hiriहिरि
ਸੰ. ह्र ਧਾ- ਲੈਜਾਣਾ. ਚੋਰੀ ਕਰਨਾ. ਠਗਣਾ. ਦੂਸਰੇ ਦੀ ਨਕਲ ਕਰਨਾ. ਦੇਣਾ. ਜਮਾ ਕਰਨਾ. ਸਮਾਪਤ ਕਰਨਾ. ਤ੍ਯਾਗਣਾ. ਰੋਕਣਾ. ਮਾਰਨਾ. ਸਮੇਟਨਾ. ਅਨਾਦਰ ਕਰਨਾ. ਜੁਲਮ ਕਰਨਾ. ਯੁੱਧ ਕਰਨਾ. ਖਸੋਟਨਾ। ੨. ਕ੍ਰਿ. ਵਿ- ਚੁਰਾਕੇ. ਲੁੱਟਕੇ. "ਹਿਰਿ ਵਿਤ ਚਿਤ ਦੁਖਾਹੀ." (ਆਸਾ ਪੜਤਾਲ ਮਃ ੫)
सं.ह्र धा- लैजाणा. चोरी करना. ठगणा. दूसरे दी नकल करना. देणा. जमा करना. समापत करना. त्यागणा. रोकणा. मारना. समेटना. अनादर करना. जुलम करना. युॱध करना. खसोटना। २. क्रि. वि- चुराके. लुॱटके. "हिरि वित चित दुखाही." (आसा पड़ताल मः ५)
ਸੰਗ੍ਯਾ- ਚੋਰ ਦਾ ਕਰਮ. ਚੌਰ੍ਯ. "ਕਰਿ ਚੋਰੀ ਮੈ ਜਾਂ ਕਿਛੁ ਲੀਆ." (ਗਉ ਮਃ ੧)...
ਕ੍ਰਿ- ਕਰਣਾ. ਕਿਸੇ ਕਰਮ ਦਾ ਅ਼ਮਲ ਵਿੱਚ ਲਿਆਉਣਾ। ੨. ਸੰਗ੍ਯਾ- ਖੱਟੇ ਦਾ ਬੂਟਾ। ੩. ਖੱਟੇ ਦੇ ਫੁੱਲ. "ਕਹਿਨਾ ਕਹਿਨਾ ਫੁਲ ਹੈਨ ਸੁਗੰਧਿ ਗੁਰੂ ਕਰਨਾ ਕਰਨਾ ਕਰਨਾ." (ਗੁਪ੍ਰਸੂ) ਮੂੰਹ ਦੀ ਕਹਿਣੀ ਕਾਹਣੇ ਬਰਾਬਰ ਹੈ, ਜਿਸ ਵਿੱਚ ਸੁਗੰਧਿ ਨਹੀਂ, ਗੁਰੂ ਦੀ ਕਰਣੀ ਕਰਨੇ ਦੀ ਤਰਾਂ ਸੁਗੰਧਿ ਕਰਨ ਵਾਲੀ ਹੈ। ੪. ਦੇਖੋ, ਕਰਣਾ ਅਤੇ ਕਰੁਣਾ। ੫. ਦੇਖੋ, ਕਰਨਾਇ....
ਦੇਖੋ, ਠਗਣ ੨....
ਅ਼. [نقل] ਸੰਗ੍ਯਾ- ਅਨੁਕਰਣ. ਕਿਸੇ ਵਸ੍ਤੁ ਜੇਹੀ ਸ਼ਕਲ ਬਣਾਉਣ ਦੀ ਕ੍ਰਿਯਾ। ੨. ਉਤਾਰਾ. ਕਾਪੀ. (copy) ੩. ਇੱਕ ਥਾਂ ਤੋਂ ਦੂਜੇ ਥਾਂ ਲੈ ਜਾਣ ਦੀ ਕ੍ਰਿਯਾ। ੪. ਇੱਕ ਪ੍ਰਕਾਰ ਦਾ ਨਾਟਕ, ਜਿਸ ਵਿੱਚ ਕਿਸੇ ਨਜਾਰੇ ਦੀ ਹੂਬਹੂ ਝਾਕੀ ਦੱਸੀ ਜਾਂਦੀ ਹੈ. Farce. Drama....
ਕ੍ਰਿ- ਦਾਨ ਕਰਨਾ. ਬਖਸ਼ਣਾ....
ਅ਼. [جماع] ਜਮਅ਼. ਸੰਗ੍ਯਾ- ਜੋੜ. ਮੀਜ਼ਾਨ। ੨. ਸੰਗ੍ਰਹਿ। ੩. ਜਮਾ ਸ਼ਬਦ ਖ਼ਾਤਿਰਜਮਾ (ਤਸੱਲੀ) ਲਈ ਭੀ ਵਰਤਿਆ ਹੈ. "ਇਸ ਬਿਧਿ ਤਾਂਕੀ ਜਮਾ ਕਰਾਈ." (ਗੁਵਿ ੧੦)...
ਸੰ. ਸਮਾਪ੍ਤ. ਵਿ- ਖਤਮ ਹੋਇਆ। ੨. ਸੰ- ਆਪ੍ਤ. ਚੰਗੀ ਤਰਾਂ ਪਹੁਁਚਿਆ....
ਕ੍ਰਿ- ਰੋਧਣ ਕਰਨਾ. ਅਟਕਾਉਣਾ. ਠਹਿਰਾਉਣਾ....
ਸੰਗ੍ਯਾ- ਨਿਰਾਦਰ. ਅਪਮਾਨ. ਬੇਇੱਜ਼ਤੀ....
ਅ਼. [ظُلم] ਜੁਲਮ. ਸੰਗ੍ਯਾ- ਜ਼ੋਰ. ਧੱਕਾ. ਜ਼ਯਾਦਤੀ। ੨. ਬੇ ਇਨਸਾਫ਼ੀ. ਅਨਿਆਂ. "ਜੋਰ ਜੁਲਮ ਫੂਲਹਿ ਘਨੋ." (ਬਾਵਨ)...
ਸੰ. युद्घ. ਸੰਗ੍ਯਾ- ਜੰਗ. ਲੜਾਈ. ਦੇਖੋ, ਯੁਧ ਧਾ....
ਕ੍ਰਿ- ਖੋਹਣਾ. ਛੀਨਨਾ....
ਸੰ. ह्र ਧਾ- ਲੈਜਾਣਾ. ਚੋਰੀ ਕਰਨਾ. ਠਗਣਾ. ਦੂਸਰੇ ਦੀ ਨਕਲ ਕਰਨਾ. ਦੇਣਾ. ਜਮਾ ਕਰਨਾ. ਸਮਾਪਤ ਕਰਨਾ. ਤ੍ਯਾਗਣਾ. ਰੋਕਣਾ. ਮਾਰਨਾ. ਸਮੇਟਨਾ. ਅਨਾਦਰ ਕਰਨਾ. ਜੁਲਮ ਕਰਨਾ. ਯੁੱਧ ਕਰਨਾ. ਖਸੋਟਨਾ। ੨. ਕ੍ਰਿ. ਵਿ- ਚੁਰਾਕੇ. ਲੁੱਟਕੇ. "ਹਿਰਿ ਵਿਤ ਚਿਤ ਦੁਖਾਹੀ." (ਆਸਾ ਪੜਤਾਲ ਮਃ ੫)...
ਸੰ. ਵਿਤ੍. ਧਾ- ਦਾਨ ਕਰਨਾ, ਧਰਮ ਕਰਨਾ। ੨. ਸੰ. ਵਿੱਤ (वित्) ਸੰਗ੍ਯਾ- ਧਨ. "ਹਰਿ ਵਿਚ ਚਿਤ ਦੁਖਾਹੀ." (ਆਸਾ ਪੜਤਾਲ ਮਃ ੫) ਵਿਤ (ਧਨ) ਹਰਿ (ਚੁਰਾਕੇ) ਦਿਲ ਦੁਖਾਉਂਦੇ ਹਨ। ੩. ਵਿ- ਜਾਣਨ ਵਾਲਾ (ਸੰ. ਵਿਦ੍). ਜਿਵੇਂ- ਆਤਮਵਿਤ੍। ੪. ਪੰਜਾਬੀ ਵਿੱਚ ਕਦਰ (ਸਾਮਰਥ) ਅਰਥ ਵਿੱਚ ਭੀ ਵਿਤ ਆਂਉਂਦਾ ਹੈ, ਦੇਖੋ, ਬਿਤ ੨....
ਸੰ. ਚਿੱਤ. ਦੇਖੋ, ਅੰਤਹਕਰਣ. "ਰੇ ਚਿਤ, ਚੇਤਸਿ ਕੀ ਨ ਦਇਆਲ?" (ਆਸਾ ਧੰਨਾ) ੨. ਸੰ. चित् ਧਾ- ਵਿਚਾਰ ਕਰਨਾ, ਯਾਦ ਕਰਨਾ। ੩. ਸੰਗ੍ਯਾ- ਗ੍ਯਾਨ. ਚੇਤਨਾ। ੪. ਵਿ- ਚਿਣਿਆ ਹੋਇਆ। ੫. ਢਕਿਆ ਹੋਇਆ। ੬. ਚਿੰਤਨ ਦੀ ਥਾਂ ਭੀ ਚਿਤ ਸ਼ਬਦ ਆਇਆ ਹੈ. ਦੇਖੋ, ਮਨ ੧੧.। ੭. ਦੇਖੋ, ਚਿੱਤ ੨। ੮. ਚਿਤਵਤ ਦਾ ਸੰਖੇਪ. ਦੇਖਣ ਸਾਰ. "ਲੀਨੋ ਮਨ ਮੇਰੋ ਹਰ ਨੈਨਕੋਰ ਚਿਤਹੀ." (ਚੰਡੀ ੧) ਦੇਖਦੇ ਹੀ ਮਨ ਹਰਲੀਨੋ....
ਸੰ. ਆਸ਼ਾ ਸੰਗ੍ਯਾ- ਪ੍ਰਾਪਤੀ ਦੀ ਇੱਛਾ ਉੱਮੇਦ. "ਆਸਾ ਕਰਤਾ ਜਗੁ ਮੁਆ." (ਵਾਰ ਗੂਜ ੧, ਮਃ ੩) ੨. ਦਿਸ਼ਾ. ਤ਼ਰਫ਼. "ਤੁਮ ਨਹਿ ਆਵੋ ਤਬ ਇਤ ਆਸਾ." (ਨਾਪ੍ਰ) "ਮਗਨ ਮਨੈ ਮਹਿ ਚਿਤਵਉ ਆਸਾ ਨੈਨਹੁ ਤਾਰ ਤੁਹਾਰੀ." (ਕੇਦਾ ਮਃ ੫)#੩. ਸੰਪੂਰਣ ਜਾਤਿ ਦੀ ਇੱਕ ਦੇਸੀ (ਦੇਸ਼ੀਯ) ਰਾਗਿਨੀ, ਜੋ ਅਮ੍ਰਿਤ ਵੇਲੇ ਆਲਾਪੀ ਜਾਂਦੀ ਹੈ. ਸਤਿਗੁਰੂ ਅੰਗਦ ਦੇਵ ਨੇ ਗੁਰੂ ਨਾਨਕ ਮਹਾਰਾਜ ਦੇ ਸਨਮੁਖ ਅਮ੍ਰਿਤ ਵੇਲੇ ਦੇ ਦੀਵਨ ਵਿੱਚ ਆਸਾ ਦੀ ਵਾਰ ਗਾਉਣ ਦੀ ਰੀਤਿ ਚਲਾਈ. ਗੁਰੂ ਅਰਜਨ ਸਾਹਿਬ ਨੇ ਚੌਥੇ ਸਤਿਗੁਰੂ ਦੇ ੨੪ ਛੱਕਿਆਂ ਨੂੰ ੨੪ ਪਉੜੀਆਂ ਨਾਲ ਕੀਰਤਨ ਵਿੱਚ ਸ਼ਾਮਿਲ ਕੀਤਾ. ਹੁਣ ਗੁਰੁਦ੍ਵਾਰਿਆਂ ਵਿੱਚ ਆਸਾ ਦੀ ਵਾਰ ਦਾ ਨਿੱਤ ਕੀਰਤਨ ਹੁੰਦਾ ਹੈ. "ਗਾਂਇ ਰਬਾਬੀ ਆਸਾ ਵਾਰ." (ਗੁਪ੍ਰਸੂ)#ਗੁਰੁਮਤ ਅਨੁਸਰਾ ਸੋਦਰ ਦੀ ਚੌਕੀ ਵੇਲੇ (ਸੰਝ ਸਮੇ) ਭੀ ਆਸਾ ਦਾ ਗਾਉਣਾ ਵਿਧਾਨ ਹੈ. ਇਸ ਰਾਗਿਨੀ ਵਿੱਚ ਸਾਰੇ ਸ਼ੁੱਧ ਸੁਰ ਹਨ. ਵਾਦੀ ਰਿਸਭ, ਸੰਵਾਦੀ ਮੱਧਮ ਅਤੇ ਗ੍ਰਹਸੁਰ ਸੜਜ ਹੈ.¹ ਆਸਾ ਦੀ ਸਰਗਮ ਇਹ ਹੈ. ਆਰੋਹੀ- ਸ ਰ ਮ ਪ ਧ ਨ ਸ ਅਵਰੋਹੀ- ਰ ਸ ਨ ਧ ਪ ਮ ਗ ਰ ਸ ਕਈ ਗ੍ਰੰਥਾਂ ਨੇ ਧੈਵਤ ਨੂੰ ਵਾਦੀ ਸੁਰ ਮੰਨਿਆ ਹੈ, ਐਸੀ ਦਸ਼ਾ ਵਿੱਚ ਗਾਂਧਾਰ ਸੰਵਾਦੀ ਹੋ ਜਾਂਦਾ ਹੈ. ਇਸ ਦੀ ਆਰੋਹੀ ਤਾਨ ਵਿੱਚ ਗਾਂਧਾਰ ਨਹੀਂ ਲਾਉਣਾ ਚਾਹੀਏ, ਅਵਰੋਹੀ ਵਿੱਚ ਵਰਤਣਾ ਯੋਗ ਹੈ.²#ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗਾਂ ਵਿੱਚ ਆਸਾ ਦਾ ਚੌਥਾ ਨੰਬਰ ਹੈ.³ ੪. ਮਤਲਬ. ਅਭਿਪ੍ਰਾਯ. ਦੋਖੇ, ਆਸ਼ਯ. "ਤਾਂ ਬਾਬੇ ਉਸ ਦਾ ਆਸਾ ਜਾਣਿ." (ਜਸਾ) ੫. ਅ਼. [عصا] ਅ਼ਸਾ. ਸੋਟਾ. ਛਟੀ. ਡੰਡਾ. "ਆਸਾ ਹੱਥ ਕਿਤਾਬ ਕੱਛ." (ਭਾਗੁ) "ਮਨਸਾ ਮਾਰਿ ਨਿਵਾਰਿਹੁ ਆਸਾ." (ਮਾਰੂ ਸੋਲਹੇ ਮਃ ੫) ਮਨ ਦੇ ਸੰਕਲਪਾਂ ਨੂੰ ਮਾਰ ਸਿੱਟਣਾ ਹੀ ਆਸਾ ਹੈ.⁴...
ਸੰਗ੍ਯਾ- ਜਾਂਚ. ਛਾਨ ਬੀਨ. ਦੇਖ ਭਾਲ। ੨. ਪੱਟਤਾਲ. ਚਾਰ ਤਾਲ ਦਾ ਭੇਦ. ਇਸ ਤਾਲ ਵਿੱਚ ਗਾਏ ਜਾਣ ਵਾਲੇ ਪਦਾਂ ਦੀ "ਪੜਤਾਲ" ਸੰਗ੍ਯਾ ਹੋ ਗਈ ਹੈ, ਭਾਵੇਂ ਉਹ ਕਿਸੇ ਧਾਰਨਾ ਦੇ ਹੋਣ. ਦੇਖੋ, ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਆਸਾ ਕਾਨੜੇ ਆਦਿਕ ਰਾਗਾਂ ਦੇ ਪੜਤਾਲ. ਸਰਬਲੋਹ ਵਿੱਚ ਅਨੇਕ ਛੰਦਾਂ ਦੇ ਆਦਿ "ਪੜਤਾਲ" ਲਿਖਿਆ ਹੈ. ਪੜਤਾਲ ਗਾਉਣ ਦੀਆਂ ਪੁਰਾਣੀਆਂ ਰੀਤਾਂ ਹੁਣ ਲੋਪ ਹੋ ਰਹੀਆਂ ਹਨ. ਸ਼੍ਰੀ ਗੁਰੂ ਅਰਜਨਦੇਵ ਦਾ ਸਿਖਾਇਆ ਸੰਗੀਤ ਸਿੱਖਾਂ ਨੇ ਅਨਗਹਿਲੀ ਕਰਕੇ ਭੁਲਾ ਦਿੱਤਾ ਹੈ. ਭਾਈ ਗੁਰਮੁਖ ਸਿੰਘ ਭਾਈ ਅਤਰਾ ਅਤੇ ਭਾਈ ਦਿੱਤੂ ਆਦਿਕ ਦੇ ਗਾਏ ਪੜਤਾਲ ਜੋ ਸਾਡੇ ਸੁਣਨ ਵਿੱਚ ਆਏ ਹਨ, ਹੁਣ ਉਹ ਕੇਵਲ ਸਿਮ੍ਰਿਤੀ ਵਿੱਚ ਰਹਿ ਗਏ ਹਨ....