joiō, joiāजोइओ, जोइआ
ਜੋਤਿਆ. ਜੋੜਿਆ. ਸੰ. ਯੋਕ੍ਤ੍ਰਿਤ. "ਹੈਵਰ ਬ੍ਰਿਖ ਜੋਇਓ." (ਗਉ ਮਃ ੫) "ਫਿਰਿ ਫਿਰਿ ਜੋਨੀ ਜੋਇਆ." (ਮਾਰੂ ਮਃ ੫) ੨. ਫ਼ਾ. [جویا] ਢੂੰਢਣ ਵਾਲਾ. ਖੋਜੀ. ਦੇਖੋ ਜੋਈਦਨ.
जोतिआ. जोड़िआ. सं. योक्त्रित. "हैवर ब्रिख जोइओ." (गउ मः ५) "फिरि फिरि जोनी जोइआ." (मारू मः ५) २. फ़ा. [جویا] ढूंढण वाला. खोजी. देखो जोईदन.
ਹਯ (ਘੋੜਾ) ਵਰ (ਉੱਤਮ). ਸੁੰਦਰ ਘੋੜੇ. "ਕਨਿਕ ਕਾਮਿਨੀ ਹੈਵਰ ਗੈਵਰ." (ਸੋਰ ਅਃ ਮਃ ੫)...
ਸੰ. वृष- ਵ੍ਰਿਥ. ਬੈਲ. "ਕਈ ਜਨਮ ਹੈਵਰ ਬ੍ਰਿਖ ਜੋਇਓ." (ਗਉ ਮਃ ੫) ੨. ਦੂਜੀ ਰਾਸ਼ਿ, ਜਿਸ ਦੀ ਸ਼ਕਲ ਬੈਲ ਜੇਹੀ ਹੈ। ੩. ਕੋਕਸ਼ਾਸਤ੍ਰ. ਅਨੁਸਾਰ ਪੁਰਖ ਦੀ ਇੱਕ ਜਾਤਿ. ਦੇਖੋ, ਪੁਰੁਸਜਾਤਿ। ੪. ਇੰਦ੍ਰ। ੫. ਮੋਰ ਦੀ ਪੂਛ। ੬. ਧਰਮ। ੭. ਕਾਮਦੇਵ। ੮. ਵਿ- ਬਲਵਾਨ....
ਜੋਤਿਆ. ਜੋੜਿਆ. ਸੰ. ਯੋਕ੍ਤ੍ਰਿਤ. "ਹੈਵਰ ਬ੍ਰਿਖ ਜੋਇਓ." (ਗਉ ਮਃ ੫) "ਫਿਰਿ ਫਿਰਿ ਜੋਨੀ ਜੋਇਆ." (ਮਾਰੂ ਮਃ ੫) ੨. ਫ਼ਾ. [جویا] ਢੂੰਢਣ ਵਾਲਾ. ਖੋਜੀ. ਦੇਖੋ ਜੋਈਦਨ....
ਕ੍ਰਿ. ਵਿ- ਫੇਰ. ਪੁਨਹ. ਮੁੜਕੇ. "ਫਿਰਿ ਹੋਇ ਨ ਫੇਰਾ." (ਵਡ ਛੰਤ ਮਃ ੩) "ਫਿਰਿ ਏਹ ਵੇਲਾ ਹਥਿ ਨ ਆਵੈ." (ਕਾਨ ਅਃ ਮਃ ੪)...
ਦੇਖੋ, ਜੋਨਿ. "ਸੋ ਮੁਖੁ ਜਲਉ ਜਿਤੁ ਕਹਹਿ ਠਾਕੁਰੁ ਜੋਨੀ." (ਭੈਰ ਮਃ ੫) ੨. ਕਾਰਣਰੂਪ. "ਜੋਨੀ ਅਕੁਲ ਨਿਰੰਜਨ ਗਾਇਆ." (ਮਾਰੂ ਸੋਲਹੇ ਮਃ ੧)...
ਜੋਤਿਆ. ਜੋੜਿਆ. ਸੰ. ਯੋਕ੍ਤ੍ਰਿਤ. "ਹੈਵਰ ਬ੍ਰਿਖ ਜੋਇਓ." (ਗਉ ਮਃ ੫) "ਫਿਰਿ ਫਿਰਿ ਜੋਨੀ ਜੋਇਆ." (ਮਾਰੂ ਮਃ ੫) ੨. ਫ਼ਾ. [جویا] ਢੂੰਢਣ ਵਾਲਾ. ਖੋਜੀ. ਦੇਖੋ ਜੋਈਦਨ....
ਸੰਗ੍ਯਾ- ਮਾਰ. ਕਾਮ. ਅਨੰਗ. "ਸੁਰੂਪ ਸੁਭੈ ਸਮ ਮਾਰੂ." (ਗੁਪ੍ਰਸੂ) ੨. ਮਰੁਭੂਮਿ. ਰੇਗਿਸ੍ਤਾਨ. "ਮਾਰੂ ਮੀਹਿ ਨ ਤ੍ਰਿਪਤਿਆ." (ਮਃ ੧. ਵਾਰ ਮਾਝ) ੩. ਨਿਰਜਨ ਬਨ. ਸੁੰਨਾ ਜੰਗਲ. "ਮਾਰੂ ਮਾਰਣ ਜੋ ਗਏ." (ਮਃ ੩. ਵਾਰ ਮਾਰੂ ੧) ਜੋ ਜੰਗਲ ਵਿੱਚ ਮਨ ਮਾਰਣ ਗਏ। ੪. ਇੱਕ ਸਾੜਵ ਜਾਤਿ ਦਾ ਰਾਗ. ਇਸ ਵਿੱਚ ਪੰਚਮ ਵਰਜਿਤ ਹੈ. ਮਾਰੂ ਨੂੰ ਸੜਜ ਗਾਂਧਾਰ ਧੈਵਤ ਅਤੇ ਨਿਸਾਦ ਸ਼ੁੱਧ, ਰਿਸਭ ਕੋਮਲ ਅਤੇ ਮੱਧਮ ਤੀਵ੍ਰ ਲਗਦਾ ਹੈ. ਗਾਂਧਾਰ ਵਾਦੀ ਅਤੇ ਧੈਵਤ ਸੰਵਾਦੀ ਹੈ.¹ ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਮਾਰੂ ਦਾ ਇਕੀਹਵਾਂ ਨੰਬਰ ਹੈ. ਇਹ ਰਾਗ ਯੁੱਧ ਅਤੇ ਚਲਾਣੇ ਸਮੇਂ ਖਾਸ ਕਰਕੇ, ਅਤੇ ਦਿਨ ਦੇ ਤੀਜੇ ਪਹਿਰ ਸਾਧਾਰਣ ਰੀਤਿ ਅਨੁਸਾਰ ਗਾਈਦਾ ਹੈ.#"ਆਗੇ ਚਲਤ ਸੁ ਮਾਰੂ ਗਾਵਤ ××× ਚੰਦਨ ਚਿਤਾ ਬਿਸਾਲ ਬਨਾਈ." (ਗੁਪ੍ਰਸੂ) ੫. ਜੰਗੀ ਨਗਾਰਾ. ਉੱਚੀ ਧੁਨੀ ਵਾਲਾ ਧੌਂਸਾ. "ਉੱਮਲ ਲੱਥੇ ਜੋਧੇ ਮਾਰੂ ਵੱਜਿਆ." (ਚੰਡੀ ੩) ੬. ਵਿ- ਮਾਰਣ ਵਾਲਾ. "ਮਾਰੂ ਰਿਪੂਨ ਕੋ, ਸੇਵਕ ਤਾਰਕ." (ਗੁਪ੍ਰਸੂ)...
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਵਿ- ਖੋਜਨੇ ਵਾਲਾ. "ਖੋਜੀ ਉਪਜੈ ਬਾਦੀ ਬਿਨਸੈ." (ਮਲਾ ਮਃ ੧) ੨. ਸੰਗ੍ਯਾ- ਪੈੜੂ. ਖੋਜ (ਪਦਚਿੰਨ੍ਹ) ਦਾ ਗ੍ਯਾਤਾ. ਸੁਰਾਗ਼ਰਸਾਂ....
ਫ਼ਾ. [جوئیِدن] ਕ੍ਰਿ. ਢੂੰਢਣਾ. ਟੋਲਣਾ. ਭਾਲਣਾ....