ਸੀਤਾ

sītāसीता


ਵਿ- ਸ੍ਯੂਤ. ਸ਼ੀੱਤਾ. ਸਿਉਣਾ ਦਾ ਭੂਤ ਕਾਲ ਰੂਪ. "ਸੀਤਾ ਹੈ ਚੋਲਾ." (ਸੂਹੀ ਮਃ ੧) ੨. ਸੰ. सीता. ਸੰਗ੍ਯਾ- ਲਕ੍ਸ਼੍‍ਮੀ। ੩. ਪਾਰਬਤੀ। ੪. ਸ਼ਰਾਬ ੫. ਗੰਗਾ ਦੀ ਧਾਰ। ੬. ਹਲ ਦੇ ਚਊ ਦਾ ਫਲ। ੭. ਹਲ ਦੀ ਲਕੀਰ. ਓਰਾ। ੮. ਸੀਰਧ੍ਵਜ ਜਨਕ ਦੀ ਪੁਤ੍ਰੀ ਅਤੇ ਸ਼੍ਰੀ ਰਾਮਚੰਦ੍ਰ ਜੀ ਦੀ ਪਤਨੀ ਜੋ ਕੁਸ਼ ਅਤੇ ਲਵ ਦੀ ਮਾਤਾ ਸੀ. ਇਹ ਪਰਮ ਪਤਿਵ੍ਰਤਾ ਮੰਨੀ ਗਈ ਹੈ. "ਸੀਤਾ ਲੈ ਗਿਆ ਦਹਸਿਰੋ." (ਸਵਾ ਮਃ ੧)#ਵਾਲਮੀਕ ਕਾਂਡ ੧. ਅਃ ੬੬ ਵਿੱਚ ਲੇਖ ਹੈ ਕਿ ਰਾਜਾ ਸੀਰਧ੍ਵਜ ਜੱਗ ਲਈ ਜ਼ਮੀਨ ਸਾਫ ਕਰਨ ਵਾਸਤੇ ਹਲ ਜੋਤ ਰਿਹਾ ਸੀ, ਤਦ ਇੱਕ ਕੰਨ੍ਯਾ ਜ਼ਮੀਨ ਵਿੱਚੋਂ ਪ੍ਰਗਟੀ. ਹਲ ਦੀ ਸੀਤਾ (ਲੀਕ) ਵਿੱਚੋਂ ਉਪਜਣੇ ਕਾਰਣ ਨਾਉਂ "ਸੀਤਾ" ਹੋਇਆ. ਜਨਕ ਦੀ ਇਸਤ੍ਰੀ ਸੁਨਯਨਾ ਅਰ ਜਨਕ ਨੇ ਇਹ ਪੁਤ੍ਰੀ ਕਰਕੇ ਪਾਲੀ, ਇਸ ਕਾਰਣ ਜਨਕਜਾ ਕਹਾਈ. ਜ਼ਮੀਨ ਵਿਚੋਂ ਪੈਦਾ ਹੋਣ ਕਰਕੇ ਭੂਮਿਜਾ ਤਥਾ ਅਯੋਨਿਜਾ ਭੀ ਇਸ ਦੇ ਨਾਉਂ ਪ੍ਰਸਿੱਧ ਹੋਏ.¹#ਵਾਲਮੀਕ ਕਾਂਡ ੭. ਅਃ ੧੭. ਵਿੱਚ ਕਥਾ ਹੈ ਕਿ ਕੁਸ਼ਧ੍ਵਜ ਨਾਮੇ ਇੱਕ ਮਹਾਤਮਾ ਦੀ ਪੁਤ੍ਰੀ ਵੇਦਵਤੀ ਵਿਸਨੁ ਨੂੰ ਪਤਿ ਧਾਰਣ ਲਈ ਤਪ ਕਰ ਰਹੀ ਸੀ. ਉਸ ਦਾ ਸੁੰਦਰ ਰੂਪ ਦੇਖਕੇ ਦੈਤਾਂ ਦੇ ਰਾਜਾ ਸ਼ੁੰਭ ਨੇ ਕੁਸ਼ਧ੍ਵਜ ਨੂੰ ਮਾਰਕੇ ਕੰਨ੍ਯਾ ਲੈਣੀ ਚਾਹੀ, ਪਰ ਉਸ ਦੇ ਹੱਥ ਨਾ ਆਈ. ਫਿਰ ਰਾਵਣ ਨੇ ਇਕ ਵਾਰ ਵੇਦਵਤੀ ਨੂੰ ਆਪਣੀ ਵਹੁਟੀ ਬਣਾਉਣ ਲਈ ਇੱਛਾ ਪ੍ਰਗਟ ਕੀਤੀ. ਜਦ ਉਸ ਨੇ ਨਾ ਮੰਨਿਆ ਤਦ ਰਾਵਣ ਨੇ ਕੇਸਾਂ ਤੋਂ ਫੜਕੇ ਖਿੱਚ ਲਈ. ਵੇਦਵਤੀ ਕੇਸ ਛੁਡਾਕੇ ਅਗਨੀ ਵਿੱਚ ਪ੍ਰਵੇਸ਼ ਕਰ ਗਈ ਅਰ ਰਾਵਣ ਦੇ ਮਾਰਣ ਲਈ ਸੀਤਾ ਹੋ ਕੇ ਪ੍ਰਗਟੀ ਅਰ ਵਿਸਨੁਰੂਪ ਰਾਮ ਨੂੰ ਪਤੀ ਧਾਰਿਆ.#ਸੀਰਧ੍ਵਜ ਨੇ ਪ੍ਰਤਿਗ੍ਯਾ ਕੀਤੀ ਸੀ ਕਿ ਜੋ ਸ਼ਿਵ ਦੇ ਧਨੁਖ ਤੇ ਚਿੱਲਾ ਚੜ੍ਹਾਵੇਗਾ, ਉਹ ਜਾਨਕੀ ਨੂੰ ਵਰੇਗਾ, ਸੋ ਰਾਮ ਨੇ ਧਨੁਖ ਪੁਰ ਚਿੱਲਾ ਹੀ ਨਹੀਂ ਚੜ੍ਹਾਇਆ, ਬਲਕਿ ਖਿੱਚਕੇ ਦੋ ਟੁਕੜੇ ਕਰ ਦਿੱਤੇ, ਇਸ ਵਾਸਤੇ ਸੀਤਾ ਨੂੰ ਵਰਿਆ.#ਵਾਲਮੀਕ ਕਾਂਡ ੧, ਅਃ ੬੭ ਵਿੱਚ ਇਸ ਧਨੁਖ ਬਾਬਤ ਲਿਖਿਆ ਹੈ ਕਿ ਦਕ੍ਸ਼੍‍ ਦਾ ਜੱਗ ਨਾਸ਼ ਕਰਕੇ ਸ਼ਿਵ ਦੇ ਦੇਵਰਾਤ ਨਾਮਕ ਜਨਕ ਪਾਸ ਇਹ ਇਮਾਨਤ ਰੱਖਿਆ ਸੀ ਅਰ ਧਨੁਖ ਇਤਨਾ ਭਾਰੀ ਸੀ ਕਿ ਉਸ ਨੂੰ ਉਠਾਕੇ ਸ੍ਰੀ ਰਾਮ ਪਾਸ ਲਿਆਉਣ ਲਈ ੫੦੦੦ ਆਦਮੀ ਲੱਗੇ ਸਨ.#ਸੀਤਾ ਰਾਮਚੰਦ੍ਰ ਜੀ ਦੇ ਬਨਵਾਸ ਸਮੇਂ ਸਾਥ ਰਹੀ ਅਰ ਪਤੀ ਦੀ ਸੇਵਾ ਦੇ ਮੁਕਾਬਲੇ ਘਰ ਦੇ ਸੁਖ ਤਿਆਗ ਦਿੱਤੇ. ਜਦ ਰਾਮ ਦੇ ਇਸ਼ਾਰੇ ਨਾਲ ਲਮਛਣ ਨੇ ਦੰਡਕ ਬਨ ਵਿੱਚ ਰਾਵਣ ਦੀ ਭੈਣ ਸੂਪਨਖਾ (ਸੂਰਪਣਖਾ) ਦਾ ਨੱਕ ਵੱਢ ਦਿੱਤਾ, ਤਦ ਰਾਵਣ ਨੇ ਭੈਣ ਦਾ ਬਦਲਾ ਲੈਣ ਲਈ ਸੀਤਾ ਚੁਰਾ ਲਈ. ਸੁਗ੍ਰੀਵ ਦੀ ਸਹਾਇਤਾ ਨਾਲ ਰਾਮ ਨੇ ਹਨੂਮਾਨ ਦੀ ਰਾਹੀਂ ਲੰਕਾ ਵਿੱਚ ਸੀਤਾ ਦਾ ਹੋਣਾ ਮਲੂਮ ਕਰਕੇ ਰਾਵਣ ਨਾਲ ਯੁੱਧ ਕਰਕੇ ਸੀਤਾ ਪ੍ਰਾਪਤ ਕੀਤੀ. ਜਦ ਸੀਤਾ ਅਸ਼ੋਕਵਾਟਿਕਾ ਤੋਂ ਰਾਮ ਦੇ ਸਾਮ੍ਹਣੇ ਲਿਆਂਦੀ ਗਈ, ਤਦ ਰਾਮ ਨੇ ਆਖਿਆ ਕਿ ਹੇ ਸੀਤਾ! ਤੇਰੇ ਆਚਰਣ ਵਿੱਚ ਮੈਨੂੰ ਸੰਸਾ ਹੈ, ਇਸ ਲਈ ਜਿਧਰ ਜੀ ਚਾਹੇ ਚਲੀ ਜਾ, ਤੂੰ ਹੁਣ ਮੇਰੇ ਕੰਮ ਦੀ ਨਹੀਂ, ਇਸ ਪੁਰ ਸੀਤਾ ਅਗਨੀ ਵਿੱਚ ਪ੍ਰਵੇਸ਼ ਕਰ ਗਈ ਅਰ ਸਤ ਦੇ ਬਲ ਭਸਮ ਨਾ ਹੋਈ. ਸਾਰੇ ਦੇਵਤਿਆਂ ਨੇ ਸੀਤਾ ਦੇ ਸਤ ਦੀ ਗਵਾਹੀ ਦਿੱਤੀ ਤਦ ਰਾਮ ਨੇ ਅੰਗੀਕਾਰ ਕੀਤੀ. ਦੇਖੋ, ਵਾਲਮੀਕ ਕਾਡ ੬, ਅਃ ੧੭- ੧੮- ੧੯.#ਅਯੋਧ੍ਯਾ ਵਿੱਚ ਰਾਮਚੰਦ੍ਰ ਜੀ ਦੇ ਰਾਜ ਪ੍ਰਾਪਤ ਹੋਣ ਪੁਰ ਸੀਤਾ ਸੁਖ ਸਾਥ ਰਹੀ ਅਰ ਗਰਭਵਤੀ ਹੋਈ. ਇੱਕ ਦਿਨ "ਭਦ੍ਰ" ਨਾਮਕ ਮਖੌਲੀਏ ਨੇ ਰਾਮਚੰਦ੍ਰ ਜੀ ਨੂੰ ਆਖਿਆ ਕਿ ਲੋਕਾਂ ਵਿੱਚ ਆਪ ਦੀ ਬਦਨਾਮੀ ਹੈ ਕਿ ਰਾਵਣ ਦੇ ਘਰ ਰਹੀ ਸੀਤਾ ਨੂੰ ਆਪ ਨੇ ਘਰ ਵਸਾਇਆ ਹੈ. ਇਸ ਪੁਰ ਰਾਮ ਨੇ ਲਛਮਣ ਨੂੰ ਹੁਕਮ ਦਿੱਤਾ ਕਿ ਸੀਤਾ ਨੂੰ ਜੰਗਲ ਵਿੱਚ ਛੱਡ ਆਓ. ਲਛਮਣ ਨੇ ਆਗ੍ਯਾ ਪਾਲਨ ਕੀਤੀ. ਸੀਤਾ ਦਾ ਰੋਣਾ ਸੁਣਕੇ ਬਾਲਮੀਕਿ ਰਿਖੀ ਨੂੰ ਦ੍ਯਾ ਆਈ ਅਰ ਉਹ ਆਪਣੇ ਆਸ਼੍ਰਮ ਵਿੱਚ ਲੈ ਗਿਆ. ਉਸ ਥਾਂ ਸੀਤਾ ਦੇ ਦੋ ਜੌੜੇ ਪੁਤ੍ਰ ਜਨਮੇ. ਵਾਲਮੀਕਿ ਨੇ ਲਿਖਿਆ ਹੈ ਕਿ ਕੁਸ਼ਾ ਨਾਲ ਬਾਲਕ ਦੀ ਰਖ੍ਯਾ ਲਈ ਜਲ ਸੇਚਨ ਕਰਨ ਕਰਕੇ "ਕੁਸ਼" ਅਤੇ ਲਵ (ਖਸ) ਨਾਲ ਜਲ ਸੇਚਨ ਕਾਰਣ ਲਵ ਨਾਮ ਹੋਇਆ. ਕੁਸ਼ ਵਡਾ ਅਤੇ ਲਵ ਛੋਟਾ ਸੀ. ਬਾਲਕਾਂ ਦੀ ਰਿਖੀ ਨੇ ਪਾਲਨਾ ਕੀਤੀ ਅਰ ਵਿਦ੍ਯਾ ਪੜ੍ਹਾਈ. ਖਾਸ ਕਰਕੇ ਰਾਮਾਯਣ ਕੰਠ ਕਰਾਕੇ ਗਾਯਨ ਦੀ ਰੀਤੀ ਦੱਸੀ. ਸ੍ਰੀ ਰਾਮ ਦੇ ਅਸ਼੍ਵਮੇਧ ਜੱਗ ਦੇ ਉਤਸਵ ਵਿੱਚ ਰਿਖੀ ਕੁਸ਼ ਲਵ ਨੂੰ ਨਾਲ ਲੈ ਕੇ ਅਯੋਧ੍ਯਾ ਗਿਆ. ਬਾਲਕਾਂ ਦਾ ਗਾਯਨ ਸੁਣਕੇ ਰਾਮ ਅਤੇ ਸਾਰੇ ਦਰਬਾਰੀ ਮੋਹਿਤ ਹੋ ਗਏ. ਰਿਖੀ ਨੇ ਸੀਤਾ ਦੀ ਪਵਿਤ੍ਰਤਾ ਦੱਸਕੇ ਕੁਸ਼ ਲਵ ਦਾ ਰਾਮ ਦੇ ਪੁਤ੍ਰ ਹੋਣਾ ਜਣਾਇਆ. ਇਸ ਪੁਰ ਸ਼੍ਰੀ ਰਾਮ ਨੇ ਸੀਤਾ ਨੂੰ ਬੁਲਾਉਣ ਲਈ ਆਗ੍ਯਾ ਕੀਤੀ. ਸੀਤਾ ਨੇ ਭਰੇ ਦਰਬਾਰ ਵਿੱਚ ਆਕੇ ਆਖਿਆ ਕਿ ਜੇ ਮੈ ਆਪਣੇ ਪਤੀ ਰਾਮ ਬਿਨਾਂ ਹੋਰ ਕਿਸੇ ਨੂੰ ਮਨ ਕਰਕੇ ਭੀ ਨਹੀਂ ਚਿਤਵਿਆ, ਤਾਂ ਹੇ ਪ੍ਰਿਥਵੀ! ਮੈਨੂੰ ਆਪਣੇ ਵਿੱਚ ਨਿਵਾਸ ਦੇ. ਸੀਤਾ ਦੇ ਇਹ ਕਹਿਣ ਪੁਰ ਪ੍ਰਿਥਿਵੀ ਫਟ ਗਈ ਅਰ ਸੀਤਾ ਉਸ ਵਿੱਚ ਲੀਨ ਹੋ ਗਈ. ਦੇਖੋ, ਵਾਲਮੀਕ ਕਾਂਡ ੭, ਅਃ ੯੭.#ਜੌ ਮੇਰੇ ਵਚ ਕਰਮ ਕਰ ਹ੍ਰਿਦੈ ਬਸਤ ਰਘੁਰਾਇ,#ਪ੍ਰਿਥੀ! ਪੈਡ ਮੁਹਿ ਦੀਜਿਯੇ ਲੀਜੈ ਆਪਮਿਲਾਇ.#ਸੁਨਤ ਬਚਨ ਧਰਨੀ ਫਟਗਈ,#ਲੋਪ ਸੀਆ ਤਿਹ ਭੀਤਰਿ ਭਈ,#ਚਕ੍ਰਤ ਰਹੇ ਨਿਰਖ ਰਘੁਰਾਈ,#ਰਾਜ ਕਰਨ ਕੀ ਆਸ ਚੁਕਾਈ. (ਰਾਮਾਵ)#੯. ਪੀਪਾ ਭਗਤ ਦੀ ਇਸਤ੍ਰੀ. ੧੦. ਵੇਦਾਂ ਅਨੁਸਾਰ ਖੇਤੀ ਦੀ ਦੇਵੀ.


वि- स्यूत. शीॱता. सिउणा दा भूत काल रूप. "सीता है चोला." (सूही मः १) २. सं. सीता. संग्या- लक्श्‍मी। ३. पारबती। ४. शराब ५. गंगा दी धार। ६. हल दे चऊ दा फल। ७. हल दी लकीर. ओरा। ८. सीरध्वज जनक दी पुत्री अते श्री रामचंद्र जी दी पतनी जो कुश अते लव दी मातासी. इह परम पतिव्रता मंनी गई है. "सीता लै गिआ दहसिरो." (सवा मः १)#वालमीक कांड १. अः ६६ विॱच लेख है कि राजा सीरध्वज जॱग लई ज़मीन साफ करन वासते हल जोत रिहा सी, तद इॱक कंन्या ज़मीन विॱचों प्रगटी. हल दी सीता (लीक) विॱचों उपजणे कारण नाउं "सीता" होइआ. जनक दी इसत्री सुनयना अर जनक ने इह पुत्री करके पाली, इस कारण जनकजा कहाई. ज़मीन विचों पैदा होण करके भूमिजा तथा अयोनिजा भी इस दे नाउं प्रसिॱध होए.¹#वालमीक कांड ७. अः १७. विॱच कथा है कि कुशध्वज नामे इॱक महातमा दी पुत्री वेदवती विसनु नूं पति धारण लई तप कर रही सी. उस दा सुंदर रूप देखके दैतां दे राजा शुंभ ने कुशध्वज नूं मारके कंन्या लैणी चाही, पर उस दे हॱथ ना आई. फिर रावण ने इक वार वेदवती नूं आपणी वहुटी बणाउण लई इॱछा प्रगट कीती. जद उस ने ना मंनिआ तद रावण ने केसां तों फड़के खिॱच लई. वेदवती केस छुडाके अगनी विॱच प्रवेश कर गई अर रावण दे मारण लई सीता हो के प्रगटी अर विसनुरूप राम नूं पती धारिआ.#सीरध्वज ने प्रतिग्या कीती सी कि जो शिव दे धनुख ते चिॱला चड़्हावेगा, उह जानकी नूं वरेगा, सो राम ने धनुख पुर चिॱला ही नहीं चड़्हाइआ, बलकि खिॱचके दो टुकड़े कर दिॱते, इस वासते सीता नूंवरिआ.#वालमीक कांड १, अः ६७ विॱच इस धनुख बाबत लिखिआ है कि दक्श्‍ दा जॱग नाश करके शिव दे देवरात नामक जनक पास इह इमानत रॱखिआ सी अर धनुख इतना भारी सी कि उस नूं उठाके स्री राम पास लिआउण लई ५००० आदमी लॱगे सन.#सीता रामचंद्र जी दे बनवास समें साथ रही अर पती दी सेवा दे मुकाबले घर दे सुख तिआग दिॱते. जद राम दे इशारे नाल लमछण ने दंडक बन विॱच रावण दी भैण सूपनखा (सूरपणखा) दा नॱक वॱढ दिॱता, तद रावण ने भैण दा बदला लैण लई सीता चुरा लई. सुग्रीव दी सहाइता नाल राम ने हनूमान दी राहीं लंका विॱच सीता दा होणा मलूम करके रावण नाल युॱध करके सीता प्रापत कीती. जद सीता अशोकवाटिका तों राम दे साम्हणे लिआंदी गई, तद राम ने आखिआ कि हे सीता! तेरे आचरण विॱच मैनूं संसा है, इस लई जिधर जी चाहे चली जा, तूं हुण मेरे कंम दी नहीं, इस पुर सीता अगनी विॱच प्रवेश कर गई अर सत दे बल भसम ना होई. सारे देवतिआं ने सीता दे सत दी गवाही दिॱती तद राम ने अंगीकार कीती. देखो, वालमीक काड ६, अः १७- १८- १९.#अयोध्या विॱच रामचंद्र जी दे राज प्रापत होण पुर सीता सुख साथ रही अर गरभवती होई. इॱक दिन "भद्र" नामक मखौलीए ने रामचंद्र जी नूं आखिआ कि लोकां विॱच आप दी बदनामी है किरावण दे घर रही सीता नूं आप ने घर वसाइआ है. इस पुर राम ने लछमण नूं हुकम दिॱता कि सीता नूं जंगल विॱच छॱड आओ. लछमण ने आग्या पालन कीती. सीता दा रोणा सुणके बालमीकि रिखी नूं द्या आई अर उह आपणे आश्रम विॱच लै गिआ. उस थां सीता दे दो जौड़े पुत्र जनमे. वालमीकि ने लिखिआ है कि कुशा नाल बालक दी रख्या लई जल सेचन करन करके "कुश" अते लव (खस) नाल जल सेचन कारण लव नाम होइआ. कुश वडा अते लव छोटा सी. बालकां दी रिखी ने पालना कीती अर विद्या पड़्हाई. खास करके रामायण कंठ कराके गायन दी रीती दॱसी. स्री राम दे अश्वमेध जॱग दे उतसव विॱच रिखी कुश लव नूं नाल लै के अयोध्या गिआ. बालकां दा गायन सुणके राम अते सारे दरबारी मोहित हो गए. रिखी ने सीता दी पवित्रता दॱसके कुश लव दा राम दे पुत्र होणा जणाइआ. इस पुर श्री राम ने सीता नूं बुलाउण लई आग्या कीती. सीता ने भरे दरबार विॱच आके आखिआ कि जे मै आपणे पती राम बिनां होर किसे नूं मन करके भी नहीं चितविआ, तां हे प्रिथवी! मैनूं आपणे विॱच निवास दे. सीता दे इह कहिण पुर प्रिथिवी फट गई अर सीता उस विॱच लीन हो गई. देखो, वालमीक कांड ७, अः ९७.#जौ मेरे वच करम कर ह्रिदै बसत रघुराइ,#प्रिथी! पैड मुहि दीजिये लीजैआपमिलाइ.#सुनत बचन धरनी फटगई,#लोप सीआ तिह भीतरि भई,#चक्रत रहे निरख रघुराई,#राज करन की आस चुकाई. (रामाव)#९. पीपा भगत दी इसत्री. १०. वेदां अनुसार खेती दी देवी.