ācharanaआचरण
ਸੰ. ਸੰਗ੍ਯਾ- ਚਾਲਚਲਨ। ੨. ਵ੍ਯਵਹਾਰ (ਬਿਉਹਾਰ). "ਜਦਿ ਬਿਧਿ ਆਚਰਣੰ." (ਗੂਜ ਜੈਦੇਵ) ੩. ਚਿੰਨ੍ਹ. ਲੱਛਣ.
सं. संग्या- चालचलन। २. व्यवहार (बिउहार). "जदि बिधि आचरणं." (गूज जैदेव) ३. चिंन्ह. लॱछण.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਵਿ- ਅਵਹਾਰ. ਕੰਮ. ਧੰਧਾ ਬ੍ਯੋਹਾਰ। ੨. ਲੈਣ ਦੇਣ। ੩. ਚਾਲਚਲਨ....
ਸੰ. ਵ੍ਯਵਹਾਰ. ਸੰਗ੍ਯਾ- ਕੰਮ. ਕਾਰਜ. "ਮਾਯਾ ਇਹੁ ਬਿਉਹਾਰ." (ਗਉ ਕਬੀਰ) ੨. ਸਾਥ ਬੈਠਣਾ. ਮੇਲਜੋਲ. ਦੇਖੋ, ਬਿਉਹਾਰ ੨। ੩. ਲੈਣਦੇਣ. "ਕਰਿ ਮਨ ਮੇਰੇ ਸਤਿ ਬਿਉਹਾਰ." (ਸੁਖਮਨੀ)...
ਸੰ. ਯਦਿ. ਵ੍ਯ- ਜੇ. ਅਗਰ। ੨. ਜਿਸ ਵੇਲੇ. ਜਦੋਂ. "ਦੂਖ ਤਦੇ ਜਦਿ ਵੀਸਰੈ." (ਬਿਲਾ ਮਃ ੫)...
ਸੰ. ਵਿਧਿ. ਸੰਗ੍ਯਾ- ਜਗਤ ਨੂੰ ਰਚਣ ਵਾਲਾ ਕਰਤਾਰ. ਪਾਰਬ੍ਰਹਮ. "ਬੰਛਤ ਸਿਧਿ ਕੋ ਬਿਧਿ ਮਿਲਾਇਓ." (ਸਵੈਯੇ ਮਃ ੪. ਕੇ) ਦੇਖੋ, ਬੰਛਤ। ੨. ਬ੍ਰਹਮਾ। ੩. ਭਾਗ੍ਯ. ਕਿਸਮਤ। ੪. ਕ੍ਰਮ. ਸਿਲਸਿਲਾ। ੫. ਕਰਮ, ਕੰਮ, ਕ੍ਰਿਯਾ, "ਸਾਕਤ ਕੀ ਬਿਧਿ ਨੈਨਹੁ ਡੀਠੀ." (ਰਾਮ ਮਃ ੫) ੬. ਕਾਨੂਨ. ਨਿਯਮ. ਧਾਰਮਿਕ ਨਿਯਮ. "ਗੁਰਪੂਜਾ ਬਿਧਿ ਸਹਿਤ ਕਰੰ." (ਸਵੈਯੇ ਮਃ ੪. ਕੇ) "ਪੜਹਿ ਮਨਮੁਖ, ਪਰ (ਬਿਧਿ ਨਹੀਂ ਜਾਨਾ. (ਮਾਰੂ ਸੋਲਹੇ ਮਃ ੧) ੭. ਹਕੀਮ. ਵੈਦ੍ਯ। ੮. ਹਾਲਤ. ਦਸ਼ਾ. "ਘਾਲ ਨ ਭਾਨੈ, ਅੰਤਰ ਬਿਧਿ ਜਾਨੈ." (ਸੋਰ ਮਃ ੫) "ਅੰਤਰ ਕੀ ਬਿਧਿ ਤੁਮ ਹੀ ਜਾਨੀ." (ਗਉ ਮਃ ੫) ੯. ਪ੍ਰਕਾਰ. ਢੰਗ. ਤਰਹਿ. "ਮੈ ਕਿਹ ਬਿਧਿ ਪਾਵਹੁ ਪ੍ਰਾਨਪਤੀ." (ਬਸੰ ਮਃ ੧) ੧੦. ਧਰਮ ਅਨੁਸਾਰ ਕਰਨ ਯੋਗ੍ਯ ਕਰਮ ਅਤੇ ਉਸ ਵਿੱਚ ਲਾਉਣ ਦੀ ਆਗ੍ਯਾ। ੧੧. ਜੁਗਤ. ਤਰਕੀਬ. "ਇਹ ਬਿਧਿ ਪਾਈ ਮੈ ਸਾਧੂ ਕੰਨਹੁ." (ਟੋਡੀ ਮਃ ੫) ੧੨. ਇੱਕ ਅਰਥਾਲੰਕਾਰ. ਦੇਖੋ, ਵਿਧਿ ੨....
ਸੰ. ਜਯਦੇਵ. ਵਿਕ੍ਰਮਾਦਿਤ੍ਯ ਦੇ ਦਰਬਾਰ ਦਾ ਇੱਕ ਪੰਡਿਤ, ਜਿਸ ਦਾ ਪ੍ਰਸਿੱਧ ਨਾਮ "ਪਕ੍ਸ਼੍ਧਰਮਿਸ੍ਰ" ਹੈ। ੨. ਕਨੌਜ ਨਿਵਾਸੀ ਭੋਜਦੇਵ ਬ੍ਰਾਹਮਣ ਦਾ ਪੁਤ੍ਰ, ਜੋ ਰਮਾਦੇਵੀ ਦੇ ਉਦਰ ਤੋਂ ਕੇਂਦੂਲੀ (ਜਿਲਾ ਬੀਰਭੂਮਿ ਬੰਗਾਲ) ਵਿੱਚ ਪੈਦਾ ਹੋਇਆ. ਜਯਦੇਵ ਵੈਸਨਵ ਮਤਧਾਰੀ ਕ੍ਰਿਸਨਉਪਾਸਕ ਸੀ, ਪਰ ਤਤ੍ਵਵੇੱਤਾ ਸਾਧੂਆਂ ਦੀ ਸੰਗਤਿ ਕਰਕੇ ਕਰਤਾਰ ਦਾ ਅਨੰਨ ਸੇਵਕ ਹੋਇਆ. ਇਹ ਸੰਸਕ੍ਰਿਤ ਅਤੇ ਪ੍ਰਾਕ੍ਰਿਤ ਦਾ ਪੂਰਣ ਪੰਡਿਤ ਸੀ. ਇਸ ਦਾ ਰਚਿਆ ਗੀਤਗੋਬਿੰਦ ਮਨੋਹਰ ਕਾਵ੍ਯ ਹੈ. ਜੈਦੇਵ ਰਾਗਵਿਦ੍ਯਾ ਦਾ ਪ੍ਰੇਮੀ ਸੀ ਅਤੇ ਆਪਣੀ ਇਸਤ੍ਰੀ ਪਦਮਾਵਤੀ ਨਾਲ ਮਿਲਕੇ ਮਨੋਹਰ ਸੁਰ ਨਾਲ ਆਪਣੇ ਰਚੇ ਪਦ ਗਾਇਆ ਕਰਦਾ ਸੀ. ਇਸ ਨੇ ਆਪਣੀ. ਉਮਰ ਦਾ ਬਹੁਤਾ ਹ਼ਿੱਸਾ ਬੰਗਾਲ ਦੇ ਰਾਜਾ ਬੱਲਾਲਸੇਨ ਦੇ ਪੁਤ੍ਰ ਰਾਜਾ ਲਕ੍ਸ਼੍ਮਣਸੇਨ ਦਾ ਪਾਸ ਰਹਿਕੇ ਵਿਤਾਇਆ.¹ ਇਸੇ ਦੇ ਦੋ ਸ਼ਬਦ ਗੁਰੂ ਗ੍ਰੰਥਸਾਹਿਬ ਵਿੱਚ ਹਿੰਦੀ ਅਤੇ ਪ੍ਰਾਕ੍ਰਿਤ ਭਾਸਾ ਦੇ ਪਾਏ ਜਾਂਦੇ ਹਨ. "ਜੈਦੇਵ ਤਿਆਗਿਓ ਅੰਹਮੇਵ." (ਬਸੰ ਅਃ ਮਃ ੫) ੩. ਵਿਜਯ ਰੂਪ ਪਰਮਾਤਮਾ ਸਭ ਨੂੰ ਜੈ ਕਰਨ ਵਾਲਾ, ਜੋ ਕਿਸੇ ਤੋਂ ਪਰਾਸ੍ਤ ਨਹੀਂ ਹੁੰਦਾ. "ਬਦਤ ਜੈਦੇਵ ਜੈਦੇਵ ਕਉ ਰੰਮਿਆ." (ਮਾਰੂ ਜੈਦੇਵ)...
ਸੰ. चिन्ह् ਧਾ- ਨਿਸ਼ਾਨ ਕਰਨਾ।#੨. ਸੰਗ੍ਯਾ- ਨਿਸ਼ਾਨ। ੩. ਲਕ੍ਸ਼੍ਣ (ਲੱਛਣ)....
ਦੇਖੋ, ਲਕ੍ਸ਼੍ਣ। ੨. ਦੇਖੋ, ਲਕ੍ਸ਼੍ਮਣ. "ਲੱਛਨੈ ਲੈ ਸੰਗ। ਜਾਨਕੀ ਸੋਭੰਗ." (ਰਾਮਾਵ) ੩. ਲਕ੍ਸ਼ੋਂ ਹੀ. ਲੱਖਾਂ. "ਲੱਛਨ ਦੈਕੈ ਪ੍ਰਦੱਛਨ." (ਚੰਡੀ ੧)...