਚ ਤਾਂ ਜਨਮ ਲੈਂਦਾ ਰਿਹਾ ਹੈ, ਪਰ ਪਸ਼ੂ ਪੰਖੀ ਬਿਰਛ ਆਦਿਕ ਹੋ ਕੇ ਕਦੇ ਨਹੀਂ ਜੰਮਿਆ, ਅਰ ਮੌਜੂਦਾ ਸ਼ਰੀਰ ਤਿਆਗਣ ਮਗਰੋਂ ਭੀ ਇਹ ਮੁਕਤ ਹੋਣ ਤਕ ਪੁਰਖ ਜਾਂ ਇਸਤ੍ਰੀ ਰੂਪ ਵਿਚ ਹੀ ਪੁਨਰ ਜਨਮ ਧਾਰਣ ਕਰੇਗਾ. ਇਸ ਸਿੱਧਾਂਤ ਦਾ ਨਾਉਂ ਪੁਨਰਭਵ (पुर्नभव) Re- incarnation ਹੈ.


सं. आवागमन. संग्या- आउणजाण दी क्रिया. आगमन अते गमन. आवाजाई। २. जनम मरण. पैदा होणा अते मरना। ३. जीवातमा दा शुभ अशुभ करमा दे फल भोगण लई मनुॱख पसू पंखी आदि चौरासी लॱख जूनां विॱच जंमणा अते मरना. इस संसारचक्र तों, आतमग्यान प्रापत होण पुर, जद करमजाल तों छुटकारा हुंदा है तद जीव मुकति पाके सदा लई आवागमन तों रहित हो जांदा है.#कई जनम भए कीट पतंगा,#कई जनम गज मीन कुरंगा.#कई जनम पंखी सरप होइओ,#कई जनम हैवर ब्रिख जोइओ.#मिलु जगदीस मिलन की बरीआ,#चिरंकाल इह देह संजरीआ.#कई जनम सैल गिरि करिआ,#कई जनम गरभ हिरि खरिआ.#कई जनम साख करि उपाइआ.#लख चउरासीह जोनि भ्रमाइआ. ***#(आसा मः ५)#उदम करहि अनेक हरिनामु न गावही,#भरमहि जोनि असंख मरि जनमहि आवहीं#पशू पंखी सैल तरवर गणत कछू न आवए,#बीजु बोवसि भोग भोगहि कीआ अपणा पावए. ***#(जैत मः ५)#निजघरि महलु पावहु#सुख सहजे बहुरि न होइगो फेरा.#(गउ मः ५)#फाहे काटे मिटे गवन फतिह भई मनि जीत,#नानक गुर ते थिति पाई फिरन मिटे नितनीत.#(बावन)#जनम मरन के मिटे अंदेसे,#साधू के पूरन उपदेसे. ***#थिति पाई चूके भ्रम गवन,#सुनि नानक हरि हरि जसुस्रवन.#(सुखमनी)#"सरनि गही पारब्रहम की मिटिआ आवागवन,#आपि तरिआ कुटंब सिउ गुण गुबिंद प्रभ हवनु.#(गउ थिती मः ५)#भारत दे लोक परंपरा तों आवागमन (तनासुख़, L. metempsychosis. अं. transmigration of souls) मंनदे चले आए हन. यूनानी इतिहासकार हीराडोटस (Herodotus II. 53. 81. 123) दे लेख अनुसार प्राचीन मिसरी भी आवागमन दे विश्वासी सन. यूनानी तत्ववेता आप भी इस मत दा प्रचार करदे रहे हन. नवीन ब्रहमवेतिआं (modern Theosophists) दा ख़िआल है कि प्राचीन यहूदी ईसाई मुसलमान अते होर मतावलंबी भी किसे ना किसे शकल विॱच आवागमन नूं जरूर मंनदे सन. अॱज कॱल केवल उह लोक आवागमन दे मंनण वाले हन जिन्हां दे धारमिक बज़ुरग कदे प्राचीन भारत निवासीआं नाल संबंध रखदे सन, जां उह, जो हुण आप उन्हां बिरधां दा सतकार करदे हन. बौॱध, जैनी, हिंदू, सिॱख अते नवीन ब्रहमवेॱता (Theosophists) सारे इस सिॱधांत नूं अंगीकार करदे हन.#वरतमान सिआणिआं ने आवागमन दे तिंन भेद कर दिॱते हन-#(ॳ) जद कोई बॱचा पैदा हुंदा है तां उस लई रॱब उसे वेले नवां आतमा नहीं सिरजदा. आतमा पहिलां तों ही मौजूद रहिंदा है, पर विदेह दशा विॱच. जदों इह मनुॱखदेह विॱच प्रवेश करदा है, तां इस लई देह धारण दा एहोपहिला मौका हुंदा है, अर मरन पिॱछों अॱगों भी कदे देह नहीं धारेगा. इस सिॱधांत दा नाम "पूरवअस्तित्व" (the doctrine of Pre existence) प्रसिॱध है.#(अ) आतमा इस शरीर तों पहिलां कोटान कोटि मनुॱख पशू पंखी बिरछ आदिक जूनीआं विॱच भ्रमण करदा रिहा है, अर मौजूदा शरीर तिआगण मगरों भी मुड़ मनुॱख जूनी विॱच आउण तों पहिलां कई पशू पंखी बिरछ आदिक जूनीआं विॱच जनम लएगा इस सिॱधांत दा नाम तनासुख़ अथवा यथारथ आवागमन (transmigration. or metempsychosis) है.#(ॲ) मनुॱख दा आतमा इस शरीर तों पहिले पुरख जां इसत्री रूप विॱच तां जनम लैंदा रिहा है, पर पशू पंखी बिरछ आदिक हो के कदे नहीं जंमिआ, अर मौजूदा शरीर तिआगण मगरों भी इह मुकत होण तक पुरख जां इसत्री रूप विच ही पुनर जनम धारण करेगा. इस सिॱधांत दा नाउं पुनरभव (पुर्नभव) Re- incarnation है.