sanjarīāसंजरीआ
ਜੋੜੀ ਹੋਈ. ਦੇਖੋ, ਸੰਜ। ੨. ਪ੍ਰਾਪਤ ਹੋਈ. "ਚਿਰੰਕਾਲ ਇਹੁ ਦੇਹ ਸੰਜਰੀਆ." (ਗਉ ਮਃ ੫)
जोड़ी होई. देखो, संज। २. प्रापत होई. "चिरंकाल इहु देह संजरीआ." (गउ मः ५)
ਮਿਲਾਈ. ਗੱਠੀ. "ਜੋੜੀ ਜੂੜੇ ਨ ਤੋੜੀ ਤੂਟੈ." (ਗਉ ਕਬੀਰ) ੨. ਸੰਗ੍ਯਾ- ਮੇਲੀ. ਮਿਲਾਪੀ. "ਹਰਿਨਾਮੇ ਕੋ ਹੋਵਹੁ ਜੋੜੀ" (ਬਸੰ ਮਃ ੫) ੩. ਸਾਂਝੀਵਾਲ। ੪. ਬਰਾਬਰ ਦਾ. ਤੁਲ੍ਯਤਾ ਵਾਲਾ। ੫. ਦੋ (ਨਰ ਮਦੀਨ ਆਦਿ) ਦਾ ਯੁਗ। ੬. ਪਖਾਵਜ. ਧਾਮਾ ਅਤੇ ਤਬਲਾ।...
ਭਈ. ਹੂਈ। ੨. ਅਹੋਈ ਦੇਵੀ. ਦੇਖੋ, ਅਹੋਈ....
ਸੰ. सज्ज ਵਿ- ਤਿਆਰ ਹੋਇਆ। ੨. ਕਮਾਣ ਤੇ ਚਿੱਲਾ ਚਾੜ੍ਹਕੇ ਤਿਆਰ ਹੋਇਆ। ੩. ਦੇਖੋ, ਸਜ....
ਪ੍ਰ- ਆਪ੍- ਕ੍ਤ. ਵਿ- ਪ੍ਰਾਪ੍ਤ. ਮਿਲਿਆ. ਹਾਸਿਲ. ਪਾਇਆ....
ਸੰਗ੍ਯਾ- ਚਿਰਕਾਲ. ਬਹੁਤ ਸਮਾਂ। ੨. ਕ੍ਰਿ. ਵਿ- ਚਿਰ ਪਿੱਛੋਂ ਬਹੁਤ ਦੇਰ ਬਾਦ. "ਚਿਰੰਕਾਲ ਇਹੁ ਦੇਹ ਸੰਜਰੀਆ." (ਗਉ ਮਃ ੫)...
ਦੇਖੋ, ਇਹ. "ਇਹੁ ਰੰਗ ਕਦੇ ਨ ਉਤਰੈ." (ਬਿਲਾ ਮਃ ੩)...
ਸੰ. (दिह. ਧਾ- ਲੇਪਨ ਕਰਨਾ, ਵਧਣਾ). ਸੰਗ੍ਯਾ- ਸ਼ਰੀਰ. ਜਿਸਮ. ਤਨ. "ਜਿਹ ਪ੍ਰਸਾਦਿ ਪਾਈ ਦੁਰਲਭ ਦੇਹ." (ਸੁਖਮਨੀ) ੨. ਫ਼ਾ. [دہ] ਅਥਵਾ [دیہ] ਪਿੰਡ. ਗ੍ਰਾਮ....
ਜੋੜੀ ਹੋਈ. ਦੇਖੋ, ਸੰਜ। ੨. ਪ੍ਰਾਪਤ ਹੋਈ. "ਚਿਰੰਕਾਲ ਇਹੁ ਦੇਹ ਸੰਜਰੀਆ." (ਗਉ ਮਃ ੫)...