navīnaनवीन
ਸੰ. ਵਿ- ਨਵਾਂ. ਨਯਾ। ੨. ਨਵੇਂ ਢੰਗ ਦਾ. ਅਪੂਰਵ। ੩. ਕਵਿ ਗੋਪਾਲਸਿੰਘ ਦੀ ਛਾਪ. ਦੇਖੋ, ਸੁਧਾਸਰ.
सं. वि- नवां. नया। २. नवें ढंग दा. अपूरव। ३. कवि गोपालसिंघ दी छाप. देखो, सुधासर.
ਵਿ- ਨਵ. ਨਯਾ. ਨਵੀਨ (New)...
ਵਿ- ਨਵ. ਨਵੀਨ. ਨਵਾਂ....
ਸੰਗ੍ਯਾ- ਰੀਤਿ. ਤ਼ਰੀਕਾ। ੨. ਉਪਾਯ. ਯਤਨ। ੩. ਬਨਾਵਟ. ਰਚਨਾ। ੪. ਆਚਰਣ....
ਦੇਖੋ, ਕਵ ਧਾ. ਜੋ ਰਚਨਾ ਕਰੇ, ਵ੍ਯਾਖ੍ਯਾਨ ਕਰੇ ਸੋ ਕਵਿ. ਵਿਦ੍ਵਾਨਾਂ ਨੇ ਚਾਰ ਪ੍ਰਕਾਰ ਦੇ ਕਵੀ ਲਿਖੇ ਹਨ-#ਪਾਠ ਚੁਰਾਵੈ ਭਾਰਯਾ, ਅਰਥ ਚੁਰਾਵੈ ਪੂਤ,#ਭਾਵ ਚੁਰਾਵੈ ਮੀਤ ਸੋ, ਸੁਤੇ ਕਹੈ ਅਵਧੂਤ.#ਅਰ੍ਥ ਹੈ ਮੂਲ ਭਲੀ ਤੁਕ ਡਾਰ ਸੁ#ਅਛਰ ਪੁਤ੍ਰ ਹੈਂ ਦੇਖਕੈ ਜੀਜੈ,#ਛੰਦ ਹੈਂ ਫੂਲ ਨਵੋ ਰਸ ਸੋ ਫਲ ਦਾਨ ਕੇ#ਬਾਰਿ ਸੋਂ ਸੀਂਚਬੋ ਕੀਜੈ,#"ਦਾਨ" ਕਹੈ ਯੌਂ ਪ੍ਰਬੀਨਨ ਸੋਂ ਸੁਥਰੀ#ਕਵਿਤਾ ਸੁਨਕੈ ਰਸ ਪੀਜੈ,#ਕੀਰਤਿ ਕੇ ਬਿਰਵਾ ਕਵਿ ਹੈਂ ਇਨ ਕੋ#ਕਬਹੂੰ ਕੁਮਲਾਨ ਨ ਦੀਜੈ.#ਕਹਾਂ ਗੁਰੁ ਕਰਨ ਦਧੀਚਿ ਬਲਿ ਬੇਨੁ ਕਹਾਂ#ਸਾਕੇ ਸਾਲਿਵਾਹਨ ਕੇ ਅਜਹੂੰ ਲੌ ਗਾਏ ਹੈਂ,#ਕਹਾਂ ਪ੍ਰਿਥੁ ਪਾਰਥ ਪੁਰੂਰਵਾ ਪੁਹਮਿਪਤਿ#ਹਰੀਚੰਦ ਪੂਰਨ ਔ ਭੋਜ ਵਿਦਤਾਏ ਹੈਂ,#ਕਹੈ "ਮਤਿਰਾਮ" ਕੋਊ ਕਵਿਨ ਕੋ ਨਿੰਦੋ ਮਤ#ਕਵਿਨ ਪ੍ਰਤਾਪ ਸਬ ਦੇਸਨ ਮੇ ਛਾਏ ਹੈਂ,#ਢੂੰਡ ਦੇਖੋ ਤੀਨ ਲੋਕ ਅਮੀ ਹੈ ਕਵਿਨ ਮੁਖ#ਕੇਤੇ ਮੂਏ ਮੂਏ ਰਾਜਾ ਕਵਿਨ ਜਿਵਾਏ ਹੈਂ.#੨. ਸੰਗ੍ਯਾ- ਵਾਲਮੀਕਿ। ੩. ਸ਼ੁਕ੍ਰ। ੪. ਬ੍ਰਹਮਾ। ੫. ਪੰਡਿਤ। ੬. ਬੰਗਾਲ ਵਿੱਚ ਵੈਦ੍ਯ ਨੂੰ ਕਵਿ ਆਖਦੇ ਹਨ....
ਸੰਗ੍ਯਾ- ਮੁਹਰ ਦਾ ਚਿੰਨ੍ਹ. ਮੁਦ੍ਰਾ. "ਸਤਿਗੁਰਿ ਕਰਿਦੀਨੀ ਧੁਰ ਕੀ ਛਾਪ." (ਆਸਾ ਅਃ ਮਃ ੫) ੨. ਉਹ ਅੰਗੂਠੀ, ਜਿਸ ਦੇ ਥੇਵੇ ਉੱਤੇ ਅੱਖਰ ਖੁਦੇ ਹੋਏ ਹੋਣ। ੩. ਚਿੰਨ੍ਹ. ਨਿਸ਼ਾਨ। ੪. ਕਵੀ ਦਾ ਸੰਕੇਤ ਕੀਤਾ। ਨਾਉਂ. Nome de plume. ਤਖ਼ੱਲੁਸ. ਜੈਸੇ ਭਾਈ ਨੰਦਲਾਲ ਜੀ ਦੀ ਛਾਪ "ਗੋਯਾ" ਹੈ। ੫. ਵਪਾਰੀ ਦਾ ਸੰਕੇਤ ਚਿੰਨ੍ਹ. Trade mark....
ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਰਚਿਆ ਰਾਮਦਾਸ ਪੁਰ ਦੇ ਮੱਧ ਅਮ੍ਰਿਤਸਰੋਵਰ. "ਪਹੁਚੇ ਆਨ ਸੁਧਾਸਰ ਸਾਰੇ." (ਗੁਪ੍ਰਸੂ) ਦੇਖੋ, ਅਮ੍ਰਿਤਸਰ.#ਹਾਂਸੀ ਗਈ ਭੂਲ ਯਮਦੂਤਨ ਉਦਾਸੀ ਭਈ#ਪਾਪ ਕੀ ਕਲਾ ਸੀ ਨ ਤਲਾਸੀ ਕਰੈ ਡਰਕੇ,#ਸਤ੍ਯ ਕੀ ਅਟਾ ਸੀ ਜਹਾਂ ਧਰਮ ਕੀ ਘਟਾ ਸੀ#ਦਾਨਪੁੰਨ ਕੀ ਛਟਾ ਸੀ ਸੋਕਨਾਸੀ ਦੀਨ ਤਰ ਕੇ,#ਗ੍ਵਾਲਕਵਿ ਖਾਸੀ ਧੁਨਿ ਵੇਦ ਕੀ ਪ੍ਰਕਾਸੀ ਮਹਾਂ#ਨਾਰੀ ਕਮਲਾ ਸੀ ਰੂਪ ਵਾਸੀ ਮੈਨ ਸਰ¹ ਕੇ,#ਕਾਸੀ ਕੀ ਨ ਚਾਹ ਅਵਿਨਾਸੀ ਹਨਐ ਮਵਾਸੀ ਰਹੈਂ,#ਦਾਸੀ ਕਰ ਰਾਖੀ ਮੋਖ ਵਾਸੀ ਸੁਧਾਸਰ ਕੇ.#੨. ਕਵਿ ਗੋਪਾਲ ਸਿੰਘ ਦਾ, (ਜਿਸ ਦੀ ਛਾਪ "ਨਵੀਨ" ਹੈ) ਰਚਿਆ ਹੋਇਆ ਸਾਹਿਤ੍ਯ ਗ੍ਰੰਥ, ਜਿਸ ਵਿੱਚ ੬੦ ਉੱਤਮ ਕਵੀਆਂ ਦੇ ਰਚੇ ਹੋਏ ੨੬੧੬ ਛੰਦ ਪ੍ਰਕਰਣ ਅਨੁਸਾਰ ਜੋੜੇ ਹੋਏ ਹਨ. ਇਹ ਕਵੀ ਨਾਭਾਪਤਿ ਮਹਾਰਾਜਾ ਜਸਵੰਤ ਸਿੰਘ ਜੀ ਦਾ ਦਰਬਾਰੀ ਸੀ.#"ਸੁਬਸ ਬਸੋ ਨਾਭਾ ਨਗਰ ਘਰ ਘਰ ਜਹਾਂ ਅਨੰਦ,#ਬੰਦਨੀਯ ਸਭ ਜਗਤ ਕੋ ਜ੍ਯੋਂ ਦੁਤਿਯਾ ਕੋ ਚੰਦ.#ਸ਼੍ਰੀ ਮਤ ਨ੍ਰਿਪ ਜਸਵੰਤ ਹਰਿ ਮਾਲਵੇਂਦ੍ਰ ਮਹਰਾਜ,#ਸੁਖ ਦੈ ਸਕਲ ਪ੍ਰਜਾਨਕੋ ਜਹਾਂ ਕਰੈ ਹੈ ਰਾਜ.#ਸ਼੍ਰੀ ਵ੍ਰਿੰਦਾਬਨ ਧਾਮ ਕੋ ਬਾਸੀ ਦੀਨ ਨਵੀਨ,#ਤਹਿਂ ਆਯੋ ਸੁਨਕੈ ਸੁਯਸ਼ ਦੇਖੀ ਸਭਾ ਪ੍ਰਬੀਨ.#ਪਰਾਚੀਨ ਕਵਿ ਯੁਕ੍ਤਿ ਕੋ ਨ੍ਰਿਪ ਬਰ ਚਿੱਤ ਉਮਾਹ,#ਪਾਇ ਹੁਕਮ ਯਹ ਤਬ ਕਿਯੋ ਗ੍ਰੰਥ "ਸੁਧਾਸਰ" ਚਾਹ.#ਪ੍ਰਭੁ ਸਿਧਿ ਕਵਿਰਸ ਤਤ੍ਵ ਗਨ ਸੰਬਤ ਸਰ ਅਵਰੇਖ,#ਅਰਜਨ ਸੁਕਲਾ ਪੰਚਮੀ ਸੋਮ "ਸੁਧਾਸਰ" ਲੇਖ.#ਸੰਮਤ ੧੮੯੫ ਫੱਗੁਣ ਸੁਦੀ ੫. ਸੋਮਵਾਰ ਨੂੰ ਇਹ ਗ੍ਰੰਥ ਸਮਾਪਤ ਹੋਇਆ....