ਫੇਰਾ

phērāफेरा


ਸੰਗ੍ਯਾ- ਗੇੜਾ. ਚਕ੍ਰ. ਘੁਮਾਉ. "ਸਚਾ ਬਖਸਿਲਏ ਫਿਰਿ ਹੋਇ ਨ ਫੇਰਾ." (ਵਡ ਛੰਤ ਮਃ ੩)#੨. ਵਿਆਹ ਸਮੇਂ ਦੀ ਪਰਿਕ੍ਰਮਾ. "ਫੇਰੇ ਤਤੁ ਦਿਵਾਏ." (ਸੂਹੀ ਛੰਤ ਮਃ ੪) ੩. ਮੀਰਪੁਰ (ਇਲਾਕਾ ਜੰਮੂ) ਦਾ ਵਸਨੀਕ ਕਟਾਰਾ ਜਾਤਿ ਦਾ ਖਤ੍ਰੀ, ਜੋ ਜੋਗੀਆਂ ਦਾ ਚੇਲਾ ਸੀ. ਗੁਰੂ ਅਮਰਦਾਸ ਸਾਹਿਬ ਦਾ ਸਿੱਖ ਹੋਕੇ ਇਹ ਆਤਮਗ੍ਯਾਨੀ ਹੋਇਆ. ਸਤਿਗੁਰੂ ਨੇ ਇਸ ਨੂੰ ਪ੍ਰਚਾਰਕ ਦੀ ਮੰਜੀ (ਗੱਦੀ) ਬਖਸ਼ੀ. ਇਸ ਨੇ ਪਹਾੜੀ ਇਲਾਕੇ ਵਿੱਚ ਸਿੱਖੀ ਦਾ ਬਹੁਤ ਪ੍ਰਚਾਰ ਕੀਤਾ.


संग्या- गेड़ा. चक्र. घुमाउ. "सचा बखसिलए फिरि होइ न फेरा." (वड छंत मः ३)#२. विआह समें दी परिक्रमा. "फेरे ततु दिवाए." (सूही छंत मः ४) ३. मीरपुर (इलाका जंमू) दा वसनीक कटारा जाति दा खत्री, जो जोगीआं दा चेला सी. गुरू अमरदास साहिब दा सिॱख होके इह आतमग्यानी होइआ. सतिगुरू ने इस नूं प्रचारक दी मंजी (गॱदी) बखशी. इस ने पहाड़ी इलाके विॱच सिॱखी दा बहुतप्रचार कीता.