sailaसैल
ਦੇਖੋ, ਸੈਰ. "ਤਿਉ ਤਿਉ ਸੈਲ ਕਰਹਿ ਜਿਉ ਭਾਵੈ." (ਗਉ ਰਵਿਦਾਸ) ੨. ਸੰ. शैल ਵਿ- ਸ਼ਿਲਾ ਦਾ ਬਣਿਆ ਹੋਇਆ. ਪੱਥਰ ਦਾ। ੩. ਸੰਗ੍ਯਾ- ਪਰਬਤ, ਜਿਸ ਵਿੱਚ ਸ਼ਿਲਾ ਸਮੁਦਾਯ ਹੈ. "ਕਰਹਿ ਸੈਲ ਮਗ ਸੈਲਨ ਕੇਰੀ." (ਗੁਪ੍ਰਸੂ) ੪. ਜੜ੍ਹਮਤਿ. ਪੱਥਰ ਜੇਹਾ. "ਸੈਲ ਲੋਅ ਜਿਨ ਉਧਰਿਆ." (ਸਵੈਯੇ ਮਃ ੩. ਕੇ) "ਆਥਿ ਸੈਲ ਨੀਚ ਘਰਿ ਹੋਇ." (ਓਅੰਕਾਰ) ਜੇ ਧਨ ਮੂਰਖ ਅਤੇ ਨੀਚ ਦੇ ਘਰ ਹੋਵੇ। ੫. ਸ਼ਿਲਾ ਦੀ ਜਤੁ (ਲਾਪ). ਸ਼ਿਲਾਜੀਤ। ੬. ਕਠੋਰ ਚਿੱਤ. ਸੰਗਦਿਲ. "ਤੀਰਥ ਨਾਇ ਕਹਾ ਸੁਚਿ ਸੈਲ?" (ਭੈਰ ਮਃ ੫) ਵਿ- ਅਚਲ. "ਭਏ ਸੁਖ ਸੈਲ." (ਗਉ ਮਃ ੫) ੮. ਅ਼. [سیل] ਸੰਗ੍ਯਾ- ਜਲ ਪ੍ਰਵਾਹ. "ਮਨਮੁਖ ਪਥਰ ਸੈਲ ਹੈ ਧ੍ਰਿਗ ਜੀਵਣ ਫੀਕਾ." (ਆਸਾ ਅਃ ਮਃ ੧) ਜਲ ਪਰਵਾਹ ਵਿੱਚ ਰਹਿਕੇ ਸੁੱਕਾ ਰਹਿਣ ਵਾਲਾ ਹੈ.
देखो, सैर. "तिउ तिउ सैल करहि जिउ भावै." (गउ रविदास) २. सं. शैल वि- शिला दा बणिआ होइआ. पॱथर दा। ३. संग्या- परबत, जिस विॱच शिला समुदाय है. "करहि सैल मग सैलन केरी." (गुप्रसू) ४. जड़्हमति. पॱथर जेहा. "सैल लोअ जिन उधरिआ." (सवैये मः ३. के) "आथिसैल नीच घरि होइ." (ओअंकार) जे धन मूरख अते नीच दे घर होवे। ५. शिला दी जतु (लाप). शिलाजीत। ६. कठोर चिॱत. संगदिल. "तीरथ नाइ कहा सुचि सैल?" (भैर मः ५) वि- अचल. "भए सुख सैल." (गउ मः ५) ८. अ़. [سیل] संग्या- जल प्रवाह. "मनमुख पथर सैल है ध्रिग जीवण फीका." (आसा अः मः १) जल परवाह विॱच रहिके सुॱका रहिण वाला है.
ਅ਼. [سیَرر] ਸੰਗ੍ਯਾ- ਫਿਰਨਾ. ਵਿਚਰਨਾ. ਦੇਖੋ, ਸ੍ਰਿ ੨. ਸਫ਼ਰ। ੩. ਫ਼ਾ. [سیر] ਸੇਰ. ਵਿ- ਤ੍ਰਿਪਤ. ਰੱਜਿਆ ਹੋਇਆ....
ਕ੍ਰਿ. ਵਿ- ਤਿਉਂ. ਤਿਵੇਂ. ਤੈਸੇ. ਵੈਸੇ. ਉਸ ਤਰਾਂ. "ਜਿਉ ਜਿਉ ਤੇਰਾ ਹੁਕਮੁ ਤਿਵੈ ਤਿਉ ਹੋਵਣਾ." (ਵਾਰ ਗੂਜ ੨. ਮਃ ੫)...
ਦੇਖੋ, ਸੈਰ. "ਤਿਉ ਤਿਉ ਸੈਲ ਕਰਹਿ ਜਿਉ ਭਾਵੈ." (ਗਉ ਰਵਿਦਾਸ) ੨. ਸੰ. शैल ਵਿ- ਸ਼ਿਲਾ ਦਾ ਬਣਿਆ ਹੋਇਆ. ਪੱਥਰ ਦਾ। ੩. ਸੰਗ੍ਯਾ- ਪਰਬਤ, ਜਿਸ ਵਿੱਚ ਸ਼ਿਲਾ ਸਮੁਦਾਯ ਹੈ. "ਕਰਹਿ ਸੈਲ ਮਗ ਸੈਲਨ ਕੇਰੀ." (ਗੁਪ੍ਰਸੂ) ੪. ਜੜ੍ਹਮਤਿ. ਪੱਥਰ ਜੇਹਾ. "ਸੈਲ ਲੋਅ ਜਿਨ ਉਧਰਿਆ." (ਸਵੈਯੇ ਮਃ ੩. ਕੇ) "ਆਥਿ ਸੈਲ ਨੀਚ ਘਰਿ ਹੋਇ." (ਓਅੰਕਾਰ) ਜੇ ਧਨ ਮੂਰਖ ਅਤੇ ਨੀਚ ਦੇ ਘਰ ਹੋਵੇ। ੫. ਸ਼ਿਲਾ ਦੀ ਜਤੁ (ਲਾਪ). ਸ਼ਿਲਾਜੀਤ। ੬. ਕਠੋਰ ਚਿੱਤ. ਸੰਗਦਿਲ. "ਤੀਰਥ ਨਾਇ ਕਹਾ ਸੁਚਿ ਸੈਲ?" (ਭੈਰ ਮਃ ੫) ਵਿ- ਅਚਲ. "ਭਏ ਸੁਖ ਸੈਲ." (ਗਉ ਮਃ ੫) ੮. ਅ਼. [سیل] ਸੰਗ੍ਯਾ- ਜਲ ਪ੍ਰਵਾਹ. "ਮਨਮੁਖ ਪਥਰ ਸੈਲ ਹੈ ਧ੍ਰਿਗ ਜੀਵਣ ਫੀਕਾ." (ਆਸਾ ਅਃ ਮਃ ੧) ਜਲ ਪਰਵਾਹ ਵਿੱਚ ਰਹਿਕੇ ਸੁੱਕਾ ਰਹਿਣ ਵਾਲਾ ਹੈ....
ਸੰਗ੍ਯਾ- ਜੀਵ। ੨. ਮਨ. "ਜਿਉ ਮੋਹਿਓ ਉਨੀ ਮੋਹਨੀ ਬਾਲਾ." (ਗਉ ਮਃ ੫) ੩. ਕ੍ਰਿ. ਵਿ- ਜੈਸੇ. ਜਿਵੇਂ. ਜਿਸ ਤਰਾਂ. "ਜਿਉ ਹੋਵੈ ਸਾਹਿਬ ਸਿਉ ਮੇਲੁ." (ਸੋਹਿਲਾ) "ਜਿਉ ਆਇਆ ਤਿਉ ਜਾਵਹਿ ਬਉਰੇ." (ਰਾਮ ਅਃ ਮਃ ੧)...
ਰੁਚੇ. ਪਸੰਦ ਆਵੇ. "ਜੋ ਤੁਧੁ ਭਾਵੈ ਸਾਈ ਭਲੀ ਕਾਰੁ." (ਜਪੁ) ੨. ਭਾਉਂਦਾ. "ਜੀਉ ਭਾਵੈ ਅੰਨੁ ਨ ਪਾਣੀ." (ਗਉ ਛੰਤ ਮਃ ੩) ੩. ਵ੍ਯ- ਭਾਵੇਂ. ਚਾਹੋਂ, ਖ਼੍ਵਾਹ. "ਜੋ ਦੇਨਾ ਸੋ ਦੇਰਹਿਓ, ਭਾਵੈ ਤਹ ਤਹ ਜਾਹਿ." (ਬਾਵਨ)...
ਸੂਰਜ ਦਾ ਸੇਵਕ. ਰਵਿ ਉਪਾਸਕ. ਸੌਰ। ੨. ਕਾਸ਼ੀ ਦਾ ਵਸਨੀਕ ਚਮਾਰ, ਜੋ ਰਾਮਾਨੰਦ ਦਾ ਚੇਲਾ ਸੀ. ਇਹ ਗਿਆਨ ਦੇ ਬਲ ਕਰਕੇ ਪਰਮਹੰਸ ਪਦਵੀ ਨੂੰ ਪ੍ਰਾਪਤ ਹੋਇਆ. ਰਵਿਦਾਸ ਕਬੀਰ ਦਾ ਸਮਕਾਲੀ ਸੀ. ਇਸ ਨੂੰ ਬਹੁਤ ਪੁਸ੍ਤਕਾਂ ਵਿੱਚ ਰੈਦਾਸ ਭੀ ਲਿਖਿਆ ਹੈ. ਰਵਿਦਾਸ ਦੀ ਬਾਣੀ ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਦਰਜ ਹੈ. "ਕਹਿ ਰਵਿਦਾਸ ਖਲਾਸ ਚਮਾਰਾ." (ਗਉ) "ਰਵਿਦਾਸੁ ਜਪੈ ਰਾਮਨਾਮਾ." (ਸੋਰ)...
ਸੰ. शिल ਖੇਤ ਵਿੱਚ ਡਿਗੇ ਹੋਏ ਦਾਣੇ. ਦੇਖੋ, ਸਿਲ। ੨. ਸ਼ਿਲਾ. ਸੰਗ੍ਯਾ- ਪੱਥਰ. ਵੱਟਾ. "ਪੂਜਿ ਸਿਲਾ ਤੀਰਥ ਬਨਵਾਸਾ." (ਧਨਾ ਅਃ ਮਃ ੧) ੩. ਸ਼ਸਤ੍ਰ. ਦੇਖੋ, ਸਿਲਹ. "ਇੱਕ ਸਵਾਰਨ ਸਿਲਾ ਸੰਜੋਆ." (ਭਾਗੁ) "ਸਬੈ ਸੂਰ ਲੈ ਕੈ ਸਿਲਾ ਸਾਜ ਸਜ੍ਯੋ." (ਵਿਚਿਤ੍ਰ) ੪. ਅ਼. [صِلہ] ਸਿਲਹ. ਇਨਾਮ. ਬਖਸ਼ਿਸ਼। ੫. ਮਿਲਾਪ. ਜੋੜ....
ਦੇਖੋ, ਪਥਰ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਪਰ੍ਵਤ. ਸੰਗ੍ਯਾ- ਪਹਾੜ. "ਪਰਬਤ ਸੁਇਨਾ ਰੁਪਾ ਹੋਵਹਿ." (ਵਾਰ ਮਾਝ ਮਃ ੧) ੨. ਭਾਵ- ਅਭਿਮਾਨ ਹੌਮੈ, ਆਪਣੇ ਤਾਂਈਂ ਉੱਚਾ ਜਾਨਣਾ. "ਕੀਟੀ ਪਰਬਤ ਖਾਇਆ." (ਆਸਾ ਕਬੀਰ) ਕੀਟੀ ਤੋਂ ਭਾਵ ਨੰਮ੍ਰਤਾ ਹੈ। ੩. ਸੰਨ੍ਯਾਸੀਆਂ ਦੇ ਦਸ਼ ਭੇਦਾਂ ਵਿੱਚੋਂ ਇੱਕ ਭੇਦ. ਦੇਖੋ, ਦਸਨਾਮ ਸੰਨ੍ਯਾਸੀ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰ. ਸੰਗ੍ਯਾ- ਇਕੱਠ. ਗਰੋਹ। ੨. ਜੰਗ. ਯੁੱਧ। ੩. ਉੱਨਤੀ. ਤਰੱਕੀ....
ਸੰਗ੍ਯਾ- ਕੱਚੀ ਅੰਬੀ. ਅੰਬਿਯਾ। ੨. ਕੇਰਾ ਦਾ ਇਸ੍ਤ੍ਰੀਲਿੰਗ. ਦੀ. ਕੀ. "ਕਲਰ ਕੇਰੀ ਕੰਧ ਜਿਉ." (ਸ੍ਰੀ ਮਃ ੧)...
ਵਿ- ਜੈਸਾ. ਯਾਦ੍ਰਿਸ਼. "ਜੇਹਾ ਆਇਆ ਤੇਹਾ ਜਾਸੀ." (ਮਾਝ ਅਃ ਮਃ ੩) ਸਿੰਧੀ. ਜੇਹੋ....
ਸੰਗ੍ਯਾ- ਲੋਕ. ਤ਼ਬਕ਼. "ਸੂਝਤੇ ਤਿਨ ਲੋਅ." (ਧਨਾ ਮਃ ੧) "ਸੁਣਿਐ ਦੀਪ ਲੋਅ ਪਾਤਾਲ." (ਜਪੁ) ੨. ਲੋਗ. ਜਨ. "ਨਾਮੇ ਉਧਰੇ ਸਭਿ ਜਿਤਨੇ ਲੋਅ." (ਭੈਰ ਮਃ ੩) ੩. ਚਾਨਣਾ. ਪ੍ਰਕਾਸ਼. ਨੂਰ. "ਚਹੁ ਚਕੀ ਕੀਅਨੁ ਲੋਆ." (ਵਾਰ ਰਾਮ ੩)...
ਸਰਵ- ਜਿਸ ਦਾ ਬਹੁ ਵਚਨ. ਜਿਨ੍ਹਾਂ ਨੇ. "ਜਿਨ ਜਾਨਿਆ ਸੇਈ ਤਰੇ." (ਰਾਮ ਰੁਤੀ ਮਃ ੫) ੨. ਵ੍ਯ- ਮਤ. ਨਾ. "ਗੁਰੁ ਸਨਮੁਖ ਜਿਨ ਮਿਥ੍ਯਾ ਭਾਖੋ." (ਗੁਪ੍ਰਸੂ) ਇਸ ਦਾ ਰੂਪ ਜਿਨਿ ਭੀ ਹੈ. ਦੇਖੋ, ਜਿਨਿ ੩। ੩. ਜਿਧਰ. ਜਿਸ ਤਰਫ਼. "ਡੋਰੀ ਪ੍ਰਭੁ ਪਕੜੀ ਜਿਨ ਖਿੰਚੈ ਤਿਨ ਜਾਈਐ." (ਓਅੰਕਾਰ) ਜਿਧਰ ਖਿੰਚੈ, ਤਿਧਰ ਜਾਈਐ। ੪. ਸੰ. ਵਿ- ਜਿੱਤਣ ਵਾਲਾ. ਵਿਜਯੀ. "ਅਬ ਮੋਤੇ ਏਈ ਜਿਨ ਜਾਈ." (ਪਾਰਸਾਵ) ੫. ਸੰਗ੍ਯਾ- ਵਿਸਨੁ। ੬. ਸੂਰਜ। ੭. ਬੁੱਧ ਭਗਵਾਨ। ੮. ਰਿਸਭਦੇਵ. ਵਿਕਾਰਾਂ ਨੂੰ ਜਿੱਤਣ ਵਾਲਾ ਹੋਣ ਕਰਕੇ ਰਿਸਭਦੇਵ ਦੀ ਇਹ ਸੰਗ੍ਯਾ ਹੋਈ. ਇਸ ਮਹਾਤਮਾ ਦਾ ਚਲਾਇਆ "ਜੈਨ" ਮਤ ਸੰਸਾਰ ਵਿੱਚ ਪ੍ਰਸਿੱਧ ਹੈ। ੯. ਜੈਨ ਮਤ ਦਾ ਤੀਰਥੰਕਰ. ਦੇਖੋ, ਤੀਰਥੰਕਰ, ਪਾਰਸਨਾਥ ਅਤੇ ਰਿਖਭਦੇਵ....
ਦੇਖੋ, ਆਥ। ੨. ਅਰ੍ਥ. ਧਨ. ਦੌਲਤ. "ਆਥਿ ਸੈਲ ਨੀਚ ਘਰਿ ਹੋਇ। ਆਥਿ ਦੇਖਿ ਨਿਵੈ ਜਿਸ ਦੋਇ." (ਓਅੰਕਾਰ) ਜੇ ਧਨ ਮੂਰਖ ਅਤੇ ਨੀਚ ਦੇ ਘਰ ਹੋਵੇ, ਤਦ ਧਨ ਨੂੰ ਵੇਖਕੇ ਚਤੁਰ ਅਤੇ ਕੁਲੀਨ ਦੋਵੇਂ ਨਿਉਂਦੇ ਹਨ। ੩. ਇੰਦ੍ਰੀਆਂ ਦੇ ਵਿਸਿਆਂ ਵਿੱਚ. ਦੇਖੋ, ਅਗਛਮੀ। ੪. ਅਸ੍ਤ ਹੋਇਆ. ਲੋਪ ਭਇਆ. "ਮੇਰੋ ਜਨਮ ਮਰਨ ਦੁਖ ਆਥਿ." (ਬਸੰ. ਕਬੀਰ) ੫. ਅਤ੍ਰ. ਇੱਥੇ. "ਮਾਇਆ ਭੂਲੀ ਆਥਿ." (ਓਅੰਕਾਰ) ੬. ਸ੍ਥਗਿਤ. ਥੱਕਿਆ. ਮਾਂਦਾ. "ਭੂਖ ਪਿਆਸੋ ਆਥਿ ਕਿਉ ਦਰਿ ਜਾਇਸਾ ਜੀਉ." (ਧਨਾ ਛੰਤ ਮਃ ੧) ਅਰ੍ਥਿਨ. ਅਰਥੀ. ਇੱਛਾ ਵਾਲਾ. ਖ਼੍ਵਾਹਿਸ਼ਮੰਦ. "ਭੂਲੋ ਮਾਰਗ ਆਥਿ" (ਸ੍ਰੀ ਅਃ ਮਃ ੧) ੮. ਧਨੀ. ਧੌਲਤਮੰਦ। ੯. ਅਥ ਸ਼ਬਦ ਹੈ ਜਿਸ ਦੇ ਮੁੱਢ. ਅਥ ਸ਼ਬਦ ਸਹਿਤ. "ਸੁਅਸਤਿ ਆਥਿ ਬਾਣੀ ਬਰਮਾਉ। ਸਤਿ ਸੁਹਾਣੁ ਸਦਾ ਮਨਿ ਚਾਉ." (ਜਪੁ) ਸ੍ਵਸ੍ਤਿ (ਓਅੰ) ਅਤੇ ਅਥ ਸ਼ਬਦ ਤੋਂ ਆਰੰਭ ਹੋਣ ਵਾਲੀ ਬ੍ਰਹਮਾ ਦੀ ਬਾਣੀ, ਸਿੱਖ ਮੰਤ੍ਰ ਸਤਿਨਾਮੁ ਅਤੇ ਅ਼ਰਬੀ ਸੁਬਹਾਨ ਦਾ ਸਦਾ ਮਨ ਵਿੱਚ ਚਾਉ ਹੈ. ਭਾਵ- ਕਿਸੇ ਖ਼ਾਸ ਭਾਸਾ ਦੇ ਨਾਮਾਂ ਦਾ ਮਾਨ ਅਤੇ ਤਿਰਸਕਾਰ ਨਹੀਂ. ਦੇਖੋ, ਅਥ ਅਤੇ ਸੁਅਸਤਿ.#ਪ੍ਰੋਫੈਸਰ ਤੇਜਾ ਸਿੰਘ ਜੀ ਇਨ੍ਹਾਂ ਤੁਕਾਂ ਦਾ ਅਰਥ ਕਰਦੇ ਹਨ:- "ਨਮਸਕਾਰ ਹੈ ਉਸਨੂੰ ਜੋ ਆਪ ਮਾਇਆ ਹੈ, ਬਾਣੀ ਹੈ ਅਤੇ ਬ੍ਰਹਮ ਹੈ. ਉਹ ਸਤ੍ਯ ਸਰੂਪ ਹੈ, ਸੁੰਦਰ ਹੈ ਅਤੇ ਮਨ ਵਿੱਚ ਸਦਾ ਨੇਕੀ ਦੇ ਚਾਉ ਦੀ ਸ਼ਕਲ ਵਿੱਚ ਰਹਿੰਦਾ ਹੈ."...
ਸੰ. नीच. ਧਾ- ਗ਼ੁਲਾਮੀ ਕਰਨਾ, ਦਾਸਪੁਣਾ ਅਖਤਿਆਰ ਕਰਨਾ। ੨. ਵਿ- ਜਾਤਿ ਗੁਣ ਅਥਵਾ ਕਰਮ ਵਿੱਚ ਨੀਵਾਂ. "ਨੀਚਕੁਲਾ ਜੋਲਾਹਰਾ." (ਆਸਾ ਧੰਨਾ) ੩. ਨੀਵਾਂ. ਨੰਮ੍ਰ. "ਨੀਚ ਗ੍ਰੀਵ ਬੈਠ੍ਯੋ ਇਕ ਥਾਨ." (ਗੁਪ੍ਰਸੂ) ੪. ਦੁਸ੍ਟ. ਪਾਮਰ. "ਨੀਚ ਸੇ ਨ ਪ੍ਰੀਤਿ ਕੀਜੋ." (ਹਨੂ) ਪ ਵਾਮਨ. ਬਾਉਨਾ....
ਘਰ ਵਿੱਚ. ਗ੍ਰਿਹ ਮੇ. "ਘਰਿ ਬਾਹਰਿ ਤੇਰਾ ਭਰਵਾਸਾ." (ਧਨਾ ਮਃ ੫) "ਪਿਰ ਘਰਿ ਸੋਹੈ ਨਾਰਿ." (ਧਨਾ ਛੰਤ ਮਃ ੧) ੨. ਦੇਹ (ਸ਼ਰੀਰ) ਵਿੱਚ. "ਪਿੰਡਿ ਮੂਐ ਜੀਉ ਕਿਹ ਘਰਿ ਜਾਤਾ?" (ਗਉ ਕਬੀਰ)...
ਹੋਵੇ. ਭਵਤੁ। ੨. ਹੋਵੇਗਾ. "ਨਾ ਕੋ ਹੋਆ ਨਾ ਕੋ ਹੋਇ." (ਸੋਦਰੁ) ੩. ਕ੍ਰਿ. ਵਿ- ਹੋਕੇ. "ਹੋਇ ਆਮਰੋ ਗ੍ਰਿਹ ਮਹਿ ਬੈਠਾ." (ਸੋਰ ਮਃ ੫)...
ਸੰ. ओम्. ਇਸ ਸ਼ਬਦ ਦਾ ਮੂਲ ਅਵ (श्रव्) ਧਾਤੁ ਹੈ, ਜਿਸ ਦਾ ਅਰਥ ਹੈ ਰਖ੍ਯਾ (ਰਕ੍ਸ਼ਾ) ਕਰਨਾ, ਬਚਾਉਣਾ, ਤ੍ਰਿਪਤ ਹੋਣਾ, ਫੈਲਨਾ ਆਦਿ। 'ਓਅੰ' ਸ਼ਬਦ ਸਭ ਦੀ ਰਖ੍ਯਾ ਕਰਨ ਵਾਲੇ ਕਰਤਾਰ ਦਾ ਬੋਧਕ ਹੈ. "ਓਅੰ ਸਾਧ ਸਤਿਗੁਰ ਨਮਸਕਾਰੰ." (ਬਾਵਨ) "ਓਅੰ ਪ੍ਰਿਯ ਪ੍ਰੀਤਿ ਚੀਤਿ." (ਸਾਰ ਮਃ ੫) ਇਸ ਦੇ ਪਰ੍ਯਾਂਯ ਸ਼ਬਦ- "ਪ੍ਰਣਵ" ਅਤੇ "ਉਦਗੀਥ" ਭੀ ਹਨ.#ਓਅੰਕਾਰ ਸ਼ਬਦ ਦਾ ਅਰਥ ਹੈ- ਓਅੰ ਧੁਨਿ (ਓਅੰ ਦਾ ਉੱਚਾਰਣ)#"ਪ੍ਰਿਥਮ ਕਾਲ ਜਬ ਕਰਾ ਪਸਾਰਾ। ਓਅੰਕਾਰ ਤੇ ਸ੍ਰਿਸ੍ਟਿ ਉਪਾਰਾ." (ਵਿਚਿਤ੍ਰ)#ਕਈ ਥਾਈਂ "ਓਅੰਕਾਰ" ਸ਼ਬਦ ਕਰਤਾਰ ਦਾ ਬੋਧਕ ਭੀ ਦੇਖੀਦਾ ਹੈ. "ਓਅੰਕਾਰ ਏਕੋ ਰਵਿ ਰਹਿਆ." (ਕਾਨ ਮਃ ੪) "ਓਅੰਕਾਰ ਅਕਾਰ ਕਰਿ ਪਵਣ ਪਾਣੀ ਬੈਸੰਤਰ ਸਾਜੇ." (ਭਾਗੁ)#ਸੰਸਕ੍ਰਿਤ ਦੇ ਵਿਦਵਾਨਾਂ ਨੇ ੳ ਅ ਮ ਤਿੰਨ ਅੱਖਰਾਂ ਨੂੰ ਬ੍ਰਹਮਾ ਵਿਸਨੂ ਸ਼ਿਵ ਮੰਨਕੇ ਓਅੰ ਨੂੰ ਤਿੰਨ ਦੇਵ ਰੂਪ ਕਲਪਿਆ ਹੈ, ਪਰ ਗੁਰੁਮਤ ਵਿੱਚ ਓਅੰ ਦੇ ਮੁੱਢ ਏਕਾ ਅੰਗ ਲਿਖਕੇ ਸਿੱਧ ਕੀਤਾ ਹੈ ਕਿ ਕਰਤਾਰ ਇੱਕ ਹੈ. "ਏਕਾ ਏਕੰਕਾਰ ਲਿਖਿ ਵੇਖਾਲਿਆ। ਊੜਾ ਓਅੰਕਾਰ ਪਾਸਿ ਬਹਾਲਿਆ." (ਭਾਗੁ)#੨. ਮੱਧ ਭਾਰਤ ਦੇ ਜਿਲੇ ਨੀਮਾੜ ਵਿੱਚ ਨਰਮਦਾ ਨਦੀ ਦੇ ਮਾਂਧਾਤਾ ਟਾਪੂ (ਦ੍ਵੀਪ) ਵਿੱਚ ਉਸ ਨਾਉਂ ਦਾ ਇੱਕ ਵੱਡਾ ਪ੍ਰਸਿੱਧ ਹਿੰਦੂ ਮੰਦਿਰ ਹੈ, ਸਤਿਗੁਰੂ ਨਾਨਕ ਦੇਵ ਜੀ ਨੇ ਇਸੇ ਥਾਂ 'ਦੱਖਣੀ ਓਅੰਕਾਰ' ਉੱਚਾਰਣ ਕੀਤਾ ਹੈ।¹ ੩. ਵ੍ਯ- ਹਾਂ। ੪. ਸਤ੍ਯ. ਯਥਾਰਥ. ਠੀਕ....
ਦੇਖੋ, ਮੁਰ੍ਛ ਧਾ. ਸੰ. ਮੂਰ੍ਖ. ਵਿ- ਬੁੱਧਿ ਰਹਿਤ. ਦੇਖੋ, ਮੂਰ ੨. "ਪੜਿਆ ਮੂਰਖ ਆਖੀਐ ਜਿਸੁ ਲਬੁ ਲੋਭੁ ਅਹੰਕਾਰਾ." (ਮਃ ੧. ਵਾਰ ਮਾਝ) ੨. ਨਾ- ਤਜਰਬੇਕਾਰ. "ਹਮ ਮੂਰਖ ਮੂਰਖ ਮਨ ਮਾਹਿ." (ਧਨਾ ਮਃ ੩) ੩. ਸੰਗ੍ਯਾ- ਮਾਂਹ. ਉੜਦ. ਮਾਸ। ੪. ਬਨਮੂੰਗੀ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. ਯਤ. ਸੰਗ੍ਯਾ- ਇੰਦ੍ਰੀਆਂ ਨੂੰ ਕਾਬੂ ਕ਼ਰਨਾ. "ਜਤੁ ਪਹਾਰਾ ਧੀਰਜੁ ਸੁਨਿਆਰੁ." (ਜਪੁ) ੨. ਸੰ. ਜਤੁ. ਗੂੰਦ। ੩. ਲਾਖ (ਲਾਕ੍ਸ਼ਾ)...
ਸੰਗ੍ਯਾ- ਆਲਾਪ ਦੇਖੋ, ਲਪ ਧਾ. "ਹੁਣ ਅਰਦਾਸ ਕੋ ਲਾਪ." (ਗੁਪ੍ਰਸੂ)...
ਸੰ. शिलाजतु ਸੰਗ੍ਯਾ- ਸ਼ਿਲਾ ਦੀ ਜਤੁ (ਲਾਖੁ). ਸੂਰਜ ਦੀ ਤਪਤ ਦੇ ਕਾਰਣ ਸ਼ਿਲਾ ਵਿੱਚੋਂ ਚੋਕੇ ਨਿਕਲਿਆ ਇੱਕ ਪਦਾਰਥ, ਜੋ ਅਨੇਕ ਦਵਾਈਆਂ ਵਿੱਚ ਵਰਤੀਦਾ ਹੈ. Rock- exuzation. ਇਸ ਦੀ ਤਾਸੀਰ ਗਰਮ ਖ਼ੁਸ਼ਕ ਹੈ. ਵੈਦ੍ਯਕ ਵਿੱਚ ਪੇਟ ਦੇ ਕੀੜੇ, ਸੋਜ, ਖਈ, ਮਿਰਗੀ. ਪੀਲੀਆ (ਸਟਕਾ) ਆਦਿ ਰੋਗਾਂ ਦੇ ਦੂਰ ਕਰਨ ਵਾਲਾ ਮੰਨਿਆ ਹੈ. ਇਹ ਗਠੀਆ, ਜਲੋਦਰ, ਦਮਾ ਆਦਿਕ ਰੋਗਾਂ ਨੂੰ ਹਟਾਉਂਦਾ ਹੈ, ਪੱਠਿਆਂ ਨੂੰ ਤਾਕਤ ਦਿੰਦਾ ਹੈ....
ਸੰ. ਵਿ- ਕਰੜਾ. ਸਖ਼ਤ. ਕਵੀਆਂ ਨੇ ਇਹ ਪਦਾਰਥ ਕਠੋਰ ਗਿਣੇ ਹਨ- ਸੂਮ ਦਾ ਮਨ, ਹੱਡ, ਹੀਰਾ, ਕੱਛੂ ਦੀ ਪਿੱਠ, ਕਾਠ, ਧਾਤੁ, ਪੱਥਰ, ਯੋਧਾ ਦੀ ਛਾਤੀ। ੨. ਦਯਾ ਰਹਿਤ. ਬੇਰਹਮ....
ਸੰ. चिन्त ਧਾ- ਵਿਚਾਰ ਕਰਨਾ, ਸਮਰਣ ਕਰਨਾ। ੨. ਸੰਗ੍ਯਾ- ਫ਼ਿਕਰ. ਚਿੰਤਾ. "ਚਿੰਤ ਗਈ ਲਗਿ ਸਤਿਗੁਰ ਪਾਏ." (ਭੈਰ ਮਃ ੫) ੩. ਈਰਖਾ. ਹਸਦ. "ਹਮ ਨਾਹੀ ਚਿੰਤ ਪਰਾਈ ਚੁਖਾ." (ਵਾਰ ਵਡ ਮਃ ੪)...
ਫ਼ਾ. [سنگدِل] ਵਿ- ਸੰਗ (ਪੱਥਰ) ਜੇਹਾ ਹੈ ਚਿੱਤ ਜਿਸ ਦਾ. ਕਠੋਰ ਮਨ. ਬੇਰਹਿਮ....
ਸੰ. ਤੀਰ੍ਥ. ਸੰਗ੍ਯਾ- ਜਿਸ ਦ੍ਵਾਰਾ ਪਾਪ ਤੋਂ ਬਚ ਜਾਈਏ. ਪਵਿਤ੍ਰ ਅਸਥਾਨ. ਜਿੱਥੇ ਧਰਮਭਾਵ ਨਾਲ ਲੋਕ ਪਾਪ ਦੂਰ ਕਰਨ ਲਈ ਜਾਣ. ਸੰਸਾਰ ਦੇ ਸਾਰੇ ਮਤਾਂ ਨੇ ਆਪਣੇ ਆਪਣੇ ਨਿਸ਼ਚੇ ਅਨੁਸਾਰ ਅਨੇਕ ਪਵਿਤ੍ਰ ਥਾਂ ਤੀਰਥ ਮੰਨ ਰੱਖੇ ਹਨ, ਕਿਤਨਿਆਂ ਨੇ ਦਰਸ਼ਨ ਅਤੇ ਸਪਰਸ਼ ਮਾਤ੍ਰ ਤੋਂ ਹੀ ਤੀਰਥਾਂ ਨੂੰ ਮੁਕਤਿ ਦਾ ਸਾਧਨ ਨਿਸ਼ਚੇ ਕੀਤਾ ਹੈ. ਗੁਰਮਤ ਅਨੁਸਾਰ ਧਰਮ ਦੀ ਸਿਖ੍ਯਾ ਅਤੇ ਇਤਿਹਾਸ ਦੀ ਘਟਨਾ ਤੋਂ ਕੋਈ ਲਾਭ ਲੈਣ ਲਈ ਤੀਰਥਾਂ ਤੇ ਜਾਣਾ ਉੱਤਮ ਹੈ, ਪਰ ਤੀਰਥਾਂ ਦਾ ਮੁਕਤਿ ਨਾਲ ਸਾਕ੍ਸ਼ਾਤ ਸੰਬੰਧ ਨਹੀਂ ਹੈ.#ਗੁਰੂ ਸਾਹਿਬ ਨੇ ਯਥਾਰਥ ਤੀਰਥ ਜੋ ਸੰਸਾਰ ਨੂੰ ਦੱਸਿਆ ਹੈ, ਉਹ ਇਹ ਹੈ:-#"ਤੀਰਥਿ ਨਾਵਣ ਜਾਉ, ਤੀਰਥੁ ਨਾਮੁ ਹੈ। ਤੀਰਥੁ ਸਬਦ ਬੀਚਾਰੁ ਅੰਤਰਿ ਗਿਆਨੁ ਹੈ." (ਧਨਾ ਮਃ ੧. ਛੰਤ) "ਤੀਰਥ ਧਰਮ ਵੀਚਾਰ ਨਾਵਣ ਪੁਰਬਾਣਿਆ." (ਵਾਰ ਮਲਾ ਮਃ ੧)#ਲੋਕਾਂ ਦੇ ਮੰਨੇ ਹੋਏ ਤੀਰਥਾਂ ਬਾਬਤ ਸਤਿਗੁਰੂ ਫਰਮਾਉਂਦੇ ਹਨ:-#"ਤੀਰਥ ਨ੍ਹਾਤਾ ਕਿਆ ਕਰੇ ਮਨ ਮਹਿ ਮੈਲ ਗੁਮਾਨ." (ਸ੍ਰੀ ਅਃ ਮਃ ੧)"ਅਨੇਕ ਤੀਰਥ ਜੇ ਜਤਨ ਕਰੈ, ਤਾਂ ਅੰਤਰ ਕੀ ਹਉਮੈ ਕਦੇ ਨ ਜਾਇ." (ਗੂਜ ਮਃ ੩)#"ਤੀਰਥਿ ਨਾਇ ਨ ਉਤਰਸਿ ਮੈਲ। ਕਰਮ ਧਰਮ ਸਭ ਹਉਮੈ ਫੈਲ." (ਰਾਮ ਮਃ ੫)#੨. ਧਰਮ ਦੱਸਣ ਵਾਲਾ ਸ਼ਾਸਤ੍ਰ। ੩. ਉਪਾਯ. ਯਤਨ। ੪. ਯੋਨਿ. ਭਗ। ੫. ਗੁਰੂ। ੬. ਅਗਨਿ। ੭. ਕਰਤਾਰ। ੮. ਸੰਨ੍ਯਾਸੀਆਂ ਦੀ ਇੱਕ ਖ਼ਾਸ ਜਮਾਤ, ਜਿਸ ਦੇ ਨਾਮ ਦੇ ਪਿੱਛੇ ਤੀਰਥ ਸ਼ਬਦ ਲਾਇਆ ਜਾਂਦਾ ਹੈ. "ਤੀਰਥਨ ਬੀਚ ਜੇ ਸਿੱਖ ਕੀਨ। ਤੀਰਥ ਸੁ ਨਾਮ ਤਿਨ ਕੇ ਪ੍ਰਬੀਨ." (ਦੱਤਾਵ) ਦੇਖੋ, ਦਸ ਨਾਮ ਸੰਨ੍ਯਾਸੀ। ੯. ਅਤਿਥਿ. ਅਭ੍ਯਾਗਤ। ੧੦. ਮਾਤਾ ਪਿਤਾ। ੧੧. ਰਾਜ ਦਾ ਅੰਗ. ਨੀਤਿਸ਼ਾਸਤ੍ਰ ਵਿੱਚ ਅਠਾਰਾਂ ਤੀਰਥ ਲਿਖੇ ਹਨ-#ਮੰਤ੍ਰੀ, ਪੁਰੋਹਿਤ, ਯੁਵਰਾਜ (ਟਿੱਕਾ), ਰਾਜਾ, ਡਿਹੁਡੀ ਵਾਲਾ, ਜ਼ਨਾਨਖ਼ਾਨੇ ਦਾ ਅਫ਼ਸਰ, ਜੇਲ ਦਾ ਦਾਰੋਗ਼ਾ, ਧਨ ਇਕੱਠਾ ਕਰਨ ਵਾਲਾ (ਦੀਵਾਨ), ਕ਼ਾਨੂਨੀ ਸਲਾਹ਼ਕਾਰ, ਕੋਤਵਾਲ, ਇ਼ਮਾਰਤਾਂ ਦਾ ਅਫ਼ਸਰ, ਸਭਾਪਤੀ, ਅ਼ਦਾਲਤੀ, ਜੰਗੀ ਕਿਲੇ ਦਾ ਅਫ਼ਸਰ, ਜੰਗਲ ਦਾ ਅਫ਼ਸਰ, ਸਰਹ਼ੱਦੀ ਅਫ਼ਸਰ, ਸੈਨਾਪਤਿ ਅਤੇ ਦੂਤ (ਵਕੀਲ). ੧੨. ਬੇਰੀ ਗੋਤ ਦਾ ਗੁਰੂ ਅਰਜਨਦੇਵ ਦਾ ਇੱਕ ਪ੍ਰੇਮੀ ਸਿੱਖ। ੧੩. ਉੱਪਲ ਗੋਤ ਦਾ ਗੁਰੂ ਹਰਿਗੋਬਿੰਦ ਸਾਹਿਬ ਦਾ ਇੱਕ ਗ੍ਯਾਨੀ ਅਤੇ ਯੋਧਾ ਸਿੱਖ....
ਨਾਮ. ਨਾਮ ਵਿੱਚ. "ਨਾਇ ਰਤੇ ਸੇ ਜਿਣਿਗਏ." (ਵਾਰ ਆਸਾ) ੨. ਨ੍ਹਾਕੇ. ਸਨਾਨ ਕਰਕੇ. "ਵਿਣੁ ਭਾਣੇ ਕੇ ਨਾਇ ਕਰੀ." (ਜਪੁ) ੩. ਨ੍ਹਾਤੇ ਤੋਂ ਸਨਾਨ ਕਰਨ ਪੁਰ. "ਨਾਇ ਨਿਵਾਜਾ ਨਾਤੈ ਪੂਜਾ." (ਵਾਰ ਮਾਝ ਮਃ ੧) ੪. ਫ਼ਾ. [نائے] ਨਾਯ. ਬੰਸਰੀ. "ਨਾਇ ਨਫੀਰੀ ਜਾਤ ਨ ਗਨੀ." (ਚੰਡੀ ੨) ੫. ਅ਼. [نوَع] ਨੌਅ਼. ਪ੍ਯਾਸ. ਭਾਵ- ਹ਼ਿਰਸ. ਤ੍ਰਿਸਨਾ ਅਗਨਿ. "ਬੁਝੈ ਬਲੰਤੀ ਨਾਇ." (ਸ. ਕਬੀਰ) ੬. ਸੰ. ਨਾਯ. ਨੀਤਿ. "ਸਭ ਸੈਨ ਜੁਰੇ ਮੁਹਿ ਨਾਇ ਬਧੈਹੈ." (ਕ੍ਰਿਸਨਾਵ) ਸਭ ਦੇ ਸੰਮੁਖ ਵਧ ਕਰਨਾ ਨੀਤਿ ਹੈ....
ਕਥਨ ਕੀਤਾ. ਕਿਹਾ। ੨. ਕ੍ਰਿ. ਵਿ- ਕੁਤ੍ਰ. ਕਹਾਂ. ਕਿੱਥੇ. ਸੰ. ਕੁਹ੍ਯਾ- "ਕਹਾ ਸੁਖੇਲ ਤਬੇਲਾ ਘੋੜੇ?" (ਆਸਾ ਅਃ ਮਃ ੧) ੩. ਕ੍ਯੋਂ. ਕਿਸ ਲਈ. "ਸਿਮਰਤ ਕਹਾ ਨਹੀ." (ਸੋਰ ਮਃ ੯) ੪. ਸਰਵ- ਕਿਸ. "ਆਨ ਕਹਾ ਪਹਿ ਜਾਵਹੁ?" (ਸਾਰ ਮਃ ੫)...
ਸੰ. ਸ਼ੁਚਿ. ਵਿ- ਪਵਿਤ੍ਰ. ਸਾਫ। ੨. ਸੰਗ੍ਯਾ- ਪਵਿਤ੍ਰਤਾ. ਸ਼ਫ਼ਾਈ. ੩. ਅਗਨਿ। ੪. ਸੂਰਜ। ੫. ਹਾੜ੍ਹ ਮਹੀਨਾ....
ਵਿ- ਜੋ ਚਲੇ ਨਾ. ਇਸਥਿਤ. "ਅਚਲ ਅਮਰ ਨਿਰਭੈ ਪਦ ਪਾਇਓ." (ਬਿਲਾ ਮਃ ੯) ੨. ਸੰਗ੍ਯਾ- ਪਰਬਤ. ਪਹਾੜ। ੩. ਧ੍ਰੁਵ। ੪. ਕਰਤਾਰ। ੫. ਗੁਰੁਦਾਸਪੁਰ ਦੇ ਜਿਲੇ ਇੱਕ ਪਿੰਡ. ਦੇਖੋ, ਅਚਲ ਵਟਾਲਾ....
ਸੰਗ੍ਯਾ- ਸੁੱਖ. ਮੰਨਤ. "ਸੁਖ ਸੁਖੇਂਦੀ ਸਾ ਮੈ ਪਾਈ." (ਜੈਤ ਛੰਤ ਮਃ ੫) ਸੁਖ ਦੀ ਇੱਛਾ ਲਈ ਮੰਨਤ ਕਰਨ ਤੋਂ ਨਾਮ ਸੁਕ ਹੈ. ੨. ਸੰ. ਆਨੰਦ. "ਦੁਖ ਦਾਰੂ ਸੁਖ ਰੋਗ ਭਇਆ." (ਵਾਰ ਆਸਾ) ੩. ਦੇਖੋ, ਸਵੈਯੇ ਦਾ ਰੂਪ ੧੮.। ੪. ਜਲ. ਪਾਣੀ....
ਸੰ. ਪ੍ਰ- ਵਹ. ਸੰਗ੍ਯਾ- ਜਲ ਦਾ ਵਹਾਉ. ਪਾਣੀ ਦੀ ਗਤਿ। ੨. ਜਲ ਦੀ ਧਾਰਾ। ੩. ਕਾਰਜ ਦਾ ਜਾਰੀ ਰਹਿਣਾ। ੪. ਹੱਛੀ ਸਵਾਰੀ. ਘੋੜਾ ਆਦਿ ਉੱਤਮ ਵਾਹਨ. "ਕੇਸਰੀ ਪ੍ਰਵਾਹੇ." (ਅਕਾਲ) ਸ਼ੇਰ ਦੀ ਸਵਾਰੀ....
ਮਨ (ਨਾ) ਮੁਖ. ਵਿਮੁਖ. ਗੁਰਮਤ ਤੋਂ ਉਲਟ. "ਸੇ ਮਨਮੁਖੁ ਜੋ ਸ਼ਬਦੁ ਨਾ ਪਛਾਣਹਿ। ਗੁਰ ਕੇ ਭੈ ਕੀ ਸਾਰ ਨ ਜਾਣਹਿ।।" (ਮਾਰੂ ਸੋਲਹੇ ਮਃ ੩) ੨. ਜਿਸ ਨੇ ਆਪਣੇ ਮਨ (ਸੰਕਲਪ) ਨੂੰ ਹੀ ਮੁੱਖ ਜਾਣਿਆ ਹੈ. ਮਨਮਤ ਧਾਰਨ ਵਾਲਾ. "ਮਨਮੁਖ ਅਗਿਆਨੁ, ਦੁਰਮਤਿ ਅਹੰਕਾਰੀ." (ਮਃ ੩. ਵਾਰ ਗਉ ੧)...
ਸੰ. ਪ੍ਰਸ੍ਤਰ. ਸੰਗ੍ਯਾ- ਪਾਸਾਣ. ਪਾਹਨ. "ਪਥਰ ਕੀ ਬੇੜੀ ਜੇ ਚੜੈ ਭਰਿ ਨਾਲਿ ਬੁਡਾਵੈ." (ਆਸਾ ਅਃ ਮਃ ੧)...
ਦੇਖੋ, ਧਿਕ. "ਧ੍ਰਿਗ ਸਨੇਹੰ ਭ੍ਰਾਤ ਬਾਂਧਵਹ." (ਸਹਸ ਮਃ ੫) "ਧ੍ਰਿਗੁ ਧ੍ਰਿਗੁ ਖਾਇਆ ਧ੍ਰਿਗੁ ਧ੍ਰਿਗੁ ਸੋਇਆ." (ਬਿਲਾ ਮਃ ੩)...
ਸੰ. ਜੀਵਨ. ਸੰਗ੍ਯਾ- ਜਿਉਂਦੇ ਰਹਿਣ ਦੀ ਹਾਲਤ. ਜੀਵਨਦਸ਼ਾ. "ਜੀਵਣ ਸੰਗਮੁ ਤਿਸੁ ਧਣੀ." (ਵਾਰ ਜੈਤ) ੨. ਲਹੌਰ ਨਿਵਾਸੀ ਲੁਹਾਰ, ਜੋ ਸ਼੍ਰੀ ਗੁਰੂ ਅਰਜਨ ਦੇਵ ਦਾ ਅਨੰਨ ਸਿੱਖ ਸੀ. ਭਾਈ ਬਿਧੀ ਚੰਦ ਨੂੰ ਇਸੇ ਨੇ ਖੁਰਪਾ ਬਣਾਕੇ ਦਿੱਤਾ ਸੀ। ੩. ਦੇਖੋ, ਜੀਵਨ। ੪. ਸੰ. जृम्मण ਜ੍ਰਿੰਭਣ. ਦੁੱਲਤਾ. ਠੋਕਰ. ਝਟਕੇ ਨਾਲ ਕੀਤਾ ਪ੍ਰਹਾਰ. "ਜੀਵਣ ਮਾਰੀ ਲੱਤ ਦੀ." (ਭਾਗੁ) ਮੱਕੇ ਦੇ ਪੁਜਾਰੀ ਨੇ ਗੁਰੂ ਨਾਨਕ ਦੇ ਪੈਰ ਕਾਬੇ ਵੱਲ ਵੇਖਕੇ ਲੱਤ ਦੀ ਠੋਕਰ ਮਾਰੀ....
ਦੇਖੋ, ਫਿਕਾ ਅਤੇ ਫੀਕ. "ਆਨ ਰੰਗ ਫੀਕੇ ਸਭ ਮਾਇਆ." (ਗਉ ਮਃ ੫)...
ਸੰ. ਆਸ਼ਾ ਸੰਗ੍ਯਾ- ਪ੍ਰਾਪਤੀ ਦੀ ਇੱਛਾ ਉੱਮੇਦ. "ਆਸਾ ਕਰਤਾ ਜਗੁ ਮੁਆ." (ਵਾਰ ਗੂਜ ੧, ਮਃ ੩) ੨. ਦਿਸ਼ਾ. ਤ਼ਰਫ਼. "ਤੁਮ ਨਹਿ ਆਵੋ ਤਬ ਇਤ ਆਸਾ." (ਨਾਪ੍ਰ) "ਮਗਨ ਮਨੈ ਮਹਿ ਚਿਤਵਉ ਆਸਾ ਨੈਨਹੁ ਤਾਰ ਤੁਹਾਰੀ." (ਕੇਦਾ ਮਃ ੫)#੩. ਸੰਪੂਰਣ ਜਾਤਿ ਦੀ ਇੱਕ ਦੇਸੀ (ਦੇਸ਼ੀਯ) ਰਾਗਿਨੀ, ਜੋ ਅਮ੍ਰਿਤ ਵੇਲੇ ਆਲਾਪੀ ਜਾਂਦੀ ਹੈ. ਸਤਿਗੁਰੂ ਅੰਗਦ ਦੇਵ ਨੇ ਗੁਰੂ ਨਾਨਕ ਮਹਾਰਾਜ ਦੇ ਸਨਮੁਖ ਅਮ੍ਰਿਤ ਵੇਲੇ ਦੇ ਦੀਵਨ ਵਿੱਚ ਆਸਾ ਦੀ ਵਾਰ ਗਾਉਣ ਦੀ ਰੀਤਿ ਚਲਾਈ. ਗੁਰੂ ਅਰਜਨ ਸਾਹਿਬ ਨੇ ਚੌਥੇ ਸਤਿਗੁਰੂ ਦੇ ੨੪ ਛੱਕਿਆਂ ਨੂੰ ੨੪ ਪਉੜੀਆਂ ਨਾਲ ਕੀਰਤਨ ਵਿੱਚ ਸ਼ਾਮਿਲ ਕੀਤਾ. ਹੁਣ ਗੁਰੁਦ੍ਵਾਰਿਆਂ ਵਿੱਚ ਆਸਾ ਦੀ ਵਾਰ ਦਾ ਨਿੱਤ ਕੀਰਤਨ ਹੁੰਦਾ ਹੈ. "ਗਾਂਇ ਰਬਾਬੀ ਆਸਾ ਵਾਰ." (ਗੁਪ੍ਰਸੂ)#ਗੁਰੁਮਤ ਅਨੁਸਰਾ ਸੋਦਰ ਦੀ ਚੌਕੀ ਵੇਲੇ (ਸੰਝ ਸਮੇ) ਭੀ ਆਸਾ ਦਾ ਗਾਉਣਾ ਵਿਧਾਨ ਹੈ. ਇਸ ਰਾਗਿਨੀ ਵਿੱਚ ਸਾਰੇ ਸ਼ੁੱਧ ਸੁਰ ਹਨ. ਵਾਦੀ ਰਿਸਭ, ਸੰਵਾਦੀ ਮੱਧਮ ਅਤੇ ਗ੍ਰਹਸੁਰ ਸੜਜ ਹੈ.¹ ਆਸਾ ਦੀ ਸਰਗਮ ਇਹ ਹੈ. ਆਰੋਹੀ- ਸ ਰ ਮ ਪ ਧ ਨ ਸ ਅਵਰੋਹੀ- ਰ ਸ ਨ ਧ ਪ ਮ ਗ ਰ ਸ ਕਈ ਗ੍ਰੰਥਾਂ ਨੇ ਧੈਵਤ ਨੂੰ ਵਾਦੀ ਸੁਰ ਮੰਨਿਆ ਹੈ, ਐਸੀ ਦਸ਼ਾ ਵਿੱਚ ਗਾਂਧਾਰ ਸੰਵਾਦੀ ਹੋ ਜਾਂਦਾ ਹੈ. ਇਸ ਦੀ ਆਰੋਹੀ ਤਾਨ ਵਿੱਚ ਗਾਂਧਾਰ ਨਹੀਂ ਲਾਉਣਾ ਚਾਹੀਏ, ਅਵਰੋਹੀ ਵਿੱਚ ਵਰਤਣਾ ਯੋਗ ਹੈ.²#ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗਾਂ ਵਿੱਚ ਆਸਾ ਦਾ ਚੌਥਾ ਨੰਬਰ ਹੈ.³ ੪. ਮਤਲਬ. ਅਭਿਪ੍ਰਾਯ. ਦੋਖੇ, ਆਸ਼ਯ. "ਤਾਂ ਬਾਬੇ ਉਸ ਦਾ ਆਸਾ ਜਾਣਿ." (ਜਸਾ) ੫. ਅ਼. [عصا] ਅ਼ਸਾ. ਸੋਟਾ. ਛਟੀ. ਡੰਡਾ. "ਆਸਾ ਹੱਥ ਕਿਤਾਬ ਕੱਛ." (ਭਾਗੁ) "ਮਨਸਾ ਮਾਰਿ ਨਿਵਾਰਿਹੁ ਆਸਾ." (ਮਾਰੂ ਸੋਲਹੇ ਮਃ ੫) ਮਨ ਦੇ ਸੰਕਲਪਾਂ ਨੂੰ ਮਾਰ ਸਿੱਟਣਾ ਹੀ ਆਸਾ ਹੈ.⁴...
ਦੇਖੋ, ਪ੍ਰਵਾਹ "ਛੁਟਤ ਪਰਵਾਹ ਅਮਿਅ." (ਸਵੈਯੇ ਮਃ ੪. ਕੇ) ੨. ਦੇਖੋ, ਪਰਵਾ ੭. "ਪਰਵਾਹ ਨਾਹੀ ਕਿਸੈ ਕੇਰੀ." (ਵਾਰ ਆਸਾ) ੩. ਸੰ. पर्वाह. ਪਰਵ ਦਾ ਦਿਨ. ਤ੍ਯੋਹਾਰ....
ਵਿ- ਸ਼ੁਸ੍ਕ. ਖੁਸ਼ਕ....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....